ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਕੈਬਨਿਟ ਨੇ "ਇੰਡੀਆ ਪੋਸਟ ਪੇਮੈਂਟਸ ਬੈਂਕ ਦੀ ਸਥਾਪਨਾ" 'ਤੇ ਸੰਸ਼ੋਧਿਤ ਲਾਗਤ ਅਨੁਮਾਨ ਨੂੰ ਪ੍ਰਵਾਨਗੀ ਦਿੱਤੀ


ਵਿੱਤੀ ਵਰ੍ਹੇ 2020-21 ਤੋਂ 2022-23 ਲਈ 820 ਕਰੋੜ ਰੁਪਏ ਦੀ ਅਤਿਰਿਕਤ ਫੰਡਿੰਗ, ਹੁਣ ਕੁੱਲ ਖ਼ਰਚਾ 2255 ਕਰੋੜ ਰੁਪਏ

Posted On: 27 APR 2022 4:52PM by PIB Chandigarh

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਰੈਗੂਲੇਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕੁਇਟੀ ਨਿਵੇਸ਼ ਵਜੋਂ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਦੀ ਸਥਾਪਨਾ ਲਈ ਪ੍ਰੋਜੈਕਟ ਖਰਚੇ ਨੂੰ 1435 ਕਰੋੜ ਰੁਪਏ ਤੋਂ ਵਧਾ ਕੇ 2255 ਕਰੋੜ ਰੁਪਏ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕੈਬਨਿਟ ਨੇ ਰੈਗੂਲੇਟਰੀ ਲੋੜਾਂ ਨੂੰ ਪੂਰਾ ਕਰਨ ਅਤੇ ਟੈਕਨੀਕਲ ਅਪਗ੍ਰੇਡੇਸ਼ਨ ਲਈ 500 ਕਰੋੜ ਰੁਪਏ ਦੇ ਭਵਿੱਖ ਦੇ ਫੰਡ ਨਿਵੇਸ਼ ਲਈ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ।

 ਪ੍ਰੋਜੈਕਟ ਦਾ ਉਦੇਸ਼ ਆਮ ਆਦਮੀ ਲਈ ਸਭ ਤੋਂ ਵੱਧ ਪਹੁੰਚਯੋਗ, ਕਿਫ਼ਾਇਤੀ ਅਤੇ ਭਰੋਸੇਮੰਦ ਬੈਂਕ ਬਣਾਉਣਾ ਹੈ;  ਬੈਂਕਿੰਗ ਰਹਿਤ ਲੋਕਾਂ ਲਈ ਰੁਕਾਵਟਾਂ ਨੂੰ ਦੂਰ ਕਰਕੇ ਵਿੱਤੀ ਸਮਾਵੇਸ਼ ਏਜੰਡੇ ਦੀ ਅਗਵਾਈ ਕਰਨਾ ਅਤੇ ਸਹਾਇਤਾ ਪ੍ਰਾਪਤ ਡੋਰਸਟੈਪ ਬੈਂਕਿੰਗ ਦੁਆਰਾ ਬੈਂਕ ਦੇ ਅਧੀਨ ਆਬਾਦੀ ਲਈ ਅਵਸਰ ਲਾਗਤ ਨੂੰ ਘਟਾਉਣਾ ਹੈ। ਇਹ ਪ੍ਰੋਜੈਕਟ ਭਾਰਤ ਸਰਕਾਰ ਦੇ "ਘੱਟ ਨਕਦੀ" ਵਾਲੀ ਅਰਥਵਿਵਸਥਾ ਦੇ ਵਿਜ਼ਨ ਦਾ ਪੂਰਕ ਹੈ ਅਤੇ ਇਸਦੇ ਨਾਲ ਹੀ ਆਰਥਿਕ ਵਿਕਾਸ ਅਤੇ ਵਿੱਤੀ ਸਮਾਵੇਸ਼ ਦੋਵਾਂ ਨੂੰ ਉਤਸ਼ਾਹਿਤ ਕਰਦਾ ਹੈ।

 ਇੰਡੀਆ ਪੋਸਟ ਪੇਮੈਂਟਸ ਬੈਂਕ ਨੇ 1 ਸਤੰਬਰ, 2018 ਨੂੰ 650 ਸ਼ਾਖਾਵਾਂ/ਨਿਯੰਤਰਣ ਦਫ਼ਤਰਾਂ ਦੇ ਨਾਲ ਦੇਸ਼-ਵਿਆਪੀ ਸ਼ੁਰੂਆਤ ਕੀਤੀ ਸੀ।  ਆਈਪੀਪੀਬੀ ਨੇ 1.36 ਲੱਖ ਡਾਕਘਰਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਦੇ ਸਮਰੱਥ ਬਣਾਇਆ ਹੈ ਅਤੇ ਘਰ-ਘਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਤਕਰੀਬਨ 1.89 ਲੱਖ ਡਾਕ ਸੇਵਕਾਂ ਅਤੇ ਗ੍ਰਾਮੀਣ ਡਾਕ ਸੇਵਕਾਂ ਨੂੰ ਸਮਾਰਟਫੋਨ ਅਤੇ ਬਾਇਓਮੈਟ੍ਰਿਕ ਡਿਵਾਈਸ ਨਾਲ ਲੈਸ ਕੀਤਾ ਹੈ।

 ਆਈਪੀਪੀਬੀ ਦੀ ਸ਼ੁਰੂਆਤ ਤੋਂ ਲੈ ਕੇ, ਇਸ ਨੇ 1,61,811 ਕਰੋੜ ਰੁਪਏ ਦੇ 82 ਕਰੋੜ ਵਿੱਤੀ ਲੈਣ-ਦੇਣ ਦੇ ਨਾਲ 5.25 ਕਰੋੜ ਤੋਂ ਵੱਧ ਖਾਤੇ ਖੋਲ੍ਹੇ ਹਨ, ਜਿਸ ਵਿੱਚ 21,343 ਕਰੋੜ ਰੁਪਏ ਦੇ 765 ਲੱਖ ਏਈਪੀਐੱਸ (AePS) ਟ੍ਰਾਂਜ਼ੈਕਸ਼ਨ ਸ਼ਾਮਲ ਹਨ। 5 ਕਰੋੜ ਖਾਤਿਆਂ ਵਿੱਚੋਂ, 77% ਖਾਤੇ ਗ੍ਰਾਮੀਣ ਖੇਤਰਾਂ ਵਿੱਚ ਖੋਲ੍ਹੇ ਗਏ ਹਨ, ਤਕਰੀਬਨ 1000 ਕਰੋੜ ਰੁਪਏ ਜਮ੍ਹਾ ਕਰਨ ਵਾਲੇ 48% ਮਹਿਲਾ ਗਾਹਕ ਹਨ। ਲਗਭਗ 40 ਲੱਖ ਮਹਿਲਾ ਗਾਹਕਾਂ ਨੇ ਆਪਣੇ ਖਾਤਿਆਂ ਵਿੱਚ 2500 ਕਰੋੜ ਰੁਪਏ ਦੀ ਵੈਲਿਯੂ ਦਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਪ੍ਰਾਪਤ ਕੀਤਾ। ਸਕੂਲੀ ਵਿਦਿਆਰਥੀਆਂ ਲਈ 7.8 ਲੱਖ ਤੋਂ ਵੱਧ ਖਾਤੇ ਖੋਲ੍ਹੇ ਗਏ ਹਨ।

 ਅਕਾਂਖੀ ਜ਼ਿਲ੍ਹਿਆਂ ਵਿੱਚ ਆਈਪੀਪੀਬੀ ਨੇ 19,487 ਕਰੋੜ ਰੁਪਏ ਦੇ 602 ਲੱਖ ਕੁੱਲ ਲੈਣ-ਦੇਣ ਵਾਲੇ ਲਗਭਗ 95.71 ਲੱਖ ਖਾਤੇ ਖੋਲ੍ਹੇ ਹਨ। ਖੱਬੇ ਪੱਖੀ ਅਤਿਵਾਦ (ਐੱਲਡਬਲਿਊਈ) ਜ਼ਿਲ੍ਹਿਆਂ ਵਿੱਚ, ਆਈਪੀਪੀਬੀ ਦੁਆਰਾ 67.20 ਲੱਖ ਖਾਤੇ ਖੋਲ੍ਹੇ ਗਏ ਹਨ ਜਿਨ੍ਹਾਂ ਵਿੱਚ 13,460 ਕਰੋੜ ਰੁਪਏ ਦੇ 426 ਲੱਖ ਕੁੱਲ ਟ੍ਰਾਂਜ਼ੈਕਸ਼ਨ ਹਨ।

ਪ੍ਰਸਤਾਵ ਦੇ ਤਹਿਤ ਕੁੱਲ ਵਿੱਤੀ ਖ਼ਰਚਾ 820 ਕਰੋੜ ਰੁਪਏ ਹੈ। ਇਹ ਫੈਸਲਾ ਇੰਡੀਆ ਪੋਸਟ ਪੇਮੈਂਟਸ ਬੈਂਕ ਨੂੰ ਡਾਕ ਵਿਭਾਗ ਦੇ ਨੈੱਟਵਰਕ ਦਾ ਲਾਭ ਉਠਾ ਕੇ ਪੂਰੇ ਭਾਰਤ ਵਿੱਚ ਵਿੱਤੀ ਸਮਾਵੇਸ਼ ਨੂੰ ਅੱਗੇ ਵਧਾਉਣ ਦੇ ਆਪਣੇ ਉਦੇਸ਼ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ।

 **********

 

ਡੀਐੱਸ


(Release ID: 1820667) Visitor Counter : 152