ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕਰਨਾਟਕ ਦੇ ਰਾਜਪਾਲ ਸ਼੍ਰੀ ਟੀ. ਸੀ. ਗਹਿਲੌਤ ਅਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਬੰਗਲੂਰ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਦਾ ਲੋਗੋ, ਸ਼ੁਭੰਕਰ ਜਰਸੀ ਅਤੇ ਅੰਥਮ ਲਾਂਚ ਕੀਤਾ


ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਯੁਵਾ: ਸ਼੍ਰੀ ਟੀ.ਸੀ. ਗਹਿਲੌਤ

ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਓਲੰਪਿਕ ਲਈ ਪ੍ਰਤਿਭਾਵਾਂ ਦੀ ਪਹਿਚਾਣ ਕਰਨ ਦਾ ਇੱਕ ਮੰਚ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 01 APR 2022 6:10PM by PIB Chandigarh

ਕਰਨਾਟਕ ਦੇ ਰਾਜਪਾਲ ਸ਼੍ਰੀ ਟੀ.ਸੀ. ਗਹਿਲੌਤ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਕਈ ਪਤਵੰਤੇ ਵਿਅਕਤੀਆਂ ਨੇ ਬੰਗਲੂਰ ਦੇ ਸ਼੍ਰੀ ਕਾਂਤੀਰਵਾ ਸਟੇਡੀਅਮ ਵਿੱਚ ਅੱਜ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 (ਕੇਆਈਯੂਜੀ 2021) ਦੇ ਲੋਗੋ, ਜਰਸੀ, ਸ਼ੁਭੰਕਰ ਅਤੇ ਅੰਥਮ ਲਾਂਚ ਕੀਤਾ। ਪਿਛਲੇ ਸਾਲ ਕੋਵਿਡ ਸੰਕਟ ਦੇ ਕਾਰਨ ਇਸ ਨੂੰ ਮੁਲਤਵੀ ਕੀਤਾ ਗਿਆ ਸੀ। 2020 ਵਿੱਚ ਓਡੀਸ਼ਾ ਦੁਆਰਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਆਯੋਜਨ ਦੇ ਬਾਅਦ ਇਹ ਕੇਆਈਯੂਜੀ ਦਾ ਦੂਜਾ ਆਯੋਜਨ ਹੋਵੇਗਾ।

ਇਸ ਅਵਸਰ ‘ਤੇ ਮੇਜਬਾਨ ਰਾਜ ਕਰਨਾਟਕ ਦੁਆਰਾ ਗੇਮਸ ‘ਤੇ ਲਾਈਵ ਅਪਡੇਟ ਲਈ ਇੱਕ ਖੇਲੋ ਇੰਡੀਆ ਐਪ ਵੀ ਲਾਂਚ ਕੀਤੀ ਗਈ। ਸ਼੍ਰੀ ਗਹਿਲੌਤ ਨੇ ਗੇਮਸ ਦੇ ਲੋਗੋ ਅਤੇ ਆਧਿਕਾਰਿਕ ਸ਼ੁਭੰਕਰ- ਵੀਰਾ ਨੂੰ ਲਾਂਚ ਕੀਤਾ ਅਤੇ ਸ਼੍ਰੀ ਠਾਕੁਰ ਨੇ ਗੇਮਸ ਦੀ ਆਧਿਕਾਰਿਕ ਜਰਸੀ ਦੇ ਨਾਲ-ਨਾਲ ਚੰਦਨ ਸ਼ੈਟੀ ਅਤੇ ਨਿਖਿਲ ਜੋਸ਼ੀ ਦੁਆਰਾ ਗਾਏ ਗਏ ਅੰਥਮ ਨੂੰ ਵੀ ਲਾਂਚ ਕੀਤਾ। ਕਰਨਾਟਕ ਸਰਕਾਰ ਦੇ ਰੇਸ਼ਮ, ਯੁਵਾ ਅਧਿਕਾਰਿਤਾ ਅਤੇ ਖੇਡ ਮੰਤਰੀ ਡਾ. ਕੇ.ਸੀ.ਨਾਰਾਇਣ ਗੌੜਾ, ਕਰਨਾਟਕ ਸਰਕਾਰ ਦੇ ਉੱਚ ਸਿੱਖਿਆ ਮੰਤਰੀ ਡਾ. ਅਸ਼ਵਤਨਾਰਾਇਣ  ਸੀ.ਐੱਨ. ਅਤੇ ਹੋਰ ਪਤਵੰਤੇ ਵਿਅਕਤੀ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ।

ਆਪਣੇ ਸੰਬੋਧਨ ਦੇ ਦੌਰਾਨ, ਕਰਨਾਟਕ ਦੇ ਰਾਜਪਾਲ ਸ਼੍ਰੀ ਟੀ.ਸੀ ਗਹਿਲੌਤ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ (ਕੇਆਈਯੂਜੀ) ਦੇ ਦੂਜੇ ਪੜਾਅ ਦੀ ਮੇਜਬਾਨੀ ਲਈ ਕਰਨਾਟਕ ਨੂੰ ਚੁਣਨ ਲਈ ਕੇਂਦਰ ਸਰਕਾਰ ਨੂੰ ਧੰਨਵਾਦ ਕੀਤਾ। ਸ਼੍ਰੀ ਗਹਿਲੌਤ ਨੇ ਕਿਹਾ ਕਿ ਕੇਆਈਯੂਜੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਖੇਲੋ ਇੰਡੀਆ ਦੇ ਸੁਪਨਿਆਂ ਦੇ ਪ੍ਰੋਗਰਾਮ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਐਥਲੀਟਾਂ ਨੇ ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਵਿੱਚ ਕਿਸ ਪ੍ਰਕਾਰ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਕੇਆਈਯੂਜੀ ਦੇਸ਼ ਦੇ ਖੇਡ ਕੌਸ਼ਲ ਵਿੱਚ ਕਿਵੇਂ ਇਜਾਫਾ ਕਰੇਗਾ। ਸ਼੍ਰੀ ਗਹਿਲੌਤ ਨੇ ਨੌਜਵਾਨਾਂ ਨੂੰ ਕੇਆਈਯੂਜੀ ਵਿੱਚ ਪੂਰੇ ਜੋਸ਼ ਦੇ ਨਾਲ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਖੇਡਾਂ ਦੇ ਪ੍ਰਤੀ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ।

https://ci5.googleusercontent.com/proxy/UnySx8Wwt6mkgdW4p1sba9lEZKCaUlKZu7zwoThgtedFHNKDUMbhkWUvdZ_WqYx4ccr1O1nwzwrldy7b7s4cIJW023hPZDyVedZMrvF0-r1EVbf6KvBUygBisg=s0-d-e1-ft#https://static.pib.gov.in/WriteReadData/userfiles/image/image001284E.jpg

 

ਇਸ ਪ੍ਰੋਗਰਾਮ ਵਿੱਚ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਇੱਕ ਅਜਿਹਾ ਮੰਚ ਹੈ ਜਿਸ ਦੇ ਮਾਧਿਅਮ ਰਾਹੀਂ ਅਸੀਂ ਏਸ਼ੀਆਈ ਖੇਡਾਂ ਰਾਸ਼ਟਰਮੰਡਲ ਖੇਡਾਂ ਅਤੇ ਓਲੰਪਿਕ ਲਈ ਪ੍ਰਤਿਭਾ ਦੀ ਪਹਿਚਾਣ ਕਰਨਾ ਚਾਹੁੰਦੇ ਹਨ। ਇਸ ਸਾਲ ਭਾਰਤ ਭਰ ਦੇ 20 ਖੇਡਾਂ ਦਾ ਪ੍ਰਤਿਨਿਧੀਤਵ ਕਰਨ ਵਾਲੇ ਲਗਭਗ 4500 ਐਥਲੀਟ ਗੇਮਸ ਵਿੱਚ ਹਿੱਸਾ ਲੈਣਗੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਘੱਟ ਤੋਂ ਘੱਟ ਕੁਝ ਅਜਿਹੇ ਖਿਡਾਰੀ ਲੱਭੋ ਸਕਣਗੇ ਜੋ ਮੋਹਰੀ ਓਲੰਪਿਕ ਵਿੱਚ ਭਾਰਤ ਦਾ ਪ੍ਰਤਿਨਿਧੀਤਵ ਕਰਨਗੇ। 

https://ci3.googleusercontent.com/proxy/PXm4HSSUoE6HDUXsoTOmHszReI8ksl18Am_qcxUIpXLsHGYZ49jdM6Ev7Ozxhb3GdIVlYF_h_qyEeRM4kzjwE7ZW5rS4scWVU3OWXwHFVjh16XBaPJQ9crNcUQ=s0-d-e1-ft#https://static.pib.gov.in/WriteReadData/userfiles/image/image0021ZP2.jpg

 

ਸ਼੍ਰੀ ਠਾਕੁਰ ਨੇ ਕੇਆਈਯੂਜੀ ਨੂੰ ਗ੍ਰੀਨ ਗੇਮਸ ਘੋਸ਼ਿਤ ਕਰਨ ‘ਤੇ ਵੀ ਰਾਜ ਨੂੰ ਵਧਾਈ ਦਿੱਤੀ। ਗ੍ਰੀਨ ਗੇਮਸ ਦੇ ਰੂਪ ਵਿੱਚ ਕੇਆਈਯੂਜੀ ਬੰਗਲੂਰ ਇੱਕ ਗੇਮਚੇਂਜਰ ਹੈ ਕਿਉਂਕਿ ਤੁਸੀਂ ਨਾ ਕੇਵਲ ਖੇਡਾਂ ਨੂੰ ਹੁਲਾਰਾ ਦੇਣ ਲਈ ਪ੍ਰਤੀਬੱਧ ਹਨ ਤੁਸੀਂ ਵਾਤਾਵਰਣ ਦੀ ਰੱਖਿਆ ਲਈ ਪ੍ਰਤੀਬੱਧ ਹਨ ਅਤੇ ਅਜਿਹੇ ਸਮੇਂ ਵਿੱਚ ਜਦੋਂ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵਾਤਾਵਰਣ ਦੇ ਮੁੱਦਿਆਂ ਹੇਠ ਅਗਵਾਈ ਦੀ ਭੂਮਿਕਾ ਲਈ ਭਾਰਤ ਨੂੰ ਅੱਗੇ ਵਧਾ ਰਹੇ ਹਨ।

ਖੇਡਾਂ ਦੇ ਹਰਿਤ ਘਟਕ ਦੇ ਰੂਪ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਖੇਡ ਦੇ ਮੈਦਾਨ ਦੇ ਬਾਹਰ ਖੇਡਾਂ ਵਿੱਚ ਉਪਯੋਗ ਕੀਤੀ ਜਾਣ ਵਾਲੀ ਹਰ ਚੀਜ਼ ਮੁੜ ਵਰਤਣਯੋਗ ਸਮੱਗਰੀ ਨਾਲ ਬਣੀ ਹੋਵੇਗੀ ਇਸ ਦੇ ਇਲਾਵਾ ਟ੍ਰਾਂਸਪੋਰਟ ਲਈ ਇਲੈਕਟ੍ਰਿਕ ਵਾਹਨਾ ਦਾ ਉਪਯੋਗ ਕੀਤਾ ਜਾਵੇਗਾ। ਅਤੇ ਹਰ ਜਗ੍ਹਾ ਸਾਰੇ ਕਚਰੇ ਨੂੰ ਗਿੱਲੇ ਅਤੇ ਸੁੱਕੇ ਦੇ ਰੂਪ ਵਿੱਚ ਅਲੱਗ ਕੀਤਾ ਜਾਵੇਗਾ। ਇਸ ਲਈ ਇਹ ਜ਼ੀਰੋ-ਵੇਸਟ, ਜ਼ੀਰੋ-ਪਲਾਸਟਿਕ ਗੇਮਸ ਹੋਵੇਗਾ।

https://ci3.googleusercontent.com/proxy/7rwz3E8U2fm4w6WrOboIH1H9j7SF-EV4jF8G9mKr7DHosPF8vHJxpBK2zZ5a0Y4nJZ_TehO5Aj0N2XlkAYdUinUqrkA2k6X4_K48M1TcHY9ylvNORBhruPJHzw=s0-d-e1-ft#https://static.pib.gov.in/WriteReadData/userfiles/image/image003WJRK.jpg

 

ਕੇਆਈਯੂਜੀ 2021 ਵਿੱਚ ਵਾਸਤਵ ਵਿੱਚ ਪਹਿਲੀ ਵਾਰ ਅਨੇਕ ਚੀਜਾਂ ਸ਼ਾਮਿਲ ਕੀਤੀਆਂ ਗਈਆਂ ਹਨ ਉਨ੍ਹਾਂ ਵਿੱਚੋਂ 20 ਖੇਡ ਵਿਸ਼ਿਆਂ ਦਰਮਿਆਨ ਮੁਕਾਬਲੇ ਸ਼੍ਰੇਣੀ ਵਿੱਚ ਯੋਗਾਸਨ ਅਤੇ ਮੱਲਖੰਬ ਦੀ ਸ਼ੁਰੂਆਤ ਹੈ। ਇਸ ਫੈਸਲੇ ਬਾਰੇ ਸ਼੍ਰੀ ਠਾਕੁਰ ਨੇ ਕਿਹਾ ਭਾਰਤ ਦਾ ਹਜ਼ਾਰਾਂ ਸਾਲ ਦਾ ਖੇਡ ਇਤਿਹਾਸ ਹੈ ਅਤੇ ਕੇਂਦਰ ਖੇਡ ਮੰਤਰਾਲੇ ਦਾ ਇਹ ਯਤਨ ਹੈ ਕਿ ਸਾਡੇ ਸਦੀਆਂ ਪੁਰਾਣੇ ਖੇਡ ਵਿਸ਼ਿਆਂ ਨੂੰ ਹੁਲਾਰਾ ਦਿੱਤਾ ਜਾਏ।

 ਇਹ ਸਾਡੇ ਪ੍ਰਧਾਨ ਮੰਤਰੀ ਦੇ ਯਤਨਾਂ ਦੇ ਕਾਰਨ ਹੀ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਸਾਲ ਸਾਡੇ ਮੰਤਰਾਲੇ ਨੇ ਵੀ ਯੋਗਾਸਨ ਨੂੰ ਇੱਕ ਖੇਡ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ। ਮੈਨੂੰ ਇਹ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਿਹਾ ਹੈ। ਕਿ ਇਸ ਸਾਲ ਦੇ ਕੇਆਈਯੂਜੀ ਵਿੱਚ ਸਾਡੇ ਕੋਲ ਦੋ ਪਾਰੰਪਰਿਕ ਖੇਡ ਹੋਣਗੇ ਅਤੇ ਪੂਰੇ ਸਾਲ ਗ੍ਰਾਮੀਣ ਅਤੇ ਸਵਦੇਸ਼ੀ ਖੇਡਾਂ ਲਈ ਧਨ ਪ੍ਰਦਾਨ ਕਰਨ ਦੀ ਇੱਕ ਠੋਸ ਯੋਜਨਾ ਹੈ।

https://ci4.googleusercontent.com/proxy/mLidp2CWzpFjW0XOfyoFH3BhkN6LL7Gn79Fuk4AXicdob2cEceYFHRx5moGTV9dz7mGyCZN7JJM1E9teCeA4yUoZo8pq7CJ2KutSa65ggzWdJC7VlfUMLUAQag=s0-d-e1-ft#https://static.pib.gov.in/WriteReadData/userfiles/image/image004EGD6.jpg

ਸ਼੍ਰੀ ਠਾਕੁਰ ਨੇ ਕੇਆਈਯੂਜੀ ਦੇ ਮੇਜਬਾਨ ਯੂਨੀਵਰਸਿਟੀ ਜੈਨ ਯੂਨੀਵਰਸਿਟੀ ਨੂੰ ਸਿੱਖਿਆਜਗਤ ਦੇ ਨਾਲ-ਨਾਲ ਖੇਡਾਂ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਵਿੱਚ ਅਧਿਕ ਯੂਨੀਵਰਸਿਟੀ ਨੂੰ ਆਪਣੇ ਪਰਿਸਰ ਵਿੱਚ ਖੇਡਾਂ ਨੂੰ ਹੁਲਾਰਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤੀ ਯੂਨੀਵਰਸਿਟੀ ਸੰਘ ਨੂੰ ਯੂਨੀਵਰਸਿਟੀ ਪੱਧਰ ਦੇ ਖੇਡਾਂ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਵਧਾਈ ਦਿੱਤੀ।

ਸ਼੍ਰੀ ਠਾਕੁਰ ਨੇ ਉਦਘਾਟਨ ਦੇ ਸਮੇਂ ਮੌਜੂਦ ਲਗਭਗ 3000 ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਜਦ ਖੇਡ ਸਿੱਖਿਆ ਅਤੇ ਵਾਤਾਵਰਣ ਦੀ ਗੱਲ ਆਉਂਦੀ ਹੈ ਜੋ ਯੁਵਾ ਸਭ ਤੋਂ ਵੱਡਾ ਹਿਤਧਾਰਕ ਹੁੰਦਾ ਹੈ। ਦੇਸ਼ ਦਾ ਵਰਤਮਾਨ ਅਤੇ ਭਵਿੱਖ ਹੋਣ ਦੇ ਨਾਤੇ ਇਨ੍ਹਾਂ ਮੁੱਦਿਆਂ ਵਿੱਚ ਤੁਹਾਨੂੰ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ।

*******

ਐੱਨਬੀ/ਓਏ



(Release ID: 1813372) Visitor Counter : 128