ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ‘ਉਗਾਦੀ, ਗੁੜੀ, ਪੜਵਾ, ਚੇਤਰ ਸ਼ੁਕਲਾਦਿ ਤੇ ਚੇਤੀ ਚੰਦ’ ਦੀ ਪੂਰਵ ਸੰਧਿਆ ’ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 01 APR 2022 1:18PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ‘ਉਗਾਦੀ, ਗੁੜੀ ਪੜਵਾ, ਚੇਤਰ ਸ਼ੁਕਲਾਦਿ ਤੇ ਚੇਤੀ ਚੰਦ’ ਦੀ ਪੂਰਵ ਸੰਧਿਆ ’ਤੇ ਰਾਸ਼ਟਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਉਪ ਰਾਸ਼ਟਰਪਤੀ ਦੇ ਸੰਦੇਸ਼ ਦਾ ਮੂਲ-ਪਾਠ

ਮੈਂ ‘ਉਗਾਦੀ, ਗੁੜੀ ਪੜਵਾ, ਚੇਤਰ ਸ਼ੁਕਲਾਦਿ ਤੇ ਚੇਤੀ ਚੰਦ’ ਦੇ ਆਨੰਦਮਈ ਤੇ ਸ਼ੁਭ ਅਵਸਰ ’ਤੇ ਆਪਣੇ ਦੇਸ਼ ਦੇ ਸਭ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਇਹ ਤਿਉਹਾਰ ਪਰੰਪਰਾਗਤ ਨਵੇਂ ਸਾਲ ਦੇ ਸ਼ੁਰੂਆਤ ਦੇ ਪ੍ਰਤੀਕ ਹਨ ਅਤੇ ਸਾਡੇ ਜੀਵਨ ਵਿਚ ਇੱਕ ਨਵੀਂ ਆਸ਼ਾ ਅਤੇ ਉਲਾਸ ਲੈ ਕੇ ਆਉਂਦੇ ਹਨ।

ਸਾਡੇ ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਵਿਵਿਧ ਪਰੰਪਰਾਗਤ ਰੀਤੀਆਂ ਨਾਲ ਮਨਾਏ ਜਾਣ ਵਾਲੇ ਇਹ ਤਿਉਹਾਰ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਵਿਧਤਾ ਤੇ ਉਸ ਵਿੱਚ ਅੰਤਰਨਿਹਿਤ ਏਕਤਾ ਨੂੰ ਦਰਸਾਉਂਦੇ ਹਨ।

ਮੇਰੀ ਕਾਮਨਾ ਹੈ ਕਿ ਇਹ ਤਿਉਹਾਰ ਸਾਡੇ ਦੇਸ਼ ਵਿੱਚ ਸਮ੍ਰਿੱਧੀ ਅਤੇ ਖੁਸ਼ਹਾਲੀ ਲਿਆਉਣ ਅਤੇ ਰਾਸ਼ਟਰ ਦੇ ਲੋਕਾਂ ਦੇ ਦਰਮਿਆਨ ਭਾਈਚਾਰੇ ਦੇ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ।

Following is the Hindi text of the message -

मैं 'उगादीगुड़ी पड़वाचैत्र शुक्लादि तथा चेटी चंडके आनंदमय तथा शुभ अवसर पर अपने देश के सभी नागरिकों को हार्दिक बधाई एवं शुभकामनाएं देता हूं।

ये त्योहार पारम्परिक नव वर्ष के शुभारंभ के प्रतीक हैं और हमारे जीवन में एक नयी आशा और उल्लास लेकर आते हैं।

हमारे देश के विभिन्न राज्यों में विविध पारम्परिक रीतियों से मनाए जाने वाले ये त्योहार हमारी समृद्ध सांस्कृतिक विविधता तथा उसमें अंतर्निहित एकता को दर्शाते हैं।

मेरी कामना है कि ये त्योहार हमारे देश में समृद्धि और खुशहाली लाएं तथा राष्ट्र के लोगों के बीच बंधुत्व के संबंधों को और मजबूती प्रदान करे।

****

ਐੱਮਐੱਸ/ਆਰਕੇ/ਡੀਪੀ



(Release ID: 1812434) Visitor Counter : 117