ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਕੌਸ਼ਲ ਵਿਕਾਸ ਮੰਤਰਾਲੇ ਨੇ ਆਈਐੱਨਐੱਸ ਸ਼ਿਵਾਜੀ ਨੂੰ ਸਮੁੰਦਰੀ ਇੰਜੀਨਿਅਰਿੰਗ ਵਿੱਚ ਉਤਕ੍ਰਿਸ਼ਟਤਾ ਕੇਂਦਰ ਦੇ ਰੂਪ ਵਿੱਚ ਮਾਨਤਾ ਪ੍ਰਦਾਨ ਕੀਤੀ

Posted On: 22 MAR 2022 6:27PM by PIB Chandigarh

ਮਿਲਟਰੀ ਸੰਗਠਨਾਂ ਨੂੰ ਪ੍ਰੇਰਿਤ ਕਰਨ ਅਤੇ ਕੌਸ਼ਲ ਅਤੇ ਟੈਕਨੋਲੋਜੀ ਵਿਕਾਸ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਯਤਨਾਂ ਨੂੰ ਮਾਨਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ 22 ਮਾਰਚ 2022 ਨੂੰ ਆਈਐੱਨਐੱਸ ਸ਼ਿਵਾਜੀ ਨੂੰ ਸਮੁੰਦਰੀ ਇੰਜੀਨਿਅਰਿੰਗ (ਐੱਮਈ) ਦੇ ਖੇਤਰ ਵਿੱਚ ਉਤਕ੍ਰਿਸ਼ਟਤਾ ਕੇਂਦਰ  (ਸੀਓਈ) ਦੇ ਰੂਪ ਵਿੱਚ ਮਾਨਤਾ ਪ੍ਰਦਾਨ ਕੀਤੀ।

ਆਈਐੱਨਐੱਸ ਸ਼ਿਵਾਜੀ ਨੂੰ ਉਪਲਬਧ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਦੀ ਡੂੰਘੀ ਜਾਂਚ ਦੇ ਨਾਲ-ਨਾਲ ਭਾਰਤੀ ਨੌਸੈਨਾ ਕਰਮਚਾਰੀਆਂ, ਦੋਸਤਾਨਾ ਵਿਦੇਸ਼ੀ ਨੌਸੈਨਾਵਾਂ ਅਤੇ ਪੂਰੇ ਈਕੋਸਿਸਟਮ ਦੇ ਕੌਸ਼ਲ ਵਿੱਚ ਸੁਧਾਰ ਲਈ ਪ੍ਰਦਾਨ ਕੀਤੀ ਗਈ ਸਿਖਲਾਈ ਤੋਂ ਬਾਅਦ ਮਾਨਤਾ ਪ੍ਰਦਾਨ ਕੀਤੀ ਗਈ ਸੀ। ਮਾਨਤਾ ਪ੍ਰਮਾਣ ਪੱਤਰ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ, ਸ਼੍ਰੀ ਰਾਜੇਸ਼ ਅਗ੍ਰਵਾਲ, ਆਈਏਐੱਸ ਨੇ ਸੀਐੱਮਡੀਈ ਅਰਵਿੰਦ ਰਾਵਲ, ਕਮਾਂਡਿੰਗ ਆਫਿਸਰ, ਆਈਐੱਨਐੱਸ ਸ਼ਿਵਾਜੀ ਨੂੰ ਪ੍ਰਦਾਨ ਕੀਤਾ। ਪ੍ਰਮਾਣੀਕਰਣ ਪ੍ਰਦਾਨ ਕਰਨ ਦਾ ਪ੍ਰੋਗਰਾਮ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਕਿਰਤ ਸ਼ਕਤੀ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ।

ਆਈਐੱਨਐੱਸ ਸ਼ਿਵਾਜੀ ਮਹਾਰਾਸ਼ਟਰ ਦੇ ਲੋਨਾਵਲਾ ਵਿੱਚ ਸਥਿਤ ਇੱਕ ਭਾਰਤੀ ਨੌਸੈਨਿਕ ਕੇਂਦਰ ਹੈ। ਇਸ ਵਿੱਚ ਨੇਵਲ ਕਾਲਜ ਆਵ੍ ਇੰਜੀਨਿਅਰਿੰਗ ਹੈ ਜੋ ਭਾਰਤੀ ਨੌਸੈਨਾ ਅਤੇ ਤੱਟ ਰੱਖਿਅਕ ਅਧਿਕਾਰੀਆਂ ਨੂੰ ਸਿੱਖਿਅਤ ਅਤੇ ਸਿਖਲਾਈ ਦਿੰਦਾ ਹੈ। ਸੰਗਠਨ ਨੂੰ 15 ਫਰਵਰੀ, 1945 ਨੂੰ ਐੱਚਐੱਮਆਈਐੱਸ ਸ਼ਿਵਾਜੀ ਦੇ ਰੂਪ ਵਿੱਚ ਕਮੀਸ਼ਨ ਪ੍ਰਦਾਨ ਕੀਤਾ ਗਿਆ ਸੀ। ਆਈਐੱਨਐੱਸ ਸ਼ਿਵਾਜੀ ਦਾ ਉਤਕ੍ਰਿਸ਼ਟਤਾ ਕੇਂਦਰ (ਸਮੁੰਦਰੀ ਇੰਜੀਨਿਅਰਿੰਗ) 2014 ਵਿੱਚ ਇੱਕ ਵਿਆਪਕ ਜਨਾਦੇਸ਼ ਦੇ ਨਾਲ ਸਥਾਪਿਤ ਕੀਤਾ ਗਿਆ ਸੀ।

ਜਿਸ ਵਿੱਚ ਨੌ ਸੈਨਿਕ  ਐਪਲੀਕੇਸ਼ਨਾਂ ਲਈ ਖਾਸ ਟੈਕਨੋਲੋਜੀਆਂ ਨੂੰ  ਸ਼ਾਮਲ ਕਰਨਾ ਉੱਚ ਪ੍ਰਤਿਸ਼ਠਾ ਦੇ ਖੋਜ ਅਤੇ ਵਿਕਾਸ ਅਤੇ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਗੁਣਵੱਤਾ ਖੋਜ ਸ਼ਾਮਲ ਸੀ। ਇਸ ਦਾ ਟੀਚਾ ਭਾਰਤੀ ਨੌਸੈਨਾ, ਅਨੁਕੂਲ ਵਿਦੇਸ਼ੀ ਨੌਸੈਨਾਵਾਂ ਅਤੇ ਪੂਰੇ ਈਕੋਸਿਸਟਮ ਵਿੱਚ ਕਰਮਚਾਰੀਆਂ ਦੇ ਕੌਸ਼ਲ ਵਿੱਚ ਵੱਡੇ ਪੈਮਾਨੇ ‘ਤੇ ਸੁਧਾਰ ਕਰਨਾ ਸੀ।

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਇੱਕ ਉਤਕ੍ਰਿਸ਼ਟਤਾ ਕੇਂਦਰ (ਸੀਓਈ) ਨੂੰ ਇੱਕ ਸੰਸਥਾ ਦੇ ਰੂਪ ਵਿੱਚ ਨਾਮਾਂਕਿਤ ਕੀਤਾ ਹੈ ਜੋ ਇੱਕ ਖਾਸ ਖੇਤਰ ਜਾਂ ਖੇਤਰਾਂ ਲਈ ਲੀਡਰਸ਼ਿਪ, ਸਰਵਉੱਤਮ ਅਭਿਯਾਸ, ਖੋਜ, ਸਹਾਇਤਾ, ਟ੍ਰੇਨਰਾਂ ਦੀ ਸਿਖਲਾਈ ਅਤੇ ਕੌਸ਼ਲ ਸਿਖਲਾਈ ਪ੍ਰਦਾਨ ਕਰਦਾ ਹੈ। ਸਕਿਲਿੰਗ ਈਕੋਸਿਸਟਮ ਵਿੱਚ ਉਤਕ੍ਰਿਸ਼ਟਤਾ ਕੇਂਦਰ ਨੂੰ ਟ੍ਰੇਨਿੰਗ ਮਾਨਕਾਂ ਨੂੰ ਹੁਲਾਰਾ, ਉਤਪਾਦਕਤਾ ਨੂੰ ਹੁਲਾਰਾ ਦੇਣਾ ਉਭਰਦੇ ਕੌਸ਼ਲ ਅੰਤਰਾਲ ਨੂੰ ਦੂਰ ਕਰਨ ਅਤੇ ਉਦਯੋਗ ਦੀਆਂ ਜ਼ਰੂਰਤਾਂ ਦੇ ਨਾਲ ਸਿਖਲਾਈ ਅਤੇ ਖੋਜ ਨੂੰ ਇਕਸਾਰ ਕਰਨ ਲਈ ਉਦਯੋਗ ਦੇ ਨਾਲ ਸਾਝੇਦਾਰੀ ਵਿੱਚ ਸਥਾਪਿਤ/ਕੰਮ ਕਰਨ ਵਾਲੇ ਵਨ-ਸਟੌਪ ਸੰਸਾਧਨ ਕੇਂਦਰ ਦੇ ਰੂਪ ਵਿੱਚ ਕਲਪਨਾ ਕੀਤੀ ਗਈ ਹੈ।

ਆਈਐੱਨਐੱਸ ਸ਼ਿਵਾਜੀ ਦਾ ਐੱਮਐੱਸਡੀਈ ਦੁਆਰਾ ਉਤਕ੍ਰਿਸ਼ਟਤਾ ਕੇਂਦਰ ਦੇ ਰੂਪ ਅਹੁਦੇ ਲਈ ਨਾਮਾਂਕਿਤ ਕੀਤਾ ਜਾਣਾ ਕਿਸੇ ਵੀ ਮਿਲਟਰੀ ਸੰਗਠਨ ਲਈ ਆਪਣੀ ਤਰ੍ਹਾਂ ਦਾ ਪਹਿਲਾ ਹੈ ਅਤੇ ਇਹ ਕੌਸ਼ਲ ਅਤੇ ਟੈਕਨੋਲੋਜੀ ਵਿਕਾਸ ਲਈ ਆਈਐੱਨਐੱਸ ਸ਼ਿਵਾਜੀ ਦੀ ਨਿਰੰਤਰ ਪ੍ਰਤਿਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਪੁਰਸਕਾਰ ਭਾਰਤ ਦੇ ਅੰਦਰ ਅਤੇ ਬਾਹਰ ਦੋਨਾਂ ਜਗ੍ਹਾ ਉਦਯੋਗ ਅਤੇ ਪ੍ਰਤਿਸ਼ਠਿਤ ਵਿਦਿਅਕ ਸੰਸਥਾਵਾਂ ਦੇ ਨਾਲ ਉੱਚ ਗੁਣਵੱਤਾ ਵਾਲੇ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਲਈ ਇੱਕ ਪਸੰਦੀ ਵਿਦਿਅਕ ਸੰਸਥਾਵਾਂ ਦੇ ਰੂਪ ਆਈਐੱਨਐੱਸ ਸ਼ਿਵਾਜੀ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ।

 

**********

ਐੱਮਜੇਪੀਐੱਸ/ਏਕੇ



(Release ID: 1809009) Visitor Counter : 116