ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 28 ਅਪ੍ਰੈਲ ਨੂੰ ਅਸਾਮ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਦੀਫੂ ਵਿੱਚ ‘ਸ਼ਾਂਤੀ, ਏਕਤਾ ਅਤੇ ਵਿਕਾਸ ਰੈਲੀ’ ਨੂੰ ਸੰਬੋਧਨ ਕਰਨਗੇ

ਪ੍ਰਧਾਨ ਮੰਤਰੀ ਕਾਰਬੀ ਆਂਗਲੋਂਗ ਵਿੱਚ ਸਿੱਖਿਆ ਖੇਤਰ ਵਿੱਚ 500 ਕਰੋੜ ਰੁਪਏ ਤੋਂ ਵੀ ਅਧਿਕ ਦੀ ਲਾਗਤ ਵਾਲੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਸੱਤ ਕੈਂਸਰ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਪੂਰੇ ਅਸਾਮ ਵਿੱਚ ਸੱਤ ਨਵੇਂ ਕੈਂਸਰ ਹਸਪਤਾਲਾਂ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਅਸਾਮ ਵਿੱਚ ਲਗਭਗ 1150 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਵਿਕਸਿਤ ਕੀਤੇ ਜਾ ਰਹੇ 2950 ਤੋਂ ਅਧਿਕ ਅੰਮ੍ਰਿਤ ਸਰੋਵਰ ਪ੍ਰੋਜੈਕਟਾਂ ਦਾ ਵੀ ਨੀਂਹ ਪੱਥਰ ਰੱਖਣਗੇ

Posted On: 26 APR 2022 6:52PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਅਪ੍ਰੈਲ 2022 ਨੂੰ ਅਸਾਮ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ  ਸਵੇਰੇ ਲਗਭਗ 11 ਵਜੇ ਕਾਰਬੀ ਆਂਗਲੋਂਗ ਜ਼ਿਲ੍ਹੇ ਦੇ ਦੀਫੂ ਵਿੱਚ ਸ਼ਾਂਤੀ,  ਏਕਤਾ ਅਤੇ ਵਿਕਾਸ ਰੈਲੀ’ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਦੇ ਦੌਰਾਨ ਉਹ ਸਿੱਖਿਆ ਦੇ ਖੇਤਰ ਵਿੱਚ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।  ਇਸ ਦੇ ਬਾਅਦ ਦੁਪਹਿਰ ਲਗਭਗ 01:45 ਵਜੇ ਪ੍ਰਧਾਨ ਮੰਤਰੀ ਅਸਾਮ ਮੈਡੀਕਲ ਕਾਲਜ ਡਿਬਰੂਗੜ੍ਹ ਪਹੁੰਚਣਗੇ ਅਤੇ ਡਿਬਰੂਗੜ੍ਹ ਕੈਂਸਰ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕਰਨਗੇ। ਬਾਅਦ ਵਿੱਚ ਲਗਭਗ 3 ਵਜੇ ਪ੍ਰਧਾਨ ਮੰਤਰੀ ਡਿਬਰੂਗੜ੍ਹ ਦੇ ਖਾਨੀਕਰ ਮੈਦਾਨ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਇੱਕ ਜਨਤਕ ਸਮਾਰੋਹ ਵਿੱਚ ਹਿੱਸਾ ਲੈਣਗੇ,  ਜਿੱਥੇ ਉਹ ਛੇ ਅਤੇ ਕੈਂਸਰ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਸੱਤ ਨਵੇਂ ਕੈਂਸਰ ਹਸਪਤਾਲਾਂ ਦਾ ਨੀਂਹ ਪੱਥਰ ਰੱਖਣਗੇ। 

ਪ੍ਰਧਾਨ ਮੰਤਰੀ ਦੀਫੂ,  ਕਾਰਬੀ ਆਂਗਲੋਂਗ ਵਿੱਚ 

ਇਸ ਖੇਤਰ ਵਿੱਚ ਸ਼ਾਂਤੀ ਅਤੇ ਵਿਕਾਸ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਅਟੁੱਟ ਪ੍ਰਤਿਬੱਧਤਾ ਦਾ ਉਤ‍ਕ੍ਰਿਸ਼‍ਟ ਉਦਾਹਰਣ ਇਹ ਹੈ ਕਿ ਭਾਰਤ ਸਰਕਾਰ ਅਤੇ ਅਸਾਮ ਸਰਕਾਰ ਦੁਆਰਾ ਹਾਲ ਹੀ ਵਿੱਚ ਛੇ ਕਾਰਬੀ ਉਗਰਵਾਦੀ ਸੰਗਠਨਾਂ ਦੇ ਨਾਲ ਸ਼ਾਂਤੀ ਸਮਝੌਤੇ (ਐੱਮਓਐੱਸ) ਉੱਤੇ ਹਸਤਾਖਰ ਕੀਤੇ ਗਏ ਸਨ।  ਐੱਮਓਐੱਸ ਨਾਲ ਇਸ ਖੇਤਰ ਵਿੱਚ ਸ਼ਾਂਤੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ।  ਸ਼ਾਂਤੀ,  ਏਕਤਾ ਅਤੇ ਵਿਕਾਸ ਰੈਲੀ’ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਨਾਲ ਇਸ ਸਮੁੱਚੇ ਖੇਤਰ ਵਿੱਚ ਸ਼ਾਂਤੀ ਸਬੰਧੀ ਪਹਿਲਾਂ ਨੂੰ ਕਾਫ਼ੀ ਹੁਲਾਰਾ ਮਿਲੇਗਾ ।

ਪ੍ਰਧਾਨ ਮੰਤਰੀ ਵੈਟਰਨਰੀ ਕਾਲਜ (ਦੀਫੂ),  ਡਿਗਰੀ ਕਾਲਜ (ਪੱਛਮ ਕਾਰਬੀ ਆਂਗਲੋਂਗ) ਅਤੇ ਖੇਤੀਬਾੜੀ ਕਾਲਜ  (ਕੋਲੋਂਗਾ,  ਪੱਛਮ ਕਾਰਬੀ ਆਂਗਲੋਂਗ) ਦਾ ਵੀ ਨੀਂਹ ਪੱਥਰ ਰੱਖਣਗੇ।  500 ਕਰੋੜ ਰੁਪਏ ਤੋਂ ਵੀ ਅਧਿਕ ਦੀ ਲਾਗਤ ਵਾਲੇ ਇਨ੍ਹਾਂ ਪ੍ਰੋਜੈਕਟਾਂ ਨਾਲ ਇਸ ਖੇਤਰ ਵਿੱਚ ਕੌਸ਼ਲ ਵਿਕਾਸ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਮਿਲਣਗੇ ।

 

ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ  2950 ਤੋਂ ਅਧਿਕ ਅੰਮ੍ਰਿਤ ਸਰੋਵਰ ਪ੍ਰੋਜੈਕਟਾਂ ਦਾ ਵੀ ਨੀਂਹ ਪੱਥਰ ਰੱਖਣਗੇ।  ਇਹ ਰਾਜ ਇਨ੍ਹਾਂ ਅੰਮ੍ਰਿਤ ਸਰੋਵਰਾਂ ਨੂੰ ਲਗਭਗ 1150 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਵਿਕਸਿਤ ਕਰੇਗਾ ।

ਪ੍ਰਧਾਨ ਮੰਤਰੀ ਡਿਬਰੂਗੜ੍ਹ ਵਿੱਚ

ਅਸਾਮ ਕੈਂਸਰ ਕੇਅਰ ਫਾਉਂਡੇਸ਼ਨ,  ਜੋ ਕਿ ਅਸਾਮ ਸਰਕਾਰ ਅਤੇ ਟਾਟਾ ਟ੍ਰਸਟਸ ਦਾ ਇੱਕ ਸੰਯੁਕਤ ਉੱਦਮ ਹੈ,  ਪੂਰੇ ਰਾਜ ਵਿੱਚ ਫੈਲੇ 17 ਕੈਂਸਰ ਕੇਅਰ ਹਸਪਤਾਲਾਂ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਕਿਫਾਇਤੀ ਕੈਂਸਰ ਕੇਅਰ ਨੈੱਟਵਰਕ ਬਣਾਉਣ ਦਾ ਇੱਕ ਪ੍ਰੋਜੈਕਟ ਲਾਗੂ ਕਰ ਰਿਹਾ ਹੈ।  ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਦੇ ਤਹਿਤ 10 ਹਸਪਤਾਲਾਂ ਵਿੱਚੋਂ ਸੱਤ ਹਸਪਤਾਲਾਂ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ,  ਜਦੋਂ ਕਿ ਤਿੰਨ ਹਸਪਤਾਲ ਨਿਰਮਾਣ ਦੇ ਵਿਭਿੰਨ ਚਰਣਾਂ ਵਿੱਚ ਹਨ। ਇਸ ਪ੍ਰੋਜੈਕਟ  ਦੇ ਦੂਜੇ ਪੜਾਅ ਵਿੱਚ ਸੱਤ ਨਵੇਂ ਕੈਂਸਰ ਹਸਪਤਾਲਾਂ ਦਾ ਨਿਰਮਾਣ ਹੋਵੇਗਾ।

ਪ੍ਰਧਾਨ ਮੰਤਰੀ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਦੇ ਤਹਿਤ ਪੂਰੀ ਤਰ੍ਹਾਂ ਨਾਲ ਨਿਰਮਿਤ ਹੋ ਚੁੱਕੇ ਸੱਤ ਕੈਂਸਰ ਹਸਪਤਾਲਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਕੈਂਸਰ ਹਸਪਤਾਲ ਡਿਬਰੂਗੜ੍ਹ,  ਕੋਕਰਾਝਾਰ,  ਬਾਰਪੇਟਾ,  ਦਾਰਾਂਗ ,  ਤੇਜ਼ਪੁਰ ,  ਲਖੀਮਪੁਰ ਅਤੇ ਜੋਰਹਾਟ ਵਿੱਚ ਬਣਾਏ ਗਏ ਹਨ।  ਪ੍ਰਧਾਨ ਮੰਤਰੀ  ਇਸ ਦੇ ਨਾਲ ਹੀ ਇਸ ਪ੍ਰੋਜੈਕਟ ਦੇ ਦੂਜੇ ਪੜਾਅ ਦੇ ਤਹਿਤਧੁਬਰੀ,  ਨਲਬਾੜੀ,  ਗੋਲਪਾੜਾ,  ਨਾਗਾਂਵ,  ਸ਼ਿਵਸਾਗਰ ,  ਤਿਨਸੁਕਿਆ ਅਤੇ ਗੋਲਾਘਾਟ ਵਿੱਚ ਬਣਾਏ ਜਾਣ ਵਾਲੇ ਸੱਤ ਨਵੇਂ ਕੈਂਸਰ ਹਸਪਤਾਲਾਂ ਦਾ ਨੀਂਹ ਪੱਥਰ ਵੀ ਰੱਖਣਗੇ।

****

ਡੀਐੱਸ/ਐੱਸਐੱਚ


(Release ID: 1820556) Visitor Counter : 133