ਆਈਐੱਫਐੱਸਸੀ ਅਥਾਰਿਟੀ

ਆਈਐੱਫਐੱਸਸੀਏ ਨੇ ਨੈਸ਼ਨਲ ਇੰਸ਼ੋਰੈਂਸ ਅਕੈਡਮੀ (ਐੱਨਆਈਏ) ਦੇ ਨਾਲ ਸਮਝੌਤਾ ਕੀਤਾ

Posted On: 20 APR 2022 11:10AM by PIB Chandigarh

ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ (ਆਈਐੱਫਐੱਸਸੀ) ਦੇ ਬੀਮਾ ਖੇਤਰ ਵਿੱਚ ਸਮਰੱਥਾ ਨਿਰਮਾਣ ਅਤੇ ਕੁਸ਼ਲ ਅਤੇ ਪ੍ਰਤਿਭਾ-ਸੰਪੰਨ ਕਰਮਚਾਰੀਆਂ ਦਾ ਸਮੂਹ ਤਿਆਰ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਵਿੱਤੀ ਸੇਵਾ ਅਥਾਰਿਟੀ (ਆਈਐੱਫਐੱਸਸੀਏ) ਨੇ ਨੈਸ਼ਨਲ ਇੰਸ਼ੋਰੈਂਸ ਅਕੈਡਮੀ (ਐੱਨਆਈਏ) ਦੇ ਨਾਲ ਇੱਕ ਸਮਝੌਤਾ (ਐੱਮਓਯੂ) ਕੀਤਾ ਹੈ। 

ਆਈਐੱਫਐੱਸਸੀਏ ਦਾ ਉਦੇਸ਼ ਇੱਕ ਮਜ਼ਬੂਤ ਗਲੋਬਲ ਸਹਿਯੋਗ ਵਿਕਸਿਤ ਕਰਨਾ ਅਤੇ ਭਾਰਤੀ ਅਰਥਵਿਵਸਥਾ ਦੀਆਂ ਜ਼ਰੂਰਤਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਖੇਤਰੀ/ਗਲੋਬਲ ਪੱਧਰ ‘ਤੇ ਇੱਕ ਅੰਤਰਰਾਸ਼ਟਰੀ ਵਿੱਤੀ ਮੰਚ ਦੇ ਰੂਪ ਵਿੱਚ ਕਾਰਜ ਕਰਨਾ ਹੈ। ਆਈਐੱਫਐੱਸਸੀ ਵਿੱਚ ਬੀਮਾ ਇੱਕ ਉਭਰਦਾ ਹੋਇਆ ਖੇਤਰ ਹੈ ਅਤੇ ਐੱਨਆਈਏ ਦੇ ਨਾਲ ਐੱਮਓਯੂ ਬੀਮਾ ਖੇਤਰ ਦੇ ਸਮਰੱਥਾ ਵਿਕਾਸ ਵਿੱਚ ਲੰਬਾ ਸਫਰ ਤੈਅ ਕਰੇਗਾ।

ਨੈਸ਼ਨਲ ਇੰਸ਼ੋਰੈਂਸ ਅਕੈਡਮੀ (ਐੱਨਆਈਏ) ਬੀਮਾ ਉਦਯੋਗ ਵਿੱਚ ਸਰਵਉੱਤਮ ਪ੍ਰਤਿਭਾਵਾਂ ਉਪਲਬਧ ਕਰਾਉਣ ਲਈ ਸਮਰਪਿਤ ਇੱਕ ਉਤਕ੍ਰਿਸ਼ਟ ਸੰਸਥਾਨ ਹੈ। ਐੱਨਆਈਏ, ਭਾਰਤ ਵਿੱਚ ਬੀਮਾ ਉਦਯੋਗ ਲਈ ਕੋਰਸ ਤਿਆਰ ਕਰਨ ਇਸ ਨੂੰ ਲਗਾਤਾਰ ਅੱਪਗ੍ਰੇਡ ਕਰਨ ਅਤੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਨ ਵਿੱਚ ਸ਼ਾਮਲ ਰਿਹਾ ਹੈ ਤਾਕਿ ਲਗਾਤਾਰ ਬਦਲਦੇ ਬੀਮਾ ਖੇਤਰ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

ਇਹ ਸਹਿਮਤੀ ਪੱਤਰ, ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ (ਆਈਐੱਫਐੱਸਸੀ) ਲਈ ਜ਼ਰੂਰੀ ਕੁਸ਼ਲ ਮਾਨਵ ਸੰਸਾਧਨ ਦਾ ਨਿਰਮਾਣ ਕਰਨ ਦਾ ਯਤਨ ਕਰਦਾ ਹੈ। ਆਈਐੱਫਐੱਸਸੀ ਬੀਮਾ ਸੰਸਥਾਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਈਐੱਫਐੱਸਸੀਏ ਪਹਿਲਾਂ ਹੀ ਭਾਰਤੀ ਬੀਮਾ ਸੰਸਥਾਨ (III) ਦੇ ਨਾਲ ਇੱਕ ਸਹਿਮਤੀ ਪੱਤਰ ਦਾ ਨਿਸ਼ਪਾਦਨ ਕਰ ਚੁੱਕਿਆ ਹੈ।

 

****

ਆਕਐੱਮ/ਐੱਮਵੀ/ਕੇਐੱਮਐੱਨ



(Release ID: 1818442) Visitor Counter : 110