ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਈਦ-ਉਲ-ਫਿਤਰ ਦੀ ਪੂਰਵ ਸੰਧਿਆ 'ਤੇ ਦੇਸ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 02 MAY 2022 5:17PM by PIB Chandigarh

 

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਈਦ-ਉਲ-ਫਿਤਰ ਦੇ ਸ਼ੁਭ ਮੌਕੇ 'ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਪਾਠ ਹੇਠਾਂ ਦਿੱਤਾ ਗਿਆ ਹੈ-

ਮੈਂ ਈਦ-ਉਲ-ਫਿਤਰ ਦੇ ਸ਼ੁਭ ਮੌਕੇ 'ਤੇ ਸਾਡੇ ਦੇਸ਼ ਦੇ ਲੋਕਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸਮਾਪਤੀ ਨੂੰ ਦਰਸਾਉਂਦੇ ਹੋਏ, ਈਦ-ਉਲ-ਫਿਤਰ ਸਰਬਸ਼ਕਤੀਮਾਨ ਪ੍ਰਤੀ ਸੱਚੀ ਸ਼ਰਧਾ, ਪਰਉਪਕਾਰ ਅਤੇ ਸ਼ੁਕਰਗੁਜ਼ਾਰੀ ਦਾ ਉਤਸਵ ਹੈ

ਮੈਨੂੰ ਉਮੀਦ ਹੈ ਕਿ ਇਹ ਤਿਉਹਾਰ ਉਦਾਰਤਾ ਦੀ ਭਾਵਨਾ ਨੂੰ ਮਜ਼ਬੂਤ ​​ਕਰੇਗਾ ਅਤੇ ਲੋਕਾਂ ਨੂੰ ਦੋਸਤੀ, ਭਾਈਚਾਰਕ ਸਾਂਝ, ਪਿਆਰ ਅਤੇ ਆਪਸੀ ਸਤਿਕਾਰ ਵਿੱਚ ਬੰਨ੍ਹ ਕੇ ਇੱਕ ਦੂਜੇ ਦੇ ਨੇੜੇ ਲਿਆਵੇਗਾ।

ਈਦ-ਉਲ-ਫਿਤਰ ਨਾਲ ਜੁੜੇ ਪਵਿੱਤਰ ਅਤੇ ਨੇਕ ਆਦਰਸ਼ ਸਾਡੇ ਜੀਵਨ ਨੂੰ ਸ਼ਾਂਤੀ, ਸਦਭਾਵਨਾ ਅਤੇ ਖੁਸ਼ੀਆਂ ਨਾਲ ਭਰਪੂਰ ਬਣਾਉਣ।

ਉਪ ਰਾਸ਼ਟਰਪਤੀ ਦੇ ਸੰਦੇਸ਼ ਦਾ ਹਿੰਦੀ ਸੰਸਕਰਣ ਹੇਠਾਂ ਦਿੱਤਾ ਗਿਆ ਹੈ-

"ਈਦ-ਉਲ-ਫਿਤਰ" ਦੇ ਸ਼ੁੱਭ ਮੌਕੇ 'ਤੇ ਮੈਂ ਆਪਣੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਅਤੇ ਮੁਬਾਰਕਬਾਦ ਦਿੰਦਾ ਹਾਂ।

ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਪੂਰੇ ਹੋਣ ਦੇ ਮੌਕੇ ਮਨਾਇਆ ਜਾਣ ਵਾਲਾ ਈਦ-ਉਲ-ਫਿਤਰ ਦਾ ਤਿਉਹਾਰ ਈਸ਼ਵਰ ਦੇ ਪ੍ਰਤੀ ਸੱਚੀ ਸ਼ਰਧਾ, ਪਰਉਪਕਾਰ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਉਤਸਵ ਹੈ।

ਮੈਨੂੰ ਆਸ ਹੈ ਕਿ ਇਹ ਤਿਉਹਾਰ ਉਦਾਰਤਾ ਦੀ ਭਾਵਨਾ ਨੂੰ ਮਜ਼ਬੂਤ ​​ਕਰੇਗਾ ਅਤੇ ਲੋਕਾਂ ਨੂੰ ਦੋਸਤੀ, ਭਾਈਚਾਰਕ ਸਾਂਝ, ਪਿਆਰ ਅਤੇ ਆਪਸੀ ਸਤਿਕਾਰ ਦੇ ਸੂਤਰ ਵਿੱਚ ਬੰਨ੍ਹੇਗਾ।

ਮੈਂ ਕਾਮਨਾ ਕਰਦਾ ਹਾਂ ਕਿ ਈਦ-ਉਲ-ਫਿਤਰ ਕੇ ਇਸ ਤਿਉਹਾਰ ਨਾਲ ਜੁੜੇ ਪਵਿੱਤਰ ਅਤੇ ਮਹਾਨ ਆਦਰਸ਼ਾਂ ਨਾਲ ਸਾਡੇ ਜੀਵਨ ਵਿੱਚ ਸ਼ਾਂਤੀ, ਸੁਹਿਰਦਤਾ ਅਤੇ ਖੁਸ਼ੀਆਂ ਆਉਣਗੀਆਂ।

 

 

*********

ਐੱਮਐੱਸ/ਐੱਨਐੱਸ/ਡੀਪੀ



(Release ID: 1822275) Visitor Counter : 122