ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਆਈਆਰਈਡੀਏ ਨੇ 3000 ਇਲੈਕਟ੍ਰਿਕ ਕਾਰਾਂ ਖਰੀਦਣ ਦੇ ਲਈ ਬਲੂਸਮਾਰਟ ਮੋਬੀਲਿਟੀ ਨੂੰ 268 ਕਰੋੜ ਰੁਪਏ ਦਿੱਤੇ*

Posted On: 01 APR 2022 1:30PM by PIB Chandigarh

ਦਿੱਲੀ-ਐੱਨਸੀਆਰ ਖੇਤਰ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਹੁਲਾਰਾ ਦੇਣ ਦੇ ਲਈ, ਭਾਰਤ ਵਿੱਚ ਅਖੁੱਟ ਊਰਜਾ ਖੇਤਰ ਦੇ ਸਭ ਤੋਂ ਵੱਡੇ ਰਿਣਦਾਤਾ ਇੰਡੀਅਨ ਰਿਨਿਉਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਲਿਮਿਟਿਡ (ਆਈਆਰਈਡੀਏ) ਨੇ 3,000 ਇਲੈਕਟ੍ਰਿਕ ਕਾਰਾਂ ਦੀ ਖਰੀਦ ਦੇ ਲਈ ਬਲੂਸਮਾਰਟ ਮੋਬੀਲਿਟੀ ਦੇ ਲਈ 267.67 ਕਰੋੜ ਰੁਪਏ ਦਾ ਲੋਨ ਪ੍ਰਵਾਨ ਕੀਤਾ ਹੈ।

ਬਲੂਸਮਾਰਟ ਮੋਬੀਲਿਟੀ ਇਸ ਪੂੰਜੀ ਦਾ ਉਪਯੋਗ 3,000 ਇਲੈਕਟ੍ਰਿਕ ਕਾਰਾਂ ਦੀ ਖਰੀਦ ਦੇ ਲਈ ਕਰੇਗੀ, ਜਿਸ ਨਾਲ ਇਸ ਦੇ ਇਲੈਕਟ੍ਰਿਕ ਵਾਹਨਾਂ ਦੀ ਸੰਖਿਆ ਵਧੇਗੀ। ਆਈਆਰਈਡੀਏ ਨੇ ਕੰਪਨੀ ਨੂੰ 267.67 ਕਰੋੜ ਰੁਪਏ ਦੇ ਮੰਜੂਰ ਕੀਤੇ ਰਿਣ ਵਿੱਚੋਂ 35.70 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ।

ਸਹਿਯੋਗ ਬਾਰੇ ਆਈਆਰਈਡੀਏ ਦੇ ਸੀਐੱਮਡੀ ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਕਿਹਾ, ਆਈਆਰਈਡੀਏ ਵਿੱਚ ਸਾਡਾ ਮੰਨਣਾ ਹੈ ਕਿ ਭਾਰਤ ਵਿੱਚ ਇਲੈਕਟ੍ਰਿਕ ਮੋਬੀਲਿਟੀ ਦੇ ਵਿਕਾਸ ਦੀ ਭਾਰੀ ਸੰਭਾਵਨਾ ਹੈ। ਬਲੂਸਮਾਰਟ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ, ਅਤੇ ਅਸੀਂ ਉਨ੍ਹਾਂ ਦੀ ਟੀਮ ਦਾ ਸਮਰਥਨ ਕਰਦੇ ਹਾਂ। ਇਸ ਖੇਤਰ ਵਿੱਚ ਅਤੇ ਭਾਰਤ ਨੂੰ ਇੱਕ ਸਵੱਛ ਅਤੇ ਹਰਿਤ ਦੇਸ਼ ਬਣਾਉਣ ਦੀ ਦਿਸ਼ਾ ਵਿੱਚ ਇਹ ਸਾਡਾ ਪਹਿਲਾ ਵੱਡਾ ਨਿਵੇਸ਼ ਹੈ। ਆਈਆਰਈਡੀਏ ਵਿੱਚ ਟਰਾਂਸਪੋਰਟ ਨੂੰ ਸਵੱਛ ਸਰੋਤਾਂ ਤੱਕ ਲੈ ਜਾਣ ਦੀ ਪ੍ਰਗਤੀ ਨੂੰ ਗਤੀ ਦੇਣ ਦੇ ਲਈ ਹੋਰ ਵੱਧ ਇਲੈਕਟ੍ਰਿਕ ਵਾਹਨ ਪ੍ਰੋਜੈਕਟ ਦੇ ਲਈ ਧਨਰਾਸ਼ੀ ਪ੍ਰਦਾਨ ਕਰਨ ਦੀ ਉਮੀਦ ਕਰਦਾ ਹੈ। ਇਹ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਅਸਵੱਛ ਨਿਕਾਸੀ ਨੂੰ ਘੱਟ ਕਰਨ ਵਿੱਚ ਮਦਦ ਕਰਨ ਦੇ ਕੰਪਨੀ ਦੇ ਯਤਨਾਂ ਦਾ ਹਿੱਸਾ ਹੈ।

ਆਈਆਰਈਡੀਏ ਬਾਰੇ:

ਇੰਡੀਅਨ ਰਿਨਿਉਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਲਿਮਿਟਿਡ (ਆਈਆਰਈਡੀਏ) ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟਰੋਲ ਦੇ ਅਧੀਨ ਭਾਰਤ ਸਰਕਾਰ ਦਾ ਉੱਦਮ ਮਿਨੀ ਰਤਨ (ਸ਼੍ਰੇਣੀ- I) ਸਵੱਛ ਊਰਜਾ ਵਿਸਤਾਰ ਦੇ ਲਈ ਸਮਰਪਿਤ ਭਾਰਤ ਦਾ ਅਗ੍ਰਣੀ ਵਿੱਤੀ ਸੰਸਥਾਨ ਹੈ। 1987 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ, ਆਈਆਰਈਡੀਏ ਨੇ ਭਾਰਤ ਵਿੱਚ ਅਖੁੱਟ ਊਰਜਾ ਪ੍ਰੋਜੈਕਟਾਂ ਦੇ ਸਭ ਤੋਂ ਵੱਡੇ ਹਿੱਸੇ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਆਈਆਰਈਡੀਏ ਨੇ ਅਖੁੱਟ ਊਰਜਾ ਅਤੇ ਊਰਜਾ ਕੁਸ਼ਲਤਾ ਖੇਤਰ ਵਿੱਚ ਪ੍ਰੋਜੈਕਟਾਂ ਦੇ ਲਈ ਪਿਛਲੇ ਕੁਝ ਵਰ੍ਹਿਆਂ ਵਿੱਚ ਕੁੱਲ 1,20,522 ਕਰੋੜ (ਲਗਭਗ) ਰੁਪਏ ਦੀ ਪ੍ਰਵਾਨਗੀ ਦਿੱਤੀ ਹੈ ਅਤੇ 77,946 ਕਰੋੜ (ਲਗਭਗ) ਰੁਪਏ ਵੰਡੇ ਹਨ ਅਤੇ 31 ਮਾਰਚ, 2022 ਤੱਕ ਦੇਸ਼ ਵਿੱਚ 19,453 ਮੈਗਾਵਾਟ ਤੋਂ ਵੱਧ ਆਰਈ ਸਮਰੱਥਾ ਦਾ ਸਹਿਯੋਗ ਕੀਤਾ।

ਬਲੂਸਮਾਰਟ ਬਾਰੇ:

ਬਲੂਸਮਾਰਟ (ਇੱਕ ਸਟਾਰਟ-ਅੱਪ) ਜ਼ੀਰੋ-ਐਮੀਸ਼ਨ ਮੋਬੀਲਿਟੀ ਦੇ ਭਾਰਤ ਦੇ ਮਾਰਗ ਦੇ ਲਈ ਕੰਮ ਕਰ ਰਿਹਾ ਹੈ, ਚਾਲਕਾਂ-ਭਾਗੀਦਾਰਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰ ਰਿਹਾ ਹੈ ਅਤੇ ਗਾਹਕਾਂ ਨੂੰ ਕਿਰਾਏ ‘ਤੇ ਭਰੋਸੇਯੋਗ ਚਾਲਕ ਸੇਵਾ ਪ੍ਰਦਾਨ ਕਰਨਾ ਜਾਰੀ ਰੱਖਿਆ ਹੈ। ਬਲੂਸਮਾਰਟ ਮੋਬੀਲਿਟੀ ਨੇ ਦਿੱਲੀ ਐੱਨਸੀਆਰ ਵਿੱਚ 350,000 ਤੋਂ ਵੱਧ ਐਪ ਡਾਉਨਲੋਡ ਦੇ ਨਾਲ 35 ਮਿਲੀਅਨ ਤੋਂ ਵੱਧ ਸਵੱਛ ਕਿਮੀ ਨੂੰ ਕਵਰ ਕਰਦੇ ਹੋਏ 1 ਮਿਲੀਅਨ ਔਲ-ਇਲੈਕਟ੍ਰਿਕ ਟ੍ਰਿਪ ਪੂਰੇ ਕੀਤੇ ਹਨ।

*********

ਐੱਮਵੀ/ਆਈਜੀ(Release ID: 1812443) Visitor Counter : 166