ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਸ਼੍ਰੀ ਅਨੁਰਾਗ ਠਾਕੁਰ ਨੇ ਅੰਮ੍ਰਿਤ ਮਹੋਤਸਵ ਦੇ ਤਹਿਤ ਆਯੋਜਿਤ ਸੰਕਲਪ ਸੇ ਸਿਧੀ: ਨਵਾਂ ਭਾਰਤ ਨਵਾਂ ਸੰਕਲਪ ਵਿਸ਼ਿਆ ‘ਤੇ ਸੰਮੇਲਨ ਵਿੱਚ “ਵਲੰਟੀਅਰ ਸਮੂਲੀਅਤ ਰਣਨੀਤੀ ਲਈ ਇੰਡੀਆ@100” ‘ਤੇ ਸੈਸ਼ਨ ਨੂੰ ਸੰਬੋਧਿਤ ਕੀਤਾ



ਰਾਸ਼ਟਰ ਉਦੋਂ ਸਿਹਤਮੰਦ ਹੋਵੇਗਾ ਜਦੋਂ ਉਸ ਦੇ ਨੌਜਵਾਨ ਵਿਕਾਸ ਦੀ ਪਹਿਲ ਨਾਲ ਜੁੜਣਗੇ: ਸ਼੍ਰੀ ਅਨੁਰਾਗ ਠਾਕੁਰ


ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਅਵਸਰ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਕੌਸ਼ਲ ਨੂੰ ਵਿਕਸਿਤ ਕਰਨ ਲਈ ਇੱਕ ਮੰਚ ਪ੍ਰਦਾਨ ਕਰਨ ਦੀ ਜ਼ਰੂਰਤ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 23 APR 2022 7:32PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਆਯੋਜਿਤ ਸੰਕਲਪ ਸੇ ਸਿਧੀ: ਨਵਾਂ ਭਾਰਤ ਨਵਾਂ ਸੰਕਲਪ ਵਿਸ਼ਿਆ ‘ਤੇ ਸੰਮੇਲਨ ਵਿੱਚ “ਵਲੰਟੀਅਰ ਸ਼ਮੂਲੀਅਤ ਰਣਨੀਤੀ ਲਈ ਇੰਡੀਆ@100” ‘ਤੇ ਸੈਸ਼ਨ ਨੂੰ ਸੰਬੋਧਿਤ ਕੀਤਾ। ਸੱਭਿਆਚਾਰ ਮੰਤਰਾਲੇ ਭਾਰਤ ਉਦਯੋਗ ਪਰਿਸੰਘ (ਸੀਆਈਆਈ) ਅਤੇ ਇੰਡੀਆ@ 75 ਫਾਉਂਡੇਸ਼ਨ ਨੇ ਸੰਯੁਕਤ ਰੂਪ ਤੋਂ ਅੱਜ ਨਵੀਂ ਦਿੱਲੀ ਵਿੱਚ ਇਸ ਸੰਮੇਲਨ ਦਾ ਆਯੋਜਨ ਕੀਤਾ।

ਆਪਣੇ ਸੰਬੋਧਨ ਦੇ ਦੌਰਾਨ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਹਾਮਾਰੀ ਨੇ ਅਸੀਂ ਇਸ ਗੱਲ ‘ਤੇ ਪੁਨਰ ਵਿਚਾਰ ਕਰਨ ਅਤੇ ਫਿਰ ਤੋਂ ਸੋਚਣ ‘ਤੇ ਮਜਬੂਰ ਕਰ ਦਿੱਤਾ ਹੈ ਕਿ ਅਸੀਂ ਮਹਾਮਾਰੀ ਦੇ ਬਾਅਦ ਦੇ ਯੁਗ ਵਿੱਚ ਕਿਵੇਂ ਰਹਿਣਾ ਹੈ। ਜਦ ਪੂਰਾ ਦੇਸ਼ ਲੌਕਡਾਊਨ ਵਿੱਚ ਸੀ ਇਹ ਵਲੰਟੀਅਰ ਦੀ ਭਾਵਨਾ ਸੀ ਜਿਸ ਦੇ ਬਲ ‘ਤੇ ਸਾਡੇ ਯੁਵਾ ਵਲੰਟੀਅਰ ਦੁਆਰਾ ਪੂਰੇ ਦੇਸ਼ ਵਿੱਚ ਪੀਐੱਮਜੀਕੇਵਾਈ ਦੇ ਤਹਿਤ ਸਥਾਨਿਕ ਖੇਤਰਾਂ ਅਤੇ ਗਰੀਬਾਂ ਦੇ ਘਰਾਂ ਵਿੱਚ ਰਾਸ਼ਨ ਅਤੇ ਅਸਥਾਈ ਰਸੋਈ ਸਥਾਪਿਤ ਕਰਕੇ ਜ਼ਰੂਰਤਮੰਦਾਂ ਤੱਕ ਗਰਮ ਭੋਜਨ ਗਰੀਬਾਂ ਤੱਕ ਪਹੁੰਚਾਇਆ ਗਿਆ।

https://ci6.googleusercontent.com/proxy/wAnV6EfFtkemwHyI351u2TK7zD9hWv0woQjOhaKlexLWQ9BD1mgcSi6xBi0AXojzEaNaSJlr38nNUqvbHmYDmidWdvSmnTbn6SldOu-sX8zQCL0XL34nzX-i2g=s0-d-e1-ft#https://static.pib.gov.in/WriteReadData/userfiles/image/image00161AG.jpg

 

ਸ਼੍ਰੀ ਠਾਕੁਰ  ਨੇ ਨਵਾਂ ਭਾਰਤ-ਨਵਾਂ ਸੰਕਲਪ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਰਾਸ਼ਟਰ ਉਦੋ ਤੱਕ ਸਿਹਤਮੰਦ ਹੋ ਸਕਦਾ ਹੈ ਜਦੋ ਉਸ ਦੇ ਯੁਵਾ ਹਿੱਸੇਦਾਰੀ ਲੈਣ ਅਤੇ ਵਿਕਾਸ ਦੀ ਪਹਿਲ ਵਿੱਚ ਸ਼ਾਮਲ ਹੋਣ। ਨੌਜਵਾਨਾਂ ਨੂੰ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਅਤੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸ਼੍ਰੀ ਠਾਕੁਰ ਨੇ ਕਿਹਾ ਕਿ ਤੁਹਾਨੂੰ ਬਲੀਦਾਨ ਕਰਨ ਦੀ ਜ਼ਰੂਰਤ ਨਹੀਂ ਹੈ ਲੇਕਿਨ ਨੌਜਵਾਨਾਂ ਨੂੰ ਆਪਣਾ ਯੋਗਦਾਨ ਦੇਣਾ ਹੋਵੇਗਾ।

ਸ਼੍ਰੀ ਠਾਕੁਰ ਨੇ ਕਿਹਾ ਕਿ ਹੁਣ ਤਾਕਿ ਭਾਰਤ ਆਪਣੀ ਆਜ਼ਾਦੀ ਕੇ 75ਸਾਲ ਪੂਰੇ ਕਰ ਰਿਹਾ ਹੈ ਤਾਂ ਅਜਿਹੇ ਵਿੱਚ ਸਾਨੂੰ ਸੰਕਲਪ ਲੈਣਾ ਚਾਹੀਦਾ ਹੈ ਅਤੇ ਅਸੀਂ ਪ੍ਰਤੀਬੱਧ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਹਾਸਲ ਕਰਨ ਜਾ ਰਹੇ ਹਨ ਅਤੇ ਅਸੀਂ ਇਸ ਦੇ ਅੰਮ੍ਰਿਤ ਕਾਲ ਦੇ ਦੌਰਾਨ ਜੋ ਯੋਗਦਾਨ ਕਰਨ ਜਾ ਰਹੇ ਹਨ ਉਹ ਹੁਣ ਤੋ ਲੈਕੇ ਇੰਡੀਆ@100  ਤੱਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ ਦਾ ਵਰਤਮਾਨ ਅਤੇ ਭਵਿੱਖ ਬਣਾਉਣਾ ਪੂਰੀ ਤਰ੍ਹਾਂ ਨਾਲ ਨੌਜਵਾਨਾਂ ਦੇ ਹੱਥ ਵਿੱਚ ਹੈ।

https://ci3.googleusercontent.com/proxy/ThVDkvOdrz7_vC_-oMU3La-dAY_-WxJJlEWgJHyr7e8cNcp9L46QQhWIIVt2AFdqpjzxwrNzdb5-U3QSvLBZtfaxD5YNzgFPpQbGMc8hs_ImHR89cGv1CgoQAw=s0-d-e1-ft#https://static.pib.gov.in/WriteReadData/userfiles/image/image002L9RL.jpg

 

ਸ਼੍ਰੀ ਠਾਕੁਰ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਭਾਰਤ ਨੇ ਲਗਾਤਾਰ ਵਿਕਾਸ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਯੋਨਜਾਵਾਂ ਵਿੱਚ ਨੌਜਵਾਨਾਂ ਨੂੰ ਸ਼ਾਮਲ ਕੀਤਾ ਹੈ। ਲਗਾਤਾਰ ਵਿਕਾਸ ਲਈ 2030 ਏਜੰਡਾ ਜਨਤਕ ਭਾਗੀਦਾਰੀ, ਮਲਕੀਅਤ ਅਤੇ ਏਕਜੁਟਤਾ ‘ਤੇ ਨਿਰਭਰ ਹੈ। ਸ਼੍ਰੀ ਠਾਕੁਰ ਨੇ ਇਸ ਗੱਲ ਦਾ ਵੀ ਜਿਕਰ ਕੀਤਾ ਕਿ ਕਿਸ ਤਰ੍ਹਾਂ ਨਾਲ ਮਹਾਮਾਰੀ ਦੇ ਦੌਰਾਨ ਵੱਡੀ ਸੰਖਿਆ ਵਿੱਚ ਸਟਾਰਟਅਪ ਉਭਰਦੇ ਅਤੇ ਲਗਭਗ 47 ਯੂਨੀਕੌਨ ਸਾਡੇ ਸਾਹਮਣੇ ਆਏ।

ਸ਼੍ਰੀ ਠਾਕੁਰ ਨੇ ਹੋਰ ਸੰਗਠਨਾਂ ਅਤੇ ਨਿਜੀ ਖੇਤਰ ਨਾਲ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਅਤੇ ਵੱਡੀ ਸੰਖਿਆ ਵਿੱਚ ਉਨ੍ਹਾਂ ਦੀ ਭਾਗੀਦਾਰੀ ਲਈ ਅਨੇਕ ਪ੍ਰੋਗਰਾਮਾਂ ਦੇ ਆਯੋਜਨ ਵਿੱਚ ਵੱਖ-ਵੱਖ ਮੰਤਰਾਲਿਆਂ ਦੇ ਨਾਲ ਸਹਿਯੋਗ ਕਰਨ ਦਾ ਵੀ ਬੇਨਤੀ ਕੀਤੀ।

https://ci5.googleusercontent.com/proxy/EFOuUQdOxsPMJ_NRdicW3EsNkqFmBFT4Y30e2HilMvXEhW_mDLeb-1n4HEiX30gqUOz3ffqEskx2kRmvjuRL2cxxgr7JMIuYtaPT7yzRPWE27TXarGPTg1nrqA=s0-d-e1-ft#https://static.pib.gov.in/WriteReadData/userfiles/image/image00342XS.jpg

 

ਸ਼੍ਰੀ ਠਾਕੁਰ ਨੇ ਅੱਗੇ ਕਿ ਪਿਛਲੇ ਕੁੱਝ ਸਾਲਾਂ ਵਿੱਚ ਅਸੀਂ ਨੌਜਵਾਨਾਂ ਦੀ ਭਾਗੀਦਾਰੀ ਵਿੱਚ ਤੀਬਰ ਵਾਧਾ ਦੇਖਿਆ ਹੈ ਚਾਹੇ ਉਹ ਰਾਜਨੀਤਿਕ ਭਾਗੀਦਾਰੀ ਅਤੇ ਪ੍ਰਤੀਨਿਧੀਤਵ ਦੇ ਰਾਹੀਂ ਹੋਵੇ ਜਾ ਫਿਰ ਨਾਗਰਿਕ ਸਮਾਜ ਦੇ ਜੁੜਾਵ ਦੀ ਪਹਿਲ ਦੇ ਜ਼ਰੀਏ । ਉਨ੍ਹਾਂ ਨੇ ਕਿਹਾ ਕਿ 2030 ਤੱਕ ਲੱਖਾਂ ਲੋਕ ਭਾਰਤ ਦਾ ਕਾਰਜਬਲ ਵਿੱਚ ਸ਼ਾਮਲ ਹੋਣ ਵਾਲੇ ਹਨ ਇਸ ਨੂੰ ਦੇਖਦੇ ਹੋਏ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣੇ ਤੋਂ ਲੈ ਕੇ ਅਵਸਰ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਕੌਸ਼ਲ ਨੂੰ ਵਿਕਸਿਤ ਕਰਨ ਲਈ ਇੱਕ ਰਾਹ ਦਿਖਾਉਣ ਦੀ ਜ਼ਰੂਰਤ ਹੈ।  

ਮੰਤਰੀ ਨੇ ਅੱਗੇ ਦੱਸਿਆ ਕਿ ਜੇਕਰ ਅਸੀਂ ਇਸ ਸੰਬੰਧ ਵਿੱਚ ਵਿਵਸਥਿਤ ਰੂਪ ਤੋਂ ਅੱਗੇ ਵਧਦੇ ਹਨ ਤਾ ਭਾਰਤ ਵਿਸ਼ਵ ਵਿੱਚ ਸਭ ਤੋਂ ਵੱਡਾ ਕਾਰਜਬਲ ਤਿਆਰ ਕਰ ਸਕਦਾ ਹੈ। ਕੇਂਦਰੀ ਮੰਤਰੀ ਨੇ ਨਿਜੀ ਖੇਤਰ ਨਾਲ ਨਵੇਂ ਵਿਕਲਪਾਂ ਦੇ ਨਿਰਮਾਣ ਅਤੇ ਨੌਜਵਾਨਾਂ ਨੂੰ ਸਾਰਥਕ ਰੂਪ ਨਾਲ ਜੋੜਣ ਲਈ ਅਨੋਖੇ ਵਿਚਾਰਾਂ ਦੇ ਨਾਲ ਸਵੈ-ਸੇਵਾ ਨੂੰ ਹੁਲਾਰਾ ਦੇਣ ਦੇ ਉਮੀਦ ਦੇ ਨਾਲ ਆਪਣੇ ਸੰਬੋਧਨ ਦਾ ਸਮਾਪਨ ਕੀਤਾ।

 

https://ci6.googleusercontent.com/proxy/431qgZZKyJxo8oecHI023mCWYrQFgPVE55DTavMqY-pGzVS8f6tJTv6sN-hhTpudmfALE5sT1YCHlTCRZQJMCbQXY60XBiYJ_r_1sbYOyWxn7ENaPqS_8UpjKg=s0-d-e1-ft#https://static.pib.gov.in/WriteReadData/userfiles/image/image004LHYT.jpg

ਸੱਭਿਆਚਾਰ ਮੰਤਰਾਲਾ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਅਵਸਰ ‘ਤੇ ਭਾਰਤ@75 ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਪ੍ਰੋਗਰਾਮਾਂ ਦੀ ਇੱਕ ਸਾਲ ਲੰਬੀ ਲੜੀ ਆਯੋਜਿਤ ਕਰ ਰਿਹਾ ਹੈ। ਇਨ੍ਹਾਂ ਵਿੱਚ ਸੰਕਲਪ ਸੇ ਸਿਧੀ ਸੰਮੇਲਨ ਇੱਕ ਪ੍ਰਮੁੱਖ ਪ੍ਰੋਗਰਾਮ ਹੈ।

ਕਈ ਹਿਤਧਾਰਕਾਂ ਵਾਲੇ ਸੰਮੇਲਨ “ਸੰਕਲਪ ਸੇ ਸਿਧੀ” ਦਾ ਆਯੋਜਨ ਭਾਰਤ  ਸਰਕਾਰ ਦੇ ਸੱਭਿਆਚਾਰ ਮੰਤਰਾਲੇ, ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਅਤੇ ਭਾਰਤੀ @75 ਫਾਉਂਡੇਸ਼ਨ ਨੇ ਸੰਯੁਕਤ ਰੂਪ ਤੋਂ ਕੀਤਾ ਸੀ। ਇਸ ਸੰਮੇਲਨ ਵਿੱਚ ਵਿਕਾਸ ਦੇ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦੀ ਉਪਲਬਧੀਆਂ ਅਤੇ ਅੱਗੇ ਦੀ ਰਾਹ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਮਹੱਤਵਪੂਰਨ ਹਿਤਧਾਰਕਾਂ ਨੂੰ ਸੱਦਾ ਦਿੱਤਾ ਗਿਆ।

*******

ਐੱਨਬੀ/ਏਓ
 


(Release ID: 1819986) Visitor Counter : 201