ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਅਪ੍ਰੈਲ ਨੂੰ ਸਿਵਲ ਸਰਵਿਸਿਜ਼ ਦਿਵਸ ‘ਤੇ ਲੋਕ ਪ੍ਰਸ਼ਾਸਨ ਵਿਸ਼ੇਸ਼ਤਾ ਪੁਰਸਕਾਰ 2021 ਪ੍ਰਦਾਨ ਕਰਨਗੇ


ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਕੱਲ੍ਹ ਸਿਵਲ ਸਰਵਿਸਿਜ਼ ਦਿਵਸ ਸਮਾਰੋਹ ਦਾ ਉਦਘਾਟਨ ਕਰਨਗੇ

Posted On: 19 APR 2022 6:16PM by PIB Chandigarh

ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦਾ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ 20-21 ਅਪ੍ਰੈਲ, 2022 ਨੂੰ ਇੱਥੇ 2 ਦਿਨਾਂ ਸਿਵਲ ਸਰਵਿਸਿਜ਼ ਸੇਵਾ ਦਿਵਸ ਸਮਾਰੋਹ ਦਾ ਆਯੋਜਨ ਕਰ ਰਿਹਾ ਹੈ।

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਕੱਲ੍ਹ (20 ਅਪ੍ਰੈਲ, 2022) ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15ਵੇਂ ਸਿਵਲ ਸਰਵਿਸਿਜ਼ ਦਿਵਸ ਦੇ ਮੌਕੇ ‘ਤੇ 21 ਅਪ੍ਰੈਲ, 2022 ਨੂੰ ਚਿਨ੍ਹਿਤ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਅਤੇ ਇਨੋਵੇਸ਼ਨ ਦੇ ਪ੍ਰਭਾਵੀ ਲਾਗੂਕਰਨ ਲਈ ਜ਼ਿਲ੍ਹਾ/ਲਾਗੂਕਰਨ ਇਕਾਈਆਂ ਅਤੇ ਹੋਰ ਕੇਂਦਰੀ/ਰਾਜ ਸੰਗਠਨਾਂ ਨੂੰ ਲੋਕ ਪ੍ਰਸ਼ਾਸਨ ਵਿਸ਼ੇਸ਼ਤਾ ਪੁਰਸਕਾਰ ਪ੍ਰਦਾਨ ਕਰਨਗੇ।

ਆਮ ਨਾਗਰਿਕ ਦੇ ਕਲਿਆਣ ਲਈ ਜ਼ਿਲ੍ਹਾ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੰਗਠਨਾਂ ਦੁਆਰਾ ਕੀਤੇ ਗਏ ਅਸਾਧਾਰਣ ਅਤੇ ਅਭਿਨਵ ਕਾਰਜਾਂ ਨੂੰ ਮਾਨਤਾ ਦੇਣ ਲਈ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਸਥਾਪਿਤ ਕੀਤੇ ਗਏ ਹਨ।

ਸਿਵਲ ਸਰਵਿਸਿਜ਼ ਦਿਵਸ 2022 ‘ਤੇ ਪ੍ਰਦਾਨ ਕੀਤੇ ਜਾਣ ਵਾਲੇ ਪੁਰਸਕਾਰਾਂ ਲਈ ਨਿਮਨਲਿਖਤ ਪ੍ਰਾਥਮਿਕਤਾ ਪ੍ਰੋਗਰਾਮਾਂ ਨੂੰ ਚਿੰਨ੍ਹਿਤ ਕੀਤਾ ਗਿਆ ਹੈ:

  1. ਜਨ ਭਾਗੀਦਾਰੀ ਜਾ ਪੋਸ਼ਣ ਅਭਿਯਾਨ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇਣਾ, 

  2. ਖੇਲੋ ਇੰਡੀਆ ਯੋਨਜਾ ਦੇ ਰਾਹੀਂ ਖੇਡ ਅਤ ਕਲਿਆਣ ਵਿੱਚ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣਾ

  3. ਪੀਐੱਮ ਸਵਨਿਧੀ ਯੋਜਨਾ ਵਿੱਚ ਡਿਜੀਟਲ ਭੁਗਤਾਨ ਅਤ ਸੁਸ਼ਾਸਨ,

  4. ਇੱਕ ਜ਼ਿਲ੍ਹਾ ਇੱਕ ਉਤਪਾਦ ਯੋਜਨਾ ਦੇ ਰਾਹੀਂ ਸਮੁੱਚੇ ਵਿਕਾਸ, 

  5. ਮਾਨਵ ਦਖ਼ਲਅੰਦਾਜ਼ੀ ਦੇ ਬਿਨਾ ਸੇਵਾਵਾਂ ਦਾ ਨਿਰਵਿਘਨ, ਸੰਪੂਰਣ ਡਿਲਿਵਰੀ (ਜ਼ਿਲ੍ਹਾ/ਹੋਰ),

  6. ਇਨੋਵੇਸ਼ਨ (ਕੇਂਦਰ, ਰਾਜ ਅਤੇ ਜ਼ਿਲ੍ਹੇ)

ਇਸ ਸਾਲ 5 ਚਿੰਨ੍ਹਿਤ ਪ੍ਰਾਥਮਿਕਤਾ ਪ੍ਰੋਗਰਾਮਾਂ ਲਈ 10 ਪੁਰਸਕਾਰ ਦਿੱਤੇ ਜਾਣਗੇ, ਜਦਕਿ 6 ਪੁਰਸਕਾਰ ਕੇਂਦਰ /ਰਾਜ ਸਰਕਾਰ/ਜ਼ਿਲ੍ਹਾਂ ਦੇ ਸੰਗਠਨਾਂ ਨੂੰ ਇਨੋਵੇਸ਼ਨ ਲਈ ਦਿੱਤੇ ਜਾਣਗੇ।

ਡਾ. ਜਿਤੇਂਦਰ ਸਿੰਘ  2019,2020 ਅਤੇ 2021 ਦੀ ਪੁਰਸਕਾਰ ਪਹਿਲਾਂ ‘ਤੇ ਪਹਿਚਾਣ ਕੀਤੇ ਗਏ ਪ੍ਰਾਥਮਿਕਤਾ ਪ੍ਰੋਗਰਾਮਾਂ ਅਤੇ ਇਨੋਵੇਸ਼ਨ ‘ਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਉਦਘਾਟਨ ਸੈਸ਼ਨ ਦੇ ਬਾਅਦ ਡਾ. ਜਿਤੇਂਦਰ ਸਿੰਘ ਦੀ ਪ੍ਰਧਾਨਗੀ ਹੇਠ ‘ਵਿਜ਼ਨ ਇੰਡੀਆ @ 2047- ਗਵਰਨੈਂਸ’ ਵਿਸ਼ਿਆਂ ‘ਤੇ ਦੋ ਪੂਰਣ ਸੈਸ਼ਨ ਹੋਣਗੇ ਅਤੇ ਦੂਜਾ ਪੂਰਣ ਸੈਸ਼ਨ ਕੇਂਦਰੀ ਵਜਣ ਤੇ ਉਦਯੋਗ ਮੰਤਰੀ ਅਤੇ ਉਪਭੋਗਤਾ ਕਾਰਜ ਅਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਊਸ਼ ਗੋਇਲ ਦੀ ਪ੍ਰਧਾਨਗੀ ਹੇਠ ‘ਆਤਮਨਿਰਭਰ ਭਾਰਤ- ਨਿਰਯਾਤ ‘ਤੇ ਧਿਆਨ’ ਵਿਸ਼ਿਆਂ ‘ਤੇ ਹੋਣਗੇ।

ਇਸ ਦੇ ਇਲਾਵਾ ਪੀਐੱਮ ਗਤੀ ਸ਼ਕਤੀ ਡਿਜੀਟਲ ਭੁਗਤਾਨ ਅਤੇ ਪੀਐੱਮ ਸਵਨਿਧੀ ਯੋਜਨਾ ਦੇ ਰਾਹੀਂ ਸੁਸ਼ਾਸਨ, ਇੱਕ ਜ਼ਿਲ੍ਹਾਂ ਇੱਕ ਉਤਪਾਦ ਯੋਜਨਾ ਅਤੇ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ  ਨਾਲ ਸੰਬੰਧਿਤ ਵਿਸ਼ਿਆਂ ‘ਤੇ ਚਾਰ ਵਿਸਤ੍ਰਿਤ ਸੈਸ਼ਨ ਆਯੋਜਿਤ ਕੀਤੇ ਜਾਣਗੇ।

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਪੀਐੱਮ ਗਤੀ ਸ਼ਕਤੀ ‘ਤੇ ਸੈਸ਼ਨ ਦੀ ਪ੍ਰਧਾਨਗੀ ਕਰਨਗੇ, ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰੀ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਪੀਐੱਮ ਸਵਨਿਧੀ ਯੋਜਨਾ ਦੇ ਰਾਹੀਂ ਡਿਜੀਟਲ ਭੁਗਤਾਨ ਅਤੇ ਸੁਸ਼ਾਸਨ ‘ਤੇ ਸੈਸ਼ਨ ਦੀ ਪ੍ਰਧਾਨਗੀ ਕਰਨਗੇ, ਜਦਕਿ ਆਈਸੀਆਈਸੀਆਈ ਦੇ ਚੇਅਰਮੈਨ ਸ਼੍ਰੀ ਜੀ.ਸੀ. ਚਤੁਰਵੇਦੀ ਪੀਐੱਮ ਸਵਨਿਧੀ ਯੋਜਨਾ ਦੇ ਰਾਹੀਂ ਡਿਜੀਟਲ ਭੁਗਤਾਨ ਅਤੇ ਸੁਸ਼ਾਸਨ ‘ਤੇ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ, ਇੱਕ ਜ਼ਿਲ੍ਹਾ ਇੱਕ ਉਤਪਾਦ ਯੋਜਨਾ ‘ਤੇ ਸੈਸ਼ਨ ਦੀ ਪ੍ਰਧਾਨਗੀ ਕਰਨਗੇ ਅਤੇ ਨੀਤੀ ਆਯੋਜਨ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ‘ਤੇ ਸੈਸ਼ਨ ਦੀ ਪ੍ਰਧਾਨਗੀ ਕਰਨਗੇ।

21 ਅਪ੍ਰੈਲ, 2022 ਨੂੰ ਪੁਰਸਕਾਰਾਂ ਦੇ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪ੍ਰਾਥਮਿਕਤਾ ਪ੍ਰੋਗਰਾਮਾਂ ਅਤੇ ਇਨੋਵੇਸ਼ਨ ‘ਤੇ ਈ-ਪੁਸਤਕਾਂ ਦਾ ਰਿਲੀਜ਼ ਕਰਨਗੇ ਜਿਸ ਵਿੱਚ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਅਤੇ ਇਨੋਵੇਸ਼ਨ ਦੇ ਲਾਗੂਕਰਨ ‘ਤੇ ਸਫਲਤਾ ਦੀਆਂ ਕਹਾਣੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਪੁਰਸਕਾਰਾਂ ਦੀ ਪੇਸ਼ਕਾਰੀ ਤੋਂ ਪਹਿਲੇ ਪੁਰਸਕਾਰ ਵਿਜੇਤਾ ਦੀਆਂ ਪਹਿਲਾਂ ‘ਤੇ ਇੱਕ ਫਿਲਮ ਵੀ ਦਿਖਾਈ ਜਾਵੇਗੀ।

ਸਕੱਤਰ, ਐਡੀਸ਼ਨਲ ਸਕੱਤਰ, ਸੰਯੁਕਤ ਸਕੱਤਰ, ਚੀਫ ਸਕੱਤਰ/ਐਡੀਸ਼ਨਲ ਚੀਫ ਸਕੱਤਰ/ ਪ੍ਰਿੰਸੀਪਲ ਸਕੱਤਰ ਅਤੇ ਕੇਂਦਰੀ ਟ੍ਰੇਨਿੰਗ ਸੰਸਥਾਨਾਂ ਦੇ ਪ੍ਰਮੁੱਖ /ਰੇਜੀਡੈਂਟ ਕਮੀਸ਼ਨਰ ਵਿਅਕਤੀਗਤ ਰੂਪ ਤੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਜਦਕਿ 2014-2017 ਤੋਂ ਪੀਸੀਸੀਐੱਫ/ਡੀਜੀਪੀ/ਐਡੀਸ਼ਨਲ ਡੀਜੀਪੀ/ਵਿੱਦਿਅਕ ਸੰਸਥਾਨ, ਰਾਜ ਏਟੀਆਈ/ਸਹਾਇਕ ਸਕੱਤਰ ਅਤੇ ਜ਼ਿਲ੍ਹਾਂ ਕਲੈਕਟਰ ਵਰਚੁਅਲ ਤੌਰ ‘ਤੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। 2013-17 ਬੈਚ ਦੇ ਆਈਏਐੱਸ ਅਧਿਕਾਰੀ ਜਿਨ੍ਹਾਂ ਨੇ ਸਹਾਇਕ ਸਕੱਤਰ ਦੇ ਰੂਪ ਵਿੱਚ ਕਾਰਜ ਕੀਤਾ ਹੈ ਉਹ ਵੀ ਵਰਚੁਅਲ ਕਾਨਫਰੰਸ ਦੇ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਦੋ-ਦਿਨੀਂ ਪ੍ਰੋਗਰਾਮ ਵਿੱਚ 2500 ਤੋਂ ਅਧਿਕ ਪ੍ਰਤਿਭਾਗੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ।  

<><><><><>


ਐੱਸਐੱਨਸੀ/ਆਰਆਰ



(Release ID: 1818486) Visitor Counter : 104