ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪੈਰਾ ਬੈਡਮਿੰਟਨ ਖਿਡਾਰੀ ਮਾਨਸੀ ਜੋਸ਼ੀ ਨੇ ਦਿੱਲੀ ਦੇ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਗਲਵਾਨ ਘਾਟੀ ਦੇ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ, ਕਿਹਾ- “ਦੇਸ਼ ਦਾ ਪ੍ਰਤਿਨਿਧੀਤਵ ਕਰਦੇ ਸਮੇਂ ਮੈਂ ਹਮੇਸ਼ਾ ਹਥਿਆਰਬੰਦ ਸੇਨਾ ਦੇ ਬਲੀਦਾਨ ਨੂੰ ਯਾਦ ਰੱਖਾਂਗੀ”
Posted On:
23 MAR 2022 4:52PM by PIB Chandigarh
ਭਾਰਤ ਦੀ ਮੋਹਰੀ ਪੈਰਾ ਬੈਡਮਿੰਟਨ ਖਿਡਾਰੀ ਅਤੇ 2019 ਦੀ ਵਿਸ਼ਵ ਪੈਰਾ ਬੈਡਮਿੰਟਨ ਚੈਂਪੀਅਨ ਮਾਨਸੀ ਜੋਸ਼ੀ ਨੇ ਹਾਲ ਹੀ ਵਿੱਚ ਰਾਸ਼ਟਰੀ ਰਾਜਧਾਨੀ ਦੀ ਸੰਖਿਆਪਤ ਯਾਤਰਾ ਦੇ ਦੌਰਾਨ ਦਿੱਲੀ ਦੇ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕੀਤਾ। ਹਾਲ ਵਿੱਚ ਮਹਿਲਾਵਾਂ ਦੀ ਸਿੰਗਲਜ਼ ਐੱਸਐੱਲ3 ਸ਼੍ਰੇਣੀ ਵਿੱਚ ਬੀਡਬਲਿਊਐੱਫ ਪੈਰਾ-ਬੈਡਮਿੰਟਨ ਵਿੱਚ ਦੁਨੀਆ ਦੀ ਟੋਪ ਖਿਡਾਰੀ ਬਣੀ ਮਾਨਸੀ 2019 ਵਿੱਚ ਇਸ ਦੇ ਉਦਘਾਟਨ ਦੇ ਬਾਅਦ ਤੋਂ ਹਮੇਸ਼ਾ ਹੀ ਇਸ ਰਾਸ਼ਟਰੀ ਸਮਾਰਕ ਦਾ ਦੌਰਾ ਕਰਨਾ ਅਤੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੀ ਸੀ।

ਮਾਨਸੀ ਨੇ ਕਿਹਾ, “2019 ਤੋਂ ਹੀ ਮੈਂ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕਰਨਾ ਅਤੇ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੀ ਸੀ, ਜਿਨ੍ਹਾਂ ਨੇ ਸਾਡੇ ਦੇਸ਼ ਦੇ ਲਈ ਆਪਣੀ ਜਾਨ ਗਵਾ ਦਿੱਤੀ ਅਤੇ ਸਰਵਉੱਚ ਬਲੀਦਾਨ ਦਿੱਤਾ। ਅੱਜ ਆਖਿਰਕਾਰ ਮੈਨੂੰ ਇਹ ਅਵਸਰ ਮਿਲਿਆ ਅਤੇ ਮੈਂ ਵਾਸਤਵ ਵਿੱਚ ਇੱਥੇ ਦਾ ਦੌਰਾ ਕਰਕੇ ਸਨਮਾਨਿਤ ਮਹਿਸੂਸ ਕੀਤਾ।”
ਆਪਣੇ ਦੌਰੇ ਦੇ ਦੌਰਾਨ, ਮਾਨਸੀ ਨੇ ਬਹਾਦੁਰ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ 2020 ਵਿੱਚ ਗਲਵਾਨ ਘਾਟੀ ਦੀ ਹਿੰਸਾ ਵਿੱਚ ਆਪਣੀ ਜਾਨ ਗਵਾ ਦਿੱਤੀ ਸੀ, ਜਿਨ੍ਹਾਂ ਵਿੱਚ ਬਹਾਦੁਰੀ ਦੇ ਲਈ ਭਾਰਤ ਦੇ ਸਰਵਉੱਚ ਫੌਜੀ ਸਨਮਾਨ ਮਹਾਵੀਰ ਚਕ੍ਰ ਹਾਸਲ ਕਰਨ ਵਾਲੇ ਸਵਰਗਵਾਸੀ ਕਰਨਲ ਸੰਤੋਸ਼ ਬਾਬੂ ਸ਼ਾਮਲ ਸਨ।

ਮਾਨਸੀ ਨੇ ਨੈਸ਼ਨਲ ਵਾਰ ਮੈਮੋਰੀਅਲ ਦੇ ਵੀਰਤਾ ਚਕ੍ਰ ਦਾ ਚੱਕਰ ਵੀ ਲਗਾਇਆ, ਜਿਸ ਵਿੱਚ ਭਾਰਤੀ ਸੇਨਾ, ਵਾਯੂ ਸੇਨਾ ਅਤੇ ਨੌਸੇਨਾ ਦੁਆਰਾ ਲੜੀ ਗਈ 6 ਪ੍ਰਸਿੱਧ ਲੜਾਈਆਂ ਦਾ ਪ੍ਰਦਰਸ਼ਨ ਕਰਨ ਵਾਲੇ 6 ਕਾਂਸੀ ਦੇ ਕੰਧ-ਚਿੱਤਰ ਸ਼ਾਮਲ ਹਨ। ਇਹ 6 ਲੜਾਈਆਂ ਹਨ- ਲੋਂਗੇਵਾਲਾ ਦੀ ਲੜਾਈ, ਗੰਗਾਸਾਗਰ ਦੀ ਲੜਾਈ, ਤਿਥਵਾਲ ਦੀ ਲੜਾਈ, ਰੇਜਾਂਗਲਾ ਦੀ ਲੜਾਈ, ਅਪਰੇਸ਼ਨ ਮੇਘਦੂਤ ਅਤੇ ਅਪਰੇਸ਼ਨ ਟ੍ਰਾਈਡੇਂਟ।

ਇਨ੍ਹਾਂ 6 ਖਤਰਨਾਕ ਲੜਾਈਆਂ ਦੀਆਂ ਕਹਾਣੀਆਂ ਨੇ ਮਾਨਸੀ ਨੂੰ ਭਾਵੁਕ ਕਰ ਦਿੱਤਾ ਅਤੇ ਉਨ੍ਹਾਂ ਨੇ ਕਿਹਾ ਕਿ ਜੋਂ ਵੀ ਉਹ ਦੇਸ਼ ਦਾ ਪ੍ਰਤਿਨਿਧੀਤਵ ਕਰੇਗੀ, ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਜਾਵੇਗੀ। ਉਨ੍ਹਾਂ ਨੇ ਕਿਹਾ, “ਮੈਂ ਜ਼ਿਆਦਾ ਜਾਨਣਾ ਚਾਹੁੰਦੀ ਹਾਂ ਅਤੇ ਇੱਕ ਬੱਚੇ ਦੀ ਤਰ੍ਹਾਂ ਜ਼ਿਆਦਾ ਜਾਣਕਾਰੀ (ਇਨ੍ਹਾਂ ਲੜਾਈਆਂ ਬਾਰੇ) ਹਾਸਲ ਕਰਨਾ ਚਾਹੁੰਦੀ ਹਾਂ। ਜੇਕਰ ਮੈਨੂੰ ਇਹ ਜਾਣਕਾਰੀ ਬਚਪਨ ਵਿੱਚ ਮਿਲੀ ਹੁੰਦੀ ਤਾਂ ਮੇਰੇ ਵਿੱਚ ਹਥਿਆਰਬੰਦ ਸੇਨਾ ਬਾਰੇ ਜ਼ਿਆਦਾ ਸਮਝ ਤੇ ਸਨਮਾਨ ਵਿਕਸਿਤ ਹੋਇਆ ਹੁੰਦਾ, ਲੇਕਿਨ ਜ਼ਿਆਦਾ ਦੇਰੀ ਕਦੇ ਨਹੀਂ ਹੁੰਦੀ। ”

ਉਨ੍ਹਾਂ ਨੇ ਕਿਹਾ, “ਅਸੀਂ ਜਦੋਂ ਵੀ ਦੇਸ਼ ਤੋਂ ਬਾਹਰ ਜਾਂਦੇ ਹਾਂ, ਤਿਰੰਗਾ ਨਾਲ ਲੈ ਜਾਂਦੇ ਹਾਂ, ਲੇਕਿਨ ਸਾਡੇ ਵਿੱਚੋਂ ਕੋਈ ਇਹ ਕੰਮ (ਦੇਸ਼ ਦੇ ਲਈ ਜਾਨ ਦੇਣ ਦਾ) ਨਹੀਂ ਕਰ ਸਕਦਾ। ਅਗਲੀ ਬਾਰ, ਜਦੋਂ ਮੈਂ ਦੇਸ਼ ਦਾ ਪ੍ਰਤਿਨਿਧੀਤਵ ਕਰਾਂਗੀ, ਤਾਂ ਮੈਂ ਆਪਣੇ ਮਨ ਵਿੱਚ ਇਨ੍ਹਾਂ ਜਵਾਨਾਂ ਦੇ ਬਲੀਦਾਨਾਂ ਨੂੰ ਹਮੇਸ਼ਾ ਸੰਜੋ ਕੇ ਰੱਖਾਂਗੀਲ ਅਤੇ ਇਸ ਨੂੰ ਹਮੇਸ਼ਾ ਯਾਦ ਰੱਖਾਂਗੀ।”
*******
ਐੱਨਬੀ/ਓਏ
(Release ID: 1809203)
Visitor Counter : 169