ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼੍ਰੀ ਅਨੁਰਾਗ ਠਾਕੁਰ ਨੇ ਟੀਮ ਇੰਡੀਆ ਦੇ 65-ਐਥਲੀਟਾਂ ਵਾਲੇ ‘ਡੈਫਲੰਪਿਕਸ 2021’ ਦਲ ਨੂੰ ਵਿਦਾ ਤੋਂ ਪਹਿਲਾਂ ਗਰਮਜੋਸ਼ੀ ਭਰੀਆਂ ਸ਼ੁਭਕਾਮਨਾਵਾਂ ਦਿੱਤੀਆਂ
ਭਾਰਤ ਬਣੇਗਾ ਖੇਡ ਜਗਤ ਦੀ ਅਗਲੀ ਵੱਡੀ ਮਹਾਸ਼ਕਤੀ, ਚਾਹੇ ਉਹ ਓਲੰਪਿਕ ਹੋਵੇ, ਪੈਰਾਲੰਪਿਕ ਹੋਵੇ ਜਾਂ ਡੈਫਲੰਪਿਕਸ: ਸ਼੍ਰੀ ਅਨੁਰਾਗ ਠਾਕੁਰ
Posted On:
25 APR 2022 6:00PM by PIB Chandigarh
1 ਮਈ ਤੋਂ ਸ਼ੁਰੂ ਹੋਣ ਵਾਲੇ ‘ਡੈਫਲੰਪਿਕਸ 2021’ ਦੇ ਲਈ ਵਿਦਾ ਹੋਣ ਤੋਂ ਪਹਿਲਾਂ ਸੋਮਵਾਰ ਨੂੰ ਭਾਰਤੀ ਦਲ ਨੂੰ ਗਰਮਜੋਸ਼ੀ ਭਰੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ, ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਅਤੇ ਹੋਰ ਪਤਵੰਤੇ ਇਸ ਅਵਸਰ ‘ਤੇ ਮੌਜੂਦ ਸਨ।
ਬ੍ਰਾਜ਼ੀਲ ਦੇ ਕਾਕਸਿਯਾਸ ਡੋ ਸੁਲ ਵਿੱਚ ਹੋਣ ਵਾਲੇ ਡੈਫਲੰਪਿਕਸ ਵਿੱਚ ਭਾਰਤ ਦੇ ਕੁੱਲ 65 ਐਥਲੀਟ ਹਿੱਸਾ ਲੈਣਗੇ, ਅਤੇ ਇਸ ਦੇ ਨਾਲ ਹੀ ਇਹ ਭਾਰਤ ਦੇ ਵੱਲੋਂ ਡੈਫਲੰਪਿਕਸ ਵਿੱਚ ਹਿੱਸਾ ਲੈਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਸਭ ਤੋਂ ਯੁਵਾ ਦਲ ਹੋਵੇਗਾ। ਇਹ ਐਥਲੀਟ ਇਨ੍ਹਾਂ ਕੁੱਲ 11 ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ: ਐਥਲੈਟਿਕਸ, ਬੈਡਮਿੰਟਨ, ਜੂਡੋ, ਗੋਲਫ, ਕਰਾਟੇ, ਸ਼ੂਟਿੰਗ, ਸਵਿਮਿੰਗ, ਟੈਨਿਸ, ਟੇਬਲ ਟੈਨਿਸ, ਤਾਈਕਵਾਂਡੋ ਅਤੇ ਕੁਸ਼ਤੀ। ਡੈਫਲੰਪਿਕਸ ਦਾ ਆਯੋਜਨ 1 ਮਈ ਤੋਂ 15 ਮਈ ਤੱਕ ਕੀਤਾ ਜਾਣਾ ਹੈ।
ਇਸ ਦਲ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, ‘ਦੇਸ਼ ਦੇ ਸਾਰੇ ਲੋਕਾਂ ਦੇ ਵੱਲੋਂ ਮੈਂ ਨਾ ਸਿਰਫ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ, ਬਲਕਿ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਡੈਫਲੰਪਿਕਸ ਦੇ ਲਈ ਭਾਰਤ ਦਾ ਪ੍ਰਤੀਨਿਧੀਤਵ ਕਰਨ ਦੇ ਲਈ ਚੁਣੇ ਜਾਣ ਨਾਲ ਤੁਸੀਂ ਪਹਿਲਾਂ ਹੀ ਆਪਣੀ ਉਤਕ੍ਰਿਸ਼ਟ ਸਮਰੱਥਾ ਦਿਖਾ ਦਿੱਤੀ ਹੈ। ਕਿਉਂਕਿ ਇਹ ਸਭ ਤੋਂ ਵੱਡਾ ਦਲ ਹੈ, ਇਸ ਲਈ ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਅਸੀਂ ਬ੍ਰਾਜ਼ੀਲ ਵਿੱਚ ਸਭ ਤੋਂ ਵੱਧ ਮੈਡਲ ਵੀ ਪ੍ਰਾਪਤ ਕਰਾਂਗੇ। ਭਾਰਤ ਖੇਡ ਜਗਤ ਦੀ ਅਗਲੀ ਵੱਡੀ ਮਹਾਸ਼ਕਤੀ ਬਣੇਗਾ, ਚਾਹੇ ਉਹ ਓਲੰਪਿਕ ਹੋਵੇ, ਪੈਰਾਲੰਪਿਕ ਹੋਵੇ ਜਾਂ ਡੈਫਲੰਪਿਕਸ। ਭਾਰਤ ਨੂੰ ਹੁਣ ਕੋਈ ਵੀ ਨਹੀਂ ਰੋਕ ਸਕਦਾ ਹੈ। ਇਹ ਸਦੀ ਸਾਡੀ ਹੈ ਅਤੇ ਅਸੀਂ ਖੇਡ ਦੇ ਸਾਰੇ ਮੈਦਾਨਾਂ ‘ਤੇ ਭਾਰਤ ਦਾ ਝੰਡਾ ਫਹਿਰਾਉਂਦੇ ਰਹਾਂਗੇ।’
ਕੇਂਦਰੀ ਮੰਤਰੀ ਨੇ ਆਲ ਇੰਡੀਆ ਸਪੋਰਟਸ ਕਾਉਂਸਿਲ ਫਾਰ ਦ ਡੈਫ (ਏਆਈਐੱਸਸੀਡੀ) ਅਤੇ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਸਾਈ) ਦੁਆਰਾ ਐਥਲੀਟਾਂ ਨੂੰ ਦਿੱਤੇ ਗਏ ਸਹਿਯੋਗ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਿਹਾ, ‘ਏਆਈਐੱਸਸੀਡੀ ਅਤੇ ਸਾਈ ਦੋਵਾਂ ਨੇ ਹੀ ਐਥਲੀਟਾਂ ਨੂੰ ਬਹੁਤ ਸਹਿਯੋਗ ਦਿੱਤਾ ਹੈ। ਡੈਫਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਐਥਲੀਟਾਂ ਦੇ ਲਈ 30 ਦਿਨਾਂ ਨੈਸ਼ਨਲ ਕੋਚਿੰਗ ਕੈਂਪ ਦਾ ਆਯੋਜਨ ਸਾਈ ਦੇ ਸਾਰੇ ਕੇਂਦਰਾਂ ਵਿੱਚ ਕੀਤਾ ਗਿਆ ਸੀ। ਇਸ ਦੇ ਇਲਾਵਾ, ਸਾਈ ਨੇ ਐਥਲੀਟਾਂ ਦੇ ਲਈ ਕਿਟ ਦੇਣ, ਡੈਫਲੰਪਿਕਸ ਦੇ ਲਈ ਔਪਚਾਰਿਕ ਪੋਸ਼ਾਕ ਦੇ ਨਾਲ-ਨਾਲ ਉਨ੍ਹਾਂ ਦੇ ਰਹਿਣ, ਠਹਿਰਣ, ਭੋਜਨ ਅਤੇ ਟ੍ਰਾਂਸਪੋਰਟੇਸ਼ਨ ਜਿਹੀ ਹਰ ਚੀਜ਼ ਦੀ ਵਿਵਸਥਾ ਕੀਤੀ।’
ਇਹ ਜ਼ਿਕਰ ਕਰਦੇ ਹੋਏ ਕਿ ਇਹ ਦਲ ਭਾਰਤ ਦੇ ਨੌਜਵਾਨਾਂ ਨੂੰ ਕਿਸ ਪ੍ਰਕਾਰ ਦੀ ਪ੍ਰੇਰਣਾ ਪ੍ਰਦਾਨ ਕਰ ਸਕਦਾ ਹੈ, ਸ਼੍ਰੀ ਨਿਸਿਥ ਪ੍ਰਮਾਣਿਕ ਨੇ ਕਿਹਾ, “ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਾਡੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੇ ਵਿਜ਼ਨ ਦੇ ਅਨੁਸਾਰ ਦੇਸ਼ ਵਿੱਚ ਸਪੋਰਟਸ ਈਕੋਸਿਸਟਮ ਲਗਾਤਾਰ ਵਿਕਸਿਤ ਹੋ ਰਿਹਾ ਹੈ। ਸਾਡੇ ਪ੍ਰਧਾਨ ਮੰਤਰੀ ਦਾ ‘ਚੀਅਰ ਫਾਰ ਇੰਡੀਆ’ ਦਾ ਸੱਦਾ ਗੇਮ-ਚੇਂਜਰ ਸਾਬਿਤ ਹੋਇਆ ਹੈ। ਚਾਹੇ ਓਲੰਪਿਕ ਹੋਵੇ, ਪੈਰਾਲੰਪਿਕ ਹੋਵੇ ਜਾਂ ਡੈਫਲੰਪਿਕਸ, ਭਾਰਤ ਖੇਡਾਂ ਵਿੱਚ ਸਭ ਤੋਂ ਵੱਧ ਗੌਰਵ ਹਾਸਲ ਕਰਨ ਦੇ ਲਈ ਹਮੇਸ਼ਾ ਪੂਰੀ ਤਰ੍ਹਾਂ ਨਾਲ ਤਿਆਰ ਰਿਹਾ ਹੈ।”
ਬ੍ਰਾਜ਼ੀਲ ਡੈਫਲੰਪਿਕਸ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ, ‘ਅਸੀਂ ਇਸ ਵਾਰ ਡੈਫਲੰਪਿਕਸ ਵਿੱਚ ਸਭ ਤੋਂ ਵੱਡਾ ਦਲ ਭੇਜਿਆ ਹੈ। ਤੁਸੀਂ ਪਹਿਲਾਂ ਤੋਂ ਹੀ ਭਾਰਤ ਦੇ ਨੌਜਵਾਨਾਂ ਦੇ ਲਈ ਇੱਕ ਵੱਡੀ ਪ੍ਰੇਰਣਾ ਬਣ ਚੁੱਕੇ ਹੋ। ਤੁਸੀਂ ਜਿਸ ਤਰ੍ਹਾਂ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕੀਤਾ ਉਹ ਨਿਸ਼ਚਿਤ ਤੌਰ ‘ਤੇ ਜ਼ਿਕਰਯੋਗ ਹਨ। ਇਸ ਦੇ ਇਲਾਵਾ, ਜੋ ਮੈਂ ਦੇਖ ਪਾ ਰਿਹਾ ਹਾਂ, ਉਹ ਹੈ ਬ੍ਰਾਜ਼ੀਲ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਹੀ ਮੈਡਲ ਜਿੱਤਣ ਦੇ ਲਈ ਆਪ ਸਭ ਵਿੱਚ ਅਪਾਰ ਜਨੂੰਨ ਅਤੇ ਊਰਜਾ!’
ਭਾਰਤ ਨੇ ਸਾਲ 2017 ਵਿੱਚ ਤੁਰਕੀ ਵਿੱਚ ਆਯੋਜਿਤ ਕੀਤੇ ਗਏ ਪਿਛਲੇ ਡੈਫਲੰਪਿਕਸ ਵਿੱਚ 46 ਪ੍ਰਤੀਭਾਗੀਆਂ ਦਾ ਇੱਕ ਪ੍ਰਤੀਨਿਧੀਮੰਡਲ ਭੇਜਿਆ ਸੀ, ਜਿਸ ਨੇ ਕੁੱਲ 5 ਮੈਡਲ ਜਿੱਤੇ ਸਨ। ਇਨ੍ਹਾਂ ਵਿੱਚ 1 ਗੋਲਡ, 1 ਸਿਲਵਰ ਅਤੇ 3 ਕਾਂਸੀ ਦੇ ਮੈਡਲ ਸ਼ਾਮਲ ਸਨ।
ਭਾਰਤੀ ਦਲ ਬਾਰੇ ਵਿਸਤ੍ਰਿਤ ਜਾਣਕਾਰੀ ਪਾਉਣ ਦੇ ਲਈ ਇੱਤੇ ਕਲਿੱਕ ਕਰੋ
*******
ਐੱਨਬੀ/ਓਏ
(Release ID: 1820228)
Visitor Counter : 99