ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਲੋ ਇੰਡੀਆ ਯੂਨੀਵਰਸਿਟੀ ਗੇਮਸ (ਕੇਆਈਯੂਜੀ) ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਵਿੱਚ ਮਦਦ ਮਿਲੇਗੀ:ਸ਼੍ਰੀ ਅਨੁਰਾਗ ਠਾਕੁਰ


ਕੇਆਈਯੂਜੀ ਵਿੱਚ ਰਿਸਾਈਕਲ ਕਰਨ ਯੋਗ ਸਮੱਗਰੀ ਹੋਵੇਗੀ ਅਤੇ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਇਹ ਇੱਕ ਵੇਸਟ- ਮੁਕਤ ਖੇਡ ਹੋਵੇਗਾ: ਖੇਡ ਮੰਤਰੀ

ਕੇਆਈਯੂਜੀ 24 ਅਪ੍ਰੈਲ ਤੋਂ 3 ਮਈ, 2022 ਤੱਕ ਆਯੋਜਿਤ ਕੀਤਾ ਜਾਵੇਗਾ: ਸ਼੍ਰੀਹਰੀ ਨਟਰਾਜ ਅਤੇ ਦੁਤੀ ਚੰਦ ਸਹਿਤ ਕਈ ਓਲੰਪੀਅਨ ਇਸ ਵਿੱਚ ਹਿੱਸਾ ਲੈਣਗੇ

Posted On: 20 APR 2022 8:38PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ (ਕੇਆਈਯੂਜੀ) ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸ਼੍ਰੀ ਠਾਕੁਰ ਅੱਜ ਨਵੀਂ ਦਿੱਲੀ ਵਿੱਚ ਕਰਨਾਟਕ ਵਿੱਚ ਆਯੋਜਿਤ ਹੋਣ ਵਾਲੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਬਾਰੇ ਸੰਵਾਦਦਾਤਾਵਾਂ ਨੂੰ ਜਾਣਕਾਰੀ ਦੇ ਰਹੇ ਹਨ।

ਗੱਲਬਾਤ ਦੇ ਦੌਰਾਨ ਖੇਡ ਵਿਭਾਗ ਦੀ ਸਕੱਤਰ ਸ਼੍ਰੀਮਤੀ ਸੁਜਾਤਾ ਚਤੁਰਵੇਦੀ, ਭਾਰਤੀ ਖੇਡ ਅਥਾਰਿਟੀ ਦੇ  ਡਾਇਰੈਕਟਰ ਜਨਰਲ ਸ਼੍ਰੀ ਸੰਦੀਪ ਪ੍ਰਦਾਨ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਯੂਨੀਵਰਸਿਟੀ ਖੇਡ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ ਜਿਨ੍ਹਾਂ ਨੇ ਖੇਡਾਂ ਦੇ ਪਹਿਲੇ ਆਯੋਜਨ ਵਿੱਚ ਪ੍ਰਤੀਭਾਗੀਆਂ ਨੂੰ ਸੰਬੋਧਿਤ ਕੀਤਾ ਸੀ ਅਤੇ ਓਲੰਪਿਕ ਸਹਿਤ ਪ੍ਰਮੁੱਖ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਭਾਰਤ ਦਾ ਪ੍ਰਤੀਨਿਧੀਤਵ ਕਰਨ ਵਾਲੇ ਐਥਲੀਟਾਂ ਦੇ ਇੱਕ ਠੋਸ ਅਧਾਰ ਦੇ ਰੂਪ ਵਿੱਚ ਯੂਨੀਵਰਸਿਟੀ ਖੇਡਾਂ ਦੇ ਮਹੱਤਵ ਬਾਰੇ ਦੱਸਿਆ ਸੀ। 

ਸ਼੍ਰੀ ਠਾਕੁਰ ਨੇ ਕਿਹਾ ਕਿ ਕੇਆਈਯੂਜੀ 2021 ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਦੂਜਾ ਆਯੋਜਨ ਹੈ ਜੋ ਬੰਗਲੁਰੂ ਵਿੱਚ  ਸੰਪੰਨ ਹੋਵੇਗਾ ਅਤੇ ਜੈਨ ਮਾਨਤਾ ਪ੍ਰਾਪਤ ਯੂਨੀਵਰਸਿਟੀ ਇਨ੍ਹਾਂ ਖੇਡਾਂ ਦੀ ਮੇਜਬਾਨ ਯੂਨੀਵਰਸਿਟੀ ਹੋਵੇਗੀ। ਇਹ ਮੁਕਾਬਲਾ ਕਰਨਾਟਕ ਸਰਕਾਰ ਦੁਆਰਾ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ 24 ਅਪ੍ਰੈਲ ਤੋਂ 3 ਮਈ, 2022 ਤੱਕ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕੇਆਈਯੂਜੀ 2021 ਵਿੱਚ ਲਗਭਗ 190 ਯੂਨੀਵਰਸਿਟੀਆਂ ਦੇ 3879 ਤੋਂ ਅਧਿਕ ਪ੍ਰਤੀਭਾਗੀ ਹਿੱਸਾ ਲੈਣਗੇ ਜੋ 20 ਖੇਤਰਾਂ ਵਿੱਚ ਹੋਰ 257  ਗੋਲਡ ਮੈਡਲ ਲਈ ਸੰਘਰਸ਼ ਕਰਨਗੇ ਜਿਸ ਵਿੱਚ ਮੱਲਖੰਬ ਅਤੇ ਯੋਗਾਸਨ ਜਿਹੇ ਸਵਦੇਸ਼ੀ ਖੇਡ ਸ਼ਾਮਲ ਹਨ। 

ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਕਈ ਚੀਜਾਂ ਪਹਿਲੀ ਬਾਰ ਸ਼ਾਮਲ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਇਹ ਪਹਿਲਾ ਖੇਲੋ ਇੰਡੀਆ ਗ੍ਰੀਨ ਗੇਮਸ ਵੀ ਇੱਕ ਹੈ। ਖੇਡਾਂ ਵਿੱਚ ਰੀਸਾਈਕਲ ਕਰਨ ਯੋਗ ਸਮੱਗਰੀ ਹੋਵੇਗੀ ਅਤੇ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਇਹ ਇੱਕ ਵੇਸਟ-ਮੁਕਤ ਖੇਡ ਹੋਵੇਗਾ। ਇਸ ਦੇ ਇਲਾਵਾ ਖੇਡਾਂ ਲਈ ਆਪਣੀ ਤਰ੍ਹਾਂ ਦਾ ਪਹਿਲੀ ਮੋਬਾਇਲ ਐਪਲੀਕੇਸ਼ਨ ਵੀ ਵਿਕਸਿਤ ਕੀਤ ਗਿਆ ਹੈ ਜਿਸ ਵਿੱਚ ਖੇਡਾਂ ਬਾਰੇ ਸਾਰੀ ਜ਼ਰੂਰੀ ਜਾਣਕਾਰੀ ਹੋਵੇਗੀ ਜਿਸ ਦਾ ਉਪਯੋਗ ਇੱਕ ਐਥਲੀਟ ਗੇਮਸ ਤੋਂ ਪਹਿਲੇ ਅਤੇ ਗੇਮਸ ਦੇ ਦੌਰਾਨ ਕਰ ਸਕਦਾ ਹੈ ਇਸ ਪ੍ਰਕਾਰ ਪ੍ਰਤੀਭਾਗੀਆਂ ਨੂੰ ਡਿਜੀਟਲ ਇੰਡੀਆ ਦੇ ਦ੍ਰਿਸ਼ਟੀਕੋਣ ਤੋਂ ਯੁਕਤ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ। 

ਸ਼੍ਰੀਹਰੀ ਨਟਰਾਜ ਅਤੇ ਦੁਤੀ ਚੰਦ ਸਹਿਤ ਕਈ ਓਲੰਪੀਅਨ ਸਹਿਤ ਟ੍ਰੇਨਿੰਗ ਪ੍ਰਦਾਨ ਕਰਨ ਵਾਲੇ ਕਈ ਐਥਲੀਟ ਵੀ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣਗੇ।

ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਯੂਨੀਵਰਸਿਟੀ ਪੱਧਰ ਦੇ ਖਿਡਾਰੀਆਂ ਦਾ ਸਭ ਤੋਂ ਵੱਡਾ ਮੰਚ ਹੈ ਅਤੇ ਇਸ ਦਾ ਉਦੇਸ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਵੱਖ-ਵੱਖ ਖੇਡਾਂ ਲਈ ਰਾਸ਼ਟਰੀ ਟੀਮ ਚੋਣਕਰਤਾ ਦਾ ਧਿਆਨ ਆਕਰਸ਼ਿਤ ਕਰਨ ਲਈ ਇੱਕ ਰਾਸ਼ਟਰੀ ਪੱਧਰ ਦਾ ਲਾਂਚ ਪੈਡ ਪ੍ਰਦਾਨ ਕਰਨਾ ਹੈ। 

ਖੇਡਾਂ ਦਾ ਸਿੱਧਾ ਪ੍ਰਸਾਰਣ ਡੀਡੀ ਅਤੇ ਸੋਨੀ 6 ‘ਤੇ ਸੋਨੀ ਓਟੀਟੀ ਪਲੈਟਫਾਰਮ ਸੋਨੀ ਲਿਵ ਦੇ ਨਾਲ-ਨਾਲ ਆਕਾਸ਼ਵਾਣੀ, ਪ੍ਰਸਾਰ ਭਾਰਤੀ, ਖੇਲੋ ਇੰਡੀਆ ਸਹਿਤ ਹੋਰ ਕਈ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਕੀਤਾ ਜਾਵੇਗਾ।

ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਰਾਸ਼ਟਰੀ ਐਂਟੀ ਡੋਪਿੰਗ ਏਜੰਸੀ (ਨਾਡਾ) ਇਸ ਵਿੱਚ ਹਿੱਸਾ ਲੈਣ ਵਾਲੇ ਐਥਲੀਟਾਂ ਨੂੰ ਸੂਚਨਾ ਸਿੱਖਿਆ ਅਤੇ ਸੰਚਾਰ ਦਾ ਪ੍ਰਸਾਰ ਕਰਨ ਲਈ ਇੱਕ ਐਪ ਦਾ ਉਪਯੋਗ ਕਰੇਗਾ, ਤਾਕਿ ਉਨ੍ਹਾਂ ਨੂੰ ਡੋਪਿੰਗ ਦੇ ਜੋਖਿਮ ਬਾਰੇ ਪੂਰੀ ਤਰ੍ਹਾਂ ਨਾਲ ਸਿੱਖਿਅਤ ਕੀਤਾ ਜਾ ਸਕੇ।

 *******


ਐੱਨਬੀ/ਓਏ



(Release ID: 1818808) Visitor Counter : 94