ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਭਾਰਤੀ ਖੇਡ ਅਥਾਰਿਟੀ ਨੇ ਖੇਲੋ ਇੰਡੀਆ ਦੇ 2509 ਖਿਡਾਰੀਆਂ ਲਈ ਪਾਕੇਟ ਭੱਤੇ ਦੇ ਰੂਪ ਵਿੱਚ 7.22 ਕਰੋੜ ਰੁਪਏ ਜਾਰੀ ਕੀਤੇ

Posted On: 02 APR 2022 1:52PM by PIB Chandigarh

ਭਾਰਤੀ ਖੇਡ ਅਥਾਰਿਟੀ ਨੇ ਪੂਰੇ 21 ਖੇਡਾਂ ਵਿੱਚ ਕੁੱਲ 2509 ਖੇਲੋ ਇੰਡੀਆ ਐਥਲੀਟਾਂ (ਕੇਆਈਏ) ਲਈ ਕੁੱਲ 7.22 ਕਰੋੜ ਰੁਪਏ ਜਨਵਰੀ ਤੋਂ ਮਾਰਚ 2022 ਤੱਕ ਦੇ ਲਈ ਪਾਕੇਟ ਭੱਤੇ (ਓਪੀਏ) ਦੇ ਰੂਪ ਵਿੱਚ ਜਾਰੀ ਕੀਤੇ ਹਨ।

ਸਾਲਾਨਾ ਖੇਲੋ ਇੰਡੀਆ ਸਕਾਲਰਸ਼ਿਪ ਯੋਜਨਾ ਦੇ ਅਨੁਸਾਰ ਮਾਨਤਾ ਪ੍ਰਾਪਤ ਅਕਾਦਮੀਆਂ ਵਿੱਚ ਹਰੇਕ ਰੈਜੀਡੇਨਸ਼ਿਅਲ ਐਥਲੀਟ ਟ੍ਰੇਨਿੰਗ ਲਈ 6.28 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੰਡੀ ਜਾਂਦੀ ਹੈ। ਇਸ ਵਿੱਚ 1.20 ਲੱਖ ਰੁਪਏ ਦਾ ਪਾਕੇਟ ਭੱਤਾ ਸ਼ਾਮਿਲ ਹੈ।

ਪਾਕੇਟ ਭੱਤਾ (ਓਪੀਏ) (ਸਾਲਾਨਾ 1.20 ਲੱਖ ਰੁਪਏ) ਸਿੱਧੇ ਅਥਲੀਟ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੇ ਜਾਂਦੇ ਹਨ ਜਦਕਿ ਬਾਕੀ ਰਾਸ਼ੀ ਉਸ ਖੇਲੋ ਇੰਡੀਆ ਅਕਾਦਮੀ ਵਿੱਚ ਖਿਡਾਰੀ ਦੇ ਟ੍ਰੇਨਿੰਗ, ਭੋਜਨ, ਆਵਾਸ ਅਤੇ ਸਿੱਖਿਆ ‘ਤੇ ਖਰਚ ਕੀਤੀ ਜਾਂਦੀ ਹੈ ਜਿੱਥੇ ਖਿਡਾਰੀ ਟ੍ਰੇਨਿੰਗ ਲੈਂਦੇ ਹਨ। ਇਸ ਵਿੱਚ ਹੋਮਟਾਊਨ ਦੀ ਯਾਤਰਾ, ਘਰ ਵਿੱਚ ਰਹਿਣ ਦੇ ਦੌਰਾਨ ਆਹਾਰ ‘ਤੇ ਹੋਏ ਖਰਚ ਅਤੇ ਖਿਡਾਰੀਆਂ ਦੁਆਰਾ ਕੀਤੇ ਗਏ ਫੁਟਕਲ ਖਰਚ ਵੀ ਸ਼ਾਮਲ ਹਨ। ਵਿੱਤੀ ਪੋਸ਼ਣ ਖੇਲੋ ਇੰਡੀਆ ਟੇਲੈਂਟ ਡਿਵੈਲਪਮੈਂਟ (ਕੇਆਈਟੀਡੀ) ਯੋਜਨਾ ਦੇ ਅਨੁਸਾਰ ਕੀਤਾ ਗਿਆ ਹੈ।

 *******

ਐੱਨਬੀ/ਓਏ



(Release ID: 1813243) Visitor Counter : 113