ਬਿਜਲੀ ਮੰਤਰਾਲਾ

ਤਾਪ ਬਿਜਲੀ ਪਲਾਂਟ ਵਿੱਚ ਘਰੇਲੂ ਕੋਇਲੇ ਦੇ ਨਾਲ ਉਪਯੋਗ ਕੀਤੇ ਜਾਣ ਲਈ ਕੋਇਲੇ ਦੇ ਆਯਾਤ ਦੀ ਸਥਿਤੀ ‘ਤੇ ਰਾਜਾਂ ਦੇ ਨਾਲ ਸਮੀਖਿਆ ਕੀਤੀ ਗਈ


ਸ਼੍ਰੀ ਆਰਕੇ ਸਿੰਘ ਨੇ ਰਾਜਾਂ ਨੂੰ ਸਲਾਹ ਦਿੱਤੀ ਕਿ ਕੋਇਲੇ ਦੇ ਆਯਾਤ ਲਈ ਆਰਡਰ ਦਿੱਤਾ ਜਾਵੇ

ਕੋਇਲਾ ਕੰਪਨੀਆਂ ਦੁਆਰਾ ਪ੍ਰਾਪਤ ਕੋਇਲੇ ਦੇ ਅਨੁਪਾਤ ਅਨੁਸਾਰ ਸਾਰਿਆਂ ਬਿਜਲੀ ਕੰਪਨੀਆਂ ਨੂੰ ਘਰੇਲੂ ਕੋਇਲੇ ਦੀ ਸਪਲਾਈ ਕੀਤੀ ਜਾਵੇਗੀ

ਕੋਇਲੇ ਦੇ ਆਯਾਤ ਲਈ ਤਮਿਲਨਾਡੂ ਅਤੇ ਮਹਾਰਾਸ਼ਟਰ ਨੇ ਆਰਡਰ ਦੇ ਦਿੱਤਾ ਹੈ
ਪੰਜਾਬ ਅਤੇ ਗੁਜਰਾਤ ਟੈਂਡਰਾਂ ਨੂੰ ਅੰਤਿਮ ਰੂਪ ਦੇਣ ਦੇ ਪੜਾਅ ਵਿੱਚ ਹਨ
ਬਿਜਲੀ ਪਲਾਂਟ ਨੂੰ ਕੋਇਲੇ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਰਾਜਾਂ ਨੂੰ ਕਾਰਵਾਈ ਕਰਨੀ ਚਾਹੀਦਾ ਹੈ, ਜਿਸ ਦੇ ਲਈ ਰੇਲ-ਕਮ-ਰੋਡ ਮੋਡ (ਆਰਸੀਆਰ) ਪ੍ਰਣਾਲੀ ਦਾ ਉਪਯੋਗ ਕੀਤਾ ਜਾਏ: ਬਿਜਲੀ ਮੰਤਰੀ

Posted On: 06 MAY 2022 11:26AM by PIB Chandigarh

 

ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰਕੇ ਸਿੰਘ ਨੇ ਤਾਪ ਬਿਜਲੀ ਘਰਾਂ ਲਈ ਕੋਇਲੇ ਦੇ ਆਯਾਤ ਦੀ ਸਥਿਤੀ ‘ਤੇ ਰਾਜਾਂ ਦੇ ਨਾਲ ਸਮੀਖਿਆ ਕੀਤੀ। ਬਿਜਲੀ ਸਕੱਤਰ ਸ਼੍ਰੀ ਆਲੋਕ ਕੁਮਾਰ, ਰਾਜ ਸਰਕਾਰਾਂ ਅਤੇ ਬਿਜਲੀ ਕੰਪਨੀਆਂ ਦੇ ਸੀਨੀਅਰ ਅਧਿਕਾਰੀ ਮੀਟਿੰਗ ਵਿੱਚ ਮੌਜੂਦ ਸਨ। ਇਹ ਮੀਟਿੰਗ ਕੱਲ੍ਹ ਵਰਚੁਅਲੀ ਆਯੋਜਿਤ ਕੀਤੀ ਗਈ ਸੀ। ਸ਼੍ਰੀ ਸਿੰਘ ਨੇ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਘਰੇਲੂ ਕੋਇਲਾ ਸਪਲਾਈ ਦੀ ਰੁਕਾਵਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ।

ਤਾਪ ਬਿਜਲੀ ਪਲਾਂਟ ਲਈ ਕੋਇਲੇ ਦੇ ਆਯਾਤ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਤਾਂਕਿ ਆਯਾਤ ਕੋਇਲੇ ਨੂੰ ਘਰੇਲੂ ਕੋਇਲੇ ਦੇ ਨਾਲ ਉਪਯੋਗ ਕੀਤਾ ਜਾ ਸਕੇ। ਅਜਿਹਾ ਕਰਨ ਨਾਲ ਮਈ 2022 ਵਿੱਚ ਹੀ ਬਿਜਲੀ ਪਲਾਂਟ ਨੂੰ ਅਤਿਰਿਕਤ ਕੋਇਲਾ ਮਿਲ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੋਇਲਾ ਕੰਪਨੀਆਂ ਦੁਆਰਾ ਪ੍ਰਾਪਤ ਕੋਇਲੇ ਦੇ ਅਨੁਪਾਤ ਅਨੁਸਾਰ ਸਾਰਿਆਂ ਬਿਜਲੀ ਕੰਪਨੀਆਂ ਨੂੰ ਘਰੇਲੂ ਕੋਇਲੇ ਦੀ ਸਪਲਾਈ ਕੀਤੀ ਜਾਵੇਗੀ। ਸ਼੍ਰੀ ਸਿੰਘ ਨੇ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਕੋਇਲੇ ਦੀ ਆਪਣੀ ਜ਼ਰੂਰਤ ਪੂਰੀ ਕਰਨ ਲਈ ਕੰਪਨੀਆਂ ਦੀ ਮਲਕੀਅਤ ਵਾਲੀਆਂ ਖਾਨਾਂ ਤੋਂ ਕੋਇਲੇ ਦੀ ਸਪਲਾਈ ਵਧਾਉਣ

ਇਸ ਨਾਲ ਕੋਇਲੇ ਦੀ ਜ਼ਰੂਰਤ ‘ਤੇ ਪੈਣ ਵਾਲੇ ਬੋਝ ਘੱਟ ਹੋਵੇਗਾ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਰਾਜਾਂ ਨੂੰ ਬਿਜਲੀ ਪਲਾਂਟ ਨੂੰ ਕੋਇਲੇ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਕਾਰਵਾਈ ਕਰਨੀ ਚਾਹੀਦਾ ਹੈ, ਜਿਸ ਲਈ ਆਰਸੀਆਰ ਦਾ ਉਪਯੋਗ ਕੀਤਾ ਜਾਏ, ਤਾਂਕਿ ਉਨ੍ਹਾਂ ਦੇ ਇੱਥੇ ਬਿਜਲੀ ਪਲਾਂਟ ਵਿੱਚ ਕੋਇਲੇ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਇਸ ਸਥਿਤੀ ਵਿੱਚ ਜੇਕਰ ਰਾਜ ਆਰਸੀਆਰ ਕੋਇਲਾ ਨਹੀਂ ਉਠਾਏਗਾ, ਤਾਂ ਉਸ ਨੂੰ ਅਨੇਕ ਰਾਜਾਂ ਵਿੱਚ ਵੰਡ ਦਿੱਤਾ ਜਾਵੇਗਾ। ਉਦੋ ਸੰਬੰਧਿਤ ਰਾਜ ਕਮੀ ਲਈ ਖੁਦ ਜ਼ਿੰਮੇਦਾਰ ਹੋਵੇਗਾ, ਜਿਸ ਦੇ ਕਾਰਨ ਉਕਤ ਰਾਜ ਵਿੱਚ ਬਿਜਲੀ ਦੀ ਕਟੌਤੀ ਹੋਣ ਲੱਗੇਗੀ।

ਮੀਟਿੰਗ ਵਿੱਚ ਸੀਈਏ ਦੁਆਰਾ ਪੇਸ਼ ਕੀਤੇ ਗਏ ਅੰਕੜਿਆਂ ਤੋਂ ਸਪੱਸ਼ਟ ਹੋਇਆ ਕਿ ਤਮਿਲਨਾਡੂ ਅਤੇ ਮਹਾਰਾਸ਼ਟਰ ਨੇ ਕੋਇਲੇ ਦੇ ਆਯਾਤ ਲਈ ਆਰਡਰ ਦੇ ਦਿੱਤਾ ਹੈ, ਜਦਕਿ ਪੰਜਾਬ ਅਤੇ ਗੁਜਰਾਤ ਆਪਣੀ ਟੈਂਡਰਾਂ ਨੂੰ ਅੰਤਿਮ ਰੂਪ ਦੇਣ ਦੇ ਪੜਾਅ ਵਿੱਚ ਹੈ। ਇਨ੍ਹਾਂ ਦੇ ਇਲਾਵਾ ਹੋਰ ਰਾਜਾਂ ਨੂੰ ਕੋਇਲੇ ਦੇ ਆਯਾਤ ਲਈ ਅਤਿਰਿਕਤ ਯਤਨ ਕਰਨ ਦੀ ਜ਼ਰੂਰਤ ਹੈ, ਤਾਂਕਿ ਉਸ ਕੋਇਲੇ ਨੂੰ ਘਰੇਲੂ ਕੋਇਲੇ ਦੇ ਨਾਲ ਮਿਲਕੇ ਬਿਜਲੀ ਪਲਾਂਟ ਵਿੱਚ ਇਸਤੇਮਾਲ ਕੀਤਾ ਜਾ ਸਕੇ।

ਰਾਜਸਥਾਨ ਅਤੇ ਮੱਧ ਪ੍ਰਦੇਸ਼ ਟੈਂਡਰਾਂ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਹਨ , ਉਹ ਹਰਿਆਣਾ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਓਡੀਸ਼ਾ ਅਤੇ ਝਾਰਖੰਡ ਨੇ ਨਾ ਤਾ ਕੋਈ ਟੈਂਡਰ ਜਾਰੀ ਕੀਤਾ ਹੈ ਅਤੇ ਨ ਕੋਇਲੇ ਦੇ ਆਯਾਤ ਲਈ ਕਈ ਅਹਿਮ ਪਹਿਲ ਕੀਤੀ ਹੈ। ਇਨ੍ਹਾਂ ਰਾਜਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਬਿਜਲੀ ਪਲਾਂਟ ਨੂੰ ਕੋਇਲੇ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਜ਼ਰੂਰੀ ਕਾਰਵਾਈ ਕਰੇ।

ਆਰਸੀਆਰ ਦੀ ਸਥਿਤੀ ‘ਤੇ ਵੀ ਚਰਚਾ ਕੀਤੀ ਗਈ। ਇਸ ਦੌਰਾਨ ਦੇਖਿਆ ਗਿਆ ਹੈ ਕਿ ਆਂਧਰਾ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੁਆਰਾ ਵੰਡੇ ਕੋਇਲੇ ਦਾ ਢੁਲਾਈ ਸੰਤੋਸ਼ਜਨਕ ਨਹੀਂ ਹੈ। ਇਨ੍ਹਾਂ ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਉਹ ਜਲਦੀ ਕੋਇਲਾ ਉਠਾ ਲੈਣ, ਵਰਨਾ ਆਰਸੀਆਰ ਕੋਇਲਾ ਕਿਸੇ ਹੋਰ ਬਿਜਲੀ ਕੰਪਨੀ ਨੂੰ ਵੰਡ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਉਸ ਕੋਇਲੇ ਦੀ ਜ਼ਰੂਰਤ ਹੋਵੇਗੀ।

****

ਐੱਨਜੀ/ਆਈਜੀ
 



(Release ID: 1823383) Visitor Counter : 159