ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੈਬਨਿਟ ਨੇ ਕੰਸਲਟੈਂਸੀ ਡਿਵੈਲਪਮੈਂਟ ਸੈਂਟਰ (ਸੀਡੀਸੀ) ਦੀ ਮਨੁੱਖੀ ਸ਼ਕਤੀ, ਚੱਲਣਯੋਗ ਸੰਪਤੀਆਂ ਅਤੇ ਦੇਣਦਾਰੀਆਂ ਸਮੇਤ ਵਿਗਿਆਨਿਕ ਅਤੇ ਉਦਯੋਗਿਕ ਖੋਜ ਵਿਭਾਗ (ਡੀਐੱਸਆਈਆਰ) ਦੀ ਵਿਗਿਆਨਿਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਦੇ ਏਕੀਕਰਨ ਨੂੰ ਪ੍ਰਵਾਨਗੀ ਦਿੱਤੀ

Posted On: 27 APR 2022 4:49PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਨਿਮਨਲਿਖਤ ਨੂੰ ਪ੍ਰਵਾਨਗੀ ਦਿੱਤੀ ਹੈ:

i. ਸੀਡੀਸੀ ਦੇ ਮੌਜੂਦਾ 13 ਕਰਮਚਾਰੀਆਂ ਨੂੰ ਨਿਰਧਾਰਤ ਗਿਣਤੀ ਤੋਂ ਵੱਧ 13 ਅਸਾਮੀਆਂ ਬਣਾ ਕੇ ਸੀਐੱਸਆਈਆਰ ਵਿੱਚ ਸ਼ਾਮਲ ਕੀਤਾ ਜਾਵੇਗਾ।

ii. ਸੀਡੀਸੀ ਦੁਆਰਾ ਇੰਡੀਆ ਹੈਬੀਟੇਟ ਸੈਂਟਰ, ਨਵੀਂ ਦਿੱਲੀ ਵਿਖੇ ਲਈ ਜਗ੍ਹਾ ਨੂੰ ਮੁੜ-ਅਲਾਟ ਕਰਨ ਲਈ ਇੰਡੀਆ ਹੈਬੀਟੇਟ ਸੈਂਟਰ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਮੁੜ-ਅਲਾਟਮੈਂਟ ਤੋਂ ਪ੍ਰਾਪਤ ਹੋਈ ਰਕਮ ਕੰਸੋਲਿਡੇਟਿਡ ਫੰਡ ਆਵ੍ ਇੰਡੀਆ ਵਿੱਚ ਜਮ੍ਹਾਂ ਕੀਤੀ ਜਾਵੇਗੀ।

iii. ਦੋਵਾਂ ਦੇ ਏਕੀਕਰਨ ਤੋਂ ਬਾਅਦ, ਸੀਡੀਸੀ ਦੀਆਂ ਸਾਰੀਆਂ ਚੱਲਣਯੋਗ ਸੰਪਤੀਆਂ ਅਤੇ ਦੇਣਦਾਰੀਆਂ ਸੀਐੱਸਆਈਆਰ ਨੂੰ ਟ੍ਰਾਂਸਫਰ ਹੋ ਜਾਣਗੀਆਂ।

ਮੁੱਖ ਪ੍ਰਭਾਵ:

ਦੋ ਸੋਸਾਇਟੀਆਂ ਦਾ ਏਕੀਕਰਨ ਨਾ ਸਿਰਫ਼ ਵਿਭਾਗ ਲਈ ਸੁਚਾਰੂ ਹੋਵੇਗਾ, ਸਗੋਂ ਇਹ ਪ੍ਰਧਾਨ ਮੰਤਰੀ ਦੇ ਘੱਟੋ-ਘੱਟ ਗਵਰਮੈਂਟ ਅਧਿਕਤਮ ਗਵਰਨੈਂਸ ਸ਼ਾਸਨ ਦੇ ਮੰਤਰ ਅਨੁਸਾਰ ਵੀ ਹੋਵੇਗਾ। ਸੀਐੱਸਆਈਆਰ ਨੂੰ ਸਿੱਖਿਆ ਵਿੱਚ ਸਲਾਹ-ਮਸ਼ਵਰੇ, ਟੈਕਨੋਲੋਜੀ ਦੇ ਨਿਰਯਾਤ ਆਦਿ ਦੇ ਖੇਤਰ ਵਿੱਚ ਸੀਡੀਸੀਦੇ ਤਜ਼ਰਬੇਕਾਰ ਸਟਾਫ ਨਾਲ ਲੈਸ ਕੀਤਾ ਜਾਵੇਗਾ। ਏਕੀਕਰਨ ਨਾਲ ਸੀਐੱਸਆਈਆਰ ਦੀਆਂ ਇਨ੍ਹਾਂ ਜ਼ਰੂਰਤਾਂ ਲਈ ਵੈਲਿਊ ਐਡ ਹੋਣ ਦੀ ਉਮੀਦ ਹੈ:

(i) ਪ੍ਰੋਜੈਕਟਾਂ ਦਾ ਤਕਨੀਕੀ-ਵਪਾਰਕ ਮੁਲਾਂਕਣ।

(ii) ਖੇਤਰ ਵਿੱਚ ਤੈਨਾਤ ਸੀਐੱਸਆਈਆਰ ਟੈਕਨੋਲੋਜੀਆਂ ਦੇ ਸਮਾਜਿਕ-ਆਰਥਿਕ ਪ੍ਰਭਾਵ ਦਾ ਵਿਸ਼ਲੇਸ਼ਣ।

(iii) ਹਿਤਧਾਰਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਤੇ/ਜਾਂ ਮਾਰਕਿਟ ਦੀ ਤਿਆਰੀ ਲਈ ਸੀਐੱਸਆਈਆਰ ਟੈਕਨੋਲੋਜੀਆਂ ਦੇ ਅਧਾਰ ’ਤੇ ਪ੍ਰੋਟੋਟਾਈਪਸ ਦੇ ਵਿਕਾਸ ਅਤੇ ਸੀਐੱਸਆਈਆਰ ਟੈਕਨੋਲੋਜੀ ਦੇ ਟ੍ਰਾਂਸਲੇਸ਼ਨ ਲਈ ਵਿਸਤ੍ਰਿਤ ਡਿਜ਼ਾਈਨ ਅਤੇ ਇੰਜੀਨੀਅਰਿੰਗ ਕਰਨ ਲਈ ਢੁੱਕਵੇਂ ਸਲਾਹਕਾਰਾਂ ਦੀ ਚੋਣ।

(iv) ਕਾਰੋਬਾਰੀ ਵਿਕਾਸ ਦੀਆਂ ਗਤੀਵਿਧੀਆਂ।

ਪਿਛੋਕੜ:

ਸੀਐੱਸਆਈਆਰ ਅਤੇ ਸੀਡੀਸੀ,ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਵਿਭਾਗ (ਡੀਐੱਸਆਈਆਰ) ਦੇ ਅਧੀਨ ਦੋ ਵੱਖ-ਵੱਖ ਖੁਦਮੁਖਤਿਆਰ ਸੰਸਥਾਵਾਂ ਹਨ। ਸੀਐੱਸਆਈਆਰ ਦੀ ਸਥਾਪਨਾ 1860 ਦੇ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ XXI ਦੇ ਤਹਿਤ 1942 ਵਿੱਚ ਭਾਰਤ ਦੇ ਆਰਥਿਕ ਵਿਕਾਸ ਅਤੇ ਮਨੁੱਖੀ ਭਲਾਈ ਲਈ ਵਿਗਿਆਨਿਕ ਉਦਯੋਗਿਕ ਖੋਜ ਕਰਨ ਲਈ ਇੱਕ ਰਾਸ਼ਟਰੀ ਖੋਜ ਅਤੇ ਵਿਕਾਸ ਸੰਗਠਨ ਵਜੋਂ ਕੀਤੀ ਗਈ ਸੀ।

ਸੀਡੀਸੀ ਦੀ ਸਥਾਪਨਾ 1986 ਵਿੱਚ ਡੀਐੱਸਆਈਆਰ ਦੇ ਸਹਿਯੋਗ ਨਾਲ ਇੱਕ ਸੋਸਾਇਟੀ ਵਜੋਂ ਕੀਤੀ ਗਈ ਸੀ। ਇਸ ਦਾ ਉਦੇਸ਼ ਦੇਸ਼ ਵਿੱਚ ਕੰਸਲਟੈਂਸੀ ਦੇ ਹੁਨਰਾਂ ਅਤੇ ਸਮਰੱਥਾਵਾਂ ਨੂੰ ਵਿਕਸਤ ਕਰਨ, ਮਜ਼ਬੂਤ ਕਰਨ ਅਤੇ ਉਤਸ਼ਾਹਿਤ ਕਰਨਾ ਸੀ। ਕੇਂਦਰੀ ਕੈਬਨਿਟ ਦੁਆਰਾ 13 ਅਕਤੂਬਰ 2004 ਨੂੰ ਸੀਡੀਸੀ ਨੂੰ ਡੀਐੱਸਆਈਆਰ ਦੀ ਇੱਕ ਖੁਦਮੁਖਤਿਆਰ ਸੰਸਥਾ ਵਜੋਂ ਮਨਜ਼ੂਰੀ ਦਿੱਤੀ ਗਈ ਸੀ। ਖੁਦਮੁਖਤਿਆਰ ਸੰਸਥਾ ਵਜੋਂ ਸੀਡੀਸੀ ਦੀ ਐਸੋਸੀਏਸ਼ਨ ਦੇ ਮੈਮੋਰੰਡਮ ਅਤੇ ਆਰਟੀਕਲ 16 ਜਨਵਰੀ, 2008 ਨੂੰ ਜਾਰੀ ਕੀਤੇ ਗਏ ਸਨ। ਸੀਡੀਸੀ ਇੰਡੀਆ ਹੈਬੀਟੇਟ ਸੈਂਟਰ, ਨਵੀਂ ਦਿੱਲੀ ਵਿੱਚ ਸਥਿਤ ਹੈ, ਜਿਸ ਕੋਲ 1000 ਵਰਗ ਮੀਟਰ ਜਗ੍ਹਾ ਹੈ। ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ 08.03.1990 ਨੂੰ ਇਹ ਜਗ੍ਹਾ ਲੀਜ਼ ’ਤੇ ਨਿਰਧਾਰਤ ਕੀਤੀ ਗਈ ਸੀ। ਸੀਡੀਸੀ ਕੋਲ ਕੁੱਲ 13 ਸਥਾਈ ਕਰਮਚਾਰੀ ਹਨ

14ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ, ਨੀਤੀ ਆਯੋਗ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧੀਨ ਖੁਦਮੁਖਤਿਆਰ ਸੰਸਥਾਵਾਂ (ਏਬੀਐੱਸ) ਦੀ ਸਮੀਖਿਆ ਕੀਤੀ। ਨੀਤੀ ਆਯੋਗ ਦੀ ਸਮੀਖਿਆ ਕਮੇਟੀ ਦੀ 10ਵੀਂ, 13ਵੀਂ ਅਤੇ 18ਵੀਂ ਮੀਟਿੰਗ ਵਿੱਚ ਡੀਐੱਸਆਈਆਰ ਅਧੀਨ ਦੋ ਖੁਦਮੁਖਤਿਆਰ ਸੰਸਥਾਵਾਂ ਯਾਨੀ ਸੀਐੱਸਆਈਆਰ ਅਤੇ ਸੀਡੀਸੀਦੀ ਸਮੀਖਿਆ ਕੀਤੀ ਗਈ। ਸਮੀਖਿਆ ਕਮੇਟੀ ਨੇ ਸਿਫ਼ਾਰਿਸ਼ ਕੀਤੀ ਕਿ “ਸੀਡੀਸੀ ਨੂੰ ਸੀਐੱਸਆਈਆਰ ਵਿੱਚ ਮਿਲਾਇਆ ਜਾ ਸਕਦਾ ਹੈ ਅਤੇ ਜਾਰੀ ਰੱਖਿਆ ਜਾ ਸਕਦਾ ਹੈ, ਕਿਉਂਕਿ ਇਸ ਵਿੱਚ ਸੰਭਾਵਨਾ ਦਿਖਾਈ ਦਿੰਦੀ ਹੈ।” ਕਮੇਟੀ ਨੇ ਆਪਣੀ ਖੁਦਮੁਖਤਿਆਰ ਸੰਸਥਾਵਾਂ ਦੀ ਰਿਪੋਰਟ ਵਿੱਚ ਅੱਗੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਡੀਐੱਸਆਈਆਰ ਕੋਲ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ 1860 (ਐੱਸਆਰਏ) ਦੇ ਤਹਿਤ ਸਿਰਫ਼ ਇੱਕ ਖੁਦਮੁਖਤਿਆਰ ਸੰਸਥਾ ਹੋਵੇਗੀ। ਏਕੀਕਰਨ ਦੀਆਂ ਰੂਪ-ਰੇਖਾਵਾਂ ਦੀ ਸਿਫ਼ਾਰਸ਼ ਕਰਨ ਲਈ ਗਠਿਤ ਸਲਾਹਕਾਰ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਅਧਾਰ ’ਤੇ, ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ 1860 ਦੀ ਧਾਰਾ 12 ਦੇ ਤਹਿਤ, ਸੀਡੀਸੀ ਦੀ ਗਵਰਨਿੰਗ ਕੌਂਸਲ ਅਤੇ ਸੀਐੱਸਆਈਆਰ ਦੀ ਗਵਰਨਿੰਗ ਬਾਡੀ ਦੇ ਤਹਿਤ ਲੋੜੀਂਦੀ ਪ੍ਰਕਿਰਿਆ ਹੋਈ, ਦੋਵਾਂ ਨੇ ਸੀਡੀਸੀ ਦੇ ਸੀਐੱਸਆਈਆਰ ਨਾਲ ਏਕੀਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ।

*****

ਡੀਐੱਸ



(Release ID: 1820876) Visitor Counter : 119