ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸਾਈ ਨੇ ਮੰਗੋਲੀਆ ਵਿੱਚ ਸੀਨੀਅਰ ਏਸ਼ੀਅਨ ਚੈਪੀਅਨਸ਼ਿਪ ਵਿੱਚ 30 ਪਹਿਲਵਾਨਾਂ ਦੀ ਭਾਗੀਦਾਰੀ ਲਈ 1.28 ਕਰੋੜ ਰੁਪਏ ਮੰਜ਼ੂਰ ਕੀਤੇ
Posted On:
18 APR 2022 5:47PM by PIB Chandigarh
ਟੋਕੀਓ ਓਲੰਪੀਅਨ ਅੰਸ਼ੂ ਮਲਿਕ ਦਾ ਮੰਨਣਾ ਹੈ ਕਿ 19 ਅਪ੍ਰੈਲ ਤੋਂ ਮੰਗੋਲੀਆ ਵਿੱਚ ਸ਼ੁਰੂ ਹੋ ਰਹੀ ਸੀਨੀਅਰ ਏਸ਼ੀਅਨ ਚੈਪੀਅਨਸ਼ਿਪ ਨਿਸ਼ਚਿਤ ਰੂਪ ਤੋਂ ਕਾਮਨਵੈਲਥ ਗੇਮਸ ਅਤੇ ਏਸ਼ੀਆਈ ਖੇਡਾਂ ਤੋਂ ਪਹਿਲੇ ਇੱਕ ਅਤਿਅੰਤ ਜ਼ਰੂਰੀ ਮੁਕਾਬਲਾ ਹੈ। ਫ੍ਰੀਸਟਾਈਲ ਤੇ ਗ੍ਰੀਕੋ-ਰੋਮਨ ਸ਼੍ਰੇਣੀਆ ਵਿੱਚ ਪੁਰਸ਼ ਟੀਮ ਦੇ ਕੁੱਲ 20 ਪਹਿਲਵਾਨਾਂ ਦੇ ਇਲਾਵਾ ਮਹਿਲਾ ਟੀਮ ਦੀਆਂ ਦਸ ਪਹਿਲਵਾਨ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ।
ਸਰਕਾਰ ਦੇ ਵੱਲੋਂ ਇਨ੍ਹਾਂ ਦੋਨਾਂ ਹੀ ਟੀਮਾਂ ਲਈ ਕੁੱਲ ਮਿਲਾਕੇ 1.28 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਦੌਰੇ ਨੂੰ ਮੰਜ਼ੂਰੀ ਦਿੱਤੀ ਗਈ ਹੈ। ਇਸ ਸਾਲ ਦੇ ਬਾਅਦ ਵਿੱਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਤੋਂ ਪਹਿਲੇ ਮੰਗੋਲੀਆ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ । ਇਸ ਮੁਕਬਾਲੇ ਨੂੰ ਇੱਕ ਬਿਹਤਰੀਨ ਐਕਸਪੋਜਰ ਮੁਕਾਬਲੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਹੋਰ ਪਹਿਲਵਾਨਾਂ ਦੇ ਇਲਾਵਾ ਟੋਕੀਓ 2020 ਦੇ ਮੈਡਲ ਵਿਜੇਤਾ ਰਵੀ ਦਹੀਆ ਅਤੇ ਬਜਰੰਗ ਪੁਨੀਆ ਵੀ ਮੰਗੋਲੀਆ ਵਿੱਚ ਆਯੋਜਿਤ ਕੀਤਾ ਜਾ ਰਿਹਾ ਇਸ ਮੁਕਬਾਲੇ ਵਿੱਚ ਆਪਣਾ ਦਮਖਮ ਦਿਖਾਉਣਗੇ।
ਅੰਸ਼ੂ ਨੇ ਕਿਹਾ ਮੈਂ ਵੱਖ-ਵੱਖ ਅੰਤਰਰਾਸ਼ਟਰੀ ਕੈਂਪਸ ਦਾ ਹਿੱਸਾ ਰਹੀ ਹਾਂ ਅਤੇ ਲਖਨਊ ਸਥਿਤ ਸਾਈ ਦੇ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਵਿੱਚ ਇਹ ਸਾਰੇ ਵਿਸ਼ਵਪੱਧਰੀ ਸੁਵਿਧਾਵਾਂ ਹਾਸਲ ਕਰਕੇ ਮੈਨੂੰ ਅਪਾਰ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਮੈਂ ਇਸ ਸਾਲ ਸੀਨੀਅਰ ਏਸ਼ੀਅਨ ਚੈਪੀਅਨਸ਼ਿਪ ਅਤੇ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਤੋਂ ਪਹਿਲੇ ਇੱਥੇ ਕੈਂਪ ਲਗਾਉਣ ਲਈ ਭਾਰਤੀ ਕੁਸ਼ਤੀ ਮਹਾਸੰਘ ਦਾ ਵੀ ਧੰਨਵਾਦ ਕਰਦੀ ਹਾਂ।
ਅੰਸ਼ੂ ਨੇ ਇਹ ਵੀ ਕਿਹਾ ਮੈਂ ਅਤੇ ਸਾਡੀ ਟੀਮ ਦੇ ਸਾਰੇ ਸਾਥੀ ਆਗਾਮੀ ਟੂਰਨਾਮੈਂਟਾਂ ਵਿੱਚ ਆਪਣੀ ਵੱਲੋਂ ਸਰਵਸ਼੍ਰੇਸ਼ਠ ਪ੍ਰਦਰਸਨ ਦੀ ਉਮੀਦ ਕਰ ਰਹੇ ਹਨ।
ਜਿੱਥੇ ਇੱਕ ਪਾਸੇ ਮਹਿਲਾ ਟੀਮ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਤੋਂ ਪਹਿਲੇ ਸਾਈ ਦੇ ਲਖਨਊ ਟ੍ਰੇਨਿੰਗ ਕੇਂਦਰ ਦਾ ਹਿੱਸਾ ਰਹੀ ਹੈ ਉੱਥੇ ਦੂਜੀ ਪਾਸੇ ਪੁਰਸ਼ ਪਹਿਲਵਾਨ ਇਸ ਚੈਂਪੀਅਨਸ਼ਿਪ ਤੋਂ ਪਹਿਲੇ ਸਾਈ ਦੇ ਖੇਤਰੀ ਕੇਂਦਰ ਸੋਨੀਪਤ ਦਾ ਹਿੱਸਾ ਰਹੇ ਹਨ।
ਪ੍ਰਤੀਭਾਗੀਆਂ ਦੀ ਸੂਚੀ:
ਪੁਰਸ਼ ਟੀਮ: ਫ੍ਰੀਸਟਾਈਲ- ਰਵੀ ਦਹਿਆ, ਮੰਗਲ ਕਾਦਿਆਨ, ਬਜਰੰਗ ਪੁਨੀਆ, ਨਵੀਨ, ਯਸ਼, ਗੌਰਵ ਬਾਲੀਆਨ, ਦੀਪਕ ਪੁਨੀਆ, ਵਿਕੀ, ਸਤਿਆਵ੍ਰਤ ਕਾਦਿਆਨ, ਅਨਿਰੁਧ ਕੁਮਾਰ, ਗ੍ਰੀਕੋ-ਰੋਮਨ- ਅਰਜੁਨ ਹਲਕੁਰਕੀ , ਗਿਆਨੇਂਦਰ, ਨੀਰਜ, ਸਚਿਨ ਸਹਰਾਵਤ, ਵਿਕਾਸ, ਸਾਜਨ, ਹਰਪ੍ਰੀਤ ਸਿੰਘ, ਸੁਨੀਲ ਕੁਮਾਰ, ਰਵੀ, ਪ੍ਰੇਮ।
ਮਹਿਲਾ ਟੀਮ: ਮਨੀਸ਼ਾ, ਸਵਾਤੀ ਸ਼ਿੰਦੇ, ਸੁਸ਼ਮਾ ਸ਼ੌਕੀਨ, ਅੰਸ਼ੂ ਮਲਿਕ, ਸਰਿਤਾ ਮੋਰ, ਮਨੀਸ਼ਾ, ਰਾਧਿਕਾ, ਸੋਨਿਕਾ ਹੁੱਡਾ, ਨਿੱਕੀ, ਸੁਦੇਸ਼।
*******
ਐੱਨਬੀ/ਓਏ
(Release ID: 1818038)
Visitor Counter : 138