ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਰਾਮ ਨੌਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
Posted On:
09 APR 2022 5:16PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਰਾਮ ਨੌਮੀ ਦੀ ਪੂਰਵ ਸੰਧਿਆ ’ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-
“ਰਾਮ ਨੌਮੀ ਦੇ ਪਾਵਨ ਅਵਸਰ ’ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਰਾਮ ਨੌਮੀ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਦਾ ਇੱਕ ਸ਼ੁਭ ਅਵਸਰ ਹੈ। ਉਨ੍ਹਾਂ ਦਾ ਜੀਵਨ ਸਾਨੂੰ ਸਦਾਚਾਰ, ਸਹਿਣਸ਼ੀਲਤਾ, ਦਇਆ ਅਤੇ ਭਾਈਚਾਰੇ ਦੀਆਂ ਉੱਤਮ ਕਦਰਾਂ-ਕੀਮਤਾਂ ਦਾ ਅਨੁਸਰਣ ਕਰਨ ਲਈ ਪ੍ਰੇਰਿਤ ਕਰਦਾ ਹੈ। ਕਰਤੱਵਾਂ ਦਾ ਪਾਲਣ ਕਰਦੇ ਹੋਏ ਸਾਡੇ ਜੀਵਨ ਦਾ ਮਾਰਗਦਰਸ਼ਨ ਇਨ੍ਹਾਂ ਕਦਰਾਂ ਕੀਮਤਾਂ ਰਾਹੀਂ ਹੋਣਾ ਚਾਹੀਦਾ ਹੈ।
ਆਓ, ਅਸੀਂ ਭਗਵਾਨ ਰਾਮ ਦੁਆਰਾ ਦਿਖਾਏ ਗਏ ਮਾਰਗ ’ਤੇ ਚਲਣ ਲਈ ਖ਼ੁਦ ਨੂੰ ਸਮਰਪਿਤ ਕਰੀਏ ਅਤੇ ਇੱਕ ਗੌਰਵਸ਼ਾਲੀ ਰਾਸ਼ਟਰ ਦੇ ਨਿਰਮਾਣ ਦਾ ਸੰਕਲਪ ਲਈਏ।”
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
**********
ਡੀਐੱਸ/ਬੀਐੱਮ
(Release ID: 1815302)
Visitor Counter : 132