ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਐਂਟੀ-ਡੋਪਿੰਗ ਟੈਸਟਿੰਗ ਨੂੰ ਸਜ਼ਬੂਤ ਕਰਨ ਦੇ ਲਈ ਨਵੀਂਆਂ ਦੁਰਲਭ ਰਸਾਇਣਕ ਸੰਦਰਭ ਸਮੱਗਰੀਆਂ ਲਾਂਚ ਕੀਤੀਆਂ
ਇਸ ਵਿਕਾਸ ਨਾਲ ਭਾਰਤ ਐਂਟੀ ਡੋਪਿੰਗ ਟੈਸਟਿੰਗ ਵਿੱਚ ਆਤਮਨਿਰਭਰ ਹੋ ਜਾਵੇਗਾ: ਸ਼੍ਰੀ ਅਨੁਰਾਗ ਸਿੰਘ ਠਾਕੁਰ
Posted On:
03 APR 2022 1:46PM by PIB Chandigarh
ਇੱਕ ਸਫਲ ਉਪਲਬਧੀ ਵਿੱਚ, ਨੈਸ਼ਨਲ ਡੋਪ ਟੈਸਟਿੰਗ ਲੈਬੋਰਟਰੀ (ਐੱਨਡੀਟੀਐੱਲ) ਨੇ ਸਵਦੇਸ਼ੀ ਤੌਰ ‘ਤੇ 6 ਨਵੀਂਆਂ ਅਤੇ ਦੁਰਲਭ ਸੰਦਰਭ ਸਮੱਗਰੀਆਂ (ਆਰਐੱਮਸ) ਵਿਕਸਿਤ ਕੀਤੀਆਂ ਹਨ, ਜੋ ਦੁਨੀਆ ਭਰ ਵਿੱਚ ਸਾਰੇ ਵਰਲਡ ਐਂਟੀ ਡੋਪਿੰਗ ਐਸੋਸੀਏਸ਼ਨ (ਵਾਡਾ) ਦੁਆਰਾ ਮਾਣਤਾ ਪ੍ਰਾਪਤ ਲੈਬੋਰਟਰੀਆਂ ਵਿੱਚ ਐਂਟੀ ਡੋਪਿੰਗ ਵਿਸ਼ਲੇਸ਼ਣ ਦੇ ਲਈ ਜ਼ਰੂਰੀ ਰਸਾਇਣ ਦਾ ਸਭ ਤੋਂ ਸ਼ੁੱਧ ਰੂਪ ਹਨ। ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟਿਕਲ ਐਜੁਕੇਸ਼ਨ ਐਂਡ ਰਿਸਰਚ (ਐੱਨਆਈਪੀਈਆਰ)- ਗੁਵਾਹਾਟੀ ਅਤੇ ਸੀਐੱਸਆਈਆਰ- ਇੰਡੀਅਨ ਇੰਸਟੀਟਿਊਟ ਆਵ੍ ਇੰਟੀਗ੍ਰੇਟਿਵ ਮੈਡੀਸਨ (ਆਈਆਈਆਈਐੱਮ), ਜੰਮੂ ਦੇ ਸਹਿਯੋਗ ਨਾਲ ਐੱਨਡੀਟੀਐੱਲ ਦੁਆਰਾ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ 6 ਸੰਦਰਭ ਸਮੱਗਰੀਆਂ ਵਿਕਸਿਤ ਕੀਤੀਆਂ ਗਈਆਂ ਹਨ।
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੁਆਰਾ ਐੱਨਡੀਟੀਐੱਲ ਦੀ 15ਵੀਂ ਗਵਰਨਿੰਗ ਬੌਡੀ ਮੀਟਿੰਗ ਦੌਰਾਨ ਖੇਡ ਸਕੱਤਰ ਸ਼੍ਰੀਮਤੀ ਸੁਜਾਤਾ ਚਤੁਰਵੇਦੀ ਅਤੇ ਖੇਡ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸੰਦਰਭ ਸਮੱਗਰੀਆਂ ਨੂੰ ਲਾਂਚ ਕੀਤਾ ਗਿਆ।
ਐੱਨਡੀਟੀਐੱਲ ਦੇ ਇਨ੍ਹਾਂ ਸੰਦਰਭ ਸਮੱਗਰੀਆਂ ਦੇ ਨਿਰਮਾਣ ਦੇ ਨਾਲ-ਨਾਲ ਦੁਨੀਆ ਦੀਆਂ ਉਨ੍ਹਾਂ ਕੁਝ ਲੈਬੋਰਟਰੀਆਂ ਵਿੱਚੋਂ ਇੱਕ ਹੋਣ ਦੀ ਪਹਿਚਾਣ ਪ੍ਰਾਪਤ ਕੀਤੀ ਹੈ ਜਿੱਥੇ ਅਜਿਹੀਆਂ ਸੰਦਰਭ ਸਮੱਗਰੀਆਂ ਵਿਕਸਿਤ ਕੀਤੀਆਂ ਗਈਆਂ ਹਨ। ਉਪਲਬਧੀ ਬਾਰੇ ਸ਼੍ਰੀ ਠਾਕੁਰ ਨੇ ਕਿਹਾ, “ਮੈਂ ਉਨ੍ਹਾਂ ਤਿੰਨ ਸੰਸਥਾਨਾਂ ਦੇ ਵਿਗਿਆਨਿਕਾਂ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਇਨ੍ਹਾਂ ਸੰਦਰਭ ਸਮੱਗਰੀਆਂ ਨੂੰ ਬਣਾਉਣ ਦੇ ਲਈ ਅਣਥਕ ਪ੍ਰਯਤਨ ਕੀਤਾ ਹੈ। ਇਹ ਸੰਦਰਭ ਸਮੱਗਰੀਆਂ ਦੁਨੀਆ ਭਰ ਵਿੱਚ ਆਸਾਨੀ ਨਾਲ ਉਪਲਬਧ ਨਹੀਂ ਹਨ, ਲੇਕਿਨ ਵਾਡਾ ਦੁਆਰਾ ਮਾਣਤਾ ਪ੍ਰਾਪਤ ਹਰ ਲੈਬੋਰਟਰੀ ਦੁਆਰਾ ਐਂਟੀ ਡੋਪਿੰਗ ਟੈਸਟਿੰਗ ਦੇ ਲਈ ਜ਼ਰੂਰੀ ਹਨ। ਭਾਰਤ ਖੁਦ ਕਨੇਡਾ ਅਤੇ ਆਸਟ੍ਰੇਲੀਆ ਤੋਂ ਆਰਐੱਮਸ ਆਯਾਤ ਕਰਦਾ ਰਿਹਾ ਹੈ, ਹਾਲਾਂਕਿ, ਇਸ ਵਿਗਿਆਨਿਕ ਵਿਕਾਸ ਦੇ ਨਾਲ ਭਾਰਤ ਨੇ ਵਾਸਤਵ ਵਿੱਚ ਆਤਮਨਿਰਭਰ ਭਾਰਤ ਦੇ ਵੱਲ ਇੱਕ ਕਦਮ ਵਧਾਇਆ ਹੈ, ਜੋ ਐਂਟੀ-ਡੋਪਿੰਗ ਸਾਇੰਸ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਦਾ ਦ੍ਰਿਸ਼ਟੀਕੋਣ ਹੈ। ਬਹੁਤ ਜਲਦ, ਅਸੀਂ ਇਨ੍ਹਾਂ ਆਰਐੱਮਸ ਨੂੰ ਹੋਰ ਦੇਸ਼ਾਂ ਵਿੱਚ ਵੀ ਨਿਰਯਾਤ ਕਰਾਂਗੇ।”
ਸ਼੍ਰੀ ਠਾਕੁਰ ਨੇ ਕਿਹਾ, “ਇਨ੍ਹਾਂ ਦੁਰਲਭ ਸੰਦਰਭ ਸਮੱਗਰੀਆਂ ਦੀ ਉਪਲਬਧਤਾ ਨਾਲ ਪੂਰੀ ਐਂਟੀ-ਡੋਪਿੰਗ ਕਮਿਊਨਿਟੀ ਨੂੰ ਆਪਣੀਆਂ ਟੈਸਟਿੰਗ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਦੁਨੀਆ ਭਰ ਵਿੱਚ ਖੇਡ ਨੀਤੀ ਵਿੱਚ ਨਿਰਪੱਖ ਖੇਡ ਨੂੰ ਹੁਲਾਰਾ ਦੇਣ ਦੇ ਲਈ ਦੇਸ਼ਾਂ ਦਰਮਿਆਨ ਆਪਸੀ ਸਹਿਯੋਗ ਦੇ ਯੁਗ ਦੀ ਸ਼ੁਰੂਆਤ ਕਰਨ ਵਿੱਚ ਮਦਦ ਮਿਲੇਗੀ।”
ਪਿਛਲੇ ਸਾਲ ਇਨ੍ਹਾਂ ਸੰਦਰਭ ਸਮੱਗਰੀਆਂ ਦੇ ਲਈ ਰਿਸਰਚ ਸ਼ੁਰੂ ਹੋਈ ਸੀ ਜਦੋਂ ਐੱਨਡੀਟੀਐੱਲ ਨੇ 2-3 ਵਰ੍ਹੇ ਦੀ ਮਿਆਦ ਵਿੱਚ ਪੜਾਅਵਾਰ ਤਰੀਕੇ ਨਾਲ ਵਰਜਿਤ ਪਦਾਰਥਾਂ ਦੀਆਂ 20 ਅਜਿਹੀਆਂ ਸੰਦਰਭ ਸਮੱਗਰੀਆਂ ਨੂੰ ਸਵਦੇਸ਼ੀ ਤੌਰ ‘ਤੇ ਸੰਸਲੇਸਿਤ ਅਤੇ ਵਿਕਸਿਤ ਕਰਨ ਦੇ ਲਈ ਦੋਵੇਂ ਨੈਸ਼ਨਲ ਸਾਇੰਟਿਫਿਕ ਔਰਗਨਾਈਜੇਸ਼ਨਸ ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ ਸਨ। ਭਾਰਤ ਸਰਕਾਰ ਨੇ ਸਰਗਰਮ ਸਮਰਥਨ ਅਤੇ ਵਿੱਤ ਪੋਸ਼ਣ ਦੇ ਬਲ ‘ਤੇ ਐੱਨਡੀਟੀਐੱਲ ਅਤੇ ਐੱਨਆਈਪੀਈਆਰ-ਜੀ ਅਤੇ ਸੀਐੱਸਆਈਆਰ-ਆਈਆਈਆਈਐੱਮ, ਜੰਮੂ ਦਰਮਿਆਨ ਰਿਸਰਚ ਐਂਡ ਡਿਵੈਲਪਮੈਂਟ ਸੰਬੰਧੀ ਇਹ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ।
ਲਾਂਚ ਕੀਤੀਆਂ ਗਈ 6 ਸੰਦਰਭ ਸਮੱਗਰੀਆਂ ਵਿੱਚੋਂ ਤਿੰਨ-ਤਿੰਨ ਨੂੰ ਐੱਨਆਈਪੀਈਆਰ-ਗੁਵਾਹਾਟੀ ਅਤੇ ਸੀਐੱਸਆਈਆਰ-ਆਈਆਈਆਈਐੱਮ, ਜੰਮੂ ਦੇ ਸਹਿਯੋਗ ਨਾਲ ਸੰਸ਼ਲੇਸ਼ਣ ਕੀਤਾ ਗਿਆ ਸੀ। ਪਿਛਲੇ ਸਾਲ ਵੀ, ਐੱਨਡੀਟੀਐੱਲ ਅਤੇ ਐੱਨਆਈਪੀਈਆਰ-ਗੁਵਾਹਾਟੀ ਦੇ ਵਿਗਿਆਨਿਕਾਂ ਨੇ 2021 ਵਿੱਚ ਦੋ ਸਵਦੇਸ਼ੀ ਰੂਪ ਨਾਲ ਵਿਕਸਿਤ ਦੁਰਲਭ ਸੰਦਰਭ ਸਮੱਗਰੀ ਨੂੰ ਸੰਸ਼ਲੇਸ਼ਣ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ, ਜਿਨ੍ਹਾਂ ਨੂੰ ਵਾਡਾ ਦੁਆਰਾ ਮਾਣਤਾ ਪ੍ਰਾਪਤ ਲੈਬੋਰਟਰੀਆਂ ਦੇ ਨਾਲ ਲਾਂਚ ਕਰਕੇ ਸਾਂਝਾ ਕੀਤਾ ਗਿਆ ਸੀ।
ਇਨ੍ਹਾਂ ਸੰਦਰਭ ਸਮੱਗਰੀਆਂ ਦੇ ਲਾਂਚ ਨਾਲ ਬਿਹਤਰ ਐਂਟੀ ਡੋਪਿੰਗ ਟੈਸਟਿੰਗ ਸੁਨਿਸ਼ਚਿਤ ਹੋਵੇਗੀ ਜੋ ਖੇਡ ਮੰਤਰਾਲੇ ਦੀ ਪ੍ਰਤੀਬੱਧਤਾ ਦੇ ਅਨੁਰੂਪ ਹੈ ਅਤੇ ਦੇਸ਼ ਵਿੱਚ ਐਂਟੀ ਡੋਪਿੰਗ ਪ੍ਰੋਗਰਾਮਾਂ ਦੇ ਪ੍ਰਭਾਵੀ ਲਾਗੂਕਰਨ ਦੇ ਨਾਲ ਖੇਡ ਦੇ ਖੇਤਰ ਵਿੱਚ ਨਿਰਪੱਖਤਾ ਕਾਇਮ ਕਰਨਾ ਸਿਰਫ ਇੱਕ ਉਦੇਸ਼ ਹੈ।
*******
ਐੱਨਬੀ/ਓਏ
(Release ID: 1813249)
Visitor Counter : 184