ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਨੈਸ਼ਨਲ ਅਪ੍ਰੈਂਟਿਸਸ਼ਿਪ ਮੇਲਾ 2022 ਦਾ ਆਯੋਜਨ 21 ਅਪ੍ਰੈਲ, 2022 ਨੂੰ ਦੇਸ਼ ਭਰ ਵਿੱਚ 700 ਤੋਂ ਅਧਿਕ ਜਗ੍ਹਾਂ ‘ਤੇ ਕੀਤਾ ਜਾਵੇਗਾ

Posted On: 19 APR 2022 3:18PM by PIB Chandigarh

ਡਾਇਰੈਕਟੋਰੇਟ ਜਨਰਲ ਆਵ੍ ਟ੍ਰੇਨਿੰਗ (ਡੀਜੀਟੀ) ਦੇ ਸਹਿਯੋਗ ਨਾਲ ਸਕਿਲ ਇੰਡੀਆ, 21 ਅਪ੍ਰੈਲ 2022 ਨੂੰ ਦੇਸ਼ ਭਰ ਵਿੱਚ 700 ਤੋਂ ਅਧਿਕ ਜਗ੍ਹਾਂ ‘ਤੇ ਇੱਕ ਦਿਨਾਂ “ਅਪ੍ਰੈਂਟਿਸਸ਼ਿਪ ਮੇਲੇ” ਦਾ ਆਯੋਜਨ ਕਰ ਰਿਹਾ ਹੈ।

ਇਸ ਪਹਿਲ ਦਾ ਉਦੇਸ਼ ਇੱਕ ਲੱਖ ਤੋਂ ਅਧਿਕ ਸਿਖਿਆਰਥੀਆਂ ਨੂੰ ਕੰਮ ‘ਤੇ ਰੱਖਣ ਵਿੱਚ ਸਹਾਇਤਾ ਕਰਨਾ ਅਤੇ ਰੋਜ਼ਗਾਰਦਾਤਾ ਨੂੰ ਸਹੀ ਪ੍ਰਤਿਭਾ ਦਾ ਦੋਹਨ ਕਰਨ ਵਿੱਚ ਸਹਾਇਤਾ ਕਰਨਾ ਅਤੇ ਟ੍ਰੇਨਿੰਗ ਅਤੇ ਵਿਵਹਾਰਿਕ ਕੌਸ਼ਲ ਪ੍ਰਦਾਨ ਕਰਕੇ ਇਸ ਨੂੰ ਹੋਰ ਵਿਕਸਿਤ ਕਰਨਾ ਹੈ।

ਇਸ ਆਯੋਜਨ ਵਿੱਚ ਦੇਸ਼ ਭਰ ਦੇ 4000 ਤੋਂ ਅਧਿਕ ਸੰਗਠਨਾਂ ਦੀ ਭਾਗੀਦਾਰੀ ਹੋਵੇਗੀ ਜੋ 30 ਤੋਂ ਅਧਿਕ ਖੇਤਰਾਂ ਜਿਵੇਂ ਬਿਜਲੀ, ਖੁਦਰਾ, ਦੂਰਸੰਚਾਰ, ਆਈਟੀ/ਆਈਟੀਈਐੱਸ, ਇਲੈਕਟ੍ਰੌਨਿਕਸ, ਮੋਟਰ ਵਾਹਨ ਹੋਰ ਅਧਿਕ ਵਿੱਚ ਕੰਮ ਕਰ ਰਹੇ ਹਨ। ਇਸ ਦੇ ਇਲਾਵਾ ਇਛੁਕ ਨੌਜਵਾਨਾਂ ਨੂੰ ਵੇਲਡਰ, ਇਲੈਕਟ੍ਰੀਸ਼ੀਅਨ, ਹਾਊਸਕੀਪਰ, ਬਿਊਟੀਸ਼ੀਅਨ, ਮੈਕੇਨਿਕ ਆਦਿ ਸਹਿਤ 500 ਤੋਂ ਅਧਿਕ ਟ੍ਰੇਡਾਂ ਨਾਲ ਜੁੜਣ ਅਤੇ ਚੁਣੇ ਹੋਣ ਦਾ ਅਵਸਰ ਮਿਲੇਗਾ।  

ਪ੍ਰਧਾਨ ਮੰਤਰੀ ਨੇ ਕੌਸ਼ਲ ਵਿਕਾਸ ਅਤੇ ਉਦੱਮਤਾ ਦੀ ਰਾਸ਼ਟਰੀ ਨੀਤੀ, 2015 ਦੀ ਸ਼ੁਰੂਆਤ 15 ਜੁਲਾਈ, 2015 ਨੂੰ ਕੀਤੀ ਸੀ। ਇਹ ਨੀਤੀ ਸਿਖਲਾਈ ਨੂੰ ਉਚਿਤ ਮੁਆਵਜੇ ਦੇ ਨਾਲ ਕੁਸ਼ਲ ਕਾਰਜਬਲ ਨੂੰ ਲਾਹੇਵੰਦ ਰੋਜ਼ਗਾਰ ਪ੍ਰਦਾਨ ਕਰਨ ਦੇ ਸਾਧਨ ਦੇ ਰੂਪ ਵਿੱਚ ਮਾਨਤਾ ਦਿੰਦੀ ਹੈ।

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਨੇ ਵੀ ਦੇਸ਼ ਵਿੱਚ ਉੱਦਮ ਦੁਆਰਾ ਕੰਮ ‘ਤੇ ਰੱਖੇ ਗਏ ਸਿਖਆਰਥੀਆਂ ਦੀ ਸੰਖਿਆ ਵਧਾਉਣ ਲਈ ਕਈ ਯਤਨ ਕੀਤੇ ਹਨ। ਇਸ ਦਾ ਉਦੇਸ਼ ਕੁਸ਼ਲ ਕਾਰਜਬਲ ਦੀ ਸਪਲਾਈ ਅਤੇ ਮੰਗ ਵਿੱਚ ਅੰਤਰ ਨੂੰ ਪੂਰਾ ਕਰਨਾ ਹੈ ਅਤੇ ਨੌਕਰੀ ਦੇ ਦੌਰਾਨ ਟ੍ਰੇਨਿੰਗ ਪ੍ਰਾਪਤ ਕਰਨ ਅਤੇ ਰੋਜ਼ਗਾਰ ਦੇ ਬਿਹਤਰ ਅਵਸਰ ਸੁਨਿਸ਼ਚਿਤ ਕਰਨ ਦੇ ਭਾਰਤੀ ਨੌਜਵਾਨਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨਾ ਹੈ। ਇਸ ਅਪ੍ਰੈਂਟਿਸਸ਼ਿਪ ਮੇਲਾ ਵਿੱਚ ਘੱਟ ਤੋਂ ਘੱਟ 5ਵੀਂ ਕਲਾਸ ਤੋ ਲੈਕੇ 12ਵੀਂ ਕਲਾਸ ਪਾਸ ਵਿਦਿਆਰਥੀ, ਕੌਸ਼ਲ ਟ੍ਰੇਨਿੰਗ ਪ੍ਰਮਾਣ ਪੱਤਰ ਧਾਰਕ, ਆਈਟੀਆਈ ਵਿਦਿਆਰਥੀ, ਡਿਪਲੋਮਾ ਧਾਰਕ ਅਤੇ ਗ੍ਰੈਜੂਏਟ ਅਰਜ਼ੀ ਦੇਣ ਦੇ ਯੋਗ ਹਨ।

ਅਪ੍ਰੈਂਟਿਸਸ਼ਿਪ ਮੇਲੇ ਵਿੱਚ ਹਿੱਸਾ ਲੈਣ ਨਾਲ ਸੰਭਾਵਿਤ ਬਿਨੈਕਾਰ ਨੂੰ ਕਈ ਲਾਭ ਪ੍ਰਾਪਤ ਹੋਣਗੇ। ਉਨ੍ਹਾਂ ਦੇ ਕੋਲ ਮੌਕੇ ‘ਤੇ ਹੀ  ਅਪ੍ਰੈਂਟਿਸਸ਼ਿਪ ਦੀ ਪੇਸ਼ਕਸ਼ ਹਾਸਲ ਕਰਨ ਅਤੇ ਉਦਯੋਗ ਵਿੱਚ ਕੰਮ ਕਰਨ ਦੇ ਪ੍ਰਤੱਖ ਅਵਸਰ ਹਨ। ਇਸ ਦੇ ਬਾਅਦ ਉਨ੍ਹਾਂ ਨੇ ਨਵੇਂ ਕੌਸ਼ਲ ਵਿਕਸਿਤ ਕਰਨ ਲਈ ਸਰਕਾਰੀ ਮਾਨਕਾਂ ਦੇ ਅਨੁਸਾਰ ਮਾਸਿਕ ਵਜੀਫਾ ਮਿਲੇਗਾ। ਮਤਲਬ, ਅਪ੍ਰੈਂਟਿਸਸ਼ਿਪ ਮੇਲੇ ਦੇ ਜ਼ਰੀਏ ਸਿੱਖਣ ਦੇ ਦੌਰਾਨ ਕਮਾਨ ਦਾ ਅਵਸਰ ਮਿਲੇਗਾ। 

ਉਮੀਦਵਾਰਾਂ ਨੂੰ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ (ਐੱਨਸੀਵੀਈਟੀ) ਨੂੰ ਮਾਨਤਾ ਪ੍ਰਾਪਤ ਪ੍ਰਮਾਣ ਪੱਤਰ ਮਿਲੇਗਾ ਜਿਸ ਵਿੱਚ ਇਸ ਟ੍ਰੇਨਿੰਗ ਦੇ ਬਾਅਦ ਉਨ੍ਹਾਂ ਦੇ ਰੋਜ਼ਗਾਰ ਦੀ ਸੰਭਾਵਨਾ ਵਧ ਜਾਵੇਗੀ। ਦੂਜੇ ਪਾਸੇ ਅਪ੍ਰੈਂਟਿਸਸ਼ਿਪ ਮੇਲਿਆਂ ਵਿੱਚ ਹਿੱਸਾ ਲੈਣ ਵਾਲੇ ਪ੍ਰਤਿਸ਼ਠਾਨਾਂ ਨੂੰ ਇੱਕ ਮੰਚ ‘ਤੇ ਸੰਭਾਵਿਤ ਸਿਖਆਰਥੀਆਂ ਤੋਂ ਮਿਲਣ ਹੋਰ ਮੌਕੇ ‘ਤੇ ਹੀ ਉਮੀਦਵਾਰਾਂ ਦੀ ਚੋਣ ਕਰਨ ਦਾ ਮੌਕਾ ਮਿਲੇਗਾ। ਇਸ ਦੇ ਇਲਾਵਾ ਘੱਟ ਤੋਂ ਘੱਟ ਚਾਰ ਕੰਮਕਾਜੀ ਮੈਂਬਰਾਂ ਵਾਲੇ ਛੋਟੇ ਪੈਮਾਨੇ ਦੇ ਉਦਯੋਗ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਜ਼ਰੀਏ ਸਿਖਆਰਥੀਆਂ ਨੂੰ ਰੱਖ ਸਕਦੇ ਹਨ।

 **************

ਐੱਮਜੇਪੀਐੱਸ
 


(Release ID: 1818479) Visitor Counter : 170