ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਕੱਲ੍ਹ ਮੁੰਬਈ ਵਿੱਚ ਪੱਛਮੀ ਖੇਤਰ ਦੇ 6 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜ਼ੋਨਲ ਸੰਮੇਲਨ ਦੀ ਪ੍ਰਧਾਨਗੀ ਕਰਨਗੇ


ਕੁਪੋਸ਼ਣ ਦੀਆਂ ਚਿੰਤਾਵਾਂ ਦੇ ਨਿਰਾਕਰਣ ਅਤੇ ਮਹਿਲਾਵਾਂ ਅਤੇ ਬੱਚਿਆਂ ਦੇ ਵਿਕਾਸ, ਸਸ਼ਕਤੀਕਰਣ ਅਤੇ ਸੁਰੱਖਿਆ ਸੰਬੰਧੀ ਰਣਨੀਤਿਕ ਦਖਲ ‘ਤੇ ਜ਼ੋਨਲ ਸੰਮੇਲਨਾਂ ਦੇ ਜ਼ਰੀਏ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਹਿਤਧਾਰਕਾਂ ਨਾਲ ਸੰਪਰਕ

Posted On: 11 APR 2022 9:54AM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ 12 ਅਪ੍ਰੈਲ, 2022 ਨੂੰ ਮੁੰਬਈ ਵਿੱਚ ਪੱਛਮੀ ਖੇਤਰ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਹਿਤਧਾਰਕਾਂ ਦੇ ਜ਼ੋਨਲ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਹਾਰਾਸ਼ਟਰ, ਰਾਜਸਥਾਨ, ਗੋਆ, ਗੁਜਰਾਤ, ਮੱਧ ਪ੍ਰਦੇਸ਼, ਦਾਦਰ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ ਬੈਠਕ ਵਿੱਚ ਹਿੱਸਾ ਲੈਣਗੇ। ਹਾਲ ਵਿੱਚ ਸ਼ੁਰੂ ਕੀਤੇ ਗਏ ਤਿੰਨ ਮਿਸ਼ਨਾਂ- ਪੋਸ਼ਣ 2.0, ਵਾਤਸਲਯ ਅਤੇ ਸ਼ਕਤੀ ਦੇ ਇਸ਼ਟਤਮ ਪ੍ਰਭਾਵ ਨੂੰ ਸੁਨਿਸ਼ਚਿਤ ਕਰਨ ਦੇ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਦੇਸ਼ ਦੇ ਹਰ ਜ਼ੋਨ ਵਿੱਚ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਹਿਤਧਾਰਕਾਂ ਦੇ ਨਾਲ ਜ਼ੋਨਲ ਵਿਚਾਰ-ਵਟਾਂਦਰੇ ਦੀ ਲੜੀ ਸ਼ੁਰੂ ਕੀਤੀ ਹੈ। ਅਜਿਹੀ ਪਹਿਲੀ ਬੈਠਕ ਦੋ ਅਪ੍ਰੈਲ ਨੂੰ ਚੰਡੀਗੜ੍ਹ ਵਿੱਚ, ਦੂਸਰੀ ਚਾਰ ਅਪ੍ਰੈਲ ਨੂੰ ਬੰਗਲੁਰੂ ਵਿੱਚ ਅਤੇ ਤੀਸਰੀ 10 ਅਪ੍ਰੈਲ, 2022 ਨੂੰ ਗੁਵਾਹਾਟੀ ਵਿੱਚ ਆਯੋਜਿਤ ਕੀਤੀ ਗਈ ਸੀ।

 

ਭਾਰਤ ਦੀ ਆਬਾਦੀ ਵਿੱਚ ਮਹਿਲਾਵਾਂ ਅਤੇ ਬੱਚੇ 67.7 ਪ੍ਰਤੀਸ਼ਤ ਹਨ। ਇਨ੍ਹਾਂ ਦੇ ਸਸ਼ਕਤੀਕਰਣ ਅਤੇ ਸੁਰੱਖਿਆ ਤੇ ਉਨ੍ਹਾਂ ਦਾ ਸੁਰੱਖਿਅਤ ਵਾਤਾਵਰਣ ਵਿੱਚ ਆਮੂਲ ਵਿਕਾਸ ਸੁਨਿਸ਼ਚਿਤ ਕਰਨਾ ਦੇਸ਼ ਦੇ ਸਮੁੱਚੇ ਅਤੇ ਸਮਤਾਵਾਦੀ ਵਿਕਾਸ ਤੇ ਆਰਥਿਕ ਅਤੇ ਸਮਾਜਿਕ ਪਰਿਵਰਤਨ ਦਾ ਸਰੂਪ ਬਦਲਣ ਦੇ ਲਈ ਬਹੁਤ ਮਹੱਤਵਪੂਰਨ ਹੈ। ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਹਾਲ ਵਿੱਚ ਮੰਤਰਾਲੇ ਦੀਆਂ ਤਿੰਮ ਸਰਵਸਮਾਵੇਸ਼ੀ ਯੋਜਨਾਵਾਂ ਨੂੰ ਅਭਿਯਾਨ ਦੇ ਤੌਰ ‘ਤੇ ਲਾਗੂਕਰਨ ਦਾ ਫੈਸਲਾ ਕੀਤਾ ਹੈ। ਇਹ ਤਿੰਨ ਮਿਸ਼ਨ ਹਨ- ਮਿਸ਼ਨ ਪੋਸ਼ਣ 2.0, ਮਿਸ਼ਨ ਸ਼ਕਤੀ ਅਤੇ ਮਿਸ਼ਨ ਵਾਤਸਲਯ। ਇਹ ਤਿੰਨ ਮਿਸ਼ਨ 15ਵੇਂ ਵਿੱਤ ਆਯੋਗ ਮਿਆਦ, 2021-22 ਤੋਂ 2025-26 ਦੇ ਦੌਰਾਨ ਲਾਗੂ ਕੀਤੇ ਜਾਣਗੇ। ਸਰਵਸਮਾਵੇਸ਼ੀ ਯੋਜਨਾਵਾਂ ਦੇ ਤਹਿਤ ਕੇਂਦਰ ਦੁਆਰਾ ਪ੍ਰਾਯੋਜਿਤ ਯੋਜਨਾਵਾਂ ਆਉਂਦੀਆਂ ਹਨ, ਜਿਨ੍ਹਾਂ ਨੂੰ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਸਾਂਝੀ ਲਾਗਤ ਨਿਯਮਾਂ ਦੇ ਅਨੁਸਾਰ ਪ੍ਰਾਯੋਜਿਤ ਕੀਤਾ ਜਾ ਰਿਹਾ ਹੈ। ਯੋਜਨਾਵਾਂ ਦੇ ਦਿਸ਼ਾ-ਨਿਰਦੇਸ਼ਾਂ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

 

ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਦਾ ਮੁੱਖ ਉਦੇਸ਼ ਹੈ ਮਹਿਲਾਵਾਂ ਤੇ ਬੱਚਿਆਂ ਦੇ ਲਈ ਰਾਜਾਂ ਦੀ ਕਾਰਵਾਈ ਦੇ ਅੰਤਰਾਲ ਨੂੰ ਘੱਟ ਕਰਨਾ ਅਤੇ ਇੰਟਰ-ਮਿਨੀਸ਼ਟ੍ਰੀਅਲ ਅਤੇ ਇੰਟਰ-ਸੈਕਟ੍ਰਲ ਸਹਿਯੋਗ ਨੂੰ ਪ੍ਰੋਤਸਾਹਨ ਦੇਣਾ, ਤਾਕਿ ਲੈਂਗਿਕ ਸਮਾਨਤਾ ਸਥਾਪਿਤ ਹੋਵੇ, ਬੱਚਿਆਂ ਨੂੰ ਕੇਂਦਰ ਵਿੱਚ ਰਖ ਕੇ ਕਾਨੂੰਨ ਬਣ ਸਕਣ, ਨੀਤੀ ਨਿਰਮਾਣ ਹੋ ਸਕੇ ਅਤੇ ਅਜਿਹੇ ਪ੍ਰੋਗਰਾਮ ਤਿਆਰ ਹੋ ਸਕਣ, ਜਿੱਥੇ ਮਹਿਲਾਵਾਂ ਅਤੇ ਬੱਚਿਆਂ ਨੂੰ ਇਹ ਮਾਹੌਲ ਮਿਲੇ ਜੋ ਉਨ੍ਹਾਂ ਦੇ ਲਈ ਸੁਗਮ ਹੋਵੇ, ਕਿਫਾਇਤੀ, ਭਰੋਸੇਮੰਦ ਅਤੇ ਹਰ ਤਰ੍ਹਾਂ ਦੇ ਭੇਦਭਾਵ ਤੇ ਹਿੰਸਾ ਤੋਂ ਮੁਕਤ ਹੋਵੇ। ਇਸ ਦਿਸ਼ਾ ਵਿੱਚ ਮੰਤਰਾਲਾ ਉਦੇਸ਼ਾਂ ਦੀ ਸਪਲਾਈ ਦੇ ਲਈ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਮਰਥਨ ਦਾ ਚਾਹਵਾਨ ਹੈ, ਜਿਨ੍ਹਾਂ ਦੇ ਉੱਪਰ ਮੈਦਾਨੀ ਪੱਧਰ ‘ਤੇ ਯੋਜਨਾਵਾਂ ਨੂੰ ਚਲਾਉਣ ਦੀ ਜ਼ਿੰਮੇਦਾਰੀ ਹੈ।

 

ਜ਼ੋਨਲ ਸੰਮੇਲਨਾਂ ਦਾ ਲਕਸ਼ ਹੈ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੰਤਰਾਲੇ ਦੇ ਤਿੰਨ ਸਰਵਸਮਾਵੇਸ਼ੀ ਮਿਸ਼ਨਾਂ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਣਾ, ਜਿਸ ਦੇ ਅਧਾਰ ‘ਤੇ ਅਗਲੇ ਪੰਜ ਵਰ੍ਹਿਆਂ ਦੇ ਦੌਰਾਨ ਯੋਜਨਾਵਾਂ ਦਾ ਸਮੁਚਿਤ ਲਾਗੂਕਰਨ ਸਹਿਕਾਰੀ ਸੰਘਵਾਦ ਦੀ ਸੱਚੀ ਭਾਵਨਾ ਦੇ ਨਾਲ ਹੋ ਸਕੇ, ਤਾਕਿ ਦੇਸ਼ ਦੀਆਂ ਮਹਿਲਾਵਾਂ ਅਤੇ ਬੱਚਿਆਂ ਦੇ ਲਾਭ ਦੇ ਲਈ ਮਿਸ਼ਨਾਂ ਦੇ ਤਹਿਤ ਸਮਾਜਿਕ ਬਦਲਾਵਾਂ ਦੀ ਪਰਿਕਲਪਨਾ ਨੂੰ ਪੂਰਾ ਕੀਤਾ ਜਾ ਸਕੇ।

 

ਮਿਸ਼ਨ ਪੋਸ਼ਣ 2.0 ਇੱਕ ਏਕੀਕ੍ਰਿਤ ਪੋਸ਼ਣ ਸਮਰਥਨ ਪ੍ਰੋਗਰਾਮ ਹੈ। ਇਸ ਦੇ ਤਹਿਤ ਬੱਚਿਆਂ, ਬਾਲਿਕਾਵਾਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਵਿੱਚ ਕੁਪੋਸ਼ਣ ਦੀਆਂ ਚੁਣੌਤੀਆਂ ਦਾ ਸਮਾਧਾਨ ਕੀਤਾ ਜਾਂਦਾ ਹੈ। ਇਸ ਦੇ ਲਈ ਸਰਵ-ਸਮਾਵੇਸ਼ੀ ਈਕੋ-ਸਿਸਟਮ ਬਣਾਇਆ ਗਿਆ ਹੈ, ਜਿਸ ਦੇ ਜ਼ਰੀਏ ਸਿਹਤ, ਆਰੋਗਯ ਅਤੇ ਇਮਿਊਨਿਟੀ ਦੇ ਵਿਕਾਸ ਦੇ ਸੰਬੰਧ ਵਿੱਚ ਪੋਸ਼ਣ ਤਤਾਂ ਅਤੇ ਉਨ੍ਹਾਂ ਦੀ ਸਪਲਾਈ ਦੇ ਵਿਸ਼ੇ ਵਿੱਚ ਕ੍ਰਾਂਤੀਕਾਰੀ ਕਰਮ ਉਠਾਏ ਗਏ ਹਨ। ਪੋਸ਼ਣ 2.0 ਦੇ ਜ਼ਰੀਏ ਪੂਰਕ ਪੋਸ਼ਣ ਪ੍ਰੋਗਰਾਮ ਦੇ ਤਹਿਤ ਖੁਰਾਕ ਪਦਾਰਥ ਦੀ ਗੁਣਵੱਤਾ ਅਤੇ ਸਪਲਾਈ ਨੂੰ ਦੁਰੂਸਤ ਕੀਤਾ ਜਾਂਦਾ ਹੈ। ਪੋਸ਼ਣ 2.0 ਵਿੱਚ ਤਿੰਨ ਮਹੱਤਵਪੂਰਨ ਪ੍ਰੋਗਰਾਮਾਂ/ਯੋਜਨਾਵਾਂ - ਆਂਗਨਵਾੜੀ ਸੇਵਾਵਾਂ, ਬਾਲਿਕਾਵਾਂ ਦੇ ਲਈ ਯੋਜਨਾ ਅਤੇ ਪੋਸ਼ਣ ਅਭਿਯਾਨ ਸ਼ਾਮਲ ਹੋਣਗੇ।

 

ਮਿਸ਼ਨ ਸ਼ਕਤੀ ਵਿੱਚ ਏਕੀਕ੍ਰਿਤ ਦੇਖਭਾਲ, ਸੁਰੱਖਿਆ, ਸੰਭਾਲ, ਪੁਨਰਵਾਸ ਅਤੇ ਸਸ਼ਕਤੀਕਰਣ ਦੇ ਜ਼ਰੀਏ ਮਹਿਲਾਵਾਂ ਨੂੰ ਇੱਕ ਏਕੀਕ੍ਰਿਤ ਨਾਗਰਿਕ-ਕੇਂਦ੍ਰਿਤ ਜੀਵਨ ਚੱਕਰ ਸਮਰਥਨ ਦੇਣ ਦੀ ਪਰਿਕਲਪਨਾ ਹੈ, ਤਾਕਿ ਮਹਿਲਾਵਾਂ ਜੀਵਨ ਦੇ ਵਿਭਿੰਨ ਪੜਾਵਾਂ ਤੋਂ ਗੁਜਰਦੇ ਹੋਏ ਬਿਨਾ ਰੁਕਾਵਟ ਪ੍ਰਗਤੀ ਕਰ ਸਕਣ। ਮਿਸ਼ਨ ਸ਼ਕਤੀ ਵਿੱਚ ਦੋ ਉਪ-ਯੋਜਨਾਵਾਂ ‘ਸੰਬਲ’ ਅਤੇ 'ਸਾਮਰਥਯ' ਹੈ। ਜਿੱਥੇ, "ਸੰਬਲ" ਉਪ-ਯੋਜਨਾ ਮਹਿਲਾਵਾਂ ਦੀ ਸੁਰੱਖਿਆ ਅਤੇ ਸੰਭਾਲ ਦੇ ਲਈ ਹੈ, ਉੱਥੇ ਹੀ "ਸਾਮਰਥਯ" ਉਪ-ਯੋਜਨਾ ਮਹਿਲਾਵਾਂ ਦੇ ਸਸ਼ਕਤੀਕਰਣ ਦੇ ਲਈ ਹੈ।

 

ਮਿਸ਼ਨ ਵਾਤਸਲਯ ਦਾ ਉਦੇਸ਼ ਦੇਸ਼ ਦੇ ਹਰ ਬੱਚੇ ਦੇ ਲਈ ਸਿਹਤ ਅਤੇ ਖੁਸ਼ਹਾਲ ਬਚਪਨ ਸੁਰੱਖਿਅਤ ਕਰਨਾ, ਬੱਚਿਆਂ ਦੇ ਵਿਕਾਸ ਦੇ ਲਈ ਸੰਵੇਦਨਸ਼ੀਲ, ਸਹਿਯੋਗੀ ਅਤੇ ਇਕੱਠੇ ਕੰਮ ਕਰਨ ਵਾਲੇ ਈਕੋ-ਸਿਸਟਮ ਨੂੰ ਮਜ਼ਬੂਤ ਕਰਨਾ, ਜੂਵਨਾਇਲ ਜਸਟਿਸ ਐਕਟ 2015 ਨੂੰ ਲਾਗੂ ਕਰਨ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਹਾਇਤਾ ਕਰਨਾ ਅਤੇ ਸਮੁੱਚੇ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ। ਮਿਸ਼ਨ ਵਾਤਸਲਯ ਦੇ ਘਟਕਾਂ ਵਿੱਚ ਕਾਨੂੰਨੀ ਸੰਸਥਾਵਾਂ; ਸਰਵਿਸ ਡਿਲੀਵਰੀ ਸਟ੍ਰਕਚਰਸ; ਇੰਸਟੀਟਿਊਸ਼ਨਲ ਕੇਅਰ/ਸਰਵਿਸਿਜ਼ਨੌਨ-ਇੰਸਟੀਟਿਊਸ਼ਨਲ ਕਮਿਊਨਿਟੀ ਬੇਸਡ ਕੇਅਰਐਮਰਜੰਸੀ ਆਉਟਰੀਚ ਸਰਵਿਸਿਜ਼ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਸ਼ਾਮਲ ਹਨ।

 

****

ਬੀਵਾਈ/ਏਐੱਸ



(Release ID: 1815670) Visitor Counter : 142