ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਨਰੇਂਦਰ ਮੋਦੀ ਸਰਕਾਰ ਨੇ ਕਿਸੇ ਵਿਸ਼ੇਸ਼ ਕਾਰਜ ਲਈ ਵਿਸ਼ੇਸ਼ਤਾ ਵਾਲੇ ਸਰਵਸ਼੍ਰੇਸ਼ਠ ਪ੍ਰਤਿਭਾਵਾਂ ਨੂੰ ਸ਼ਾਮਲ ਕਰਨ ਲਈ ਲੇਟਰਲ ਐਂਟਰੀ ਨਿਯੁਕਤੀਆਂ ਨੂੰ ਵਧੀਆ ਤਰ੍ਹਾਂ ਸੰਗਠਿਤ ਕੀਤਾ ਹੈ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ
ਡਾ. ਜਿਤੇਂਦਰ ਸਿੰਘ ਨੇ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ, ਨਵੀਂ ਦਿੱਲੀ ਵਿੱਚ 15 ਦਿਨਾਂ ਪ੍ਰੇਰਣ ਪ੍ਰੋਗਰਾਮ ਦੇ ਦੌਰਾਨ ਸੰਯੁਕਤ ਸਕੱਤਰ, ਡਾਇਰੈਕਟਰ ਅਤੇ ਡਿਪਟੀ ਸਕੱਤਰ ਦੇ ਪੱਧਰ ‘ਤੇ ਭਾਰਤ ਸਰਕਾਰ ਵਿੱਚ ਲੇਟਰਲ ਐਂਟਰੀ ਪਾਉਣ ਵਾਲੇ 30 ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ
ਲੇਟਰਲ ਐਂਟਰੀ ਤੰਤਰ ਦਾ ਅੰਤਿਮ ਟੀਚਾ ਵਿਕਲਪ ਦੇ ਵਿਆਪਕ ਪੁਲ ਤੋਂ ਸਰਵਸ਼੍ਰੇਸ਼ਠ ਪ੍ਰਤਿਭਾ ਨੂੰ ਪ੍ਰਾਪਤ ਕਰਨਾ ਹੈ ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਪ੍ਰਮੁੱਖ ਯੋਜਨਾਵਾਂ ਵਿੱਚ ਨਵੇਂ ਕੌਸ਼ਲ ਅਤੇ ਮਾਹਰਾ ਵਾਲੇ ਲੋਕਾਂ ਦੀ ਜ਼ਰੂਰਤ ਹੈ: ਡਾ.ਜਿਤੇਂਦਰ ਸਿੰਘ
ਕਾਰਪੋਰੇਟ ਅਤੇ ਸਰਕਾਰੀ ਖੇਤਰ ਦਰਮਿਆਨ ਦੀ ਖਾਈ ਤੇਜ਼ੀ ਨਾਲ ਘੱਟ ਹੋ ਰਹੀ ਹੈ ਅਤੇ ਅੱਜ ਦੀ ਨਵੀਂ ਕਾਰਜ ਪ੍ਰਣਾਲੀ ਵਿੱਚ ਉੰਨਤ ਕੌਸ਼ਲ ਦੀ ਜ਼ਰੂਰਤ ਹੈ: ਡਾ. ਜਿਤੇਂਦਰ ਸਿੰਘ
Posted On:
22 MAR 2022 7:18PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਪੀਐੱਮਓ, ਪਰਸੋਲਨ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਨੇ ਕਿਸੇ ਵਿਸ਼ੇਸ਼ ਕਾਰਜ ਲਈ ਮਾਹਰਾਂ ਵਾਲੇ ਸਰਵਸ਼੍ਰੇਸ਼ਠ ਪ੍ਰਤਿਭਾਵਾਂ ਨੂੰ ਸ਼ਾਮਲ ਕਰਨ ਲਈ ਲੇਟਰਲ ਐਂਟਰੀ ਨਿਯੁਕਤੀਆਂ ਨੂੰ ਵਧੀਆਂ ਤ੍ਹਰਾਂ ਸੰਗਠਨ ਕੀਤਾ ਹੈ।
ਡਾ. ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ ਪਿਛਲੀਆਂ ਸਰਕਾਰਾਂ ਦੁਆਰਾ ਵੀ ਲੇਟਰਲ ਨਿਯੁਕਤੀਆਂ ਕੀਤੀਆਂ ਗਈਆਂ ਸਨ ਅਤੇ ਕੁਝ ਸਭ ਤੋਂ ਪ੍ਰਸਿੱਧ ਲੇਟਰਲ ਨਿਯਕੁਤੀਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸ਼ਾਮਲ ਹਨ ਜਿਨ੍ਹਾਂ ਨੂੰ 1972 ਵਿੱਚ ਮੁੱਖ ਆਰਥਿਕ ਸਲਾਹਕਾਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ ਮੋਦੀ ਸਰਕਾਰ ਨੇ ਯੂਪੀਐੱਸਸੀ ਦੇ ਰਾਹੀਂ ਭਰਤੀ ਪ੍ਰਕਿਰਿਆ ਨੂੰ ਸੰਚਾਲਿਤ ਕਰਨ ਅਤੇ ਚੋਣ ਦੇ ਲਈ ਇੱਕ ਮਾਨਦੰਡ ਤੈਅ ਕਰਕੇ ਇਸ ਪ੍ਰਕਿਰਿਆ ਨੂੰ ਸੰਸਥਾਗਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਨਿਰਪੱਖ, ਪਾਰਦਰਸ਼ੀ ਅਤੇ ਸ਼ੁੱਧ ਰੂਪ ਤੋਂ ਯੋਗਤਾ ਸਹਿ ਅਨੁਭਵ ਅਧਾਰਿਤ ਹੋਣ।
ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ, ਨਵੀਂ ਦਿੱਲੀ ਵਿੱਚ 15 ਦਿਨ ਪ੍ਰੇਰਣ ਪ੍ਰੋਗਰਾਮ ਦੇ ਦੌਰਾਨ ਸੰਯੁਕਤ ਸਕੱਤਰ ਡਾਇਰੈਕਟਰ ਅਤੇ ਡਿਪਟੀ ਸਕੱਤਰ ਦੇ ਪੱਧਰ ‘ਤੇ ਭਾਰਤ ਸਰਕਾਰ ਵਿੱਚ ਲੇਟਰਲ ਐਂਟਰੀ ਪਾਉਣ ਵਾਲੇ 30 ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦੇ ਹੋਏ।
ਮੰਤਰੀ ਨੇ ਕਿਹਾ ਕਿ ਅਜਿਹੀਆਂ ਨਿਯੁਕਤੀਆਂ ਦਾ ਅੰਤਿਮ ਟੀਚਾ ਵਿਕਲਪ ਦੇ ਵਿਆਪਕ ਪੁਲ ਤੋਂ ਸਰਵਸ਼੍ਰੇਸ਼ਠ ਪ੍ਰਤਿਭਾਵਾਂ ਦੀ ਚੋਣ ਕਰਨਾ ਹੈ ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀਆ ਗਈਆਂ ਵੱਖ-ਵੱਖ ਪ੍ਰਮੁੱਖ ਯੋਜਨਾਵਾਂ ਵਿੱਚ ਨਵੇਂ ਕੌਸ਼ਲ ਅਤੇ ਮਾਹਰ ਲੋਕਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਅਜਿਹੇ ਮਹੱਤਵਪੂਰਨ ਸਮੇਂ ਵਿੱਚ ਹੋ ਰਿਹਾ ਹੈ ਜਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਨੂੰ ਦੁਨੀਆ ਵਿੱਚ ਆਗੂ ਰਾਸ਼ਟਰ ਬਣਾਉਣ ਲਈ ਯਤਨ ਕਰ ਰਹੇ ਹਨ।
ਡਾ. ਜਿਤੇਂਦਰ ਸਿੰਘ ਜੋ ਆਈਆਈਪੀਏ ਕਾਰਜਕਾਰੀ ਪਰਿਸ਼ਦ ਦੇ ਚੇਅਰਮੈਨ ਵੀ ਹਨ ਨੇ ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ਨੂੰ ਸੁਝਾਅ ਦਿੱਤਾ ਕਿ ਜਵਾਬਦੇਹੀ, ਪਾਰਦਰਸ਼ਿਤਾ ਅਤੇ ਨਾਗਰਿਕ ਕੇਂਦਰੀ ਦ੍ਰਿਸ਼ਟੀਕੋਣ ਭਾਰਤ ਸਰਕਾਰ ਦੇ ਨਾਲ ਉਨ੍ਹਾਂ ਦੇ ਕਾਰਜਕਾਲ ਦੀ ਪਹਿਚਾਣ ਹੋਣੀ ਚਾਹੀਦੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਕਾਰਪੋਰੇਟ ਅਤੇ ਸਰਕਾਰੀ ਖੇਤਰ ਦਰਮਿਆਨ ਦੀ ਖਾਈ ਤੇਜ਼ੀ ਨਾਲ ਘੱਟ ਹੋ ਰਹੀ ਹੈ ਅਤੇ ਅੱਜ ਦੇ ਨਵੇਂ ਕਾਰਜ ਦ੍ਰਿਸ਼ਟੀਕੋਣ ਪ੍ਰਣਾਲੀ ਵਿੱਚ ਉੰਨਤ ਕੌਸ਼ਲ ਦੀ ਜ਼ਰੂਰਤ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਿਉਂਕਿ ਦੁਨੀਆ ਵਿੱਚ ਭਾਰਤ ਦਾ ਕਦਮ ਵਧ ਰਿਹਾ ਹੈ, ਇਸ ਲਈ ਪ੍ਰਵੇਸ਼ਕਰਤਾ ਇਸ ਮਹਾਨ ਅਵਸਰ ਦਾ ਸਰਵਉੱਤਮ ਉਪਯੋਗ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਕਰਨ ਲਈ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਯਤਨ ਅਗਲੇ 25 ਸਾਲਾਂ ਵਿੱਚ ਭਾਰਤ ਨੂੰ ਵਿਸ਼ਵ ਗੁਰੂ ਬਣਾ ਸਕਦੇ ਹਨ ਜਦੋਂ ਦੇਸ਼ ਦੀ ਸੁਤੰਤਰਤਾ ਦੇ 100 ਸਾਲ ਪੂਰੇ ਹੋ ਜਾਣਗੇ।
ਲੇਟਰਲ ਐਂਟਰੀ ਪਾਉਣ ਵਾਲੇ 30 ਅਧਿਕਾਰੀਆਂ ਵਿੱਚ ਤਿੰਨ ਸੰਯੁਕਤ ਸਕੱਤਰ, 18 ਡਾਇਰੈਕਟਰ ਅਤੇ 9 ਡਿਪਟੀ ਸਕੱਤਰ ਸ਼ਾਮਲ ਹਨ ਜੋ ਭਾਰਤ ਸਰਕਾਰ ਦੇ 21 ਮੰਤਰਾਲੇ/ਵਿਭਾਗਾਂ ਵਿੱਚ ਨਿਯੁਕਤ ਹੋਏ ਹਨ।
ਆਈਆਈਪੀਏ ਦੇ ਡਾਇਰੈਕਟਰ ਜਨਰਲ ਸ਼੍ਰੀ ਐੱਸ ਐੱਨ ਤ੍ਰਿਪਾਠੀ, ਆਈਆਈਪੀਏ ਦੇ ਰਜਿਸਟ੍ਰਾਰ ਸ਼੍ਰੀ ਅਮਿਤਾਭ ਰੰਜਨ ਅਤੇ ਡੀਓਪੀਟੀ ਵਿੱਚ ਅਤਿਰਿਕਤ ਸਕੱਤਰ ਸ਼੍ਰੀਮਤੀ ਰਸ਼ਿਮ ਚੌਧਰੀ ਸਹਿਤ ਕਈ ਹੋਰ ਪਤਵੰਤੇ ਪ੍ਰੋਗਰਾਮ ਵਿੱਚ ਮੌਜੂਦ ਸਨ।
*****
ਐੱਸਐੱਨਸੀ/ਆਰਆਰ
(Release ID: 1809038)
Visitor Counter : 170