ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼੍ਰੀ ਅਪੂਰਵ ਚੰਦਰਾ, ਸਕੱਤਰ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਭੁਵਨੇਸ਼ਵਰ ਵਿੱਚ ਮੰਤਰਾਲੇ ਅਧੀਨ ਸਾਰੇ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ
ਲੋਕਾਂ ਤੱਕ ਪਹੁੰਚਣ ਲਈ ਨਵਾਚਾਰੀ ਤਰੀਕਿਆਂ ਰਾਹੀਂ ਸਥਾਨਕ ਭਾਗੀਦਾਰੀ ਨੂੰ ਯਕੀਨੀ ਬਣਾਉਣਾ: ਸਕੱਤਰ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ
ਖੇਤਰੀ ਅਤੇ ਸਥਾਨਕ ਸਮੱਗਰੀ ਸਾਰੀਆਂ ਮੀਡੀਆ ਇਕਾਈਆਂ ਦਾ ਫੋਕਸ ਰਹਿਣੀ ਚਾਹੀਦੀ ਹੈ: ਸ਼੍ਰੀ ਚੰਦਰਾ
Posted On:
01 APR 2022 7:58PM by PIB Chandigarh
ਸ਼੍ਰੀ ਅਪੂਰਵ ਚੰਦਰਾ, ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਭੁਵਨੇਸ਼ਵਰ ਵਿੱਚ ਮੰਤਰਾਲੇ ਦੇ ਅਧੀਨ ਸਾਰੇ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਪੱਤਰ ਸੂਚਨਾ ਦਫ਼ਤਰ, ਰੀਜਨਲ ਆਊਟਰੀਚ ਬਿਊਰੋ, ਆਲ ਇੰਡੀਆ ਰੇਡੀਓ, ਦੂਰਦਰਸ਼ਨ, ਐੱਨਏਬੀਐੱਮ ਅਤੇ ਸੀਬੀਐੱਫਸੀ ਦੇ ਅਧਿਕਾਰੀਆਂ ਨੇ ਭਾਗ ਲਿਆ।
ਸਕੱਤਰ ਨੇ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਅਤੇ ਵਿਕਾਸ ਨੀਤੀਆਂ ਅਤੇ ਪਹਿਲਾਂ ਨਾਲ ਸਬੰਧਿਤ ਜਾਣਕਾਰੀ ਦੀ ਵੱਧ ਤੋਂ ਵੱਧ ਪਹੁੰਚ 'ਤੇ ਧਿਆਨ ਕੇਂਦਰਿਤ ਕੀਤਾ। ਜਨਤਕ ਭਾਗੀਦਾਰੀ ਨੂੰ ਆਕਰਸ਼ਿਤ ਕਰਨ ਲਈ ਨਵੀਨਤਾਕਾਰੀ ਤਰੀਕੇ ਤਿਆਰ ਕੀਤੇ ਜਾਣੇ ਚਾਹੀਦੇ ਹਨ। ਸ਼ੁੱਕਰਵਾਰ ਨੂੰ ਭੁਵਨੇਸ਼ਵਰ ਵਿੱਚ ਮੰਤਰਾਲੇ ਦੇ ਅਧੀਨ ਸਾਰੇ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਕਰਦੇ ਹੋਏ, ਸ਼੍ਰੀ ਚੰਦਰਾ ਨੇ ਅਧਿਕਾਰੀਆਂ ਨੂੰ ਲੋਕਾਂ ਨਾਲ ਆਸਾਨ ਸੰਪਰਕ ਨੂੰ ਯਕੀਨੀ ਬਣਾਉਣ ਲਈ ਖੇਤਰੀ ਅਤੇ ਸਥਾਨਕ ਸਮੱਗਰੀ ਤਿਆਰ ਕਰਨ ਅਤੇ ਪ੍ਰਸਾਰਣ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ, “ਫੋਕਸ ਖੇਤਰੀ ਸਮੱਗਰੀ 'ਤੇ ਹੋਣਾ ਚਾਹੀਦਾ ਹੈ। ਤਦ ਹੀ ਲੋਕ ਜੁੜਨ ਦੇ ਯੋਗ ਹੋਣਗੇ ਅਤੇ ਤੁਸੀਂ ਲੋੜੀਂਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਫੈਲਾ ਸਕੋਗੇ।"
ਮਨੁੱਖੀ ਸ਼ਕਤੀ ਦੇ ਮੁੱਦੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੌਜੂਦਾ ਮਨੁੱਖੀ ਸ਼ਕਤੀ ਨੂੰ ਡਿਜੀਟਲ ਤਕਨੀਕ ਦਾ ਫਾਇਦਾ ਉਠਾਉਂਦੇ ਹੋਏ ਅਨੁਕੂਲ ਬਣਾਇਆ ਜਾਣਾ ਚਾਹੀਦਾ ਹੈ। ਸਕੱਤਰ ਨੇ ਖਾਸ ਤੌਰ 'ਤੇ ਪ੍ਰਸਾਰ ਭਾਰਤੀ ਦੇ ਅਧੀਨ ਏਆਈਆਰ ਅਤੇ ਦੂਰਦਰਸ਼ਨ ਦੁਆਰਾ ਮਾਲੀਆ ਪੈਦਾ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ਇਸ ਮੰਤਵ ਲਈ ਢੁਕਵੀਂ ਮਾਰਕੀਟਿੰਗ ਰਣਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਏਆਈਆਰ ਅਤੇ ਡੀਡੀ ਦੇ ਅਧਿਕਾਰੀਆਂ ਨੂੰ ਕੁਇਜ਼ ਮੁਕਾਬਲਿਆਂ ਵਰਗੇ ਨਵੀਨਤਾਕਾਰੀ ਸ਼ੋਅ ਕਰਵਾਉਣ ਲਈ ਵੀ ਕਿਹਾ ਜੋ ਸਰੋਤਿਆਂ/ਦਰਸ਼ਕਾਂ ਨੂੰ ਜੋੜਦੇ ਹਨ।
ਉਨ੍ਹਾਂ ਮੰਤਰਾਲੇ ਦੇ ਅਧੀਨ ਰੀਜਨਲ ਆਊਟਰੀਚ ਬਿਊਰੋ ਜਿਹੀਆਂ ਫੀਲਡ ਮੀਡੀਆ ਇਕਾਈਆਂ ਦੁਆਰਾ ਕੀਤੀਆਂ ਵੱਖ-ਵੱਖ ਗਤੀਵਿਧੀਆਂ ਦੇ ਪ੍ਰਭਾਵ ਦਾ ਮੁੱਲਾਂਕਣ ਕਰਨ ਲਈ ਇੱਕ ਸਹੀ ਫੀਡਬੈਕ ਵਿਧੀ ਤਿਆਰ ਕਰਨ 'ਤੇ ਵੀ ਜ਼ੋਰ ਦਿੱਤਾ। ਸਕੱਤਰ ਨੇ ਕਿਹਾ, "ਵੱਖ-ਵੱਖ ਆਊਟਰੀਚ ਗਤੀਵਿਧੀਆਂ ਬਾਰੇ ਜਨਤਾ 'ਤੇ ਪ੍ਰਭਾਵ ਦਾ ਮੁੱਲਾਂਕਣ ਕਰਨ ਦੇ ਯਤਨ ਹੋਣੇ ਚਾਹੀਦੇ ਹਨ। ਇਹ ਬਿਹਤਰ ਸੰਚਾਰ ਰਣਨੀਤੀ ਤਿਆਰ ਕਰਨ ਦਾ ਰਾਹ ਪੱਧਰਾ ਕਰੇਗਾ।"
ਸਕੱਤਰ ਨੇ ਮੰਤਰਾਲੇ ਦੇ ਅਧੀਨ ਸਾਰੇ ਵਿਭਾਗਾਂ ਦੇ ਆਪੋ-ਆਪਣੇ ਆਦੇਸ਼ਾਂ ਨੂੰ ਪੂਰਾ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਕੱਤਰ ਨੇ ਬਾਅਦ ਵਿੱਚ ਭੁਵਨੇਸ਼ਵਰ ਵਿੱਚ ਦੂਰਦਰਸ਼ਨ ਕੇਂਦਰ ਦਾ ਦੌਰਾ ਕੀਤਾ।
*****
ਐੱਸਐੱਮ/ਐੱਸਐੱਸਪੀ/ਜੀਸੀਡੀ
(Release ID: 1812683)
Visitor Counter : 123