ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਮੀਡੀਆ ਸੰਗਠਨਾਂ ਨੂੰ ਮਹੱਤਵਪੂਰਨ ਸਿਹਤ ਮੁੱਦਿਆਂ 'ਤੇ ਜਾਗਰੂਕਤਾ ਮੁਹਿੰਮਾਂ ਚਲਾਉਣ ਦਾ ਸੱਦਾ ਦਿੱਤਾ



ਵੈਕਸੀਨ ਦੇ ਫਾਇਦਿਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਲੋੜ : ਉਪ ਰਾਸ਼ਟਰਪਤੀ



ਸੀਐੱਸਆਰ ਕੰਪਨੀਆਂ ਨੂੰ ਸਮਾਜ ਨੂੰ ਵਾਪਸ ਦੇਣ ਦਾ ਇੱਕ ਸ਼ਾਨਦਾਰ ਮੌਕਾ ਦਿੰਦਾ ਹੈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਦਸਤਾਵੇਜ਼ੀ 'ਸੰਜੀਵਨੀ: ਦ ਜਰਨੀ' ਦਾ ਉਦਘਾਟਨ ਕੀਤਾ

Posted On: 30 MAR 2022 8:16PM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਮੀਡੀਆ ਸੰਸਥਾਵਾਂ ਸਿਹਤ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਲਈ ਵਧੇਰੇ ਸਰਗਰਮ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਮੀਡੀਆ ਸੰਸਥਾਵਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਅਹਿਮ ਸਿਹਤ ਮੁੱਦਿਆਂ 'ਤੇ ਜਾਗਰੂਕਤਾ ਮੁਹਿੰਮਾਂ ਚਲਾਉਣ ਦਾ ਸੱਦਾ ਦਿੱਤਾ।

ਉਪ ਰਾਸ਼ਟਰਪਤੀਸ਼੍ਰੀ ਐੱਮ. ਵੈਂਕਈਆ ਨਾਇਡੂ ਦਸਤਾਵੇਜ਼ੀ 'ਸੰਜੀਵਨੀ: ਦ ਜਰਨੀਦਾ ਉਦਘਾਟਨ ਕਰ ਰਹੇ ਸਨਜੋ ਨੈੱਟਵਰਕ 18 ਅਤੇ ਫੈਡਰਲ ਬੈਂਕ ਦੀ ਮੁਹਿੰਮ ‘ਸੰਜੀਵਨੀ: ਏ ਸ਼ੌਟ ਆਵ੍ ਲਾਈਫ’ ਨੂੰ ਸ਼ਾਮਲ ਕਰਦੀ ਹੈ ਜਿਸ ਦਾ ਉਦੇਸ਼ ਜਾਗਰੂਕਤਾ ਫੈਲਾਉਣਾ ਅਤੇ ਵੈਕਸੀਨ ਸਬੰਧੀ ਹਿਚਕਿਚਾਹਟ ਨੂੰ ਦੂਰ ਕਰਨਾ ਹੈ।

ਟੀਕਾਕਰਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ, "ਟੀਕਾਕਰਣ ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਲਈਖਾਸ ਕਰਕੇ ਗ੍ਰਾਮੀਣ ਖੇਤਰਾਂ ਵਿੱਚਟੀਕਿਆਂ ਦੇ ਲਾਭਾਂ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।"

ਸ਼੍ਰੀ ਨਾਇਡੂ ਨੇ ਭਾਰਤ ਵਿੱਚ ਹੁਣ ਤੱਕ ਕੋਵਿਡ-19 ਵੈਕਸੀਨ ਦੀਆਂ 183 ਕਰੋੜ ਤੋਂ ਵੱਧ ਖੁਰਾਕਾਂ ਦੇਣ ਵਿੱਚ ਸਮੂਹਿਕ ਯਤਨਾਂ ਲਈ ਸਰਕਾਰਸਿਹਤ ਸੰਭਾਲ਼ ਕਰਮਚਾਰੀਆਂ ਅਤੇ ਨਾਗਰਿਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਿਨ੍ਹਾਂ ਨੇ ਅਜੇ ਤੱਕ ਟੀਕਾਕਰਣ ਨਹੀਂ ਕਰਾਇਆ ਹੈ ਕਿ ਉਹ ਟੀਕਾਕਰਣ ਤੋਂ ਸੰਕੋਚ ਨਾ ਕਰਨ ਅਤੇ ਟੀਕਾਕਰਣ ਕਰਵਾਉਣ।

ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਸੀਐੱਸਆਰ ਕੰਪਨੀਆਂ ਨੂੰ ਸਮਾਜ ਨੂੰ ਵਾਪਸ ਦੇਣ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸੀਐੱਸਆਰ ਸਿਰਫ਼ ਦਾਨ ਜਾਂ ਪਰਉਪਕਾਰ ਨਹੀਂ ਹੈ ਸਗੋਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਦੀ ਜ਼ਿੰਮੇਦਾਰੀ ਹੈ।

ਇਸ ਮੌਕੇ ’ਤੇ ਚੀਫ ਕੰਟੈਂਟ ਅਫ਼ਸਰ ਸ਼੍ਰੀ ਸੰਤੋਸ਼ ਮੇਨਨ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)ਨੈੱਟਵਰਕ 18 ਡਿਜੀਟਲ ਸ਼੍ਰੀ ਪੁਨੀਤ ਸਿੰਘਵੀਮੈਨੇਜਿੰਗ ਐਡੀਟਰਸੀਐੱਨਬੀਸੀ ਟੀਵੀ 18, ਸ਼੍ਰੀਮਤੀ ਸ਼ੀਰੀਨ ਭਾਨਮੈਨੇਜਿੰਗ ਐਡੀਟਰਸਪੈਸ਼ਲ ਪ੍ਰੋਜੈਕਟਸ ਨੈੱਟਵਰਕ 18 ਸ਼੍ਰੀ ਆਨੰਦ ਨਰਸਿਮਹਨਨੈੱਟਵਰਕ 18 ਅਤੇ ਫੈਡਰਲ ਬੈਂਕ ਦੇ ਸੀਨੀਅਰ ਐਗਜ਼ੀਕਿਊਟਿਵ ਅਤੇ ਹੋਰ ਮੌਜੂਦ ਸਨ।

 

 

 **********

ਐੱਮਐੱਸ/ਆਰਕੇ


(Release ID: 1811777) Visitor Counter : 143


Read this release in: English , Urdu , Hindi , Manipuri