ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਲਈ ਮੱਧ ਏਸ਼ਿਆਈ ਦੇਸ਼ਾਂ ਦੇ ਨਾਲ ਕਨੈਕਟੀਵਿਟੀ ਇੱਕ ਪ੍ਰਮੁੱਖ ਪ੍ਰਾਥਮਿਕਤਾ ਹੈ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਅਸ਼ਗਾਬਾਤ ਸਥਿਤ ਇੰਸਟੀਟਿਊਟ ਆਵ੍ ਇੰਟਰਨੈਸ਼ਨਲ ਰਿਲੇਸ਼ਨਸ ਵਿੱਚ ਤੁਰਕਮੇਨਿਸਤਾਨ ਦੇ ਨੌਜਵਾਨ ਡਿਪਲੋਮੈਟਾਂ ਨੂੰ ਸੰਬੋਧਨ ਕੀਤਾ

Posted On: 03 APR 2022 5:18PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਭਾਰਤ ਦੇ ਲਈ ਮੱਧ ਏਸ਼ਿਆਈ ਦੇਸ਼ਾਂ ਦੇ ਨਾਲ ਕਨੈਕਟੀਵਿਟੀ ਇੱਕ ਪ੍ਰਮੁੱਖ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਅੱਜ (3 ਅਪ੍ਰੈਲ, 2022) ਅਸ਼ਗਾਬਾਤ ਸਥਿਤ ਇੰਸਟੀਟਿਊਟ ਆਵ੍ ਇੰਟਰਨੈਸ਼ਨਲ ਰਿਲੇਸ਼ਨਸ ਵਿੱਚ ਤੁਰਕਮੇਨਿਸਤਾਨ ਦੇ ਨੌਜਵਾਨ ਡਿਪਲੋਮੈਟਾਂ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਕਿਹਾ, “ਭਾਰਤ ਅੰਤਰਰਾਸ਼ਟਰੀ ਉੱਤਰ-ਦੱਖਣ ਟ੍ਰਾਂਸਪੋਰਟ ਕੌਰੀਡੋਰ ਅਤੇ ਅਸ਼ਗਾਬਾਤ ਸਮਝੌਤਾ, ਦੋਹਾਂ ਦਾ ਇੱਕ ਮੈਂਬਰ ਹੈ। ਅਸੀਂ ਇਰਾਨ ਵਿੱਚ ਚਾਬਹਾਰ ਪੋਰਟ ਦੇ ਪਰਿਚਾਲਨ ਦੇ ਲਈ ਕਦਮ ਉਠਾਏ ਹਨ, ਜੋ ਮੱਧ ਏਸ਼ਿਆਈ ਦੇਸ਼ਾਂ ਦੇ ਲਈ ਸਮੁੰਦਰ ਤੱਕ ਇੱਕ ਸੁਰੱਖਿਅਤ, ਵਿਵਹਾਰਕ ਅਤੇ ਨਿਰਵਿਘਨ ਪਹੁੰਚ ਪ੍ਰਦਾਨ ਕਰ ਸਕਦਾ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਕਨੈਕਟੀਵਿਟੀ ਦਾ ਵਿਸਤਾਰ ਕਰਦੇ ਹੋਏ ਇਹ ਸੁਨਿਸ਼ਚਿਤ ਕਰਨਾ ਮਹੱਤਵਪੂਰਨ ਹੈ ਕਿ ਇਹ ਪਹਿਲਾਂ ਸਭ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਬੰਧ ਵਿੱਚ ਪਾਰਦਰਸ਼ੀ ਅਤੇ ਭਾਗੀਦਾਰੀਪੂਰਨ ਹੋਣ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਇਸ ਖੇਤਰ ਵਿੱਚ ਸਹਿਯੋਗ, ਨਿਵੇਸ਼ ਅਤੇ ਕਨੈਕਟੀਵਿਟੀ ਨਿਰਮਾਣ ਦੇ ਲਈ ਤਿਆਰ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਤੋਂ ਭਾਰਤ ਦੀ ਵਿਦੇਸ਼ ਨੀਤੀ ਲਗਾਤਾਰ ਵਿਕਸਿਤ ਹੋ ਰਹੀ ਹੈ। ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਭਾਰਤ ਦੇ ਉਦੈ ਅਤੇ ਭਾਰਤ ਦੀਆਂ ਤਕਨੀਕੀ ਸਮਰੱਥਾਵਾਂ ਦੀ ਪ੍ਰਾਸੰਗਿਕਤਾ ਨੇ ਪ੍ਰਮੁੱਖ ਆਲਮੀ ਵਾਰਤਾਵਾਂ ਨੂੰ ਆਕਾਰ ਦਿੱਤਾ ਹੈ। ਗਲੋਬਲ ਸਾਊਥ (ਦੱਖਣੀ ਅਮਰੀਕਾ, ਏਸ਼ੀਆ, ਅਫਰੀਕਾ ਅਤੇ ਓਸੀਨੀਆ ਖੇਤਰ) ਦੇ ਦੇਸ਼ਾਂ ਦੇ ਨਾਲ ਭਾਰਤ ਦੀ ਭਾਗੀਦਾਰੀ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਪ੍ਰਮੁੱਖ ਸ਼ਕਤੀਆਂ ਦੇ ਨਾਲ ਸਬੰਧ ਹੋਰ ਵੀ ਅਧਿਕ ਗਹਿਰੇ ਹੋਏ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਹਾਲੀਆ ਵਰ੍ਹਿਆਂ ਵਿੱਚ ਭਾਰਤ ਦੀ ਵਿਦੇਸ਼ ਨੀਤੀ ਦੇ ਪ੍ਰਮੁੱਖ ਥੰਮ੍ਹਾਂ ਵਿੱਚੋਂ ਇੱਕ “ਗੁਆਂਢ ਪਹਿਲਾਂ” ਦੀ ਨੀਤੀ ਰਹੀ ਹੈ। ਆਪਣੇ ਗੁਆਂਢੀਆਂ ਦੇ ਨਾਲ ਭਾਰਤ ਦੇ ਜੁੜਾਅ  ਦਾ ਵਿਆਪਕ ਦਰਸ਼ਨ ਇਹ ਸੁਨਿਸ਼ਚਿਤ ਕਰਨਾ ਹੈ ਕਿ ਉਹ ਵੀ ਸਾਡੇ ਆਰਥਿਕ ਵਿਕਾਸ ਅਤੇ ਵਾਧੇ ਤੋਂ ਲਾਭ ਉਠਾਉਣ। ਇਸ ਪ੍ਰਕਾਰ ਸਾਡੀ ‘ਗੁਆਂਢ ਪਹਿਲਾਂ’ ਨੀਤੀ  ਦਾ ਧਿਆਨ ਕਨੈਟੀਵਿਟੀ ਨੂੰ ਵਧਾਉਣਾ, ਵਪਾਰ ਅਤੇ ਨਿਵੇਸ਼ ਦਾ ਸੰਵਰਧਨ ਅਤੇ ਇੱਕ ਸੁਰੱਖਿਅਤ ਅਤੇ ਸਥਿਰ ਗੁਆਂਢ ਦੀ ਰਚਨਾ ਕਰਨਾ ਹੈ। ਉਨ੍ਹਾਂ ਨੇ ਅੱਗੇ ਕਿਹਾ , “ਹਾਲ ਹੀ ਵਿੱਚ ‘ਹਿੰਦ-ਪ੍ਰਸ਼ਾਂਤ (ਇੰਡੋ-ਪੈਸਿਫਿਕ)’ ਭੂ-ਰਾਜਨੀਤਕ ਸ਼ਬਦਾਵਲੀ ਨੂੰ ਜੋੜਿਆ ਗਿਆ ਹੈ, ਲੇਕਿਨ ਇਸ ਖੇਤਰ ਦੇ ਨਾਲ ਭਾਰਤ ਦਾ ਜੁੜਾਅ ਕਈ ਸਦੀਆਂ ਤੋਂ ਰਿਹਾ ਹੈ। ਇਸ ਖੇਤਰ ਦੀ ਗਤੀਸ਼ੀਲਤਾ ਅਤੇ ਜੀਵਨ ਸ਼ਕਤੀ ਇਸ ਨੂੰ ਇੱਕ ਆਲਮੀ ਆਰਥਿਕ ਕੇਂਦਰ ਬਣਾਉਂਦੀ ਹੈ। ਅਸੀਂ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਇੱਕ ਖੁੱਲ੍ਹੀ, ਸੰਤੁਲਿਤ, ਨਿਯਮ-ਅਧਾਰਿਤ ਅਤੇ ਸਥਿਰ ਅੰਤਰਰਾਸ਼ਟਰੀ ਵਪਾਰ ਵਿਵਸਥਾ ਦੇ ਪੱਖ ਵਿੱਚ ਹਾਂ।”

ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤੀ ਵਿਦੇਸ਼ ਨੀਤੀ ਦੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਮੱਧ ਏਸ਼ਿਆਈ ਦੇਸ਼ਾਂ ਦੇ ਨਾਲ ਸਾਡੇ ਇਤਿਹਾਸਿਕ ਸਬੰਧਾਂ ਦੀ ਸੁਰਜੀਤੀ ਰਿਹਾ ਹੈ, ਜੋ ਸਾਡੇ ‘ਵਿਸਤਾਰਿਤ ਗੁਆਂਢ’ ਦਾ ਇੱਕ ਹਿੱਸਾ ਹਨ।” ਵਿਕਾਸਸ਼ੀਲ ਦੇਸ਼ਾਂ ਦੇ ਰੂਪ ਵਿੱਚ ਭਾਰਤ ਅਤੇ ਮੱਧ ਏਸ਼ਿਆਈ ਦੇਸ਼ ਸਮਾਨ ਪਰਿਪੇਖ ਅਤੇ ਦ੍ਰਿਸ਼ਟੀਕੋਣ ਸਾਂਝਾ ਕਰਦੇ ਹਨ। ਅਸੀਂ ਆਤੰਕਵਾਦ, ਅਤਿਵਾਦ, ਕੱਟੜਪੰਥ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਆਦਿ ਜਿਹੀਆਂ ਆਮ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ। ਭਾਰਤ ਦੇ ਜ਼ਿਆਦਾਤਰ ਮੱਧ ਏਸ਼ਿਆਈ ਦੇਸ਼ਾਂ ਦੇ ਨਾਲ ਰਣਨੀਤਕ ਸਬੰਧ ਵੀ ਹਨ।

ਯੂਕ੍ਰੇਨ ਵਿੱਚ ਜਾਰੀ ਸਘੰਰਸ਼ ’ਤੇ ਰਾਸ਼ਟਰਪਤੀ ਨੇ ਕਿਹਾ, “ਇਸ ਮੁੱਦੇ ’ਤੇ ਭਾਰਤ ਦੀ ਸਥਿਤੀ ਦ੍ਰਿੜ੍ਹ ਅਤੇ ਸਥਿਰ ਰਹੀ ਹੈ। ਅਸੀਂ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਮੌਜੂਦਾ ਆਲਮੀ ਵਿਵਸਥਾ ਅੰਤਰਰਾਸ਼ਟਰੀ ਕਾਨੂੰਨ, ਸੰਯੁਕਤ ਰਾਸ਼ਟਰ ਚਾਰਟਰ ਅਤੇ ਖੇਤਰੀ ਅਖੰਡਤਾ ਅਤੇ ਦੇਸ਼ਾਂ ਦੀ ਪ੍ਰਭੂਸੱਤਾ ਦੇ ਸਨਮਾਨ ਵਿੱਚ ਨਿਹਿਤ ਹੈ। ਅਸੀਂ ਵਿਗੜਦੀ ਮਾਨਵੀ ਸਥਿਤੀ ਨੂੰ ਲੈ ਕੇ ਬੇਹੱਦ ਚਿੰਤਤ ਹਾਂ। ਅਸੀਂ ਹਿੰਸਾ ਅਤੇ ਦੁਸ਼ਮਣੀ ਦੀ ਤਤਕਾਲ ਸਮਾਪਤ ਕਰਨ ਅਤੇ ਬਾਤਚੀਤ ਤੇ ਕੂਟਨੀਤੀ ਦੇ ਰਸਤੇ ’ਤੇ ਪਰਤਣ ਦਾ ਸੱਦਾ ਦਿੱਤਾ ਹੈ। ਅਸੀਂ ਯੂਕ੍ਰੇਨ ਨੂੰ ਮਾਨਵੀ ਸਹਾਇਤਾ ਵੀ ਪ੍ਰਦਾਨ ਕੀਤੀ ਹੈ।”

ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਭ ਤੋਂ ਅਧਿਕ ਯੂਨੀਵਰਸਲ ਅਤੇ ਪ੍ਰਤੀਨਿਧੀ ਅੰਤਰਰਾਸ਼ਟਰੀ ਸੰਗਠਨ ਦੇ ਰੂਪ ਵਿੱਚ ਬਣਿਆ ਹੋਇਆ ਹੈ। ਬਹੁਪੱਖਵਾਦ ਵਿੱਚ ਸੁਧਾਰ ਦੇ ਲਈ ਭਾਰਤ ਦੇ ਸੱਦੇ ਦੇ ਮੂਲ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਸੁਧਾਰ ਹੈ, ਜੋ ਸਮਕਾਲੀ ਅਸਲੀਅਤਾਂ ਨੂੰ ਪ੍ਰਤੀਬਿੰਬਿਤ ਕਰਦਾ ਹੈ। ਇਸ ਸੰਦਰਭ ਵਿੱਚ, ਭਾਰਤ ਇੱਕ ਸੁਧਰੀ ਅਤੇ ਵਿਸਤ੍ਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਾਡੀ ਸਥਾਈ ਮੈਂਬਰਸ਼ਿਪ ਦੇ ਲਈ ਤੁਰਕਮੇਨਿਸਤਾਨ ਦੇ ਸਮਰਥਨ ਨੂੰ ਮਹੱਤਵ ਦਿੰਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ-ਜਿਵੇਂ ਤੁਰਕਮੇਨਿਸਤਾਨ ‘ਅਰਕਾਡਗ ਵਾਲੇ ਲੋਕਾਂ ਦੇ ਯੁਗ’ ਵਿੱਚ ਅੱਗੇ ਵਧ ਰਿਹਾ ਹੈ, ਭਾਰਤ ਇੱਕ ਦੀਰਘਕਾਲੀ ਮਿੱਤਰ ਦੇ ਰੂਪ ਵਿੱਚ ਲੋਕਾਂ ਦੇ ਸਮੂਹਿਕ ਸੁਪਨਿਆਂ ਨੂੰ ਸਾਕਾਰ ਕਰਨ ਨੂੰ ਲੈ ਕੇ ਇਸ ਦੇ ਨਾਲ ਸਾਂਝੇਦਾਰੀ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਨੇ ਉਮੀਦ ਵਿਅਕਤ ਕੀਤਾ ਕਿ  ਤੁਰਕਮੇਨਿਸਤਾਨ ਦੀ ਉਨ੍ਹਾਂ ਦੀ ਯਾਤਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਸਾਂਝੇਦਾਰੀ ਨੂੰ ਹੋਰ ਵਧਾਉਣ ਦੇ ਲਈ ਇੱਕ ਨਵੀਂ ਗਤੀ ਪ੍ਰਦਾਨ ਕਰੇਗੀ।

ਇਸ ਅਵਸਰ ’ਤੇ ਰਾਸ਼ਟਰਪਤੀ ਨੇ ਇੰਸਟੀਟਿਊਟ ਆਵ੍ ਇੰਟਰਨੈਸ਼ਨਲ ਰਿਲੇਸ਼ਨਸ ਵਿੱਚ ਇੱਕ ‘ਇੰਡੀਆ ਕੌਰਨਰ’ ਦਾ ਵੀ ਉਦਘਾਟਨ ਕੀਤਾ। ‘ਇੰਡੀਆ ਕੌਰਨਰ’ ਦੀ ਪਰਿਕਲਪਨਾ ਭਾਰਤ ਨਾਲ ਸਬੰਧਿਤ ਗਤੀਵਿਧੀਆਂ ਦੇ ਆਯੋਜਨ ਵਿੱਚ ਸੰਸਥਾਨ ਦੇ ਵਿਦਿਆਰਥੀਆਂ ਦੇ ਦਰਮਿਆਨ ਭਾਰਤ ਵਿੱਚ ਰੁਚੀ ਉਤਪੰਨ ਕਰਨ ਦੇ ਲਈ ਕੀਤੀ ਗਈ ਹੈ। ਭਾਰਤ ਸਰਕਾਰ ਦੇ ‘ਇੰਡੀਆ ਕੌਰਨਰ’ ਦੇ ਲਈ ਕੰਪਿਊਟਰ, ਭਾਰਤ ’ਤੇ ਪੁਸਤਕਾਂ, ਸੰਗੀਤ ਯੰਤਰ ਅਤੇ ਹੋਰ ਸਮੱਗਰੀ ਪ੍ਰਦਾਨ ਕੀਤੀ ਹੈ।

ਇਸ ਤੋਂ ਪਹਿਲੇ ਦਿਨ ਦੀ ਸ਼ੁਰੂਆਤ ਵਿੱਚ ਰਾਸ਼ਟਰਪਤੀ ਨੇ ਅਸ਼ਗਾਬਾਤ ਵਿੱਚ ਪੀਪਲਸ ਮੈਮੋਰੀਅਲ ਕੰਪਲੈਕਸ ਦਾ ਦੌਰਾ ਕੀਤਾ ਅਤੇ ਇਟਰਨਲ ਗਲੋਰੀ (ਅਨੰਤ ਮਹਿਮਾ) ਦੇ ਸਮਾਰਕ ’ਤੇ ਪੁਸ਼ਪ ਮਾਲਾ ਅਰਪਣ ਕੀਤੀ। ਇਸ ਦੇ ਇਲਾਵਾ ਉਨ੍ਹਾਂ ਨੇ ਬਾਗਟਯਾਰਲਿਕ (Bagtyyarlyk) ਸਪੋਰਟਸ ਕੰਪਲੈਕਸ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਦੀ ਪ੍ਰਤਿਮਾ ਦੇ ਸਾਹਮਣੇ ਪੁਸ਼ਪਾਂਜਲੀ ਅਰਪਿਤ ਕੀਤੀ। ਨਾਲ ਹੀ, ਭਾਰਤੀ ਇੰਸਟ੍ਰਕਟਰ ਦੀ ਨਿਗਰਾਨੀ ਵਿੱਚ ਤੁਰਕਮੇਨਿਸਤਾਨ ਦੇ ਲੋਕਾਂ ਦਾ ਯੋਗ ਪ੍ਰਦਰਸ਼ਨ ਦੇਖਿਆ।

ਰਾਸ਼ਟਰਪਤੀ ਕੱਲ੍ਹ ਸਵੇਰੇ (4 ਅਪ੍ਰੈਲ, 2022) ਨੂੰ ਤੁਰਕਮੇਨਿਸਤਾਨ ਅਤ ਨੀਦਰਲੈਂਡ ਦੀ ਆਪਣੀ ਸਰਕਾਰੀ ਯਾਤਰਾ ਦੇ ਅੰਤਿਮ ਪੜਾਅ ਵਿੱਚ ਨੀਦਰਲੈਂਡ ਦੇ ਲਈ ਰਵਾਨਾ ਹੋਣਗੇ।

ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਕ੍ਰਿਪਾ ਇੱਥੇ ਕਲਿੱਕ ਕਰੋ

*****

ਡੀਐੱਸ/ਬੀਐੱਮ


(Release ID: 1813193) Visitor Counter : 194