ਪੁਲਾੜ ਵਿਭਾਗ
ਕੇਂਦਰ ਨੇ ਕਿਹਾ, ਜਨਵਰੀ 2022 ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਲਪਨਾ ਚਾਵਲਾ ਸੈਂਟਰ ਫੌਰ ਰਿਸਰਚ ਇਨ ਸਪੇਸ ਸਾਇੰਸ ਐਂਡ ਟੈਕਨੋਲੋਜੀ ਦਾ ਉਦਘਾਟਨ ਪੁਲਾੜ ਵਿਗਿਆਨ, ਸੈਟੇਲਾਈਟ ਵਿਕਾਸ, ਪੁਲਾੜ ਖੋਜ ਵਿੱਚ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਉਦੇਸ਼ਾਂ ਨਾਲ ਕੀਤਾ ਗਿਆ ਸੀ
Posted On:
06 APR 2022 2:11PM by PIB Chandigarh
ਸਰਕਾਰ ਨੇ ਅੱਜ ਦੱਸਿਆ ਕਿ ਕਲਪਨਾ ਚਾਵਲਾ ਸੈਂਟਰ ਫੌਰ ਰਿਸਰਚ ਇਨ ਸਪੇਸ ਸਾਇੰਸ ਐਂਡ ਟੈਕਨੋਲੋਜੀ (ਕੇਸੀਸੀਆਰਐੱਸਐੱਸਟੀ) ਦਾ ਉਦਘਾਟਨ 03 ਜਨਵਰੀ, 2022 ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕੀਤਾ ਗਿਆ ਸੀ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨ, ਉਪਗ੍ਰਹਿ ਵਿਕਾਸ ਵਿੱਚ ਸਿਖਲਾਈ ਦੇਣ, ਪੁਲਾੜ ਖੋਜ ਵਿੱਚ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਉਦੇਸ਼ ਨਾਲ ਭਵਿੱਖ ਦੀਆਂ ਟੈਕਨੋਲੋਜੀਆਂ ਵਿੱਚ ਭਾਰਤ ਦੀ ਮੋਹਰੀ ਸਥਿਤੀ ਯਕੀਨੀ ਬਣਾਉਣਾ ਹੈ।
ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸਰੋ ਦੁਆਰਾ ਪਛਾਣੀਆਂ ਗਈਆਂ ਪੁਲਾੜ ਤਕਨੀਕਾਂ ਟੈਕਨੋਲੋਜੀ ਟ੍ਰਾਂਸਫਰ ਵਿਧੀ ਰਾਹੀਂ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਦਯੋਗਾਂ ਨੂੰ ਟ੍ਰਾਂਸਫਰ ਕਰਨ ਲਈ ਉਪਲਬਧ ਹਨ। ਜਿਵੇਂ ਕਿ ਕੇਂਦਰੀ ਮੰਤਰੀ ਮੰਡਲ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ, ਪੁਲਾੜ ਖੇਤਰ ਨੂੰ ਮੰਗ ਦੇ ਅਧਾਰ 'ਤੇ ਤਕਨੀਕੀ ਸੁਵਿਧਾਵਾਂ ਨੂੰ ਸਾਂਝਾ ਕਰਨ ਸਮੇਤ ਗੈਰ-ਸਰਕਾਰੀ ਨਿਜੀ ਸੰਸਥਾਵਾਂ ਲਈ ਅਨਲੌਕ ਕੀਤਾ ਗਿਆ ਹੈ।
ਮੰਤਰੀ ਨੇ ਕਿਹਾ ਕਿ ਦੇਸ਼ ਦੇ ਪੁਲਾੜ ਖੇਤਰ ਨੂੰ ਮਜ਼ਬੂਤ ਕਰਨ ਲਈ, ਪੁਲਾੜ ਵਿਭਾਗ ਨੇ ਦੇਸ਼ ਭਰ ਦੀਆਂ ਕਈ ਪ੍ਰਮੁੱਖ ਸੰਸਥਾਵਾਂ ਵਿੱਚ ਪੁਲਾੜ ਵਿਗਿਆਨ, ਟੈਕਨੋਲੋਜੀ ਅਤੇ ਐਪਲੀਕੇਸ਼ਨਾਂ ਵਿੱਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਨਕਿਊਬੇਸ਼ਨ ਸੈੱਲ ਅਤੇ ਪੁਲਾੜ ਟੈਕਨੋਲੋਜੀ ਸੈੱਲਾਂ ਦੀ ਸਥਾਪਨਾ ਕੀਤੀ ਹੈ। ਪੁਲਾੜ ਵਿਭਾਗ ਦੇਸ਼ ਭਰ ਵਿੱਚ ਦਿਲਚਸਪੀ ਰੱਖਣ ਵਾਲੇ ਅਕਾਦਮੀਆ ਨੂੰ ਸਪੇਸ ਦੇ ਕੇਂਦ੍ਰਿਤ ਖੇਤਰਾਂ ਵਿੱਚ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਪ੍ਰਾਯੋਜਿਤ ਕਰਦਾ ਹੈ। ਪੁਲਾੜ ਵਿਭਾਗ ਨੇ ਪੁਲਾੜ ਗਤੀਵਿਧੀਆਂ ਵਿੱਚ ਐੱਨਜੀਈਜ਼ ਦੀ ਸ਼ਮੂਲੀਅਤ ਲਈ ਭਾਰਤੀ ਪੁਲਾੜ ਨੀਤੀ, 2022 ਤਿਆਰ ਕੀਤੀ ਹੈ।
<><><><><>
ਐੱਸਐੱਨਸੀ/ਆਰਆਰ
(Release ID: 1814288)
Visitor Counter : 179