ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਬਾਰਾਮੁਲਾ ਦਾ ਦੌਰਾ ਕੀਤਾ ਆਂਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੇ ਤਹਿਤ ਵਿਕਾਸ ਕਾਰਜਾ ਦੀ ਸਥਿਤੀ ਦੀ ਸਮੀਖਿਆ ਕੀਤੀ
ਡਾ. ਜਿਤੇਂਦਰ ਸਿੰਘ ਨੇ ਏਡੀਪੀ ਦੇ ਤਹਿਤ ਉਪਲਬਧੀਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਰਾਹਨਾ ਕੀਤੀ
Posted On:
25 APR 2022 5:43PM by PIB Chandigarh
ਵੱਖ-ਵੱਖ ਵਿਕਾਸ ਮਾਨਕਾਂ ਦਾ ਸਿੱਧਾ ਮੁਲਾਂਕਣ ਪ੍ਰਾਪਤ ਕਰਨ ਲਈ ਕੇਂਦਰ ਸਰਕਾਰ ਦੇ ਵਿਸ਼ੇਸ਼ ਸੰਪਰਕ ਪ੍ਰੋਗਰਾਮ ਦੇ ਤਹਿਤ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ ਅਤੇ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ-ਕਸ਼ਮੀਰ ਵਿੱਚ ਡਾਕ ਬੰਗਲਾ, ਬਾਰਾਮੁਲਾ ਵਿੱਚ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਆਂਕਾਂਖੀ ਜ਼ਿਲ੍ਹਾ ਕਾਰਜ ਕ੍ਰਮ (ਏਡੀਪੀ) ਦੇ ਤਹਿਤ ਕੀਤੇ ਜਾ ਰਹੇ ਕਾਰਜ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
ਇਸ ਅਵਸਰ ‘ਤੇ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਅਤੇ ਸਾਰੀਆਂ ਲਈ ਸਮਾਵੇਸ਼ੀ ਵਿਕਾਸ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਏਡੀਪੀ ਵਿਕਾਸਾਤਮਕ ਅਰਥਵਿਵਸਥਾ ਵਿੱਚ ਪੂਰੀ ਤਰ੍ਹਾਂ ਨਾਲ ਹਿੱਸਾ ਲੈਣ ਲਈ ਲੋਕਾਂ ਦੀ ਸਮਰੱਥਾ ਵਿੱਚ ਸੁਧਾਰ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਇਲੈਕਟ੍ਰੌਨਿਕ ਰਾਸ਼ਟਰੀ ਕ੍ਰਿਸ਼ੀ ਬਜ਼ਾਰ, ਹਰੇਕ ਪੰਚਾਇਤ ਵਿੱਚ ਭਾਰਤ ਨੈੱਟ ਸੁਵਿਧਾ, ਵਿੱਤੀ ਸਮਾਵੇਸ਼ਨ ਜਿਹੇ ਖੇਤਰਾਂ ਦੇ ਕੁੱਝ ਪਹਿਲੂਆਂ ਨੂੰ ਏਡੀਪੀ ਦੇ ਤਹਿਤ ਸੰਬੋਧਿਤ ਕੀਤਾ ਜਾਵੇਗਾ।
ਪ੍ਰੋਗਰਾਮ ਦੇ ਤੰਤਰ ‘ਤੇ ਚਰਚਾ ਕਰਦੇ ਹੋਏ ਡਾ. ਸਿੰਘ ਨੇ ਕਿਹਾ ਕਿ ਜ਼ਿਲ੍ਹਿਆਂ ਨੂੰ ਪਹਿਲੇ ਆਪਣੇ ਰਾਜ ਦੇ ਅੰਦਰ ਸਭ ਤੋਂ ਵਧੀਆ ਜ਼ਿਲ੍ਹੇ ਦੇ ਨਾਲ ਚਲਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਮੁਕਾਬਲਾ ਕਰਕੇ ਅਤੇ ਦੂਜਿਆਂ ਤੋਂ ਸਿੱਖਕੇ ਦੇਸ਼ ਵਿੱਚ ਸਰਵਸ਼੍ਰੇਸ਼ਠ ਵਿੱਚੋਂ ਇੱਕ ਬਣਨ ਦੀ ਆਂਕਾਂਖਿਆ ਹੁੰਦੀ ਹੈ।
ਏਡੀਪੀ ਦੇ ਤਹਿਤ ਬਾਰਾਮੁਲਾ ਵਿੱਚ ਕੀਤੇ ਗਏ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਕਾਂਖੀ ਜ਼ਿਲ੍ਹੇ ਦੇ ਰਾਹੀਂ ਕਾਰਜ ਸੱਭਿਆਚਾਰ, ਸਮਾਜਿਕ ਸੱਭਿਆਚਾਰ ਅਤੇ ਵਿਵਹਾਰ ਸੱਭਿਆਚਾਰ ਦੇ ਵੱਖ-ਵੱਖ ਪੱਧਰਾਂ ‘ਤੇ ਮਾਨਕ ਨਿਰਧਾਰਿਤ ਮਾਨਦੰਡ ਪ੍ਰਾਪਤ ਕਰਨ ਦਾ ਯਤਨ ਹੈ। ਉਨ੍ਹਾਂ ਨੇ ਮਾਡਲ ਦੀ ਉਪਯੋਗਤਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਇੱਕ ਵਿਗਿਆਨਿਕ ਦ੍ਰਿਸ਼ਟੀਕੋਣ ‘ਤੇ ਅਧਾਰਿਤ ਹੈ ਜਿਸ ਵਿੱਚ ਗਤੀਸ਼ੀਲ ਵਾਸਤਵਿਕ ਸਮਾਂ ਮੁਲਾਂਕਣ ਦੀ ਗੁੰਜਾਇਸ਼ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਸਮੇਂ-ਸਮੇਂ ‘ਤੇ ਉਚਿਤ ਅਣਵਰਤੀ ਕਾਰਵਾਈ ਦੇ ਨਾਲ ਲਗਾਤਾਰ ਵਿਕਾਸ ਅਤੇ ਆਰਥਿਕ ਵਾਧੇ ਵਿੱਚ ਬਾਰਾਮੁਲਾ ਨੂੰ ਉਸ ਦੀ ਅਧਿਕਤਮ ਸਮਰੱਥਾ ਤੱਕ ਲੈ ਜਾਣ ਲਈ ਪ੍ਰਤੀਬੱਧ ਹੈ। ਜ਼ਿਲ੍ਹੇ ਦੇ ਜੈਵ ਵਿਵਿਧਤਾ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਾਰਾਮੁਲਾ ਵਿਸ਼ਾਲ ਵਨ ਖੇਤਰ ਦੇ ਨਾਲ ਜੰਮੂ-ਕਸ਼ਮੀਰ ਦੇ ਸਭ ਤੋਂ ਪੁਰਾਣੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਫਾਇਤੀ ਅਤੇ ਸਮਾਂ ਪ੍ਰਬੰਧਨ ਲਈ ਤਕਨੀਕੀ ਇਨੋਵੇਸ਼ਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਖੇਤਰ ਵਿੱਚ ਜੈਵ ਟੈਕਨੋਲੋਜੀ ਕਾਰਜਸ਼ਾਲਾਵਾਂ ਦੇ ਆਯੋਜਨ ‘ਤੇ ਆਪਣਾ ਵਿਚਾਰ ਵਿਅਕਤ ਕੀਤਾ।
ਬਾਰਾਮੁਲਾ ਨੂੰ ਭਾਰਤ ਦੇ ਆਕਾਂਖੀ ਜ਼ਿਲ੍ਹਿਆਂ ਵਿੱਚੋਂ ਇੱਕ ਬਣਾਉਣ ਵਿੱਚ ਯੋਗਦਾਨ ਦੇਣ ਵਾਲੇ ਵੱਖ-ਵੱਖ ਮਾਪਦੰਡਾਂ ਦੀ ਵਿਆਪਕ ਸਮੀਖਿਆ ਕਰਨ ਦੇ ਬਾਅਦ ਡਾ. ਸਿੰਘ ਨੇ ਏਡੀਪੀ ਦੇ ਤਹਿਤ ਉਪਲਬਧੀਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਭੂਮਿਕਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਸੰਬੰਧਿਤ ਅਧਿਕਾਰੀਆਂ ਨੂੰ ਕਾਰਜਕ੍ਰਮ ਦੇ ਰੈਂਕਾਂ ਵਿੱਚ ਸਿਖਰ ‘ਤੇ ਰਹਿਣ ਲਈ ਅਤਿਅਧਿਕ ਸਮਰਪਣ ਦੇ ਨਾਲ ਕੰਮ ਕਰਨ ਦਾ ਵੀ ਨਿਰਦੇਸ਼ ਦਿੱਤਾ।
ਇਸ ਦਰਮਿਆਨ ਮੀਟਿੰਗ ਵਿੱਚ ਸਮੁੱਚੇ ਤੌਰ ‘ਤੇ ਪ੍ਰਗਤੀ ਦੇ ਮਾਰਗ ਵਿੱਚ ਰੁਕਾਵਟ ਪਹੁੰਚਾਉਣ ਵਾਲੀਆਂ ਵੱਖ-ਵੱਖ ਸਮੱਸਿਆਵਾਂ ‘ਤੇ ਚਰਚਾ ਕੀਤੀ ਗਈ ਜਿਨ੍ਹਾਂ ਦਾ ਸਮੇਂ ‘ਤੇ ਸਮਾਧਾਨ ਕਰਨ ਲਈ ਮੰਤਰੀ ਨੇ ਭਰੋਸਾ ਦਿਲਾਇਆ ਅਤੇ ਕਿਹਾ ਕਿ ਇਸ ‘ਤੇ ਵਿਚਾਰ ਕੀਤਾ ਜਾਏਗਾ। ਮੀਟਿੰਗ ਵਿੱਚ ਬਾਰਾਮੁਲਾ ਦੇ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਕੇਂਦਰ ਨੇ ਕੇਂਦਰੀ ਮੰਤਰੀਆਂ ਨੂੰ ਇਸ ਪਹਿਲ ਦੇ ਜ਼ਮੀਨੀ ਪੱਧਰ ਦੇ ਮੁਲਾਂਕਣ ਦੇ ਅਧਿਕਾਰੀਆਂ ਮੁਲਾਂਕਣ ਲਈ ਵੱਖ-ਵੱਖ ਆਕਾਂਖੀ ਜ਼ਿਲ੍ਹਿਆਂ ਦਾ ਦੌਰਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਨਵਰੀ 2018 ਵਿੱਚ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤਾ ਗਿਆ ਏਡੀਪੀ ਦਾ ਟੀਚਾ ਦੇਸ਼ ਭਰ ਵਿੱਚ ਲਘੂ ਵਿਕਸਿਤ ਜ਼ਿਲ੍ਹਿਆਂ ਵਿੱਚ ਜਲਦੀ ਅਤੇ ਪ੍ਰਭਾਵੀ ਢੰਗ ਨਾਲ ਬਦਲਾਵ ਲਿਆਉਣਾ ਹੈ। ਪ੍ਰੋਗਰਾਮ ਦੀ ਵਿਆਪਕ ਰੂਪਰੇਖਾ ਵਿੱਚ ਮਾਸਿਕ ਡੇਟਾ ਰੈਂਕਿੰਗ ਦੇ ਰਾਹੀਂ ਜ਼ਿਲ੍ਹਿਆਂ ਦਰਮਿਆਨ ਮੇਲ-ਜੋਲ ਸਹਿਯੋਗ ਅਤੇ ਮੁਕਾਬਲਾ ਸ਼ਾਮਲ ਹੈ ਜਿਨ੍ਹਾਂ ਨੇ ਜਨ ਅੰਦੋਲਨ ਦੁਆਰਾ ਅੱਗੇ ਵਧਾਇਆ ਜਾ ਰਿਹਾ ਹੈ।
ਪ੍ਰੋਗਰਾਮ ਦਾ ਇੱਕ ਹੋਰ ਫੋਕਸ ਹਰ ਜ਼ਿਲ੍ਹੇ ਦੇ ਅੰਦਰ ਬਲਾਕ ਪੱਧਰ ‘ਤੇ ਪ੍ਰਗਤੀ ਵਿੱਚ ਅੱਗੇ ਵਧਾਉਣਾ ਹੈ। ਜ਼ਿਲ੍ਹਿਆਂ ਨੂੰ ਉਨ੍ਹਾਂ ਬਲਾਕਾਂ ਦੀ ਪ੍ਰਗਤੀ ਦੀ ਨਿਗਰਾਨੀ ਦੇ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਜੋ ਜ਼ਿਲ੍ਹੇ ਦੇ ਸਮੁੱਚੇ ਸੁਧਾਰ ਦੇ ਵੱਲ ਲੈ ਜਾਂਦੇ ਹਨ। ਏਡੀਪੀ ਦਾ ਉਦੇਸ਼ ਵਾਸਤਵ ਵਿੱਚ ਲਗਾਤਾਰ ਵਿਕਾਸ ਟੀਚਿਆਂ ਨੂੰ ਸਥਾਨਿਕ ਬਣਾਉਣਾ ਹੈ ਜਿਸ ਵਿੱਚ ਰਾਸ਼ਟਰ ਦੀ ਪ੍ਰਗਤੀ ਹੋ ਸਕੇ।
*********
ਐੱਸਐੱਨਸੀ/ਜੀਏ/ਆਰਆਰ
(Release ID: 1820220)
Visitor Counter : 174