ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਕੱਲ੍ਹ ਗੁਵਾਹਾਟੀ ਵਿੱਚ 8 ਉੱਤਰ ਪੂਰਬੀ ਰਾਜਾਂ ਦੀ ਖੇਤਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ
ਮਹਿਲਾਵਾਂ ਅਤੇ ਬੱਚਿਆਂ ਦੇ ਕੁਪੋਸ਼ਣ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਦੇ ਵਿਕਾਸ, ਸਸ਼ਕਤੀਕਰਣ ਅਤੇ ਸੁਰੱਖਿਆ ਲਈ ਰਣਨੀਤਕ ਗਤੀਵਿਧੀਆਂ 'ਤੇ ਖੇਤਰੀ ਕਾਨਫਰੰਸਾਂ ਰਾਹੀਂ ਰਾਜ ਸਰਕਾਰਾਂ ਅਤੇ ਹਿਤਧਾਰਕਾਂ ਨਾਲ ਸੰਪਰਕ ਕਾਇਮ ਹੋਵੇਗਾ
Posted On:
09 APR 2022 10:35AM by PIB Chandigarh
ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਕੱਲ੍ਹ ਯਾਨੀ 10 ਅਪ੍ਰੈਲ, 2022 ਨੂੰ ਗੁਵਾਹਾਟੀ ਵਿੱਚ ਰਾਜ ਸਰਕਾਰਾਂ ਅਤੇ ਉੱਤਰ ਪੂਰਬੀ ਖੇਤਰ ਦੇ ਹਿਤਧਾਰਕਾਂ ਦੀ ਖੇਤਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਅਸਾਮ, ਅਰੁਣਾਚਲ ਪ੍ਰਦੇਸ਼, ਮਣੀਪੁਰ, ਤ੍ਰਿਪੁਰਾ, ਮਿਜ਼ੋਰਮ, ਮੇਘਾਲਿਆ, ਸਿੱਕਿਮ ਅਤੇ ਨਾਗਾਲੈਂਡ ਰਾਜ ਇਸ ਕਾਨਫਰੰਸ ਵਿੱਚ ਹਿੱਸਾ ਲੈਣਗੇ। ਹਾਲ ਹੀ ਵਿੱਚ ਸ਼ੁਰੂ ਕੀਤੇ ਗਏ 3 ਮਿਸ਼ਨਾਂ- ਪੋਸ਼ਣ 2.0, ਵਾਤਸਲਯ ਅਤੇ ਸ਼ਕਤੀ ਦੇ ਸਰਵੋਤਮ ਪ੍ਰਭਾਵ ਨੂੰ ਸੁਨਿਸ਼ਚਿਤ ਕਰਨ ਲਈ, ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਦੇਸ਼ ਦੇ ਹਰੇਕ ਖੇਤਰ ਵਿੱਚ ਰਾਜ ਸਰਕਾਰਾਂ ਅਤੇ ਹਿਤਧਾਰਕਾਂ ਨਾਲ ਖੇਤਰੀ ਸਲਾਹ-ਮਸ਼ਵਰੇ ਦੀ ਇੱਕ ਲੜੀ ਸ਼ੁਰੂ ਕੀਤੀ ਹੈ। ਗੁਵਾਹਾਟੀ ਵਿੱਚ ਆਯੋਜਿਤ ਕਾਨਫਰੰਸ ਇਸ ਲੜੀ ਵਿੱਚ ਤੀਸਰੀ ਹੈ। ਇਸ ਤਰ੍ਹਾਂ ਦੀ ਪਹਿਲੀ ਕਾਨਫਰੰਸ 2 ਅਪ੍ਰੈਲ ਨੂੰ ਚੰਡੀਗੜ੍ਹ ਅਤੇ ਦੂਸਰੀ 4 ਅਪ੍ਰੈਲ, 2022 ਨੂੰ ਬੰਗਲੁਰੂ ਵਿੱਚ ਆਯੋਜਿਤ ਕੀਤੀ ਗਈ ਸੀ।
ਮਹਿਲਾਵਾਂ ਅਤੇ ਬੱਚਿਆਂ ਦਾ ਸਸ਼ਕਤੀਕਰਣ ਅਤੇ ਸੁਰੱਖਿਆ, ਜੋ ਭਾਰਤ ਦੀ ਆਬਾਦੀ ਦਾ 67.7 ਪ੍ਰਤੀਸ਼ਤ ਹੈ, ਅਤੇ ਸੁਰੱਖਿਅਤ ਅਤੇ ਸੰਭਾਲ਼ੇ ਹੋਏ ਵਾਤਾਵਰਣ ਵਿੱਚ ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਸੁਨਿਸ਼ਚਿਤ ਕਰਨਾ ਦੇਸ਼ ਦੇ ਟਿਕਾਊ ਅਤੇ ਸਮਾਨ ਵਿਕਾਸ ਦੇ ਨਾਲ-ਨਾਲ ਪਰਿਵਰਤਨਸ਼ੀਲ ਆਰਥਿਕ ਅਤੇ ਸਮਾਜਿਕ ਤਬਦੀਲੀਆਂ ਦੇ ਲਕਸ਼ ਨੂੰ ਪ੍ਰਾਪਤ ਕਰਨ ਲਈ ਮਹੱਤਵਪੂਰਨ ਹੈ। ਇਸ ਉਦੇਸ਼ ਦੀ ਪੂਰਤੀ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਹਾਲ ਹੀ ਵਿੱਚ ਮਿਸ਼ਨ ਮੋਡ ਵਿੱਚ ਲਾਗੂ ਕਰਨ ਲਈ ਮੰਤਰਾਲੇ ਦੀਆਂ 3 ਮਹੱਤਵਪੂਰਨ ਅੰਬਰੇਲਾ ਸਕੀਮਾਂ - ਮਿਸ਼ਨ ਪੋਸ਼ਣ 2.0, ਮਿਸ਼ਨ ਸ਼ਕਤੀ ਅਤੇ ਮਿਸ਼ਨ ਵਾਤਸਲਯ ਨੂੰ ਪ੍ਰਵਾਨਗੀ ਦਿੱਤੀ ਹੈ। ਇਹ 3 ਮਿਸ਼ਨ 15ਵੇਂ ਵਿੱਤ ਕਮਿਸ਼ਨ ਦੀ ਮਿਆਦ, 2021-22 ਤੋਂ 2025-26 ਦੇ ਦੌਰਾਨ ਲਾਗੂ ਕੀਤੇ ਜਾਣਗੇ। ਅੰਬਰੇਲਾ ਮਿਸ਼ਨ ਦੇ ਤਹਿਤ ਸਕੀਮਾਂ ਕੇਂਦਰੀ ਸਪਾਂਸਰਡ ਸਕੀਮਾਂ ਹਨ ਜੋ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨਾਂ ਦੁਆਰਾ ਲਾਗਤ-ਸ਼ੇਅਰਿੰਗ ਮਾਨਦੰਡਾਂ ਦੇ ਅਨੁਸਾਰ ਲਾਗਤ-ਸ਼ੇਅਰਿੰਗ ਅਧਾਰ 'ਤੇ ਲਾਗੂ ਕੀਤੀਆਂ ਜਾਂਦੀਆਂ ਹਨ। ਸਕੀਮ ਦਿਸ਼ਾ-ਨਿਰਦੇਸ਼ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ।
ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦਾ ਮੁੱਖ ਉਦੇਸ਼ ਮਹਿਲਾਵਾਂ ਤੇ ਬੱਚਿਆਂ ਦੇ ਲਈ ਰਾਜਾਂ ਦੁਆਰਾ ਕੀਤੇ ਗਏ ਕਾਰਜਾਂ ਵਿੱਚ ਅੰਤਰ ਨੂੰ ਪੂਰਾ ਕਰਨ ਦੇ ਨਾਲ ਹੀ ਮਹਿਲਾ-ਪੁਰਸ਼ ਸਮਾਨਤਾ ਅਤੇ ਬਾਲ ਕੇਂਦ੍ਰਿਤ ਕਾਨੂੰਨ, ਨੀਤੀਆਂ ਅਤੇ ਪ੍ਰੋਗਰਾਮ ਤਿਆਰ ਕਰਨਾ ਅਤੇ ਮਹਿਲਾਵਾਂ ਅਤੇ ਬੱਚਿਆਂ ਦੇ ਲਈ ਸੁਲਭ,ਕਿਫਾਇਤੀ, ਭਰੋਸੇਯੋਗ ਅਤੇ ਹਰ ਕਿਸਮ ਦੇ ਭੇਦਭਾਵ ਅਤੇ ਹਿੰਸਾ ਤੋਂ ਮੁਕਤ ਮਾਹੌਲ ਪ੍ਰਦਾਨ ਕਰਨ ਲਈ ਅੰਤਰ-ਮੰਤਰਾਲਾ ਅਤੇ ਅੰਤਰ-ਖੇਤਰੀ ਇਕਜੁੱਟਤਾ ਨੂੰ ਪ੍ਰੋਤਸਾਹਨ ਦੇਣਾ ਹੈ। ਇਸ ਦਿਸ਼ਾ ਵਿੱਚ, ਮੰਤਰਾਲੇ ਦੀਆਂ ਯੋਜਨਾਵਾਂ ਦੇ ਤਹਿਤ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਜੋ ਧਰਾਤਲ 'ਤੇ ਯੋਜਨਾਵਾਂ ਨੂੰ ਲਾਗੂ ਕਰਨ ਲਈ ਜ਼ਿੰਮੇਦਾਰ ਹਨ।
ਖੇਤਰੀ ਕਾਨਫਰੰਸਾਂ ਦਾ ਉਦੇਸ਼ ਮੰਤਰਾਲੇ ਦੇ 3 ਅੰਬਰੇਲਾ ਮਿਸ਼ਨਾਂ 'ਤੇ ਰਾਜ ਸਰਕਾਰਾਂ ਨੂੰ ਸੰਵੇਦਨਸ਼ੀਲ ਬਣਾਉਣਾ ਹੈ ਤਾਕਿ ਸਹਿਕਾਰੀ ਸੰਘਵਾਦ ਦੀ ਅਸਲ ਭਾਵਨਾ ਵਿੱਚ ਅਗਲੇ 5 ਵਰ੍ਹਿਆਂ ਵਿੱਚ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਸੁਗਮ ਬਣਾਇਆ ਜਾ ਸਕੇ ਅਤੇ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਪਰਿਵਰਤਨਕਾਰੀ ਸਮਾਜਿਕ ਪਰਿਵਰਤਨ ਦੀ ਧਾਰਨਾ ਦੇਸ਼ ਦੀਆਂ ਮਹਿਲਾਵਾਂ ਅਤੇ ਬੱਚਿਆਂ ਦੇ ਲਾਭ ਲਈ ਮਿਸ਼ਨ ਮੋਡ ਵਿੱਚ ਪੂਰਾ ਕੀਤਾ ਜਾ ਸਕੇ।
ਮਿਸ਼ਨ ਪੋਸ਼ਣ 2.0 ਇੱਕ ਏਕੀਕ੍ਰਿਤ ਪੋਸ਼ਣ ਸਹਾਇਤਾ ਪ੍ਰੋਗਰਾਮ ਹੈ। ਇਹ ਪੋਸ਼ਣ ਸਬੰਧੀ ਸਮੱਗਰੀ ਅਤੇ ਡਿਲਿਵਰੀ ਵਿੱਚ ਇੱਕ ਰਣਨੀਤਕ ਬਦਲਾਅ ਦੇ ਜ਼ਰੀਏ ਬੱਚਿਆਂ, ਕਿਸ਼ੋਰ ਲੜਕੀਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਵਿੱਚ ਕੁਪੋਸ਼ਣ ਦੀਆਂ ਚੁਣੌਤੀਆਂ ਦਾ ਸਮਾਧਾਨ ਪੇਸ਼ ਕਰਦਾ ਹੈ, ਅਤੇ ਸਿਹਤ, ਤੰਦਰੁਸਤੀ ਅਤੇ ਰੋਗਪ੍ਰਤੀਰੋਧਕਤਾ ਨੂੰ ਪੂਰਾ ਕਰਨ ਵਾਲੇ ਤੌਰ-ਤਰੀਕੇ ਵਿਕਸਿਤ ਕਰਨ ਅਤੇ ਹੁਲਾਰਾ ਦੇਣ ਦੇ ਲਈ ਇੱਕ ਤਾਲਮੇਲ ਵਾਲਾ ਈਕੋ-ਸਿਸਟਮ ਤਿਆਰ ਕਰਨ 'ਤੇ ਜ਼ੋਰ ਦਿੰਦਾ ਹੈ। ਪੋਸ਼ਣ 2.0 ਦੇ ਜ਼ਰੀਏ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਦੇ ਤਹਿਤ ਭੋਜਨ ਦੀ ਗੁਣਵੱਤਾ ਅਤੇ ਵੰਡ ਨੂੰ ਅਨੁਕੂਲ ਬਣਾਉਣ ਦੇ ਪ੍ਰਯਤਨ ਕੀਤੇ ਜਾਣਗੇ। ਆਂਗਣਵਾੜੀ ਸੇਵਾਵਾਂ, ਕਿਸ਼ੋਰੀਆਂ ਦੇ ਲਈ ਯੋਜਨਾ ਅਤੇ ਪੋਸ਼ਣ ਅਭਿਯਾਨ ਜਿਹੇ 3 ਮਹੱਤਵਪੂਰਨ ਪ੍ਰੋਗਰਾਮ/ਸਕੀਮਾਂ ਨੂੰ ਪੋਸ਼ਣ 2.0 ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ।
ਮਿਸ਼ਨ ਸ਼ਕਤੀ ਵਿੱਚ ਮਹਿਲਾਵਾਂ ਦੇ ਲਈ ਏਕੀਕ੍ਰਿਤ ਦੇਖਭਾਲ਼, ਸੁਰੱਖਿਆ, ਸੰਭਾਲ਼, ਪੁਨਰਵਾਸ ਅਤੇ ਸਸ਼ਕਤੀਕਰਣ ਦੇ ਜ਼ਰੀਏ ਮਹਿਲਾਵਾਂ ਵਾਸਤੇ ਇੱਕ ਏਕੀਕ੍ਰਿਤ ਨਾਗਰਿਕ-ਕੇਂਦ੍ਰਿਤ ਜੀਵਨ-ਚੱਕਰ ਸਮਰਥਨ ਦੀ ਪਰਿਕਲਪਨਾ ਕੀਤੀ ਗਈ ਹੈ, ਕਿਉਂਕਿ ਉਨ੍ਹਾਂ ਦੇ ਜੀਵਨ ਦੇ ਵਿਭਿੰਨ ਪੜਾਵਾਂ 'ਚ ਨਿਰੰਤਰ ਪ੍ਰਗਤੀ ਹੋ ਰਹੀ ਹੈ। ਮਿਸ਼ਨ ਸ਼ਕਤੀ ਦੀਆਂ ਦੋ ਉਪ- ਯੋਜਨਾਵਾਂ- 'ਸੰਬਲ' ਅਤੇ 'ਸਾਮਰਥਯ' ਹਨ। ਜਿੱਥੇ "ਸੰਬਲ" ਉਪ-ਯੋਜਨਾ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਹੈ, ਉੱਥੇ ਹੀ "ਸਾਮਰਥਯ" ਉਪ-ਯੋਜਨਾ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਹੈ।
ਮਿਸ਼ਨ ਵਾਤਸਲਯ ਦਾ ਉਦੇਸ਼ ਦੇਸ਼ ਵਿੱਚ ਹਰ ਬੱਚੇ ਲਈ ਇੱਕ ਤੰਦਰੁਸਤ ਅਤੇ ਖੁਸ਼ਹਾਲ ਬਚਪਨ ਸੁਨਿਸ਼ਚਿਤ ਕਰਨਾ, ਬੱਚਿਆਂ ਦੇ ਵਿਕਾਸ ਲਈ ਇੱਕ ਸੰਵੇਦਨਸ਼ੀਲ, ਸਹਾਇਕ ਅਤੇ ਸਮਕਾਲੀ ਈਕੋ-ਸਿਸਟਮ ਨੂੰ ਹੁਲਾਰਾ ਦੇਣਾ, ਕਿਸ਼ੋਰ ਨਿਆਂ ਐਕਟ, 2015 ਦੇ ਅਧਿਦੇਸ਼ ਨੂੰ ਪੂਰਾ ਕਰਨ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਹਾਇਤਾ ਕਰਨਾ, ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਨੂੰ ਪ੍ਰਾਪਤ ਕਰਨਾ ਹੈ। ਮਿਸ਼ਨ ਵਾਤਸਲਯ ਦੇ ਤਹਿਤ ਘਟਕਾਂ ਵਿੱਚ ਵਿਧਾਨਕ ਸੰਸਥਾਵਾਂ, ਸੇਵਾ ਵੰਡ ਸੰਰਚਨਾਵਾਂ, ਸੰਸਥਾਗਤ ਦੇਖਭਾਲ਼/ਸੇਵਾਵਾਂ, ਗ਼ੈਰ-ਸੰਸਥਾਗਤ ਸਮੁਦਾਇ-ਅਧਾਰਿਤ ਦੇਖਭਾਲ਼, ਐਮਰਜੈਂਸੀ ਆਊਟਰੀਚ ਸੇਵਾਵਾਂ, ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਸ਼ਾਮਲ ਹਨ।
****
ਬੀਵਾਈ/ਏਐੱਸ
(Release ID: 1815420)
Visitor Counter : 141