ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸ਼੍ਰੀ ਅਨੁਰਾਗ ਠਾਕੁਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਵਲੋਂ ਖੇਲੋ ਇੰਡੀਆ ਯੂਥ ਗੇਮਸ 2021 ਲਈ ਰਾਜ ਦੀਆਂ ਤਿਆਰੀਆਂ ਦੀ ਸਮੀਖਿਆ


ਖੇਲੋ ਇੰਡੀਆ ਯੂਥ ਗੇਮਸ 2021 ਕਰਵਾਈਆਂ ਜਾਣਗੀਆਂ 4 ਤੋਂ 13 ਜੂਨ ਤੱਕ

ਖੇਲੋ ਇੰਡੀਆ ਯੂਥ ਗੇਮਸ ਵਿੱਚ ਨਵੇਂ ਵਿਚਾਰਾਂ ਨਾਲ ਕੰਮ ਕੀਤਾ ਜਾਣਾ ਚਾਹੀਦਾ ਤਾਂ ਜੋ ਦੇਸ਼ ਭਰ ਵਿੱਚ ਹਰਿਆਣਾ ਬਾਰੇ ਵਧੇਰੇ ਚਰਚਾ ਹੋਵੇ: ਸ਼੍ਰੀ ਅਨੁਰਾਗ ਠਾਕੁਰ

8 ਮਈ ਨੂੰ ਖੇਲੋ ਇੰਡੀਆ ਯੂਥ ਗੇਮਸ ਦਾ ਮਸਕਟ ਅਤੇ ਲੋਗੋ ਕੀਤਾ ਜਾਵੇਗਾ ਲਾਂਚ

Posted On: 26 APR 2022 2:44PM by PIB Chandigarh

ਕੇਂਦਰੀ ਯੂਥ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਖੇਲੋ ਇੰਡੀਆ ਯੂਥ ਗੇਮਸ 2021 ਦੇ ਆਯੋਜਨ ਅਤੇ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨਾਲ ਵਰਚੁਅਲੀ ਵਿੱਚ ਬੈਠਕ ਕੀਤੀ, ਜਿਸ ਵਿੱਚ 4 ਤੋਂ 13 ਜੂਨ ਤੱਕ ਹੋਣ ਵਾਲੀਆਂ ਆਗਾਮੀ ਗੇਮਸ ਦੇ ਆਯੋਜਨ ਲਈ ਰਾਜ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਹਰਿਆਣਾ ਸਰਕਾਰ ਦੇ ਖੇਡ ਅਤੇ ਯੂਥ ਮਾਮਲੇ ਮੰਤਰੀ, ਸ਼੍ਰੀ ਸਰਦਾਰ ਸੰਦੀਪ ਸਿੰਘ, ਰਾਜ ਅਤੇ ਭਾਰਤੀ ਖੇਡ ਅਥਾਰਟੀ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਅੰਡਰ-18 ਉਮਰ ਵਰਗ ਲਈ ਹੋਣ ਵਾਲੀਆਂ ਗੇਮਸ ਪੰਚਕੂਲਾ ਤੋਂ ਇਲਾਵਾ ਸ਼ਾਹਬਾਦ, ਅੰਬਾਲਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਹੋਣਗੀਆਂ। ਇਨ੍ਹਾਂ ਗੇਮਸ ਵਿੱਚ 8500 ਦੇ ਕਰੀਬ ਖਿਡਾਰੀ ਹਿੱਸਾ ਲੈਣਗੇ। ਇਸ ਵਿੱਚ ਭਾਰਤ ਦੀਆਂ 5 ਦੇਸੀ ਗੇਮਸ ਸਮੇਤ ਕੁੱਲ 25 ਗੇਮਸ ਦੇ ਮੁਕਾਬਲੇ ਹੋਣਗੇ। ਕੇਂਦਰੀ ਖੇਡ ਮੰਤਰੀ ਨੂੰ ਇੱਕ ਵਿਸਤ੍ਰਿਤ ਜਾਣਕਾਰੀ ਯੋਜਨਾ ਪੇਸ਼ ਕਰਦੇ ਹੋਏ, ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਗੇਮਸ ਦੇ ਸੁਚਾਰੂ ਸੰਚਾਲਨ ਲਈ ਤਿਆਰੀਆਂ ਚੱਲ ਰਹੀਆਂ ਹਨ।

ਗੇਮਸ ਲਈ ਤਿਆਰ ਬਿਹਤਰ ਬੁਨਿਆਦੀ ਢਾਂਚਾ 

ਮੁੱਖ ਮੰਤਰੀ ਨੇ ਕਿਹਾ ਕਿ 8 ਮਈ ਨੂੰ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਖੇਲੋ ਇੰਡੀਆ ਯੂਥ ਗੇਮਸ ਦਾ ਇੱਕ ਮਸਕਟ ਅਤੇ ਲੋਗੋ ਲਾਂਚ ਕੀਤਾ ਜਾਵੇਗਾ। ਇਸ ਦੇ ਲਈ ਵਿਆਪਕ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਗੇਮਸ ਲਈ 2-3 ਬਹੁਮੰਤਵੀ ਹਾਲ, ਸਿੰਥੈਟਿਕ ਟਰੈਕ, ਐਥਲੈਟਿਕ ਟਰੈਕ ਬਣਾਏ ਗਏ ਹਨ। ਇਸ ਤੋਂ ਇਲਾਵਾ ਬੈਡਮਿੰਟਨ ਹਾਲ, ਸਰਕਾਰੀ ਮਹਿਲਾ ਕਾਲਜ, ਸੈਕਟਰ 14, ਪੰਚਕੂਲਾ ਵਿੱਚ ਆਡੀਟੋਰੀਅਮ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਕੀ ਸਟੇਡੀਅਮ ਪੰਚਕੂਲਾ ਅਤੇ ਸ਼ਾਹਬਾਦ ਦੀ ਉਸਾਰੀ ਦਾ ਕੰਮ ਵੀ ਲਗਭਗ ਮੁਕੰਮਲ ਹੋ ਚੁੱਕਾ ਹੈ। ਸ਼੍ਰੀ ਮਨੋਹਰ ਲਾਲ ਨੇ ਇਹ ਵੀ ਦੱਸਿਆ ਕਿ ਅੰਬਾਲਾ ਵਿੱਚ ਹਰੇਕ ਮੌਸਮ ਵਾਲਾ ਤੈਰਾਕੀ ਪੂਲ ਮੁਕੰਮਲ ਹੋ ਗਿਆ ਹੈ।

ਖੇਡ ਮੁਕਾਬਲੇ ਹਰਿਆਣਵੀ ਸੱਭਿਆਚਾਰ ਨਾਲ ਗੂੰਜਣਗੇ

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਗੇਮਸ ਵਿੱਚ ਹਰਿਆਣਵੀ ਸੱਭਿਆਚਾਰ ਨਾਲ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੌਰਾਨ ਆਜ਼ਾਦੀ ਸੰਗਰਾਮ ਦੇ ਅਣਗਿਣਤ ਨਾਇਕਾਂ ਦੀ ਕਹਾਣੀ ਅਤੇ ਸੂਬੇ ਦੇ ਉੱਤਮ ਖਿਡਾਰੀਆਂ ਦੀ ਜਾਣ-ਪਛਾਣ ਸਬੰਧੀ ਪ੍ਰਦਰਸ਼ਨੀ ਵਿੱਚ ਦਿਖਾਈ ਜਾਵੇਗੀ ਤਾਂ ਜੋ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕੇ। ਉਨ੍ਹਾਂ ਕਿਹਾ ਕਿ ਗੇਮਸ ਲਈ 13 ਮਈ ਨੂੰ ਗੁਰੂਗ੍ਰਾਮ 'ਚ ਪ੍ਰਚਾਰ ਪ੍ਰੋਗਰਾਮ ਕਰਵਾਇਆ ਜਾਵੇਗਾ।

ਹਰਿਆਣਾ ਦੀਆਂ ਧੀਆਂ ਨੂੰ ਸਮਰਪਿਤ ਵਿਸ਼ੇ 'ਤੇ ਕੀਤਾ ਜਾਵੇਗਾ ਫੋਕਸ 

ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਹਰਿਆਣਾ ਵਿੱਚ ਲੜਕੀਆਂ ਨੂੰ ਬਚਾਉਣ ਲਈ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੀਆਂ ਖਿਡਾਰਨਾਂ ਨੇ ਵੀ ਦੇਸ਼ ਵਿਦੇਸ਼ ਵਿੱਚ ਹੋਣ ਵਾਲੀਆਂ ਹਰ ਗੇਮਸ ਵਿੱਚ ਝੰਡਾ ਲਹਿਰਾਇਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਗੇਮਸ ਪ੍ਰਤੀ ਰੁਚੀ ਵਧਾਉਣ ਲਈ ਗੇਮਸ ਨੂੰ ਸਮਰਪਿਤ ਵਿਸ਼ੇ 'ਤੇ ਧਿਆਨ ਦਿੱਤਾ ਜਾਵੇ | ਖੇਲੋ ਇੰਡੀਆ ਯੂਥ ਗੇਮਸ ਵਿੱਚ ਨਵੇਂ ਵਿਚਾਰਾਂ ਨਾਲ ਕੰਮ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਭਰ ਵਿੱਚ ਹਰਿਆਣਾ ਬਾਰੇ ਵਧੇਰੇ ਚਰਚਾ ਹੋਵੇ। ਉਨ੍ਹਾਂ ਕਿਹਾ ਕਿ ਜੂਨ ਵਿੱਚ ਹੋਣ ਵਾਲੀਆਂ ਇਨ੍ਹਾਂ ਗੇਮਸ ਵਿੱਚ ਕੋਵਿਡ-19 ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਅਤੇ ਖਿਡਾਰੀਆਂ ਦੇ ਟੈਸਟ ਆਦਿ ਦੇ ਪੂਰੇ ਪ੍ਰਬੰਧ ਕੀਤੇ ਜਾਣ।

*******

ਐੱਨਬੀ/ਓਏ 



(Release ID: 1820212) Visitor Counter : 97