ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਕਾਰ ਵਿੱਚ ਸੰਸਦ ਪਹੁੰਚੇ, ਟਿਕਾਊ ਵਿਕਾਸ ਲਈ ਗ੍ਰੀਨ ਹਾਈਡ੍ਰੋਜਨ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ
प्रविष्टि तिथि:
30 MAR 2022 12:21PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਹਾਈਡ੍ਰੋਜਨ ਅਧਾਰਿਤ ਫਿਊਲ ਸੈੱਲਇਲੈਕਟ੍ਰਿਕ ਵਹੀਕਲ (FCEV) 'ਤੇ ਸੰਸਦ ਭਵਨ ਦਾ ਦੌਰਾ ਕੀਤਾ। 'ਗ੍ਰੀਨ ਹਾਈਡ੍ਰੋਜਨ' ਦੁਆਰਾ ਸੰਚਾਲਿਤ ਕਾਰ ਦਾ ਪ੍ਰਦਰਸ਼ਨ ਕਰਦੇ ਹੋਏ, ਸ਼੍ਰੀ ਗਡਕਰੀ ਨੇ ਹਾਈਡ੍ਰੋਜਨ, ਐੱਫਸੀਈਵੀ ਟੈਕਨੋਲੋਜੀ ਅਤੇ ਭਾਰਤ ਲਈ ਹਾਈਡ੍ਰੋਜਨ ਅਧਾਰਿਤ ਸਮਾਜ ਨੂੰ ਸਮਰਥਨ ਦੇਣ ਲਈ ਇਸਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

ਸ਼੍ਰੀ ਗਡਕਰੀ ਨੇ ਭਰੋਸਾ ਦਿਵਾਇਆ ਕਿ ਭਾਰਤ ਵਿੱਚ ਗ੍ਰੀਨ ਹਾਈਡ੍ਰੋਜਨ ਦਾ ਨਿਰਮਾਣ ਕੀਤਾ ਜਾਵੇਗਾ, ਗ੍ਰੀਨ ਹਾਈਡ੍ਰੋਜਨ ਰਿਫਿਊਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਜੋ ਦੇਸ਼ ਵਿੱਚ ਟਿਕਾਊ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਜਲਦੀ ਹੀ ਗ੍ਰੀਨ ਹਾਈਡ੍ਰੋਜਨ ਨਿਰਯਾਤ ਕਰਨ ਵਾਲਾ ਦੇਸ਼ ਬਣ ਜਾਵੇਗਾ।

ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਸਵੱਛ ਅਤੇ ਅਤਿ ਆਧੁਨਿਕ ਮੋਬਿਲਿਟੀ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਸਾਰ, ਸਾਡੀ ਸਰਕਾਰ ‘ਰਾਸ਼ਟਰੀ ਹਾਈਡ੍ਰੋਜਨ ਮਿਸ਼ਨ’ ਦੇ ਜ਼ਰੀਏ ਗ੍ਰੀਨ ਅਤੇ ਸਵੱਛ ਊਰਜਾ ‘ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰਤੀਬੱਧ ਹੈ।
************
ਐੱਮਜੇਪੀਐੱਸ
(रिलीज़ आईडी: 1811778)
आगंतुक पटल : 158