ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਮਾਣਯੋਗ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਦੀ ਫਰਜ਼ੀ ਸੋਸ਼ਲ ਮੀਡੀਆ ਆਈਡੀ ਬਾਰੇ ਜਨਤਾ ਲਈ ਸਾਵਧਾਨੀ

Posted On: 23 APR 2022 7:43PM by PIB Chandigarh

ਇਹ ਆਮ ਲੋਕਾਂ ਨੂੰ ਸਾਵਧਾਨ ਕਰਨ ਹਿਤ ਹੈ ਕਿ ਭਾਰਤ ਦੇ ਮਾਣਯੋਗ ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਦੀ ਪਹਿਚਾਣ ਬਣਾ ਕੇ ਇੱਕ ਵਿਅਕਤੀ ਮੋਬਾਈਲ ਟੈਲੀਫੋਨ ਨੰਬਰ 9439073183 ਤੋਂ ਮਦਦ ਅਤੇ ਵਿੱਤੀ ਸਹਾਇਤਾ ਦੀ ਮੰਗ ਕਰਨ ਵਾਲੇ ਵਟਸਐਪ ਸੰਦੇਸ਼ ਭੇਜ ਰਿਹਾ ਹੈ ਅਤੇ ਅਜਿਹੇ ਫਰਜ਼ੀ ਸੰਦੇਸ਼ਾਂ ਦੀ ਸੰਭਾਵਨਾ ਹੈ। ਅਜਿਹੀ ਸੰਭਾਵਨਾ ਹੈ ਕਿ ਫਰਜ਼ੀ ਸੰਦੇਸ਼ ਹੋਰ ਨੰਬਰਾਂ ਤੋਂ ਵੀ ਮਿਲ ਸਕਦੇ ਹਨ।

ਇਹ ਮਾਮਲਾ ਉਪ ਰਾਸ਼ਟਰਪਤੀ ਦੇ ਧਿਆਨ 'ਚ ਆਉਣ ਤੋਂ ਬਾਅਦ ਉਪ ਰਾਸ਼ਟਰਪਤੀ ਸਕੱਤਰੇਤ ਨੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਹੈ।

ਪਤਾ ਲਗਿਆ ਹੈ ਕਿ ਜਾਅਲੀ ਪਹਿਚਾਣ ਬਣਾਉਣ ਵਾਲੇ ਨੇ ਕਈ ਵੀਆਈਪੀਜ਼ ਨੂੰ ਅਜਿਹੇ ਵਟਸਐਪ ਸੰਦੇਸ਼ ਭੇਜੇ ਹਨ।

 

 

 **********

ਐੱਮਐੱਸ/ਆਰਕੇ


(Release ID: 1819448) Visitor Counter : 120


Read this release in: English , Urdu , Hindi , Marathi