ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਨੇਹਰੂ ਯੁਵਾ ਕੇਂਦਰ ਸੰਗਠਨ ਅਤੇ ਨੈਸ਼ਨਲ ਸਰਵਿਸ ਸਕੀਮ ਨੇ ਦੇਸ਼ਭਰ ਦੇ 623 ਜ਼ਿਲ੍ਹਿਆਂ ਵਿੱਚ ਸਹੀਦ ਦਿਵਸ ਮਨਾਇਆ


ਨੇਹਰੂ ਯੁਵਾ ਕੇਂਦਰ ਨਾਲ ਜੁੜੇ 457 ਯੂਨੀਵਰਸਿਟੀਆਂ ਦੇ ਅਧੀਨ 10926 ਕਾਲਜਾਂ/ਸੰਸਥਾਨਾਂ ਨੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ

Posted On: 24 MAR 2022 9:51AM by PIB Chandigarh

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੇ ਕ੍ਰਮ ਵਿੱਚ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਦੇ ਯੁਵਾ ਪ੍ਰੋਗਰਾਮ ਵਿਭਾਗ ਨੇ 23 ਮਾਰਚ, 2022 ਨੂੰ ਦੇਸ਼ਭਰ ਵਿੱਚ ਸ਼ਹੀਦ ਦਿਵਸ ਮਨਾਇਆ, ਜਿਸ ਵਿੱਚ ਨੇਹਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਨਾਲ ਜੁੜੇ ਕਲੱਬਾਂ ਤੇ ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ) ਨਾਲ ਸੰਬੰਧਿਤ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਯੁਵਾ ਵਲੰਟੀਅਰਾਂ ਅਤੇ ਮੈਂਬਰਾਂ ਨੇ ਵੱਡੀ ਸੰਖਿਆ ਵਿੱਚ ਹਿੱਸੇਦਾਰੀ ਕੀਤੀ। ਸ਼ਹੀਦ ਦਿਵਸ ਐੱਨਵਾਈਕੇਐੱਸ ਦੇ 623 ਜ਼ਿਲ੍ਹਿਆਂ ਅਤੇ ਐੱਨਐੱਸਐੱਸ ਨਾਲ ਜੁੜੇ 457 ਯੂਨੀਵਰਸਿਟੀਆਂ ਦੇ ਅਧੀਨ ਕਾਲਜਾਂ/ਸੰਸਥਾਨਾਂ ਵਿੱਚ ਮਨਾਇਆ ਗਿਆ।

https://ci5.googleusercontent.com/proxy/PGaxlnNMSYlyGBvsduWVFVISuE-ArzSpAE0RtMnLvK0aD9_-t9J6I7rgWehf8UFN9GT9ktvWIrwNzPc_ZB3qGrJG1Aq0B6qbDQhnGwNKUoD9PB9M6fW6WPvI3w=s0-d-e1-ft#https://static.pib.gov.in/WriteReadData/userfiles/image/image001IYI7.jpg

ਯਾਦ ਰਹੇ ਕਿ 23 ਮਾਰਚ, 1931 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ ਸੀ। ਇਨ੍ਹਾਂ ਵੀਰ ਯੁਵਾ ਕ੍ਰਾਂਤੀਕਾਰੀਆਂ ਤੇ ਸਾਡੇ ਦੇਸ਼ ਦੇ ਮਹਾਨ ਸਪੂਤਾਂ ਦੇ ਸਰਵਉੱਚ ਬਲੀਦਾਨ ਦੀ ਯਾਦ ਵਿੱਚ ਦੇਸ਼ਭਰ ਵਿੱਰ ਹਰ ਵਰ੍ਹੇ 23 ਮਾਰਚ ਨੂੰ ਸ਼ਹੀਦ ਦਿਵਸ ਮਨਾਇਆ ਜਾਂਦਾ ਹੈ।

https://ci6.googleusercontent.com/proxy/fh5WflsdJuNM6uAS9BaRe5QH3TUz3SpkZ1qDG8DLqgWthHXNDemc8CSTr5CpWgXifYcuYByJjyc1LawdVLuPs2OiWGoM462bNzTMyNJLdQ8CX_JdI3qQvJ-WVg=s0-d-e1-ft#https://static.pib.gov.in/WriteReadData/userfiles/image/image002771M.jpg

ਇਸ ਬਾਰ ਸ਼ਹੀਦ ਦਿਵਸ ਆਜ਼ਾਦੀ ਕੇ ਅੰਮ੍ਰਿਤ ਮਹੋਤਵ ਦੌਰਾਨ ਆਇਆ ਹੈ, ਜਿਸ ਦੇ ਅਧਾਰ ‘ਤੇ ਐੱਨਵਾਈਕੇਐੱਸ ਤੇ ਐੱਨਐੱਸਐੱਸ ਦੁਆਰਾ ਆਯੋਜਿਤ ਸ਼ਹੀਦ ਦਿਵਸ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਇਸ ਦੀ ਵਿਸ਼ਾਵਸਤੁ ਕ੍ਰਾਂਤੀਕਾਰੀਆਂ ਨੂੰ ਸ਼ਰਧਾਂਜਲੀ ਸੀ। ਵਿਸ਼ਾਵਸਤੁ ਦੇ ਮੱਦੇਨਜ਼ਰ ਸ਼ਹੀਦ ਦਿਵਸ 2022 ਦੌਰਾਨ ਨੇਹਰੂ ਯੁਵਾ ਕੇਂਦਰ ਸੰਗਠਨ ਅਤੇ ਨੈਸ਼ਨਲ ਸਰਵਿਸ ਯੋਜਨਾ ਨੇ ਦੇਸ਼ਭਰ ਦੇ 623 ਐੱਨਵਾਈਕੇ ਜ਼ਿਲ੍ਹਿਆਂ ਤੇ ਐੱਨਐੱਸਐੱਸ ਨਾਲ ਸੰਬੰਧਿਤ ਯੂਨੀਵਰਸਿਟੀਆਂ ਅਤੇ ਕਾਲਜਾਂ/ਸੰਸਥਾਨਾਂ ਵਿੱਚ ਕ੍ਰਾਂਤੀਕਾਰੀਆਂ ਦੇ ਯੋਗਦਾਨਾਂ ਨੂੰ ਯਾਦ ਕੀਤਾ ਗਿਆ।

https://ci5.googleusercontent.com/proxy/po_l99rG__c3JCyik0P3w8BaicmoS1y6vFAL7LM0IbzU6s2eiy0_4hl2JvSRZdev8SdJlHm9g_Q_2wF28WZIlvcnWunqDbyQowZqWohN3J3JwMOpA84K4m2orA=s0-d-e1-ft#https://static.pib.gov.in/WriteReadData/userfiles/image/image003X0HD.jpg

ਇਨ੍ਹਾਂ ਪ੍ਰੋਗਰਾਮਾਂ ਦੇ ਮਾਧਿਅਮ ਤੋਂ ਇਨ੍ਹਾਂ ਸੁਤੰਤਰਤਾ ਸੈਨਾਨੀਆਂ ਦੇ ਜੀਵਨ, ਕਾਰਜ ਅਤੇ ਦਰਸ਼ਨ ਬਾਰੇ ਵਿੱਚ ਜਾਨਕਰ ਯੁਵਾ ਪੀੜ੍ਹੀ ਸ਼ੁਕਰਗੁਜ਼ਾਰ, ਮਾਣ, ਸਨਮਾਨ ਅਤੇ ਕਰਤੱਵ ਦੀ ਭਾਵਨਾ ਨਾਲ ਭਰਿਆ ਹੋਇਆ ਹੈ। ਇਨ੍ਹਾਂ ਦੀ ਜੀਵਨੀ ਨਾਲ ਯੁਵਾ ਪ੍ਰੇਰਿਤ ਹੋਏ ਤੇ ਉਨ੍ਹਾਂ ਵਿੱਚ ਦੇਸ਼ਪ੍ਰੇਮ ਅਤੇ ਰਾਸ਼ਟਰਪ੍ਰੇਮ ਦੀ ਭਾਵਨਾ ਦਾ ਸੰਚਾਰ ਹੋਇਆ। ਉਹ ਸਾਰੇ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਵਿੱਚ ਖੁਦ ਨੂੰ ਸ਼ਾਮਲ ਕਰਨ ਦੇ ਲਈ ਪ੍ਰੇਰਿਤ ਹੋਏ।

 

ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਇੰਕਲਾਬੀ ਸ਼ਹੀਦਾਂ ਦੀ ਯਾਦ ਵਿੱਚ ਐੱਨਵਾਈਕੇ ਜ਼ਿਲ੍ਹਿਆਂ ਤੇ ਐੱਨਐੱਸਐੱਸ ਸੰਬੰਧਿਤ ਯੂਨੀਵਰਸਿਟੀਆਂ ਨੇ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ, ਜਿਨ੍ਹਾਂ ਵਿੱਚ ਚਿੱਤਰਾਂ ਨੂੰ ਹਾਰ ਪਹਿਨਾਉਣਾ, ਦੀਵਾ ਜਗਾਉਣਾ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਜੀਵਨ 'ਤੇ ਗੋਸ਼ਠੀਆਂ/ਸੈਮੀਨਾਰਾਂ/ਲੈਕਚਰਾਂ ਦਾ ਆਯੋਜਨ, ਸਹੁੰ ਚੁੱਕਣਾ, ਸਪੋਰਟਸ ਮੀਟ, ਸਕਿੱਟਸ, ਸਪਾਟ ਕਵਿਜ਼, ਚੀਜ਼ਾਂ ਦੀ ਵੰਡ, ਪਲੌਗ ਦੌੜ, ਗਿਆਨ ਅਧਾਰਿਤ ਮੁਕਾਬਲੇ ਆਦਿ ਸ਼ਾਮਲ ਕੀਤੇ ਗਏ ਸਨ।

 

https://ci6.googleusercontent.com/proxy/DxvJ2iM9WGFaexbRULbfRkb907FFUEjfJjHRelFOm5-N3LZw_gCP1KKnHIRimcIFKy-T0atFJ65dNIK4RayGVf8eijSuciZ-4nsIdHtaCfXrGwQDc5zNhxoM-g=s0-d-e1-ft#https://static.pib.gov.in/WriteReadData/userfiles/image/image004DSDK.jpg

ਐੱਨਵਾਈਕੇਐੱਸ ਅਤੇ ਐੱਨਐੱਸਐੱਸ ਨੇ ਸੁਤੰਤਰਤਾ ਸੇਨਾਨੀਆਂ, ਅਕਾਦਮੀਆਂ, ਕਲਾਕਾਰਾਂ, ਆਈਕੋਨਿਕ ਸ਼ਖਸੀਅਤਾਂ, ਰਾਜ/ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਭਿੰਨ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤਾ। ਐੱਨਵਾਈਕੇਐੱਸ ਅਤੇ ਐੱਨਐੱਸਐੱਸ ਨਾਲ ਜੁੜੇ ਯੁਵਾ ਵਲੰਟੀਅਰਾਂ ਨੇ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਦਾ ਆਯੋਜਨ ਅੱਠ ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 14 ਸਥਾਨਾਂ ‘ਤੇ ਕੀਤਾ ਗਿਆ ਸੀ। ਇਹ ਆਯੋਜਨ ਭਾਰਤ ਦੇ ਸੁਤੰਤਰਤਾ ਸੰਘਰਸ਼ ਦੇ ਇਤਿਹਾਸ ਦੇ ਦ੍ਰਿਸ਼ਟੀਕੋਣ ਵਿੱਚ ਸੱਭਿਆਚਾਰ ਮੰਤਰਾਲੇ ਨੇ ਕੀਤਾ ਸੀ।

 *******

 

ਐੱਨਬੀ/ਓਏ
 


(Release ID: 1809247) Visitor Counter : 188