ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਦੇਵਘਰ ਰੈਸਕਿਊ ਆਪਰੇਸ਼ਨ ਵਿੱਚ ਸ਼ਾਮਲ ਲੋਕਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਗੱਲ ਦਾ ਮੂਲ-ਪਾਠ

Posted On: 13 APR 2022 10:59PM by PIB Chandigarh

ਸਾਡੇ ਨਾਲ ਜੁੜੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀਸਾਂਸਦ ਸ਼੍ਰੀ ਨਿਸ਼ਿਕਾਂਤ ਦੁਬੇ ਜੀਗ੍ਰਹਿ ਸਕੱਤਰ,  ਚੀਫ਼ ਆਵ੍ ਆਰਮੀ ਸਟਾਫ਼ਚੀਫ਼ ਆਵ੍ ਏਅਰ ਸਟਾਫ਼, DGP ਝਾਰਖੰਡ, DG NDRF DG ITBP ਸਥਾਨਕ ਪ੍ਰਸ਼ਾਸਨ ਦੇ ਸਾਥੀਸਾਡੇ ਨਾਲ ਜੁੜੇ ਸਾਰੇ ਬਹਾਦੁਰ ਜਵਾਨ, Commandos, ਪੁਲਿਸ ਕਰਮੀਹੋਰ ਸਾਥੀ ਗਣ,

ਆਪ ਸਾਰਿਆਂ ਨੂੰ ਨਮਸਕਾਰ!

ਤੁਸੀਂ ਤਿੰਨ ਦਿਨਾਂ ਤੱਕਚੌਬੀ ਘੰਟੇ ਲੱਗ ਕੇ ਇੱਕ ਮੁਸ਼ਕਿਲ ਰੈਸਕਿਊ ਆਪਰੇਸ਼ਨ ਨੂੰ ਪੂਰਾ ਕੀਤਾ ਅਤੇ ਅਨੇਕ ਦੇਸ਼ਵਾਸੀਆਂ ਦੀ ਜਾਨ ਬਚਾਈ ਹੈ ਪੂਰੇ ਦੇਸ਼ ਨੇ ਤੁਹਾਡੇ ਸਾਹਸ ਨੂੰ ਸਰਾਹਿਆ ਹੈ। ਮੈਂ ਇਸ ਨੂੰ ਬਾਬਾ ਬੈਦਨਾਥ ਜੀ ਦੀ ਕ੍ਰਿਪਾ ਵੀ ਮੰਨਦਾ ਹਾਂ। ਹਾਲਾਂਕਿ ਸਾਨੂੰ ਦੁਖ ਹੈ ਕਿ ਕੁਝ ਸਾਥੀਆਂ ਦਾ ਜੀਵਨ ਅਸੀਂ ਨਹੀਂ ਬਚਾ ਪਾਏ ਅਨੇਕ ਸਾਥੀ ਜਖ਼ਮੀ ਵੀ ਹੋਏ ਹਨ ਪੀੜ੍ਹਿਤ ਪਰਿਵਾਰਾਂ ਦੇ ਨਾਲ ਸਾਡੇ ਸਾਰਿਆਂ ਦੀ ਪੂਰੀ ਸੰਵੇਦਨਾ ਹੈ। ਮੈਂ ਸਾਰੇ ਜਖ਼ਮੀਆਂ ਦੇ ਜਲਦੀ ਸਵਸਥ ਹੋਣ ਦੀ ਕਾਮਨਾ ਕਰਦਾ ਹਾਂ

ਸਾਥੀਓ,

ਜਿਸ ਨੇ ਵੀ ਇਸ ਆਪਰੇਸ਼ਨ ਨੂੰ ਟੀ.ਵੀ. ਮਾਧਿਅਮਾਂ ਨਾਲ ਦੇਖਿਆ ਹੈਉਹ ਹੈਰਾਨ ਸਨਪਰੇਸ਼ਾਨ ਸਨ ਤੁਸੀਂ ਸਾਰੇ ਤਾਂ ਮੌਕੇ ਤੇ ਸੀ। ਤੁਹਾਡੇ ਲਈ ਉਹ ਪਰਿਸਥਿਤੀਆਂ ਕਿਤਨੀਆਂ ਮੁਸ਼ਕਿਲ ਰਹੀਆਂ ਹੋਣਗੀਆਂਇਸ ਦੀ ਕਲਪਨਾ ਕੀਤੀ ਜਾ ਸਕਦੀ ਹੈ ਲੇਕਿਨ ਦੇਸ਼ ਨੂੰ ਗਰਵ ਹੈ ਕਿ ਉਸ ਦੇ ਪਾਸ ਸਾਡੀ ਥਲ ਸੈਨਾਸਾਡੀ ਵਾਯੂ ਸੈਨਾਸਾਡੇ NDRF ਦੇ ਜਵਾਨ, ITBP ਦੇ ਜਵਾਨ ਅਤੇ ਪੁਲਿਸ ਬਲ ਦੇ ਜਵਾਨ ਦੇ ਰੂਪ ਵਿੱਚ ਅਜਿਹੀ ਕੁਸ਼ਲ ਫੋਰਸ ਹੈਜੋ ਦੇਸ਼ਵਾਸੀਆਂ ਨੂੰ ਹਰ ਸੰਕਟ ਤੋਂ ਸੁਰੱਖਿਅਤ ਬਾਹਰ ਕੱਢਣ ਦਾ ਮਾਦਾ ਰੱਖਦੀ ਹੈ। ਇਸ ਦੁਰਘਟਨਾ ਅਤੇ ਇਸ ਰੈਸਕਿਊ ਮਿਸ਼ਨ ਨਾਲ ਅਨੇਕ ਸਬਕ ਸਾਨੂੰ ਮਿਲੇ ਹਨ

ਤੁਹਾਡੇ ਅਨੁਭਵ ਭਵਿੱਖ ਵਿੱਚ ਬਹੁਤ ਕੰਮ ਆਉਣ ਵਾਲੇ ਹਨ ਮੈਂ ਆਪ ਸਾਰਿਆਂ ਨਾਲ ਗੱਲ ਕਰਨ ਦੇ ਲਈ ਵੀ ਬਹੁਤ ਉਤਸੁਕ ਹਾਂ ਕਿਉਂਕਿ ਇਸ ਆਪਰੇਸ਼ਨ ਨੂੰ ਮੈਂ ਲਗਾਤਾਰ ਜੁੜਿਆ ਰਿਹਾ ਦੂਰ ਤੋਂ ਅਤੇ ਮੈਂ ਹਰ ਚੀਜ਼ ਦਾ ਜਾਇਜਾ ਲੈਂਦਾ ਰਿਹਾ ਸੀ। ਲੇਕਿਨ ਅੱਜ ਮੇਰੇ ਲਈ ਜ਼ਰੂਰੀ ਹੈ ਕਿ ਤੁਹਾਡੇ ਮੂੰਹ ਤੋਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਜਾਣਾਂ। ਆਓ ਅਸੀਂ ਸਭ ਤੋਂ ਪਹਿਲਾਂ NDRF ਦੇ ਜਾਂਬਾਜਾਂ ਦੇ ਪਾਸ ਅਸੀਂ ਚਲਦੇ ਹਾਂਲੇਕਿਨ ਇੱਕ ਗੱਲ ਮੈਂ ਕਹਾਂਗਾ NDRF ਨੇ ਆਪਣੀ ਇੱਕ ਪਹਿਚਾਣ ਬਣਾਈ ਹੈ ਅਤੇ ਇਹ ਪਹਿਚਾਣ ਆਪਣੇ ਮਿਹਨਤ ਨਾਲਆਪਣੇ ਪੁਰੁਸ਼ਾਰਥ ਨਾਲ ਅਤੇ ਆਪਣੇ ਪਰਾਕ੍ਰਮ ਨਾਲ ਬਣਾਈ ਹੈ।  ਅਤੇ ਇਸ ਵਿੱਚ NDRF ਹਿੰਦੁਸਤਾਨ ਵਿੱਚ ਜਿੱਥੇ-ਜਿੱਥੇ ਵੀ ਹੈਉਨ੍ਹਾਂ ਦੀ ਇਸ ਮਿਹਨਤ ਅਤੇ ਉਸ ਦੀ ਪਹਿਚਾਣ ਦੇ ਲਈ ਵੀ ਅਭਿਨੰਦਨ ਦੇ ਅਧਿਕਾਰੀ ਹਨ

Closing remarks

ਇਹ ਬਹੁਤ ਹੀ ਅੱਛੀ ਗੱਲ ਹੈ ਕਿ ਆਪ ਸਾਰਿਆਂ ਨੇ ਤੇਜ਼ੀ ਨਾਲ ਕੰਮ ਕੀਤਾ। ਅਤੇ ਬਹੁਤ ਹੀ ਕੋਆਰਡੀਨੇਟਿਡ ਢੰਗ ਨਾਲ ਕੀਤਾਪਲਾਨਿੰਗ ਕਰਕੇ ਕੀਤਾ ਅਤੇ ਮੈਨੂੰ ਪਹਿਲਾਂ ਹੀ ਬਰਾਬਰ ਹੈ ਕਿ ਪਹਿਲੇ ਹੀ ਦਿਨ ਸ਼ਾਮ ਨੂੰ ਹੀ ਖ਼ਬਰ ਆਈ ਫਿਰ ਇਹ ਖ਼ਬਰ ਆਈ ਕਿ ਭਾਈ ਹੈਲੀਕੌਪਟਰ ਲੈ ਜਾਣਾ ਕਠਿਨ ਹੈ ਕਿਉਂਕਿ ਹੈਲੀਕੌਪਟਰ ਦਾ ਵਾਇਬ੍ਰੇਸ਼ਨ ਹੈ ਉਸ ਦੀ ਜੋ ਹਵਾ ਹੈ ਉਸੇ ਨਾਲ ਕਿਤੇ ਤਾਰ ਹਿਲਣ ਲੱਗ ਜਾਵੇਟ੍ਰਾਲੀ ਵਿੱਚੋਂ ਲੋਕ ਕਿਤੇ ਬਾਹਰ ਡਿੱਗਣ ਲੱਗ ਜਾਣ। ਤਾਂ ਹੈਲੀਕੌਪਟਰ ਲੈ ਜਾਣ ਦਾ ਉਹ ਵੀ ਚਿੰਤਾ ਦਾ ਵਿਸ਼ਾ ਸੀਰਾਤ ਭਰ ਤਾਂ ਉਸੇ ਦੀ ਚਰਚਾ ਚਲਦੀ ਰਹੀ। 

ਲੇਕਿਨ ਸਭ ਦੇ ਬਾਵਜੂਦ ਵੀ ਮੈਂ ਦੇਖ ਰਿਹਾ ਹਾਂ ਕਿ ਜਿਸ ਕੋਆਰਡੀਨੇਸ਼ਨ ਦੇ ਨਾਲ ਆਪ ਲੋਕਾਂ ਨੇ ਕੰਮ ਕੀਤਾ ਅਤੇ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦੀਆਂ ਆਪਦਾਵਾਂ ਵਿੱਚ ਸਮਾਂ - Response time ਇੱਕ ਬਹੁਤ ਮਹੱਤਵਪੂਰਨ ਫੈਕਟਰ ਹੁੰਦਾ ਹੈ ਤੁਹਾਡੀ ਤੇਜ਼ੀ ਹੀ ਅਜਿਹੇ ਆਪਰੇਸ਼ਨ ਦੀ ਸਫ਼ਲਤਾ ਜਾਂ ਵਿਫ਼ਲਤਾ ਤੈਅ ਕਰਦੀ ਹੈ ਵਰਦੀ ਤੇ ਲੋਕਾਂ ਦੀ ਬਹੁਤ ਆਸਥਾ ਹੁੰਦੀ ਹੈ ਸੰਕਟ ਵਿੱਚ ਫਸੇ ਲੋਕ ਜਦੋਂ ਵੀ ਤੁਹਾਨੂੰ ਦੇਖਦੇ ਹਨਚਾਹੇ NDRF ਦਾ ਯੂਨੀਫਾਰਮ ਵੀ ਹੁਣ ਪਰਿਚਿਤ ਹੋ ਗਿਆ ਹੈ। ਤੁਸੀਂ ਲੋਕ ਤਾਂ ਪਰਿਚਿਤ ਹੈ ਹੀ ਹੋ। ਤਾਂ ਉਨ੍ਹਾਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਹੁਣ ਉਨ੍ਹਾਂ ਦੀ ਜਾਨ ਸੁਰੱਖਿਅਤ ਹੈ ਉਨ੍ਹਾਂ ਵਿੱਚ ਨਵੀਂ ਉਮੀਦ ਜਗ ਜਾਂਦੀ ਹੈ ਤੁਹਾਡੀ ਉਪਸਥਿਤੀ ਭਰ ਹੀ ਉਮੀਦ ਦਾਹੌਂਸਲੇ ਦਾ ਕੰਮ ਯਾਨੀ ਇੱਕ ਪ੍ਰਕਾਰ ਨਾਲ ਇਹ ਸ਼ੁਰੂ ਹੋ ਜਾਂਦਾ ਹੈ

ਸੀਨੀਅਰ ਨਾਗਰਿਕਾਂ ਅਤੇ ਬੱਚਿਆਂ ਦਾ ਐਸੇ ਸਮੇਂ ਵਿੱਚ ਵਿਸ਼ੇਸ਼ ਧਿਆਨ ਰੱਖਣਾ ਬਹੁਤ ਜ਼ਰੂਰੀ ਰਹਿੰਦਾ ਹੈ ਅਤੇ ਮੈਨੂੰ ਇਸ ਗੱਲ ਦਾ ਸੰਤੋਸ਼ ਹੈ ਕਿ ਤੁਸੀਂ ਆਪਣੀ ਪਲਾਨਿੰਗ ਵਿੱਚ ਅਤੇ ਆਪਰੇਸ਼ਨ ਦੀ ਪ੍ਰਕਿਰਿਆ ਵਿੱਚ ਇਸ ਗੱਲ ਨੂੰ ਬਹੁਤ ਪ੍ਰਾਥਮਿਕਤਾ ਦਿੱਤੀ ਅਤੇ ਬਹੁਤ ਅੱਛੇ ਢੰਗ ਨਾਲ ਉਸ ਨੂੰ ਕੀਤਾ। ਤੁਹਾਡੀ ਟ੍ਰੇਨਿੰਗ ਬਹੁਤ ਬਿਹਤਰੀਨ ਹੈਇੱਕ ਪ੍ਰਕਾਰ ਨਾਲ ਇਸ ਫੀਲਡ ਵਿੱਚ ਪਤਾ ਚਲ ਗਿਆ ਕਿ ਕਿਤਨੀ ਵਧੀਆ ਟ੍ਰੇਨਿੰਗ ਹੈ ਤੁਹਾਡੀ ਅਤੇ ਤੁਹਾਡੇ ਕਿਤਨੇ ਸਾਹਸਿਕ ਹਨ ਅਤੇ ਕਿਸ ਪ੍ਰਕਾਰ ਨਾਲ ਤੁਸੀਂ ਆਪਣੇ ਆਪ ਨੂੰ ਖਪਾ ਦੇਣ ਦੇ ਲਈ ਤਿਆਰ ਹੁੰਦੇ ਹੋ। ਹਰ ਅਨੁਭਵ ਦੇ ਨਾਲ ਅਸੀਂ ਲੋਕ ਵੀ ਦੇਖਦੇ ਹਾਂ ਕਿ ਤੁਸੀਂ ਲੋਕ ਆਪਣੇ ਆਪ ਨੂੰ ਸਸ਼ਕਤ ਕਰਦੇ ਜਾ ਰਹੋ ਹੋ ਐੱਨਡੀਆਰਐੱਫ ਸਹਿਤ ਤਮਾਮ ਬਚਾਅ ਦਲਾਂ ਨੂੰ ਆਧੁਨਿਕ ਵਿਗਿਆਨਆਧੁਨਿਕ ਉਪਕਰਨਾਂ ਨਾਲ ਲੈਸ ਕਰਨਾਇਹ ਸਾਡੀ ਪ੍ਰਤੀਬੱਧਤਾ ਹੈ। ਇਹ ਪੂਰਾ ਆਪਰੇਸ਼ਨ ਸੰਵੇਦਨਸ਼ੀਲਤਾਸੂਝਬੂਝ ਅਤੇ ਸਾਹਸ ਦਾ ਪਰਿਆਏ (ਵਿਕਲਪਕ )ਰਿਹਾ ਹੈ ਮੈਂ ਇਸ ਦੁਰਘਟਨਾ ਤੋਂ ਬਚ ਕੇ ਆਉਣ ਵਾਲੇ ਹਰ ਵਿਅਕਤੀ ਨੂੰ ਵਧਾਈ ਦਿੰਦਾ ਹਾਂ ਕਿ ਤੁਸੀਂ ਇਤਨੇ ਬੜੇ ਹਾਦਸੇ ਦੇ ਬਾਅਦ ਵੀ ਸੂਝਬੂਝ ਨਾਲ ਕੰਮ ਲਿਆ

ਮੈਨੂੰ ਦੱਸਿਆ ਗਿਆ ਕਿ ਲੋਕਾਂ ਨੇ ਲਟਕੇ-ਲਟਕੇ ਹੀ ਕਈ-ਕਈ ਘੰਟੇ ਬਿਤਾਏਰਾਤ ਭਰ ਸੁੱਤੇ ਨਹੀਂ।  ਫਿਰ ਵੀਇਸ ਸਾਰੇ ਆਪਰੇਸ਼ਨ ਵਿੱਚ ਉਨ੍ਹਾਂ ਦਾ ਸਬਰਉਨ੍ਹਾਂ ਦੀ ਹਿੰਮਤਇਹ ਇੱਕ ਆਪਰੇਸ਼ਨ ਵਿੱਚ ਬਹੁਤ ਬੜੀ ਗੱਲ ਹੈ ਆਪ ਸਾਰੇ ਅਗਰ ਹਿੰਮਤ ਛੱਡ ਦਿੰਦੇ ਸਾਰੇ ਨਾਗਰਿਕਤਾਂ ਇਹ ਪਰਿਣਾਮ ਸ਼ਾਇਦ ਇਤਨੇ ਸਾਰੇ ਜਵਾਨ ਲੱਗਣ ਦੇ ਬਾਅਦ ਵੀ ਉਸ ਨੂੰ ਨਹੀਂ ਲੈ ਪਾਉਂਦੇ ਤਾਂ ਇਸ ਲਈ ਜੋ ਫਸੇ ਹੋਏ ਨਾਗਰਿਕ ਸਨਉਨ੍ਹਾਂ ਦੀ ਹਿੰਮਤ ਦਾ ਵੀ ਬੜਾ ਮਹੱਤਵ ਰਹਿੰਦਾ ਹੈ। ਤੁਸੀਂ ਖ਼ੁਦ ਨੂੰ ਸੰਭਾਲਿਆ,  ਲੋਕਾਂ ਨੂੰ ਹਿੰਮਤ ਦਿੱਤੀ ਅਤੇ ਬਾਕੀ ਦਾ ਸਾਡੇ ਬਚਾਅ ਕਰਮੀਆਂ ਨੇ ਪੂਰਾ ਕਰ ਦਿੱਤਾ ਅਤੇ ਮੈਨੂੰ ਖੁਸ਼ੀ ਦੀ ਗੱਲ ਹੈ ਕਿ ਉੱਥੇ ਦੇ ਨਾਗਰਿਕਉਸ ਇਲਾਕੇ ਦੇ ਉਨ੍ਹਾਂ ਨੇ ਜਿਸ ਪ੍ਰਕਾਰ ਨਾਲ ਚੌਬੀਸੋ ਘੰਟੇ ਰਾਤਰਾਤ ਕਰਕੇ ਸਾਰੀ ਆਪ ਲੋਕਾਂ ਦੀ ਮਦਦ ਕੀਤੀਉੱਥੇ ਜੋ ਵੀ ਕਰ ਸਕਦੇ ਹਨਕਰਨ ਦਾ ਪ੍ਰਯਾਸ ਕੀਤਾ ਜੋ ਵੀ ਉਨ੍ਹਾਂ ਦੇ ਪਾਸ ਸਮਝ ਸੀਸਾਧਨ ਸਨ ਲੇਕਿਨ ਸਮਰਪਣ ਬਹੁਤ ਬੜਾ ਸੀ ਇਸ ਨਾਗਰਿਕ ਦਾ।  ਇਹ ਸਾਰੇ ਨਾਗਰਿਕ ਵੀ ਅਭਿਨੰਦਨ ਦੇ ਅਧਿਕਾਰੀ ਹਨ

ਦੇਖੋਇਸ ਆਪਦਾ ਨੇ ਇੱਕ ਵਾਰ ਫਿਰ ਇਹ ਸਪਸ਼ਟ ਕਰ ਦਿੱਤਾ ਕਿ ਜਦੋਂ ਵੀ ਦੇਸ਼ ਵਿੱਚ ਕੋਈ ਸੰਕਟ ਹੁੰਦਾ ਹੈ ਤਾਂ ਅਸੀਂ ਸਭ ਮਿਲ ਕੇ ਇਕੱਠੇ ਉਸ ਸੰਕਟ ਨਾਲ ਮੋਰਚਾ ਲੈਂਦੇ ਹਾਂ ਅਤੇ ਉਸ ਸੰਕਟ ਤੋਂ ਨਿਕਲ ਕੇ ਦਿਖਾਉਂਦੇ ਹਾਂ। ਸਭ ਦੇ ਪ੍ਰਯਾਸ ਨੇ ਇਸ ਆਪਦਾ ਵਿੱਚ ਵੀ ਬਹੁਤ ਬੜੀ ਭੂਮਿਕਾ ਨਿਭਾਈ ਹੈ। ਮੈਂ ਬਾਬਾ ਧਾਮ ਦੇ ਸਥਾਨਕ ਲੋਕਾਂ ਦੀ ਵੀ ਪ੍ਰਸ਼ੰਸਾ ਕਰਾਂਗਾ ਕਿ ਜੈਸੇ ਉਨ੍ਹਾਂ ਨੇ ਇਸ ਪ੍ਰਕਾਰ ਨਾਲ ਪੂਰੀ ਮਦਦ ਕੀਤੀ ਹੈ ਇੱਕ ਵਾਰ ਫਿਰ ਪ੍ਰਭਾਵਿਤ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਵਿਅਕਤ ਕਰਦੇ ਹਾਂ ਸਾਰੇ ਜਖ਼ਮੀਆਂ ਦੀ ਜਲਦੀ ਤੋਂ ਜਲਦੀ ਸਿਹਤ ਲਾਭ ਦੀ ਕਾਮਨਾ ਕਰਦਾ ਹਾਂ। ਅਤੇ ਤੁਸੀਂ ਜੋ ਲੋਕ ਇਸ ਆਪਰੇਸ਼ਨ ਵਿੱਚ ਲੱਗੇ ਸੀਆਪ ਸਭ ਨੂੰ ਮੇਰੀ ਤਾਕੀਦ ਹੈ ਕਿਉਂਕਿ ਇਸ ਪ੍ਰਕਾਰ ਦੇ ਆਪਰੇਸ਼ਨ ਵਿੱਚ ਜੋ ਕਿ ਹੜ੍ਹ ਆਉਣਾਬਾਰਿਸ਼ ਹੋਣਾਇਹ ਸਾਰਿਆਂ ਨੂੰ ਤੁਹਾਨੂੰ ਰੋਜ਼ ਦਾ ਕੰਮ ਹੋ ਜਾਂਦਾ ਹੈ ਲੇਕਿਨ ਐਸੀ ਘਟਨਾ ਬਹੁਤ rare  ਹੁੰਦੀ ਹੈ ਇਸ ਦੇ ਵਿਸ਼ੇ ਵਿੱਚ ਜੋ ਵੀ ਅਨੁਭਵ ਹੈ ਉਸ ਨੂੰ ਬਹੁਤ ਢੰਗ ਨਾਲ ਤੁਸੀਂ ਲਿਖ ਲਓ

ਇੱਕ ਪ੍ਰਕਾਰ ਨਾਲ ਤੁਸੀਂ ਮੈਨਿਊਲ ਬਣਾ ਸਕਦੇ ਹੋ ਅਤੇ ਸਾਡੇ ਜਿਤਨੇ forces ਨੇ ਇਸ ਵਿੱਚ ਕੰਮ ਕੀਤਾ ਹੈਇੱਕ documentation ਹੋ ਤਾਕਿ ਅੱਗੇ ਸਾਡੇ ਪਾਸ ਟ੍ਰੇਨਿੰਗ ਦਾ ਵੀ ਇਹ ਹਿੱਸਾ ਰਹੇ ਕਿ ਅਜਿਹੇ ਸਮੇਂ ਕਿਹੜੇ-ਕਿਹੜੇ challenges ਆਉਂਦੇ ਹਨ ਇਸ challenges ਨੂੰ handle ਕਰਨ ਦੇ ਲਈ ਕੀ ਕਰੀਏ ਕਿਉਂਕਿ ਜਦੋਂ ਪਹਿਲੇ ਹੀ ਦਿਨ ਸ਼ਾਮ ਨੂੰ ਮੇਰੇ ਪਾਸ ਆਇਆ ਕਿ ਸਾਹਬ ਹੈਲੀਕੌਪਟਰ ਲੈ ਜਾਣਾ ਮੁਸ਼ਕਿਲ ਹੈ ਕਿਉਂਕਿ ਉਹ ਤਾਰ ਇਤਨੀ vibration ਝੇਲ ਹੀ ਨਹੀਂ ਪਾਉਣਗੇ ਤਾਂ ਮੈਂ ਆਪ ਖ਼ੁਦ ਹੀ ਚਿੰਤਾ ਵਿੱਚ ਸੀ ਕਿ ਹੁਣ ਕੀ ਰਸਤਾ ਕੱਢਿਆ ਜਾਵੇਗਾ। ਯਾਨੀ ਇੱਕ-ਇੱਕ ਐਸੇ ਪੜਾਅ ਦੀ ਤੁਹਾਨੂੰ ਜਾਣਕਾਰੀ ਹੈਤੁਸੀਂ ਅਨੁਭਵ ਕੀਤਾ ਹੈ

ਜਿਤਨਾ ਜਲਦੀ ਅੱਛੇ ਢੰਗ ਨਾਲ documentation ਕਰਨਗੇਤਾਂ ਸਾਡੀਆਂ ਸਾਰੀਆਂ ਵਿਵਸਥਾਵਾਂ ਨੂੰ ਅੱਗੇ ਟ੍ਰੇਨਿੰਗ ਦਾ ਉਸ ਦਾ ਅਸੀਂ ਹਿੱਸਾ ਬਣਾ ਸਕਦੇ ਹਾਂ ਅਤੇ ਉਸ ਦਾ ਇੱਕ case study ਦੇ ਰੂਪ ਵਿੱਚ ਲਗਾਤਾਰ ਅਸੀਂ ਉਪਯੋਗ ਕਰ ਸਕਦੇ ਹਾਂ ਕਿਉਂਕਿ ਸਾਨੂੰ ਆਪਣੇ ਆਪ ਨੂੰ ਲਗਾਤਾਰ ਸਜਗ (ਜਾਗਰੂਕ) ਕਰਨਾ ਹੈ। ਬਾਕੀ ਤਾਂ ਉੱਥੇ ਜੋ ਕਮੇਟੀ ਬੈਠੀ ਹੈਇਸ ਰੋਪ-ਵੇਅ ਦਾ ਕੀ ਹੋਇਆਵਗੈਰ੍ਹਾ ਰਾਜ  ਸਰਕਾਰ ਆਪਣੀ ਤਰਫ਼ੋਂ ਕਰੇਗੀ ਲੇਕਿਨ ਸਾਨੂੰ ਇੱਕ institution ਦੇ ਰੂਪ ਵਿੱਚ ਪੂਰੇ ਦੇਸ਼ ਵਿੱਚ ਇਨ੍ਹਾਂ ਵਿਵਸਥਾਵਾਂ ਨੂੰ ਵਿਕਸਿਤ ਕਰਨਾ ਹੈ ਮੈਂ ਫਿਰ ਇੱਕ ਵਾਰ ਆਪ ਲੋਕਾਂ ਦੇ ਪਰਾਕ੍ਰਮ ਦੇ ਲਈਆਪ ਲੋਕਾਂ ਦੇ ਪੁਰੁਸ਼ਾਰਥ ਦੇ ਲਈਤੁਹਾਡੇ ਨਾਗਰਿਕਾਂ ਦੇ ਪ੍ਰਤੀ ਜੋ ਸੰਵੇਦਨਾ ਦੇ ਨਾਲ ਕੰਮ ਕੀਤਾ ਹੈ ਬਹੁਤ ਬਹੁਤ ਸਾਧੂਵਾਦ ਦਿੰਦਾ ਹਾਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

 

*****

ਡੀਐੱਸ/ਬੀਐੱਮ/ਏਵੀ


(Release ID: 1817183) Visitor Counter : 144