ਰਾਸ਼ਟਰਪਤੀ ਸਕੱਤਰੇਤ

ਉੱਤਰ-ਪੂਰਬੀ ਖੇਤਰ ਭਾਰਤ ਲਈ ਦੱਖਣ-ਪੂਰਬੀ ਏਸ਼ੀਆ ਅਤੇ ਉਸ ਤੋਂ ਅੱਗੇ ਦਾ ਕੁਦਰਤੀ ਗੇਟਵੇ ਹੈ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਗੁਵਾਹਾਟੀ ਵਿੱਚ ਨੌਰਥ-ਈਸਟ ਫੈਸਟੀਵਲ ਦੇ ਸਮਾਪਨ ਸਮਾਰੋਹ ਵਿੱਚ ਸ਼ਾਮਲ ਹੋਏ


Posted On: 04 MAY 2022 7:15PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਭਾਰਤ ਲਈ ਦੱਖਣ-ਪੂਰਬੀ ਏਸ਼ੀਆ ਅਤੇ ਇਸ ਤੋਂ ਅੱਗੇ ਦਾ ਕੁਦਰਤੀ ਗੇਟਵੇ ਹੈ। ਉਹ ਅੱਜ (4 ਮਈ2022) ਅਸਾਮ ਦੇ ਗੁਵਾਹਾਟੀ ਵਿਖੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਡੋਨਰ (DoNER) ਮੰਤਰਾਲੇ ਦੁਆਰਾ ਆਯੋਜਿਤ ਉੱਤਰ ਪੂਰਬ ਫੈਸਟੀਵਲ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

ਰਾਸ਼ਟਰਪਤੀ ਨੇ ਕਿਹਾ ਕਿ ਕਈ ਗੁਆਂਢੀ ਦੇਸ਼ਾਂ ਨਾਲ 5,300 ਕਿਲੋਮੀਟਰ ਤੋਂ ਵੱਧ ਅੰਤਰਰਾਸ਼ਟਰੀ ਸਰਹੱਦਾਂ ਦੇ ਨਾਲਉੱਤਰ-ਪੂਰਬੀ ਖੇਤਰ ਮਹੱਤਵਪੂਰਨ ਰਣਨੀਤਕ ਮਹੱਤਵ ਰੱਖਦਾ ਹੈ। ਲੁੱਕ ਈਸਟ ਪਾਲਿਸੀ (ਐੱਲਈਪੀ) ਦੀ ਸ਼ੁਰੂਆਤ ਦੇ ਨਾਲਪੂਰਬ ਵਿੱਚ ਗੁਆਂਢੀਆਂ ਪ੍ਰਤੀ ਸੁਰੱਖਿਆ-ਕੇਂਦ੍ਰਿਤ ਪਹੁੰਚ ਨੇ ਪੂਰੇ ਖੇਤਰ ਵਿੱਚ ਆਰਥਿਕ ਵਿਕਾਸ ਦੀ ਸਾਂਝੀ ਸੰਭਾਵਨਾ ਤੋਂ ਲਾਭ ਲੈਣ ਲਈ ਆਰਥਿਕ ਮੁੱਦਿਆਂ ਨੂੰ ਪ੍ਰਾਥਮਿਕਤਾ ਦੇਣ ਦਾ ਰਾਹ ਪੱਧਰਾ ਕੀਤਾ। 2014 ਵਿੱਚਐੱਲਈਪੀ ਨੂੰ ਐਕਟ ਈਸਟ ਪਾਲਿਸੀ (ਏਈਪੀ) ਵਿੱਚ ਅਪਗ੍ਰੇਡ ਕੀਤਾ ਗਿਆ ਸੀ ਜਿਸ ਨੇ ਇੱਕ ਪੈਰਾਡਾਈਮ ਸ਼ਿਫਟ ਲਿਆਂਦਾ ਅਤੇ ਉੱਤਰ-ਪੂਰਬੀ ਖੇਤਰ ਦੀ ਸੰਭਾਵੀ ਭੂਮਿਕਾ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਨੂੰ ਚਿੰਨ੍ਹਿਤ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਆਯੋਜਿਤ ਨੌਰਥ ਈਸਟ ਫੈਸਟੀਵਲ ਦੇ ਸਮਾਪਨ ਸਮਾਰੋਹ ਵਿੱਚ ਸ਼ਾਮਲ ਹੋ ਕੇ ਖੁਸ਼ੀ ਹੋ ਰਹੀ ਹੈ। ਉਨ੍ਹਾਂ ਡੋਨਰ ਲਈ ਕੇਂਦਰੀ ਮੰਤਰੀਸਾਰੇ ਉੱਤਰ-ਪੂਰਬੀ ਰਾਜਾਂ ਦੇ ਰਾਜਪਾਲਾਂ ਅਤੇ ਮੁੱਖ ਮੰਤਰੀਆਂ ਦੇ ਨਾਲ-ਨਾਲ ਖੇਤਰ ਦੇ ਲੋਕਾਂ ਨੂੰ ਉਨ੍ਹਾਂ ਦੀ ਉਤਸ਼ਾਹੀ ਸ਼ਮੂਲੀਅਤ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਹਮ ਕਿਸੇ ਸੇ ਕੰਮ ਨਹੀਂ” ਦੇ ਉਨ੍ਹਾਂ ਦੇ ਜਜ਼ਬੇ ਤੋਂ ਪ੍ਰਭਾਵਿਤ ਹੋਏ ਹਨ!

ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਦੇਸ਼ ਆਜ਼ਾਦੀ ਅੰਦੋਲਨ ਦਾ ਜਸ਼ਨ ਮਨਾਉਂਦਾ ਹੈਤਾਂ ਨਾਗਰਿਕ ਨਾ ਸਿਰਫ਼ ਆਪਣੇ ਮਹਾਨ ਨੇਤਾਵਾਂ ਦੀ ਬਹਾਦਰੀ ਅਤੇ ਦੇਸ਼ ਭਗਤੀ ਨੂੰ ਯਾਦ ਕਰਦੇ ਹਨਬਲਕਿ ਘੱਟ ਜਾਣੇ-ਪਹਿਚਾਣੇ ਜਾਂ ਭੁੱਲੇ ਹੋਏ ਭਾਗੀਦਾਰਾਂ ਨੂੰ ਵੀ ਯਾਦ ਕਰਦੇ ਹਨ ਜਿਨ੍ਹਾਂ ਦੇ ਬਲੀਦਾਨ ਤੋਂ ਬਿਨਾਂ ਇਹ ਜਨ ਅੰਦੋਲਨ ਨਹੀਂ ਬਣ ਸਕਦਾ ਸੀ। ਸਾਨੂੰ ਇਸ ਗੱਲ 'ਤੇ ਮਾਣ ਹੈ ਕਿ ਦੇਸ਼ ਦੇ ਹਰ ਕੋਨੇ ਵਿੱਚ ਅਜਿਹੀ ਸ਼ਮੂਲੀਅਤ ਦੇਖਣ ਨੂੰ ਮਿਲੀ। ਹਰ ਭਾਰਤੀ ਭਾਰਤ ਮਾਤਾ ਨੂੰ ਵਿਦੇਸ਼ੀ ਸ਼ਾਸਨ ਦੀਆਂ ਜ਼ੰਜੀਰਾਂ ਤੋਂ ਮੁਕਤ ਦੇਖਣ ਲਈ ਤਰਸਦਾ ਸੀ।  ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਉੱਤਰ-ਪੂਰਬੀ ਖੇਤਰ ਕਿਸੇ ਤੋਂ ਪਿੱਛੇ ਨਹੀਂ ਸੀ।

ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਅਸੀਂ ਆਜ਼ਾਦੀ ਦੇ 75 ਵਰ੍ਹਿਆਂ ਦਾ ਜਸ਼ਨ ਮਨਾਉਂਦੇ ਹਾਂਜਦੋਂ ਅਸੀਂ ਆਪਣੇ ਆਜ਼ਾਦੀ ਅੰਦੋਲਨ ਦੇ ਸ਼ਾਨਦਾਰ ਕਿੱਸਿਆਂ ਨੂੰ ਯਾਦ ਕਰਦੇ ਹਾਂਜਦੋਂ ਅਸੀਂ ਆਪਣੇ ਮਹਾਨ ਨੇਤਾਵਾਂ ਦੇ ਜੀਵਨ ਅਤੇ ਕਾਰਜਾਂ ਬਾਰੇ ਸੋਚਦੇ ਹਾਂਤਾਂ ਅਸੀਂ ਇਹ ਅੰਦਾਜ਼ਾ ਲਗਾਉਣ ਲਈ ਕਰਦੇ ਹਾਂ ਕਿ ਅਸੀਂ ਅੱਜ ਉਨ੍ਹਾਂ ਦੇ ਸੁਪਨਿਆਂ ਦੀ ਤੁਲਨਾ ਵਿੱਚ ਕਿੱਥੇ ਖੜ੍ਹੇ ਹਾਂ। ਅਸੀਂ ਅਜਿਹਾ ਉਨ੍ਹਾਂ ਦੇ ਵਿਜ਼ਨ ਬਾਰੇ ਹੋਰ ਜਾਣਨ ਅਤੇ ਇੱਕ ਬਿਹਤਰ ਕੱਲ੍ਹ ਨੂੰ ਬਣਾਉਣ ਲਈ ਉਨ੍ਹਾਂ ਦੇ ਸੰਘਰਸ਼ਾਂ ਤੋਂ ਪ੍ਰੇਰਿਤ ਹੋਣ ਲਈ ਕਰਦੇ ਹਾਂ।

ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਸਾਡੇ ਦੇਸ਼ ਨੇ ਆਜ਼ਾਦੀ ਪ੍ਰਾਪਤ ਕੀਤੀ ਸੀਤਾਂ ਉੱਤਰ-ਪੂਰਬੀ ਖੇਤਰ ਅੱਜ ਦੇ ਖੇਤਰ ਨਾਲੋਂ ਬਹੁਤ ਵੱਖਰਾ ਸੀ।  ਸ਼ੁਰੂ ਵਿੱਚਇਸ ਖੇਤਰ ਨੂੰ ਭਾਰਤ ਦੀ ਵੰਡ ਕਾਰਨ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪਿਆ ਸੀਕਿਉਂਕਿ ਇਹ ਢਾਕਾ ਅਤੇ ਕੋਲਕਾਤਾ ਜਿਹੇ ਸੰਚਾਰਸਿੱਖਿਆ ਅਤੇ ਵਪਾਰ ਅਤੇ ਵਣਜ ਦੇ ਵੱਡੇ ਕੇਂਦਰਾਂ ਤੋਂ ਅਚਾਨਕ ਕੱਟ ਗਿਆ ਸੀ। ਉੱਤਰ-ਪੂਰਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਨੂੰ ਜੋੜਨ ਵਾਲਾ ਇੱਕੋ ਇੱਕ ਗਲਿਆਰਾ ਪੱਛਮ ਬੰਗਾਲ ਦੇ ਉੱਤਰ ਵਿੱਚ ਜ਼ਮੀਨ ਦੀ ਇੱਕ ਤੰਗ ਪੱਟੀ ਸੀਜਿਸ ਨਾਲ ਇਸ ਖੇਤਰ ਵਿੱਚ ਵਿਕਾਸ ਦੀਆਂ ਪਹਿਲਾਂ ਦਾ ਸਮਰਥਨ ਕਰਨਾ ਚੁਣੌਤੀਪੂਰਨ ਸੀ। ਫਿਰ ਵੀਅਸੀਂ ਭੂਗੋਲ ਦੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਲਗਨ ਨਾਲ ਕੰਮ ਕੀਤਾ ਹੈ। ਪਿਛਲੇ 75 ਵਰ੍ਹਿਆਂ ਦੌਰਾਨਉੱਤਰ-ਪੂਰਬ ਨੇ ਕਈ ਪੈਰਾਮੀਟਰਾਂ 'ਤੇ ਮਹੱਤਵਪੂਰਨ ਪ੍ਰਗਤੀ ਕੀਤੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਵਿੱਚ ਬਹੁਤ ਸਾਰੀਆਂ ਅੰਦਰੂਨੀ ਸ਼ਕਤੀਆਂ ਹਨ।  ਟੂਰਿਜ਼ਮਬਾਗਬਾਨੀਹੈਂਡਲੂਮ ਅਤੇ ਖੇਡਾਂ ਦੇ ਰੂਪ ਵਿੱਚ ਇਹ ਜੋ ਪੇਸ਼ਕਸ਼ ਕਰਦਾ ਹੈ ਉਹ ਅਕਸਰ ਵਿਲੱਖਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਰਾਜਾਂ ਨੂੰ ਉਦਯੋਗਿਕ ਤੌਰ 'ਤੇ ਉੱਨਤ ਰਾਜਾਂ ਦੇ ਬਰਾਬਰ ਲਿਆਉਣ ਲਈ ਹੁਣ ਪ੍ਰਯਤਨਾਂ ਦੀ ਲੋੜ ਹੈ ਤਾਂ ਜੋ ਇੱਥੇ ਵਧੇਰੇ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ। ਇਸ ਲੋੜ ਨੂੰ ਸਮਝਦੇ ਹੋਏਸਰਕਾਰ ਰਾਜਾਂ ਦੇ ਨਾਲ ਕੰਮ ਕਰ ਰਹੀ ਹੈ ਤਾਂ ਜੋ ਕਾਰੋਬਾਰ ਕਰਨ ਦੀ ਅਸਾਨੀ (ਈਜ਼ ਆਵ੍ ਡੂਇੰਗ ਬਿਜ਼ਨਸ) ਦੇ ਪੈਰਾਮੀਟਰਾਂ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਉੱਤਰ-ਪੂਰਬ ਵਿੱਚ ਪ੍ਰਾਈਵੇਟ ਨਿਵੇਸ਼ਾਂ ਦੇ ਪ੍ਰਵਾਹ ਨੂੰ ਸੁਚਾਰੂ ਬਣਾਇਆ ਜਾ ਸਕੇ।

ਵਾਯੂ ਪਰਿਵਰਤਨ ਦੀ ਮਾਨਵਜਾਤੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਵਜੋਂ ਉਭਰਨ ਵੱਲ ਇਸ਼ਾਰਾ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਉੱਤਰ-ਪੂਰਬ ਦੀ ਸਮ੍ਰਿਧ ਵਾਤਾਵਰਣ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਆਉਣ ਵਾਲੇ ਵਰ੍ਹਿਆਂ ਵਿੱਚ ਸਾਵਧਾਨੀਪੂਰਵਕ ਯੋਜਨਾਬੰਦੀ ਅਤੇ ਪ੍ਰਯਤਨਾਂ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਖੇਤਰ ਹਿਮਾਲਿਆ ਅਤੇ ਇੰਡੋ-ਬਰਮਾ ਜੈਵ-ਵਿਵਿਧਤਾ ਹੌਟਸਪੌਟਸ ਦਾ ਹਿੱਸਾ ਹੈ - ਇਥੇ ਦੁਨੀਆ ਦੇ ਅਜਿਹੇ 25 ਹੌਟਸਪੌਟਸ ਵਿੱਚੋਂ ਦੋ ਹੌਟਸਪੌਟਸ ਹਨ। ਖੇਤਰ ਲਈ ਵਿਕਾਸ ਵਿਕਲਪਾਂ ਨੂੰਇਸ ਲਈਕੁਦਰਤੀ ਸੰਸਾਧਨ ਪ੍ਰਬੰਧਨਗ੍ਰੀਨ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਟਿਕਾਊ ਖਪਤ ਪੈਟਰਨਾਂ ਲਈ ਸਬੰਧਿਤ ਰਣਨੀਤੀਆਂ ਨੂੰ ਏਕੀਕ੍ਰਿਤ ਕਰਨਾ ਚਾਹੀਦਾ ਹੈ।

ਰਾਸ਼ਟਰਪਤੀ ਦੇ ਸੰਬੋਧਨ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।

 

 **********

 

 ਡੀਐੱਸ/ਬੀਐੱਮ



(Release ID: 1823134) Visitor Counter : 118