ਵਿੱਤ ਮੰਤਰਾਲਾ

ਕੈਬਨਿਟ ਨੇ ਭਾਰਤੀ ਸਕਿਉਰਿਟੀਜ਼ ਅਤੇ ਐਕਸਚੇਂਜ ਬੋਰਡ ਅਤੇ ਵਿੱਤੀ ਰੈਗੂਲੇਟਰੀ ਕਮਿਸ਼ਨ, ਮੰਗੋਲੀਆ ਦੇ ਦਰਮਿਆਨ ਦੁਵੱਲੇ ਸਹਿਮਤੀ ਪੱਤਰ (ਐੱਮਓਯੂ) 'ਤੇ ਦਸਤਖ਼ਤ ਕਰਨ ਨੂੰ ਪ੍ਰਵਾਨਗੀ ਦਿੱਤੀ

Posted On: 08 APR 2022 3:56PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ (ਸੇਬੀ) ਅਤੇ ਫਾਈਨੈਨਸ਼ੀਅਲ ਰੈਗੂਲੇਟਰੀ ਕਮਿਸ਼ਨਮੰਗੋਲੀਆ (ਐੱਫਆਰਸੀ) ਦੇ ਦਰਮਿਆਨ ਇੱਕ ਦੁਵੱਲੇ ਸਹਿਮਤੀ ਪੱਤਰ (ਐੱਮਓਯੂ) ਉੱਤੇ ਦਸਤਖ਼ਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਮੁੱਖ ਪ੍ਰਭਾਵ:

ਐੱਫਆਰਸੀਸੇਬੀ ਵਾਂਗਇੰਟਰਨੈਸ਼ਨਲ ਔਰਗੇਨਾਈਜ਼ੇਸ਼ਨ ਆਵ੍ ਸਕਿਓਰਿਟੀਜ਼ ਕਮਿਸ਼ਨਸ ਦੇ ਮਲਟੀਲੈਟਰਲ ਐੱਮਓਯੂ (ਆਈਓਐੱਸਸੀਓ ਐੱਮਐੱਮਓਯੂ) ਲਈ ਇੱਕ ਸਹਿ-ਦਸਤਖ਼ਤਕਰਤਾ ਹੈ। ਹਾਲਾਂਕਿਆਈਓਐੱਸਸੀਓ ਐੱਮਐੱਮਓਯੂ ਦੇ ਦਾਇਰੇ ਵਿੱਚ ਟੈਕਨੀਕਲ ਸਹਾਇਤਾ ਲਈ ਵਿਵਸਥਾ ਨਹੀਂ ਹੈ। ਪ੍ਰਸਤਾਵਿਤ ਦੁਵੱਲਾ ਐੱਮਓਯੂਸਕਿਉਰਿਟੀਜ਼ ਕਾਨੂੰਨਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਸੂਚਨਾ ਸਾਂਝਾਕਰਣ ਫ੍ਰੇਮਵਰਕ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਦੇ ਨਾਲ-ਨਾਲਇੱਕ ਟੈਕਨੀਕਲ ਸਹਾਇਤਾ ਪ੍ਰੋਗਰਾਮ ਸਥਾਪਿਤ ਕਰਨ ਵਿੱਚ ਵੀ ਮਦਦ ਕਰੇਗਾ। ਟੈਕਨੀਕਲ ਸਹਾਇਤਾ ਪ੍ਰੋਗਰਾਮ ਪੂੰਜੀ ਬਜ਼ਾਰਾਂਸਮਰੱਥਾ ਨਿਰਮਾਣ ਗਤੀਵਿਧੀਆਂ ਅਤੇ ਸਟਾਫ਼ ਲਈ ਟ੍ਰੇਨਿੰਗ ਪ੍ਰੋਗਰਾਮਾਂ ਨਾਲ ਸਬੰਧਿਤ ਮਾਮਲਿਆਂ 'ਤੇ ਸਲਾਹ-ਮਸ਼ਵਰੇ ਜ਼ਰੀਏ ਅਥਾਰਿਟੀਆਂ ਨੂੰ ਲਾਭ ਪਹੁੰਚਾਏਗਾ।

*************

ਡੀਐੱਸ



(Release ID: 1815026) Visitor Counter : 121