ਰੇਲ ਮੰਤਰਾਲਾ
ਰੇਲਵੇ ਅਤੇ ਸੀ-ਡੌਟ ਜਨਤਕ ਸੁਰੱਖਿਆ ਅਤੇ ਸੁਰੱਖਿਆ ਸੇਵਾਵਾਂ ਲਈ ਭਾਰਤੀ ਰੇਲਵੇ ਵਿੱਚ ਦੂਰਸੰਚਾਰ ਦੇ ਆਧੁਨਿਕੀਕਰਣ ਲਈ ਮਿਲਕੇ ਕੰਮ ਕਰਨਗੇ
ਰੇਲਵੇ ਵਿੱਚ ਸੀ-ਡੌਟ ਦੇ ਦੂਰਸੰਚਾਰ ਸਮਾਧਾਨ ਅਤੇ ਸੇਵਾਵਾਂ ਦੇ ਵੰਡ ਅਤੇ ਲਾਗੂਕਰਨ ਵਿੱਚ ਦੂਰਸੰਚਾਰ ਸੁਵਿਧਾਵਾਂ ਦਾ ਪ੍ਰਾਵਧਾਨ ਕਰਨ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
Posted On:
28 APR 2022 2:31PM by PIB Chandigarh
ਰੇਲ ਮੰਤਰਾਲੇ ਨੇ ਰੇਲਵੇ ਵਿੱਚ ਸੀ-ਡੌਟ ਦੇ ਦੂਰਸੰਚਾਰ ਸਮਾਧਾਨ ਅਤੇ ਸੇਵਾਵਾਂ ਦੇਣ ਅਤੇ ਉਨ੍ਹਾਂ ਦੇ ਲਾਗੂਕਰਨ ਵਿੱਚ ਦੂਰਸੰਚਾਰ ਸੁਵਿਧਾਵਾਂ ਦੇ ਪ੍ਰਾਵਧਾਨ ਦੇ ਸੰਬੰਧ ਵਿੱਚ ਤਾਲਮੇਲ ਅਤੇ ਸੰਸਾਧਨਾਂ ਨੂੰ ਸਾਂਝਾ ਕਰਕੇ ਇੱਕ ਮਜਬੂਤ ਸਹਿਯੋਗੀ ਦੇ ਰੂਪ ਵਿੱਚ ਕਾਰਜ ਕਰਨ ਦੀ ਸਾਂਝੇਦਾਰੀ ਲਈ ਸੇਂਟਰ ਫਾਰ ਡਿਵਲੇਪਮੈਂਟ ਆਵ੍ ਟੈਲੀਮੈਟਿਕਸ (ਸੀ-ਡੌਟ) ਦੇ ਨਾਲ ਬੁੱਧਵਾਰ, 27 ਅਪ੍ਰੈਲ, 2022 ਨੂੰ ਇੱਕ ਸਮਝੌਤੇ ਪੱਤਰ ‘ਤੇ ਹਸਤਾਖਰ ਕੀਤੇ।
ਇਸ ਸਮਝੌਤਾ ਪੱਤਰ ਦੇ ਨਾਲ ਸੀ-ਡੌਟ ਅਤੇ ਰੇਲ ਮੰਤਰਾਲੇ ਵਿਸ਼ਵ ਮਾਨਕਾਂ, ਮੇਕ ਇਨ ਇੰਡੀਆ (ਐੱਮਆਈਆਈ) ਨੀਤੀ ਦੇ ਅਨੁਰੂਪ ਭਾਰਤੀ ਰੇਲਵੇ ਵਿੱਚ 5ਜੀ ਉਪਯੋਗ, ਇੰਟਰਨੈਟ ਆਵ੍ ਥਿੰਗਸ (ਆਈਓਟੀ)/ਮਸ਼ੀਨ ਟੂ ਮਸ਼ੀਨ (ਐੱਨ2ਐੱਮ)ਐਪਲੀਕੇਸ਼ਨ, ਯੂਨੀਫਾਈਡ ਨੈਟਵਰਕ ਮੈਨੇਜਮੈਂਟ ਸਿਸਟਮ, ਓਐੱਫਸੀ ਮੋਨੀਟਰਿੰਗ/ਨੈੱਟਵਰਕ ਮੈਨੇਜਮੈਂਟ ਸਿਸਟਮ (ਐੱਨਐੱਮਐੱਸ), ਵੀਡਿਓ ਕਾਨਫਰੰਸ ਸਾਫਟਵੇਅਰ (ਵੀਸੀ ਡੌਟ), ਚੈਟਿੰਗ ਐਪਲੀਕੇਸ਼ਨ, ਰਾਉਟਰ, ਸਿਵਿਚੇਜ ਦੇ ਹੋਣ ‘ਤੇ ਐੱਲਟੀਈ-ਆਰ ਦਾ ਉਪਯੋਗ ਕਰਕੇ ਜਨਤਕ ਸੁਰੱਖਿਆ ਅਤੇ ਸੁਰੱਖਿਆ ਸੇਵਾਵਾਂ ਲਈ ਭਾਰਤੀ ਰੇਲਵੇ ਵਿੱਚ ਦੂਰਸੰਚਾਰ ਦੇ ਆਧੁਨਿਕੀਕਰਣ ਲਈ ਮਿਲਕੇ ਕੰਮ ਕਰਨਗੇ।
ਸਹਿਮਤੀ ਪੱਤਰ ‘ਤੇ ਹਸਤਾਖਰ ਸਮਾਰੋਹ ਵਿੱਚ ਦੋਨਾਂ ਸੰਗਠਨਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਉਪਸਥਿਤੀ ਵਿੱਚ ਸੀ-ਡੌਟ ਦੇ ਕਾਰਜਕਾਰੀ ਨਿਦੇਸ਼ਕ ਸ਼੍ਰੀ ਰਾਜਕੁਮਾਰ ਉਪਾਧਿਆਏ ਅਤੇ ਅਤਿਰਿਕਤ ਮੈਂਬਰ/ਦੂਰਸੰਚਾਰ/ਰੇਲਵੇ ਬੋਰਡ ਸ਼੍ਰੀਮਤੀ ਅਰੁਣਾ ਸਿੰਘ ਮੌਜੂਦ ਸਨ।
ਸੀ-ਡੌਟ ਅਤੇ ਰੇਲ ਮੰਤਰਾਲੇ ਦਰਮਿਆਨ ਤਾਲਮੇਲ ਮਲਕੀਅਤ ਦੀ ਕੁੱਲ ਲਾਗਤ ਨੂੰ ਘੱਟ ਕਰਕੇ ਭਾਰਤ ਸਰਕਾਰ ਦੀ ਮੇਕ ਇਨ ਇੰਡੀਆ ਪਹਿਲ ਨੂੰ ਹੁਲਾਰਾ ਦੇਣ ਅਤੇ ਦੇਸ਼ ਵਿੱਚ ਡਿਜੀਟਲ ਡਿਵਾਈਡ ਨੂੰ ਪੱਟਣ ਵਿੱਚ ਮਦਦ ਕਰਕੇ ਟ੍ਰੇਨਾਂ ਦੇ ਸੰਚਾਲਨ, ਜਨਤਕ ਸੁਰੱਖਿਆ ਅਤੇ ਸੁਰੱਖਿਆ ਐਪਲੀਕੇਸ਼ਨਾਂ ਲਈ ਸਵਦੇਸ਼ੀ ਕਿਫਾਇਤੀ ਦੂਰਸੰਚਾਰ ਉਪਕਰਣ ਅਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।
***
ਆਰਕੇਜੇ/ਐੱਮ
(Release ID: 1821315)
Visitor Counter : 175