ਆਯੂਸ਼
azadi ka amrit mahotsav

ਆਯੁਸ਼ ਮੰਤਰਾਲਾ ਵਿਸ਼ਵ ਹੋਮਿਓਪੈਥੀ ਦਿਵਸ ’ਤੇ ਦੋ ਦਿਨਾਂ ਵਿਗਿਆਨਿਕ ਸੰਮੇਲਨ ਦਾ ਆਯੋਜਨ ਕੀਤਾ

Posted On: 08 APR 2022 12:10PM by PIB Chandigarh

ਆਯੁਸ਼ ਮੰਤਰਾਲਾ ਦੇ ਸਰਪ੍ਰਸਤੀ ਵਿੱਚ ਤਿੰਨ ਪ੍ਰਮੁੱਖ ਸੰਸਥਾਵਾਂ-ਕੇਂਦਰੀ ਹੋਮਿਓਪੈਥੀ ਖੋਜ ਕੌਂਸ਼ਲ, ਰਾਸ਼ਟਰੀ ਹੋਮਿਓਪੈਥੀ ਕਮਿਸ਼ਨ ਅਤੇ ਰਾਸ਼ਟਰੀ ਹੋਮਿਓਪੈਥੀ ਸੰਸਥਾਨ ਦੁਆਰਾ ਨਵੀਂ ਦਿੱਲੀ ਵਿੱਚ ਦੋ ਦਿਨਾਂ ਵਿਗਿਆਨਿਕ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਆਯੋਜਨ ਵਿਸ਼ਵ ਹੋਮਿਓਪੈਥੀ ਦਿਵਸ (ਡਬਲਿਊਐੱਚਡੀ) ਦੇ ਅਵਸਰ ’ਤੇ 09 ਅਤੇ 10 ਅਪ੍ਰੈਲ, 2022 ਨੂੰ ਨਵੀਂ ਦਿੱਲੀ ਦੇ ਭਾਰਤਰਤਨ ਸੀ. ਸੁਬ੍ਰਮਣਯਮਈ ਐਡੀਟੋਰੀਅਮ ਵਿੱਚ ਹੋਵੇਗਾ। ਵਿਸ਼ਵ ਹੋਮਿਓਪੈਥੀ ਦਿਵਸ, ਹੋਮਿਓਪੈਥੀ ਦੇ ਸੰਸਥਾਪਕ ਡਾ. ਕ੍ਰਿਸ਼ੀਚਅਨ ਫ੍ਰੈਡਰਿਕ ਸੈਮੂਅਲ ਹੈਨੇਮਨ ਦੀ ਜਯੰਤੀ ’ਤੇ ਮਨਾਇਆ ਜਾਂਦਾ ਹੈ। ਇਸ ਵਾਰ ਉਨ੍ਹਾਂ ਦੀ 276ਵੀਂ ਜਯੰਤੀ ਹੈ। ਇਸ ਵਿਗਿਆਨਿਕ ਸੰਮੇਲਨ ਦੀ ਵਿਸ਼ਾਵਸਤੂ “ਹੋਮਿਓਪੈਥੀ ਪੀਪਲਸ ਚੁਆਇਸ ਫਾਰ ਵੈੱਲਨੈੱਸ”  (ਹੋਮਿਓਪੈਥੀ : ਆਰੋਗਯ ਦੇ ਲਈ ਜਨ-ਵਿਕਲਪ) ਹੈ।

9 ਅਪ੍ਰੈਲ, 2022 ਨੂੰ ਵਿਗਿਆਨਿਕ ਸੰਮੇਲਨ ਦਾ ਉਦਘਾਟਨ ਕੇਂਦਰੀ ਆਯੁਸ਼, ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਆਯੁਸ਼ ਰਾਜਮੰਤਰੀ ਡਾ. ਮਹੇਂਦਰਭਾਈ ਮੁੰਜਪਰਾ ਦੇ ਨਾਲ ਕਰਨਗੇ। ਸੰਮੇਲਨ ਵਿੱਚ ਹਿੱਸਾ ਲੇਣ ਵਾਲੇ ਪ੍ਰਤੀਭਾਗੀਆਂ ਵਿੱਚ ਹੋਮਿਓਪੈਥੀ ਖੋਜਕਾਰਾਂ, ਹੋਮਿਓਪੈਥੀ ਸੰਬੰਧੀ ਵਿਭਿੰਨ ਵਿਸ਼ਿਆਂ ਦੇ ਵਿਗਿਆਨਿਕ, ਹੋਮਿਓਪੈਥੀ ਡਾਕਟਰ, ਵਿਦਿਆਰਥੀ, ਉੱਦਮੀ ਅਤੇ ਵਿਭਿੰਨ ਹੋਮਿਓਪੈਥਿਕ ਸੰਘਾਂ ਦੇ ਪ੍ਰਤੀਨਿਧੀ ਸ਼ਾਮਿਲ ਹਨ।

ਇਸ ਸੰਮੇਲਨ ਵਿੱਚ ਹੁਣ ਤੱਕ ਦੇ ਸਫ਼ਰ, ਹੋਮਿਓਪੈਥੀ ਦੇ ਖੇਤਰ ਵਿੱਚ ਮਿਲੀਆਂ ਉਪਲਬਧੀਆਂ ਅਤੇ ਹੋਮਿਓਪੈਥੀ ਦੇ ਵਿਕਾਸ ਦੇ ਲਈ ਭਾਵੀ ਰਣਨੀਤੀ ਬਣਾਉਣ ਅਤੇ ਉਨ੍ਹਾਂ ਦੀ ਸਮੀਖਿਆ ਕਰਨ ਦਾ ਅਵਸਰ ਮਿਲੇਗਾ। ਇਸ ਸਮੇਂ ਹੋਮਿਓਪੈਥੀ ਦੇ ਪ੍ਰਮੁੱਖ ਹਿਤਧਾਰਕਾਂ ਦੇ ਦਰਮਿਆਨ ਸੰਵਾਦ ਸ਼ੁਰੂ ਕਰਨ ਦੀ ਜ਼ਰੂਰਤ ਹੈ, ਤਾਕਿ ਕਲੀਨਿਕਲ ਖੋਜ ਸੂਚਨਾਤੰਤਰ, ਕਲੀਨਿਕਲ ਖੋਜ ਵਿੱਚ ਅੰਕੜਿਆਂ ਵਿੱਚ ਮਾਨਕਾਂ, ਨੀਤੀਗਤ ਮੁੱਦਿਆਂ, ਸਿੱਖਿਆ ਮਿਆਰਾਂ ਅਤੇ ਟ੍ਰੇਨਿੰਗ ਸੰਬੰਧੀ ਸੰਸਾਧਨਾਂ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਮੁੱਦਿਆਂ ਦਾ ਸਮਾਧਾਨ ਕੀਤਾ ਜਾ ਸਕੇ। ਉਪਚਾਰਾਤਮਕ ਸੁਵਿਧਾ ਸਪਲਾਈ ਅਤੇ ਖੋਜ ਨੂੰ ਇਕੱਠੇ ਮਿਲ ਕੇ ਟੈਕਨੋਲੋਜੀ  ਵਿੱਚ ਤੇਜ਼ੀ ਨਾਲ ਹੋਣ ਵਾਲੇ ਇਨੋਵੇਸ਼ਨ ਨਾਲ ਤਾਲਮੇਲ ਬੈਠਾਇਆ ਜਾ ਸਕੇਗਾ ਜੋ ਆਲਮੀ ਸਿਹਤ ਸੁਵਿਧਾ ਸਪਲਾਈ ਵਿੱਚ ਬਦਲਦੇ ਪੈਮਾਨਿਆਂ ਦੇ ਅਨੁਰੂਪ ਹਨ। ਹੋਮਿਓਪੈਥੀ ਨੰ ਏਕੀਕ੍ਰਿਤ ਸਿਹਤ ਸੁਵਿਧਾ ਵਿੱਚ ਪ੍ਰਭਾਵਸ਼ਾਲੀ ਅਤੇ ਸਮਰੱਥ ਅੰਗ ਦੇ ਰੂਪ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੋ ਗਿਆ ਹੈ, ਜਿਸ ਦੇ ਲਈ ਰਣਨੀਤੀਆਂ ਦੀ ਪਹਿਚਾਣ ਅਤੇ ਉਨ੍ਹਾਂ ’ਤੇ ਕੰਮ ਕਰਨਾ ਜ਼ਰੂਰੀ ਹੈ।

ਇਸ ਵਿਗਿਆਨਿਕ ਸੰਮੇਲਨ ਦੇ ਦੌਰਾਨ ਜੋ ਚਰਚਾ ਹੋਵੇਗੀ, ਉਸ ਦਾ ਲਕਸ਼ ਹੋਵੇਗਾ ਕਿ ਆਮ ਜਨ ਵਿੱਚ ਹੋਮਿਓਪੈਥੀ ਦੀ ਮਨਜ਼ੂਰੀ ਵਧਾਈ ਜਾਵੇ ਅਤੇ ਲੋਕਾਂ ਦੇ ਆਰੋਗਯ ਦੇ ਮੱਦੇਨਜ਼ਰ ਹੋਮਿਓਪੈਥੀ ਨੂੰ ਪਹਿਲੇ ਵਿਕਲਪ ਦੇ ਤੌਰ ’ਤੇ ਅਪਣਾਉਣ ਦੀ ਦਿਸ਼ਾ ਵਿੱਚ ਭਾਵੀ ਰੋਡਮੈਪ ਤਿਆਰ ਕੀਤਾ ਜਾਵੇ।

***********

   ਐੱਸਕੇ


(Release ID: 1815018) Visitor Counter : 164