ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੋਰਬੀ ਵਿੱਚ ਹਨੂੰਮਾਨ ਜੀ ਦੀ 108 ਫੁੱਟ ਉੱਚੀ ਪ੍ਰਤੀਮਾ ਦਾ ਅਨਾਵਰਣ ਕੀਤਾ
“ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਨੇ ਹਜਾਰਾਂ ਵਰ੍ਹਿਆਂ ਦੇ ਉਤਾਰ-ਚੜਾਅ ਦੇ ਬਾਵਜੂਦ ਭਾਰਤ ਨੂੰ ਸਥਿਰ ਰੱਖਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ।”
“ਹਨੂੰਮਾਨ ਜੀ ਏਕ ਭਾਰਤ ਸ੍ਰੇਸ਼ਠ ਭਾਰਤ ਦੇ ਪ੍ਰਮੁੱਖ ਸੂਤਰ ਹਨ”
“ਸਾਡੀ ਆਸਥਾ ਅਤੇ ਸਾਡੀ ਸੰਸਕ੍ਰਿਤੀ ਦੀ ਧਾਰਾ ਸਦਭਾਵ, ਸਮਾਨਤਾ ਅਤੇ ਸਮਾਵੇਸ਼ ਵਿੱਚ ਨਿਹਿਤ ਹੈ”
“ਰਾਮ ਕਥਾ ਸਬਕਾ ਸਾਥ-ਸਬਕਾ ਪ੍ਰਯਾਸ ਦਾ ਸਭ ਤੋਂ ਚੰਗਾ ਉਦਾਹਰਣ ਹੈ ਅਤੇ ਹਨੂੰਮਾਨ ਜੀ ਇਸ ਦਾ ਇੱਕ ਮਹੱਤਵਪੂਰਨ ਅੰਗ ਹਨ”
Posted On:
16 APR 2022 1:00PM by PIB Chandigarh
ਹਨੂੰਮਾਨ ਜਯੰਤੀ ਦੇ ਪਾਵਨ ਅਵਸਰ ’ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਰਾਹੀਂ ਗੁਜਰਾਤ ਦੇ ਮੋਰਬੀ ਵਿੱਚ ਹਨੂੰਮਾਨ ਜੀ ਦੀ 108 ਫੁੱਟ ਦੀ ਪ੍ਰਤੀਮਾ ਦਾ ਅਨਾਵਰਣ ਕੀਤਾ। ਇਸ ਅਵਸਰ ’ਤੇ ਮਹਾਮੰਡਲੇਸ਼ਵਰ ਮਾਂ ਕੰਕੇਸ਼ਵਰੀ ਦੇਵੀ ਜੀ ਵੀ ਉਪਸਥਿਤ ਸਨ।
ਪ੍ਰਧਾਨ ਮੰਤਰੀ ਨੇ ਹਨੂੰਮਾਨ ਜਯੰਤੀ ਦੇ ਅਵਸਰ ’ਤੇ ਸ਼ਰਧਾਲੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੋਰਬੀ ਵਿੱਚ ਹਨੂੰਮਾਨ ਜੀ ਦੀ 108 ਫੁੱਟ ਦੀ ਪ੍ਰਤੀਮਾ ਦਾ ਸਮਰਪਣ ਦੁਨੀਆ ਭਰ ਵਿੱਚ ਹਨੂੰਮਾਨ ਜੀ ਦੇ ਭਗਤਾਂ ਦੇ ਲਈ ਇੱਕ ਪ੍ਰਸੰਨਤਾ ਦਾ ਅਵਸਰ ਹੈ। ਉਨ੍ਹਾਂ ਨੇ ਹਾਲ ਦੇ ਦਿਨਾਂ ਵਿੱਚ ਕਈ ਵਾਰ ਸ਼ਰਧਾਲੂਆਂ ਅਤੇ ਆਧਿਆਤਮਕ ਗੁਰੂਆਂ ਦਾ ਸਾਨਿਧਯ ਮਿਲਣ ’ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਦੇ ਬਾਅਦ ਇੱਕ ਉਨਿਯਾ ਮਾਂ, ਮਾਤਾ ਅੰਬਾ ਜੀ ਅਤੇ ਅੰਨਪੂਰਨਾ ਜੀ ਧਾਮ ਨਾਲ ਜੁੜਨ ਦੇ ਮੌਕਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਨੂੰ ‘ਹਰਿ ਕ੍ਰਿਪਾ’ ਕਿਹਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਚਾਰੇ ਕੋਨਿਆਂ ਵਿੱਚ ਅਜਿਹੀਆਂ ਚਾਰ ਪ੍ਰਤੀਮਾਵਾਂ ਸਥਾਪਤ ਕਰਨ ਦਾ ਪ੍ਰੋਜੈਕਟ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੇ ਸੰਕਲਪ ਦਾ ਪ੍ਰਤੀਬਿੰਬ ਹੈ। ਉਨ੍ਹਾਂ ਨੇ ਦੱਸਿਆ ਕਿ ਹਨੂੰਮਾਨ ਜੀ ਆਪਣੀ ਸੇਵਾ ਭਾਵਨਾ ਨਾਲ ਸਾਰਿਆਂ ਨੂੰ ਇੱਕ ਕਰਦੇ ਹਨ ਅਤੇ ਸਾਰਿਆਂ ਨੂੰ ਉਨ੍ਹਾਂ ਤੋਂ ਪ੍ਰੇਰਣਾ ਮਿਲਦੀ ਹੈ। ਹਨੂੰਮਾਨ ਜੀ ਉਸ ਸ਼ਕਤੀ ਦੇ ਪ੍ਰਤੀਕ ਹਨ ਜਿਸ ਨੇ ਵਣਵਾਸੀ ਜਨਜਾਤੀਆਂ ਨੂੰ ਗਰਿਮਾ ਅਤੇ ਅਧਿਕਾਰ ਪ੍ਰਦਾਨ ਕੀਤਾ। ਉਨ੍ਹਾਂ ਨੇ ਕਿਹਾ, ਹਨੂੰਮਾਨ ਜੀ “ਏਕ ਭਾਰਤ ਸ੍ਰੇਸ਼ਠ ਭਾਰਤ” ਦੇ ਪ੍ਰਮੁੱਖ ਸੂਤਰ ਹਨ।
ਇਸ ਤਰ੍ਹਾਂ, ਪ੍ਰਧਾਨ ਮੰਤਰੀ ਨੇ ਵਿਸਤਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਮ ਕਥਾ, ਜੋ ਪੂਰੇ ਦੇਸ਼ ਵਿੱਚ ਵਿਭਿੰਨ ਖੇਤਰਾਂ ਅਤੇ ਭਾਸ਼ਾਵਾਂ ਵਿੱਚ ਆਯੋਜਿਤ ਕੀਤੀ ਜਾਂਦੀ ਹੈ, ਸਾਰਿਆਂ ਨੂੰ ਭਗਵਾਨ ਦੀ ਭਗਤੀ ਦੇ ਇੱਕ ਦੇ ਰੂਪ ਵਿੱਚ ਬੰਧਦੀ ਹੈ। ਸ਼੍ਰੀ ਮੋਦੀ ਨੇ ਬਲ ਦਿੰਦੇ ਹੋਏ ਕਿਹਾ ਕਿ ਇਹ ਸਾਡੀ ਆਧਿਆਤਮਕ ਵਿਰਾਸਤ, ਸੰਸਕ੍ਰਿਤੀ ਅਤੇ ਪਰੰਪਰਾ ਦੀ ਸ਼ਕਤੀ ਹੈ ਜਿਸਨੇ ਗੁਲਾਮੀ ਦੇ ਕਠਿਨ ਦੌਰ ਵਿੱਚ ਵੀ ਅਲੱਗ-ਅਲੱਗ ਹਿੱਸਿਆਂ ਨੂੰ ਇੱਕਜੁਟ ਰੱਖਿਆ। ਇਸ ਦੇ ਮਾਧਿਅਮ ਨਾਲ ਸੁਤੰਤਰਤਾ ਦੇ ਲਈ ਰਾਸ਼ਟਰੀ ਪ੍ਰਤੀਗਿਆ ਦੇ ਏਕੀਕ੍ਰਿਤ ਪ੍ਰਯਾਸਾਂ ਨੂੰ ਮਜ਼ਬੂਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਜ਼ਾਰਾਂ ਵਰ੍ਹਿਆਂ ਦੇ ਉਤਾਰ-ਚੜਾਅ ਦੇ ਬਾਵਜੂਦ, ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਨੇ ਭਾਰਤ ਨੂੰ ਸਥਿਰ ਰੱਖਣ ਵਿੱਚ ਬੜੀ ਭੂਮਿਕਾ ਨਿਭਾਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਵਿਸ਼ਵਾਸ ਅਤੇ ਸਾਡੀ ਸੰਸਕ੍ਰਿਤੀ ਦੀ ਧਾਰਾ ਸਦਭਾਵ, ਸਮਾਨਤਾ ਅਤੇ ਸਮਾਵੇਸ਼ ਦੀ ਹੈ। ਇਹ ਇਸ ਤੱਥ ਵਿੱਚ ਸਭ ਤੋਂ ਚੰਗੀ ਤਰ੍ਹਾਂ ਨਾਲ ਪਰਿਲਕਸ਼ਿਤ ਹੁੰਦਾ ਹੈ ਕਿ ਭਗਵਾਨ ਰਾਮ ਨੇ ਪੂਰੀ ਤਰ੍ਹਾਂ ਨਾਲ ਸਮਰੱਥ ਹੋਣ ਦੇ ਬਾਵਜੂਦ, ਆਪਣੇ ਕੰਮਾਂ ਨੂੰ ਪੂਰਾ ਕਰਨ ਦੇ ਲਈ ਸਾਰਿਆਂ ਦੀ ਸਮਰੱਥਾ ਦਾ ਉਪਯੋਗ ਕੀਤਾ। ਸ਼੍ਰੀ ਮੋਦੀ ਨੇ ਸੰਕਲਪ ਦੀ ਪੂਰਤੀ ਦੇ ਲਈ ਸਬਕਾ ਪ੍ਰਯਾਸ ਦੀ ਭਾਵਨਾ ਦੀ ਤਾਕੀਦ ਕਰਦੇ ਹੋਏ ਕਿਹਾ ਕਿ ਰਾਮ ਕਥਾ ਸਬਕਾ ਸਾਥ-ਸਬਕਾ ਪ੍ਰਯਾਸ ਦਾ ਸਭ ਤੋਂ ਚੰਗਾ ਉਦਾਹਰਣ ਹੈ ਅਤੇ ਹਨੂੰਮਾਨ ਜੀ ਇਸ ਦਾ ਇੱਕ ਮਹੱਤਵਪੂਰਨ ਅੰਗ ਹਨ।
ਗੁਜਰਾਤੀ ਭਾਸ਼ਾ ਵਿੱਚ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕੇਸ਼ਵਾਨੰਦ ਬਾਪੂ ਜੀ ਅਤੇ ਮੋਰਬੀ ਦੇ ਨਾਲ ਆਪਣੇ ਪੁਰਾਣੇ ਸੰਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਮੱਛੂ ਬੰਨ੍ਹ ਦੁਰਘਟਨਾ ਦੇ ਸੰਦਰਭ ਵਿੱਚ ਹਨੂੰਮਾਨ ਧਾਮ ਦੀ ਭੂਮਿਕਾ ਦਾ ਵੀ ਸਮਰਣ ਕੀਤਾ। ਉਨ੍ਹਾਂ ਨੇ ਕਿਹਾ ਕਿ ਦੁਰਘਟਨਾ ਦੇ ਦੌਰਾਨ ਮਿਲੀ ਸੀਖ ਤੋਂ ਕੱਛ ਭੁਚਾਲ ਦੇ ਦੌਰਾਨ ਵੀ ਮਦਦ ਮਿਲੀ। ਉਨ੍ਹਾਂ ਨੇ ਮੋਰਬੀ ਦੀ ਸਹਜਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਅੱਜ ਉਦਯੋਗਾਂ ਦਾ ਫਲਦਾ-ਫੂਲਤਾ ਕੇਂਦਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਰ ਅਸੀਂ ਜਾਮਨਗਰ ਦੇ ਪਿੱਤਲ, ਰਾਜਕੋਟ ਦੇ ਇੰਜੀਨੀਅਰਿੰਗ ਅਤੇ ਮੋਰਬੀ ਦੇ ਘੜੀ ਉਦਯੋਗ ਨੂੰ ਦੇਖੀਏ, ਤਾਂ ਇਹ “ਮਿੰਨੀ ਜਪਾਨ” ਜਿਹਾ ਮਹਿਸੂਸ ਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਯਾਤਰਾ ਧਾਮ ਨੇ ਕਾਠਿਆਵਾੜ ਨੂੰ ਸੈਰ ਦਾ ਕੇਂਦਰ ਬਣਾ ਦਿੱਤਾ ਹੈ। ਉਨ੍ਹਾਂ ਨੇ ਮਾਧਵਪੁਰ ਮੇਲਾ ਅਤੇ ਰਣ ਉਤਸਵ ਦਾ ਵੀ ਜ਼ਿਕਰ ਕੀਤਾ ਜਿਸ ਨਾਲ ਮੋਰਬੀ ਨੂੰ ਬਹੁਤ ਜ਼ਿਆਦਾ ਲਾਭ ਮਿਲਦਾ ਹੈ।
ਸ਼੍ਰੀ ਮੋਦੀ ਨੇ ਸਵੱਛਤਾ ਅਭਿਯਾਨ ਅਤੇ ਵੋਕਲ ਫਾਰ ਲੋਕਲ ਅਭਿਯਾਨ ਦੇ ਲਈ ਸ਼ਰਧਾਲੂਆਂ ਅਤੇ ਸੰਤ ਸਮਾਜ ਦੀ ਸਹਾਇਤਾ ਲੈਣ ਦੀ ਆਪਣੀ ਬੇਣਤੀ ਨੂੰ ਦੁਹਰਾਉਂਦੇ ਹੋਏ ਆਪਣੇ ਸੰਬੋਧਨ ਦਾ ਸਮਾਪਤ ਕੀਤਾ।
ਅੱਜ ਜਿਸ ਪ੍ਰਤੀਮਾ ਦਾ ਅਨਾਵਰਣ ਕੀਤਾ ਗਿਆ, ਉਹ #Hanumanji4dham ਪ੍ਰੋਜੈਕਟ ਦੇ ਇੱਕ ਹਿੱਸੇ ਦੇ ਰੂਪ ਵਿੱਚ ਦੇਸ਼ਭਰ ਵਿੱਚ ਚਾਰ ਦਿਸ਼ਾਵਾਂ ਵਿੱਚ ਸਥਾਪਤ ਕੀਤੀਆਂ ਜਾ ਰਹੀਆਂ 4 ਮੂਰਤੀਆਂ ਵਿੱਚੋਂ ਦੂਸਰੀ ਹੈ। ਇਸ ਨੂੰ ਪੱਛਮ ਵਿੱਚ ਮੋਰਬੀ ਵਿੱਚ ਪਰਮ ਪੂਜਯ ਬਾਪੂ ਜੀ ਕੇਸ਼ਵਾਨੰਦ ਜੀ ਦੇ ਆਸ਼ਰਮ ਵਿੱਚ ਸਥਾਪਤ ਕੀਤਾ ਗਿਆ ਹੈ।
ਇਸ ਲੜੀ ਦੀ ਪਹਿਲੀ ਪ੍ਰਤੀਮਾ 2010 ਵਿੱਚ ਉੱਤਰ ਵਿੱਚ ਸ਼ਿਮਲਾ ਵਿੱਚ ਸਥਾਪਤ ਕੀਤੀ ਗਈ ਸੀ। ਦੱਖਣ ਵਿੱਚ ਰਾਮੇਸ਼ਵਰਮ ਵਿੱਚ ਪ੍ਰਤੀਮਾ ’ਤੇ ਕਾਰਜ ਅਰੰਭ ਕੀਤਾ ਜਾ ਚੁੱਕਿਆ ਹੈ।
https://twitter.com/i/broadcasts/1dRKZlbPEwVJB?ref_src=twsrc%5Etfw%7Ctwcamp%5Etweetembed%7Ctwterm%5E1515204747346599939
********
ਡੀਐੱਸ
(Release ID: 1817470)
Visitor Counter : 153
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Odia
,
Tamil
,
Telugu
,
Kannada
,
Malayalam