ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਕੇਮਟੀ ਨੇ ਪੰਜ ਰਾਜਾਂ ਨੂੰ ਅਤਿਰਿਕਤ ਕੇਂਦਰੀ ਸਹਾਇਤਾ ਦੇ ਰੂਪ ਵਿੱਚ 1,887.23 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ


ਬਿਹਾਰ, ਹਿਮਾਚਲ ਪ੍ਰਦੇਸ਼, ਰਾਜਸਥਾਨ, ਸਿੱਕਿਮ ਅਤੇ ਪੱਛਮ ਬੰਗਾਲ ਨੂੰ 2021 ਦੇ ਦੌਰਾਨ ਆਏ ਹੜ੍ਹ/ਭੂਚਾਲ/ ਗੜੇਮਾਰੀ ਦੇ ਲਈ ਧਨਰਾਸ਼ੀ ਦਿੱਤੀ ਜਾਵੇਗੀ

Posted On: 30 MAR 2022 6:32PM by PIB Chandigarh

ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਨੇ 2021 ਦੇ ਦੌਰਾਨ ਹੜ੍ਹ/ਭੂਚਾਲ/ਗੜੇਮਾਰੀ ਤੋਂ ਪ੍ਰਭਾਵਿਤ ਪੰਜ ਰਾਜਾਂ ਨੂੰ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੰਡ (ਐੱਨਡੀਆਰਐੱਫ) ਦੇ ਤਹਿਤ ਅਤਿਰਿਕਤ ਕੇਂਦਰੀ ਸਹਾਇਤਾ ਦੀ ਮਨਜ਼ੂਰੀ ਦਿੱਤੀ ਹੈ ਇਹ ਫ਼ੈਸਲਾ, ਇਨ੍ਹਾਂ ਕੁਦਰਤੀ ਆਪਦਾਵਾਂ ਦਾ ਸਾਹਮਣਾ ਕਰਨ ਵਾਲੇ ਪੰਜ ਰਾਜਾਂ ਦੇ ਲੋਕਾਂ ਦੀ ਮਦਦ ਕਰਨ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਸੰਕਲਪ ਨੂੰ ਦਰਸਾਉਂਦਾ ਹੈ।

ਐੱਚਐੱਲਸੀ ਨੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੰਡ (ਐੱਨਡੀਆਰਐੱਫ) ਤੋਂ ਪੰਜ ਰਾਜਾਂ ਨੂੰ ਅਤਿਰਿਕਤ ਕੇਂਦਰੀ ਸਹਾਇਤਾ ਦੇ ਰੂਪ ਵਿੱਚ 1,887.23 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ।

·         ਬਿਹਾਰ ਨੂੰ 1,038.96 ਕਰੋੜ ਰੁਪਏ; ਹਿਮਾਚਲ ਪ੍ਰਦੇਸ਼ ਨੂੰ 21.37 ਕਰੋੜ ਰੁਪਏ; ਰਾਜਸਥਾਨ ਨੂੰ 292.51 ਕਰੋੜ ਰੁਪਏ; ਸਿੱਕਿਮ ਨੂੰ 59.35 ਕਰੋੜ ਰੁਪਏ ਅਤੇ ਪੱਛਮ ਬੰਗਾਲ ਨੂੰ 475.04 ਕਰੋੜ ਰੁਪਏ।

ਇਹ ਅਤਿਰਿਕਤ ਸਹਾਇਤਾ; ਕੇਂਦਰ ਸਰਕਾਰ ਦੁਆਰਾ ਰਾਜਾਂ ਨੂੰ  ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੰਡ (ਐੱਨਡੀਆਰਐੱਫ) ਵਿੱਚ ਜਾਰੀ ਕੀਤੀ ਗਈ ਧਨਰਾਸ਼ੀ ਦੇ ਇਲਾਵਾ ਹੈ, ਜੋ ਪਹਿਲਾਂ ਤੋਂ ਹੀ ਰਾਜਾਂ ਦੇ ਕੋਲ ਉਪਲਬਧ ਹੈ। ਵਿੱਤ ਵਰ੍ਹੇ 2021-22 ਦੇ ਦੌਰਾਨ ਕੇਂਦਰ ਸਰਕਾਰ ਨੇ 28 ਰਾਜਾਂ ਨੂੰ ਉਨ੍ਹਾਂ ਐੱਸਡੀਆਰਐੱਫ ਵਿੱਚ 17,747.20 ਕਰੋੜ ਰੁਪਏ ਅਤੇ ਐੱਨਡੀਆਰਐੱਫ ਤੋਂ ਨੌ ਰਾਜਾਂ ਨੂੰ 6,197.98 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਕੇਂਦਰ ਸਰਕਾਰ ਨੇ ਆਪਦਾਵਾਂ ਦੇ ਤੁਰੰਤ ਬਾਅਦ ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਉਨ੍ਹਾਂ ਤੋਂ ਮੈਮੋਰੰਡਮ ਪ੍ਰਾਪਤ ਹੋਣ ਦੀ ਉਡੀਕ ਕੀਤੇ ਬਿਨਾ, ਅੰਤਰ-ਮੰਤਰਾਲੇ ਕੇਂਦਰੀ ਟੀਮਾਂ (ਆਈਐੱਮਸੀਟੀ) ਦੀ ਤੈਨਾਤੀ ਕੀਤੀ ਸੀ।

 

*****

ਐੱਨਡਬਲਯੂ/ਆਰਕੇ/ਏਵਾਈ/ਆਰਆਰ


(Release ID: 1811938) Visitor Counter : 129