ਪ੍ਰਧਾਨ ਮੰਤਰੀ ਦਫਤਰ

ਅਹਿੰਸਾ ਯਾਤਰਾ ਸੰਪੰਨਤਾ ਸਮਾਰੋਹ ਕਾਰਯਕ੍ਰਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 27 MAR 2022 3:54PM by PIB Chandigarh

ਨਮਸਕਾਰਪ੍ਰੋਗਰਾਮ ਵਿੱਚ ਉਪਸਥਿਤ ਆਚਾਰੀਆ ਸ਼੍ਰੀ ਮਹਾਸ਼੍ਰਮਣ ਜੀਮੁਨੀ ਗਣ, ਪੂਜਯ ਸਾਧਵੀ ਜੀ  ਗਣ ਅਤੇ ਸਾਰੇ ਸ਼ਰਧਾਲੂ ਸਾਡਾ ਇਹ ਭਾਰਤ ਹਜ਼ਾਰਾਂ ਵਰ੍ਹਿਆਂ ਤੋਂ ਸੰਤਾਂ ਦੀਰਿਸ਼ੀਆਂ ਦੀਮੁਨੀਆਂ ਦੀਆਚਾਰੀਆਂ ਦੀ ਇੱਕ ਮਹਾਨ ਪਰੰਪਰਾ ਦੀ ਧਰਤੀ ਰਿਹਾ ਹੈ। ਕਾਲ ਦੇ ਥਪੇੜਿਆਂ ਨੇ ਕੈਸੀ ਵੀ ਚੁਣੌਤੀਆਂ ਪੇਸ਼ ਕੀਤੀਆਂ ਹੋਣਲੇਕਿਨ ਇਹ ਪਰੰਪਰਾ ਵੈਸੇ ਹੀ ਚਲਦੀ ਰਹੀ। ਸਾਡੇ ਇੱਥੇ ਆਚਾਰੀਆ ਉਹੀ ਬਣਿਆ ਹੈਜਿਸ ਨੇ ਸਾਨੂੰ ਚਰੈਵੇਤੀ-ਚਰੈਵੇਤੀ ਦਾ ਮੰਤਰ ਦਿੱਤਾ ਹੈ। ਸਾਡੇ ਇੱਥੇ ਆਚਾਰੀਆ ਉਹੀ ਹੋਇਆ ਹੈਜਿਸਨੇ ਚਰੈਵੇਤੀ-ਚਰੈਵੇਤੀ ਦੇ ਮੰਤਰ ਨੂੰ ਜੀਵਿਆ ਹੈ। ਸ਼ਵੇਤਾਂਬਰ ਤੇਰਾਪੰਥ ਤਾਂ ਚਰੈਵੇਤੀ- ਚਰੈਵੇਤੀ ਦੀਨਿਰੰਤਰ ਗਤੀਸ਼ੀਲਤਾ ਦੀ ਇਸ ਮਹਾਨ ਪਰੰਪਰਾ ਨੂੰ ਨਵੀਂ ਉਚਾਈ ਦਿੰਦਾ ਆਇਆ ਹੈ।  ਆਚਾਰੀਆ ਭਿਕਸ਼ੂ ਨੇ ਸ਼ਿਥਿਲਤਾ ਦੇ ਤਿਆਗ ਨੂੰ ਹੀ ਅਧਿਆਤਮਿਕ ਸੰਕਲਪ ਬਣਾਇਆ ਸੀ

ਆਧੁਨਿਕ ਸਮੇਂ ਵਿੱਚ ਆਚਾਰੀਆ ਤੁਲਸੀ ਅਤੇ ਆਚਾਰੀਆ ਮਹਾਪ੍ਰੱਗਯ ਜੀ ਤੋਂ ਜੋ ਪ੍ਰਾਰੰਭ ਹੋਈ ਮਹਾਨ ਪਰੰਪਰਾ ਅੱਜ ਆਚਾਰੀਆ ਮਹਾਸ਼੍ਰਮਣ ਜੀ ਦੇ ਰੂਪ ਵਿੱਚ ਸਾਡੇ ਸਭ ਦੇ ਸਾਹਮਣੇ ਜੀਵੰਤ ਹੈ।  ਆਚਾਰੀਆ ਮਹਾਸ਼੍ਰਮਣ ਜੀ ਨੇ ਵਰ੍ਹਿਆਂ ਵਿੱਚ 18 ਹਜ਼ਾਰ ਕਿਲੋਮੀਟਰ ਦੀ ਇਹ ਪਦਯਾਤਰਾ ਪੂਰੀ ਕੀਤੀ ਹੈ। ਇਹ ਪਦਯਾਤਰਾ ਦੁਨੀਆ ਦੇ ਤਿੰਨ ਦੇਸ਼ਾਂ ਦੀ ਯਾਤਰਾ ਸੀ। ਇਸ ਦੇ ਜ਼ਰੀਏ ਆਚਾਰੀਆ ਸ਼੍ਰੀ ਨੇ ‘ਵਸੁਧੈਵ ਕੁਟੁੰਬਕਮ੍’ ਦੇ ਭਾਰਤੀ ਵਿਚਾਰ ਨੂੰ ਵਿਸਤਾਰ ਦਿੱਤਾ ਹੈ। ਇਸ ਪਦਯਾਤਰਾ ਨੇ ਦੇਸ਼ ਦੇ 20 ਰਾਜਾਂ ਨੂੰ ਇੱਕ ਵਿਚਾਰ ਨਾਲਇੱਕ ਪ੍ਰੇਰਣਾ ਨਾਲ ਜੋੜਿਆ। ਜਿੱਥੇ ਅਹਿੰਸਾ ਹੈਉੱਥੇ ਹੀ ਏਕਤਾ ਹੈ।  ਜਿੱਥੇ ਏਕਤਾ ਹੈਉੱਥੇ ਹੀ ਅਖੰਡਤਾ ਹੈ। ਜਿੱਥੇ ਅਖੰਡਤਾ ਹੈਉੱਥੇ ਹੀ ਸ਼੍ਰੇਸ਼ਠਤਾ ਹੈ। ਮੈਂ ਮੰਨਦਾ ਹਾਂ,  ਤੁਸੀਂ ‘ਏਕ ਭਾਰਤਸ਼੍ਰੇਸ਼ਠ ਭਾਰਤ’ ਦੇ ਮੰਤਰ ਨੂੰ ਅਧਿਆਤਮਿਕ ਸੰਕਲਪ ਦੇ ਰੂਪ ਵਿੱਚ ਪ੍ਰਸਾਰਿਤ ਕਰਨ ਦਾ ਕੰਮ ਕੀਤਾ ਹੈ। ਮੈਂ ਇਸ ਯਾਤਰਾ ਦੇ ਪੂਰਾ ਹੋਣ ’ਤੇ ਆਚਾਰੀਆ ਮਹਾਸ਼੍ਰਮਣ ਜੀ ਨੂੰਅਤੇ ਸਾਰੇ ਅਨੁਯਾਈਆਂ ਨੂੰ ਸ਼ਰਧਾਪੂਰਵਕ ਅਨੇਕਅਨੇਕ ਵਧਾਈ ਦਿੰਦਾ ਹਾਂ

ਸਾਥੀਓ,

ਸ਼ਵੇਤਾਂਬਰ ਤੇਰਾ ਪੰਥ ਦੇ ਆਚਾਰੀਆਂ ਦਾ ਮੈਨੂੰ ਹਮੇਸ਼ਾ ਤੋਂ ਵਿਸ਼ੇਸ਼ ਪਿਆਰ ਮਿਲਦਾ ਰਿਹਾ ਹੈ।  ਆਚਾਰੀਆ ਤੁਲਸੀ ਜੀਉਨ੍ਹਾਂ ਦੇ ਪੱਟਧਰ ਆਚਾਰੀਆ ਮਹਾਪ੍ਰਗਯ ਜੀ ਅਤੇ ਹੁਣ ਆਚਾਰੀਆ ਮਹਾਸ਼੍ਰਮਣ ਜੀਇਨ੍ਹਾਂ ਸਭ ਦਾ ਮੈਂ ਵਿਸ਼ੇਸ਼ ਕ੍ਰਿਪਾਪਾਤਰ ਰਿਹਾ ਹਾਂ। ਇਸੇ ਪ੍ਰੇਮ ਦੇ ਕਾਰਨ ਮੈਨੂੰ ਤੇਰਾਪੰਥ  ਦੇ ਆਯੋਜਨਾਂ ਨਾਲ ਜੁੜਨ ਦਾ ਸੁਭਾਗ ਵੀ ਮਿਲਦਾ ਰਹਿੰਦਾ ਹੈ। ਇਸੇ ਪ੍ਰੇਮ ਦੇ ਕਾਰਨ ਮੈਂ ਆਪ ਆਚਾਰੀਆਂ ਦੇ ਦਰਮਿਆਨ ਇਹ ਕਿਹਾ ਸੀ ਕਿ- ਇਹ ਤੇਰਾ ਪੰਥ ਹੈਇਹ ਮੇਰਾ ਪੰਥ ਹੈ

ਭਾਈਓ ਭੈਣੋਂ,

ਮੈਂ ਜਦੋਂ ਆਚਾਰੀਆ ਮਹਾਸ਼੍ਰਮਣ ਜੀ ਦੀ ਇਸ ਪਦਯਾਤਰਾ ਨਾਲ ਜੁੜੀ ਜਾਣਕਾਰੀ ਦੇਖ ਰਿਹਾ ਸਾਂਤਾਂ ਮੈਨੂੰ ਉਸ ਵਿੱਚ ਵੀ ਇੱਕ ਸੁਖਦ ਸੰਜੋਗ ਦਿਖਿਆ ਤੁਸੀਂ ਇਹ ਯਾਤਰਾ 2014 ਵਿੱਚ ਦਿੱਲੀ ਦੇ ਲਾਲ ਕਿਲੇ ਤੋਂ ਸ਼ੁਰੂ ਕੀਤੀ ਸੀ। ਉਸ ਸਾਲ ਦੇਸ਼ ਨੇ ਵੀ ਇੱਕ ਨਵੀਂ ਯਾਤਰਾ ਸ਼ੁਰੂ ਕੀਤੀ ਅਤੇ ਮੈਂ ਲਾਲ ਕਿਲੇ ਤੋਂ ਕਿਹਾ ਸੀ ਕਿ ਇਹ ਨਵੇਂ ਭਾਰਤ ਦੀ ਨਵੀਂ ਯਾਤਰਾ ਹੈ। ਆਪਣੀ ਇਸ ਯਾਤਰਾ ਵਿੱਚ ਦੇਸ਼ ਦੇ ਵੀ ਉਹੀ ਸੰਕਲਪ ਰਹੇ- ਜਨਸੇਵਾਜਨ-ਕਲਿਆਣ! ਅੱਜ ਤੁਸੀਂ ਕਰੋੜਾਂ ਦੇਸ਼ਵਾਸੀਆਂ ਨਾਲ ਮਿਲ ਕੇਪਰਿਵਰਤਨ ਦੇ ਇਸ ਮਹਾਯੱਗ ਵਿੱਚ ਉਨ੍ਹਾਂ ਦੀ ਭਾਗੀਦਾਰੀ ਦੀ ਸਹੁੰ ਦਿਵਾ ਕੇ ਦਿੱਲੀ ਆਏ ਹੋ। ਮੈਨੂੰ ਭਰੋਸਾ ਹੈਤੁਸੀਂ ਦੇਸ਼ ਦੇ ਕੋਨੇ-ਕੋਨੇ ਵਿੱਚਜਨ-ਜਨ ਵਿੱਚ ਨਵੇਂ ਭਾਰਤ ਦੀ ਇਸ ਨਵੀਂ ਯਾਤਰਾ ਦੀ ਊਰਜਾ ਨੂੰ ਅਨੁਭਵ ਕੀਤਾ ਹੋਵੇਗਾਉਸ ਨੂੰ ਸਾਖਿਆਤ ਦੇਖਿਆ ਹੋਵੇਗਾ। ਮੇਰੀ ਤਾਕੀਦ ਹੈ ਕਿ ਬਦਲਦੇ ਭਾਰਤ ਦੇ ਇਹ ਅਨੁਭਵ ਤੁਸੀਂ ਜਿਤਨਾ ਜ਼ਿਆਦਾ ਦੇਸ਼ਵਾਸੀਆਂ ਦੇ ਨਾਲ ਸਾਂਝਾ ਕਰੋਂਗੇਉਨੀ ਹੀ ਉਨ੍ਹਾਂ ਨੂੰ ਪ੍ਰੇਰਣਾ ਮਿਲੇਗੀ

ਸਾਥੀਓ,

ਆਚਾਰੀਆ ਸ਼੍ਰੀ ਨੇ ਆਪਣੀ ਇਸ ਪਦਯਾਤਰਾ ਵਿੱਚ ‘ਸਦਭਾਵਨਾਨੈਤਿਕਤਾ ਅਤੇ ਨਸ਼ਾਮੁਕਤੀ’ ਇੱਕ ਸੰਕਲਪ ਦੇ ਰੂਪ ਵਿੱਚ ਸਮਾਜ ਦੇ ਸਾਹਮਣੇ ਪੇਸ਼ ਕੀਤਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਦੌਰਾਨ ਲੱਖਾਂ-ਲੱਖ ਲੋਕ ਨਸ਼ਾਮੁਕਤੀ ਜੈਸੇ ਸੰਕਲਪ ਨਾਲ ਜੁੜੇ ਹਨ। ਇਹ ਆਪਣੇ ਆਪ ਵਿੱਚ ਇੱਕ ਬਹੁਤ ਬੜਾ ਅਭਿਯਾਨ ਹੈ। ਅਧਿਆਤਮਿਕ ਦ੍ਰਿਸ਼ਟੀ ਤੋਂ ਦੇਖੋਤਾਂ ਅਸੀਂ ਸਵ (ਆਪਣੇ ਆਪ) ਦਾ ਸਾਖਿਆਤਕਾਰ ਤਦੇ ਕਰ ਪਾਉਂਦੇ ਹਾਂਜਦੋਂ ਅਸੀਂ ਵਿਅਸਨ (ਨਸ਼ੇ) ਤੋਂ ਮੁਕਤ ਹੁੰਦੇ ਹਾਂ ਇਹ ਵਿਅਸਨਇਹ ਨਸ਼ਾਲੋਭ-ਲਾਲਚ ਅਤੇ ਸੁਆਰਥ ਦਾ ਵੀ ਹੋ ਸਕਦਾ ਹੈ। ਜਦੋਂ ਖ਼ੁਦ ਨਾਲ ਸਾਖਿਆਤਕਾਰ ਹੁੰਦਾ ਹੈਤਦੇ ‘ਸਵਯੰ ਮੇਂ ਸਰਵਮ੍’ ਦੇ ਦਰਸ਼ਨ ਹੁੰਦੇ ਹਨ ਤਦੇ ਸਾਨੂੰ ਸੁਆਰਥ ਤੋਂ ਉੱਪਰ ਉਠ ਕੇ ਪਰਮਾਰਥ ਦੇ ਲਈ ਆਪਣੇ ਕਰਤੱਵਾਂ ਦਾ ਬੋਧ ਹੁੰਦਾ ਹੈ

ਸਾਥੀਓ

ਅੱਜ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਵੀ ਸਵ ਸੇ ਉੱਪਰ ਉਠ ਕੇ ਸਮਾਜ ਅਤੇ ਰਾਸ਼ਟਰ ਦੇ ਲਈ ਕਰਤੱਵਾਂ ਦਾ ਸੱਦਾ ਦੇ ਰਿਹਾ ਹੈ। ਅੱਜ ਦੇਸ਼ ‘ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸਔਰ ਸਬਕਾ ਪ੍ਰਯਾਸ’ ਦੇ ਸੰਕਲਪ ’ਤੇ ਅੱਗੇ ਵਧ ਰਿਹਾ ਹੈ। ਸਰਕਾਰਾਂ ਹੀ ਸਭ ਕੁਝ ਕਰਨਗੀਆਂਸੱਤਾ ਹੀ ਸਭ ਕੁਝ ਚਲਾਵੇਗੀਇਹ ਕਦੇ ਵੀ ਭਾਰਤ ਦਾ ਭਾਵ ਨਹੀਂ ਰਿਹਾ ਹੈ। ਇਹ ਭਾਰਤ ਦੀ ਪ੍ਰਕਿਰਤੀ ਹੀ ਨਹੀਂ ਰਹੀ ਹੈ। ਸਾਡੇ ਇੱਥੇ ਰਾਜ ਸੱਤਾਸਮਾਜ ਸੱਤਾਅਧਿਆਤਮ ਸੱਤਾਸਭ ਦੀ ਬਰਾਬਰ ਭੂਮਿਕਾ ਰਹੀ ਹੈ। ਸਾਡੇ ਇੱਥੇ ਕਰਤੱਵ ਹੀ ਧਰਮ ਰਿਹਾ ਹੈ। ਮੈਨੂੰ ਆਚਾਰੀਆ ਤੁਲਸੀ ਜੀ  ਦੀ ਇੱਕ ਬਾਤ ਵੀ ਯਾਦ ਆ ਰਹੀ ਹੈ। ਉਹ ਕਹਿੰਦੇ ਸਨ- “ਮੈਂ ਸਬ ਸੇ ਪਹਲੇ ਮਾਨਵ ਹੂੰ,  ਫਿਰ ਮੈਂ ਏਕ ਧਾਰਮਿਕ ਵਿਅਕਤੀ ਹੂੰ। ਫਿਰ ਮੈਂ ਏਕ ਸਾਧਨਾ ਕਰਨੇ ਵਾਲਾ ਜੈਨ ਮੁਨੀ ਹੂੰ। ਉਸ ਕੇ ਬਾਦ ਮੈਂ ਤੇਰਾ ਪੰਥ ਕਾ ਆਚਾਰੀਆ ਹੂੰ। ਕਰਤੱਵ ਪਥ ’ਤੇ ਚਲਦੇ ਹੋਏ ਅੱਜ ਦੇਸ਼ ਵੀ ਆਪਣੇ ਸੰਕਲਪਾਂ ਵਿੱਚ ਇਹੀ ਭਾਵ ਦੁਹਰਾ ਰਿਹਾ ਹੈ

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਅੱਜ ਇੱਕ ਨਵੇਂ ਭਾਰਤ ਦੇ ਸੁਪਨੇ ਦੇ ਨਾਲ ਸਾਡਾ ਭਾਰਤ ਸਮੂਹਿਕਤਾ ਦੀ ਸ਼ਕਤੀ ਨਾਲ ਅੱਗੇ ਵਧ ਰਿਹਾ ਹੈ। ਅੱਜ ਸਾਡੀਆਂ ਅਧਿਆਤਮਿਕ ਸ਼ਕਤੀਆਂਸਾਡੇ ਆਚਾਰੀਆਸਾਡੇ ਸੰਤ ਸਭ ਮਿਲ ਕਰ ਕੇ ਭਾਰਤ ਦੇ ਭਵਿੱਖ ਨੂੰ ਦਿਸ਼ਾ ਦੇ ਰਹੇ ਹਨ। ਮੇਰੀ ਪ੍ਰਾਰਥਨਾ ਹੈ, ਤੁਸੀਂ ਦੇਸ਼ ਦੀਆਂ ਇਨ੍ਹਾਂ ਅਪੇਖਿਆਵਾਂ (ਉਮੀਦਾਂ) ਨੂੰਦੇਸ਼ ਦੇ ਪ੍ਰਯਾਸਾਂ ਨੂੰ ਵੀ ਜਨ-ਜਨ ਤੱਕ ਲੈ ਜਾਣ ਦਾ ਇੱਕ ਸਰਗਰਮ ਮਾਧਿਅਮ ਬਣੋਂ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਜਿਨ੍ਹਾਂ ਸੰਕਲਪਾਂ ’ਤੇ ਅੱਗੇ ਵਧ ਰਿਹਾ ਹੈਚਾਹੇ ਉਹ ਪਰਿਆਵਰਣ (ਵਾਤਾਵਰਣ) ਦਾ ਵਿਸ਼ਾ ਹੋਵੇਪੋਸ਼ਣ ਦਾ ਪ੍ਰਸ਼ਨ ਹੋਵੇਜਾਂ ਫਿਰ ਗ਼ਰੀਬਾਂ ਦੇ ਕਲਿਆਣ ਦੇ ਲਈ ਪ੍ਰਯਾਸ,  ਇਨ੍ਹਾਂ ਸਾਰੇ ਸੰਕਲਪਾਂ ਵਿੱਚ ਤੁਹਾਡੀ ਬੜੀ ਭੂਮਿਕਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਆਪ ਸੰਤਾਂ ਦੇ ਅਸ਼ੀਰਵਾਦ ਦੇਸ਼ ਦੇ ਇਨ੍ਹਾਂ ਪ੍ਰਯਾਸਾਂ ਨੂੰ ਹੋਰ ਅਧਿਕ ਪ੍ਰਭਾਵੀ ਬਣਾਉਣਗੇਅਤੇ ਅਧਿਕ ਸਫ਼ਲ ਬਣਾਉਣਗੇ। ਇਸ ਭਾਵਨਾ ਦੇ ਨਾਲਸਾਰੇ ਸੰਤਾਂ ਦੇ ਚਰਨਾਂ ਵਿੱਚ ਵੰਦਨ ਕਰਦੇ ਹੋਏ ਆਪ ਸਭ ਦਾ ਹਿਰਦੇ ਪੂਰਵਕ ਬਹੁਤ ਬਹੁਤ ਧੰਨਵਾਦ!

 

******

ਡੀਐੱਸ/ਵੀਜੇ/ਏਕੇ/ਡੀਕੇ



(Release ID: 1810675) Visitor Counter : 154