ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਪੀਐੱਫਓ ਪੇਅਰੋਲ ਡੇਟਾ: ਈਪੀਐੱਫਓ ਨੇ ਜਨਵਰੀ 2022 ਦੇ ਮਹੀਨੇ ਦੇ ਦੌਰਾਨ ਕੁੱਲ 15.29 ਲੱਖ ਨਵੇਂ ਗਾਹਕ ਬਣਾਏ
Posted On:
20 MAR 2022 6:02PM by PIB Chandigarh
ਈਪੀਐੱਫਓ ਦਾ ਆਰਜ਼ੀ ਪੇਅਰੋਲ ਡੇਟਾ ਅੱਜ ਯਾਨੀ 20 ਮਾਰਚ, 2022 ਨੂੰ ਜਾਰੀ ਕੀਤਾ ਗਿਆ ਹੈ ਜੋ ਇਸ ਗੱਲ ‘ਤੇ ਚਾਨਣਾ ਪਾਉਂਦਾ ਹੈ ਕਿ ਈਪੀਐੱਫਓ ਨੇ ਜਨਵਰੀ 2022 ਦੇ ਦੌਰਾਨ ਕੁੱਲ 15.29 ਲੱਖ ਨਵੇਂ ਗਾਹਕ ਬਣਾਏ ਹਨ। ਪੇਅਰੋਲ ਡੇਟਾ ਦੀ ਮਹੀਨੇ-ਦਰ-ਮਹੀਨੇ ਤੁਲਨਾ ਕਰਨ ਤੋਂ ਦਸੰਬਰ, 2021 ਦੇ ਪਿਛਲੇ ਮਹੀਨੇ ਦੇ ਦੌਰਾਨ ਸ਼ੁੱਧ ਵਧੇ ਦੀ ਤੁਲਨਾ ਵਿੱਚ ਜਨਵਰੀ, 2022 ਵਿੱਚ 2.69 ਲੱਖ ਗ੍ਰਾਹਕਾਂ ਦੇ ਵਾਧੇ ਦਾ ਸੰਕੇਤ ਮਿਲਦਾ ਹੈ।
ਮਹੀਨੇ ਦੇ ਦੌਰਾਨ ਬਣਾਏ ਗਏ ਕੁੱਲ ਨਵੇਂ 15.29 ਲੱਖ ਗ੍ਰਾਹਕਾਂ ਵਿੱਚੋਂ, ਲਗਭਗ 8.64 ਲੱਖ ਨਵੇਂ ਮੈਂਬਰਾਂ ਨੂੰ ਪਹਿਲੀ ਬਾਰ ਈਪੀਐੱਫ ਅਤੇ ਐੱਮਪੀ ਐਕਟ, 1952 ਦੇ ਸਮਾਜਿਕ ਸੁਰੱਖਿਆ ਦਾਅਰੇ ਦੇ ਤਹਿਤ ਰਜਿਸਟ੍ਰੇਸ਼ਨ ਕੀਤਾ ਗਿਆ ਹੈ। ਲਗਭਗ 6.65 ਲੱਖ ਗਾਹਕ ਇਸ ਤੋਂ ਬਾਹਰ ਹੋ ਗਏ, ਲੇਕਿਨ ਅੰਤਿਮ ਨਿਕਾਸੀ ਦਾ ਵਿਕਲਪ ਚੁਣਨ ਦੇ ਬਜਾਏ ਈਪੀਐੱਫਓ ਦੇ ਨਾਲ ਆਪਣੀ ਮੈਂਬਰਸ਼ਿਪ ਜਾਰੀ ਰੱਖਦੇ ਹੋਏ ਈਪੀਐੱਫਓ ਵਿੱਚ ਫਿਰ ਤੋਂ ਸ਼ਾਮਲ ਹੋ ਗਏ। ਪੇਅਰੋਲ ਡੇਟਾ ਜੁਲਾਈ, 2021 ਤੋਂ ਬਾਹਰ ਕੀਤੇ ਗਏ ਮੈਂਬਰਾਂ ਦੀ ਸੰਖਿਆ ਵਿੱਚ ਗਿਰਾਵਟ ਦੀ ਪ੍ਰਵਿਰਤੀ ਨੂੰ ਵੀ ਦਰਸਾਉਂਦਾ ਹੈ।
ਪੇਅਰੋਲ ਡੇਟਾ ਦੀ ਉਮਰ-ਵਾਰ ਤੁਲਨਾ ਤੋਂ ਪਤਾ ਚਲਦਾ ਹੈ ਕਿ 18-25 ਸਾਲ ਦੇ ਉਮਰ ਵਰਗ ਨੇ ਜਨਵਰੀ 2022 ਦੇ ਦੌਰਾਨ 6.90 ਲੱਖ ਅਤਿਰਿਕਤ ਦੇ ਨਾਲ ਸਭ ਤੋਂ ਅਧਿਕ ਕੁੱਲ ਨਾਮਾਂਕਣ ਦਰਜ ਕੀਤਾ ਹੈ ਜੋ ਕਿ ਮਹੀਨੇ ਦੇ ਦੌਰਾਨ ਕੁੱਲ ਗ੍ਰਾਹਕਾਂ ਦੀ ਸੰਖਿਆ ਦਾ ਲਗਭਗ 45.11 % ਹੈ। ਇਸ ਦੇ ਬਾਅਦ 29-35 ਸਾਲ ਦੇ ਉਮਰ ਵਰਗ ਦੁਆਰਾ ਸਕਾਰਾਤਮਕਤਾ ਦਰਸਾਉਂਦੇ ਹੋਏ ਲਗਭਗ 3.23 ਲੱਖ ਨਵੇਂ ਨਾਮਾਂਕਣ ਕੀਤੇ ਗਏ। ਇਹ ਇਸ਼ਾਰਾ ਕਰਦਾ ਹੈ ਕਿ ਸੰਗਠਿਤ ਖੇਤਰ ਦੇ ਕਾਰਜਬਲ ਵਿੱਚ ਰੋਜ਼ਗਾਰ ਦੇ ਇਛੁੱਕ ਬਹੁਤ ਸਾਰੇ ਲੋਕ ਪਹਿਲੀ ਵਾਰ ਵੱਡੀ ਸੰਖਿਆ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਕਮਾਈ ਸਮਰੱਥਾ ਦੇ ਮਾਮਲੇ ਵਿੱਚ ਕਿਸੇ ਵਿਅਕਤੀ ਦੀ ਸਮਰੱਥਾ ਲਈ ਇੱਕ ਮਹੱਤਵਪੂਰਨ ਪੜਾਅ ਦੇ ਸੰਕੇਤ ਦਿੰਦੇ ਹਨ।
ਪੇਅਰੋਲ ਦੇ ਅੰਕੜਿਆਂ ਦੀ ਸਟੇਟ-ਵਾਰ ਤੁਲਨਾ ਇਸ ਗੱਲ ‘ਤੇ ਚਾਨਣਾ ਪਾਉਂਦੀ ਹੈ ਕਿ ਮਹਾਰਾਸ਼ਟਰ, ਹਰਿਆਣਾ, ਗੁਜਰਾਤ, ਤਮਿਲ ਨਾਡੂ ਅਤੇ ਕਰਨਾਟਕ ਰਾਜਾਂ ਦੇ ਪ੍ਰਤਿਸ਼ਠਿਨ ਮਹੀਨੇ ਦੇ ਦੌਰਾਨ ਲਗਭਗ 9.33 ਲੱਖ ਨਵੇਂ ਗਾਹਕ ਬਣਾਕੇ ਸਭ ਤੋਂ ਅੱਗੇ ਹਨ ਜੋ ਕਿ ਸਾਰੇ ਉਮਰ ਸਮੂਹ ਵਿੱਚ ਕੁੱਲ ਨਵੇਂ ਪੇਅਰੋਲ ਦਾ ਲਗਭਗ 61% ਹੈ।
ਮਹਿਲਾ-ਪੁਰਸ਼ ਦੇ ਅਨੁਸਾਰ ਕੀਤਾ ਗਿਆ ਵਿਸ਼ਲੇਸ਼ਣ ਇਹ ਇਸ਼ਾਰਾ ਕਰਦਾ ਹੈ ਕਿ ਮਹੀਨੇ ਦੇ ਦੌਰਾਨ ਲਗਭਗ 3.20 ਲੱਖ ਨਵੇਂ ਮਹਿਲਾ ਪੇਅਰੋਲ ਜੋੜੇ ਗਏ। ਜਨਵਰੀ, 2022 ਦੇ ਦੌਰਾਨ ਮਹਿਲਾ ਨਾਮਾਂਕਣ ਦਾ ਹਿੱਸਾ ਕੁੱਲ ਗ੍ਰਾਹਕਾਂ ਦੀ ਸੰਖਿਆ ਦਾ ਲਗਭਗ 21% ਹੈ ਜੋ ਦਸੰਬਰ, 2021 ਦੇ ਪਿਛਲੇ ਮਹੀਨੇ ਦੇ ਤੁਲਨਾ ਵਿੱਚ ਕੁੱਲ 57,722 ਨਾਮਾਂਕਣ ਦੇ ਵਾਧੇ ਸਹਿਤ ਹੈ।
ਉਦਯੋਗ-ਵਾਰ ਪੇਅਰੋਲ ਡੇਟਾ ਇਸ਼ਾਰਾ ਕਰਦਾ ਹੈ ਕਿ ਮਹੀਨੇ ਦੇ ਦੌਰਾਨ ‘ਮਾਹਿਰ ਸੇਵਾ’ ਸ਼੍ਰੇਣੀ (ਮਾਨਵ ਸ਼ਕਤੀ ਏਜੰਸੀਆਂ, ਪ੍ਰਾਈਵੇਟ ਸੁਰੱਖਿਆ ਏਜੰਸੀਆ ਅਤੇ ਛੋਟੇ ਠੇਕੇਦਾਰਾਂ ਆਦਿ) ਕੁੱਲ ਗਾਹਕ ਵਾਧੇ ਦਾ 39.95% ਹਨ। ਇਸ ਦੇ ਇਲਾਵਾ, ਮਾਹਰ ਸੇਵਾਵਾਂ, ਇੰਜੀਨਿਅਰਿੰਗ ਠੇਕੇਦਾਰਾਂ, ਵਪਾਰ (ਵਣਜਿਕ ਪ੍ਰਤਿਸ਼ਠਿਨ) ਅਤੇ ਭਵਨ ਅਤੇ ਨਿਰਮਾਣ ਉਦਯੋਗ ਆਦਿ ਜਿਹੇ ਉਦਯੋਗਾਂ ਵਿੱਚ ਕੁਲ ਪੇਅਰੋਲ ਵਿੱਚ ਵਾਧੇ ਦੀ ਪ੍ਰਵਿਰਤੀ ਦੇਖੀ ਗਈ ਹੈ।
ਡੇਟਾ ਨਿਰਮਾਣ ਇੱਕ ਨਿਰੰਤਰ ਪ੍ਰਕਿਰਿਆ ਹੋਣ ਦੇ ਕਾਰਨ ਪੇਅਰੋਲ ਡੇਟਾ ਆਰਜ਼ੀ ਹੈ ਕਿਉਂਕਿ ਕਰਮਚਾਰੀਆਂ ਦੇ ਰਿਕਾਰਡ ਨੂੰ ਅੱਪਡੇਟ ਬਣਾਉਣਾ ਵੀ ਇੱਕ ਨਿਰੰਤਰ ਪ੍ਰਕਿਰਿਆ ਹੈ। ਇਸ ਲਈ ਪਿਛਲਾ ਡੇਟਾ ਹਰ ਮਹੀਨੇ ਅਪਡੇਟ ਕੀਤਾ ਜਾਂਦਾ ਹੈ। ਅਪ੍ਰੈਲ-2018 ਦੇ ਮਹੀਨੇ ਤੋਂ ਈਪੀਐੱਫਓ ਸਤੰਬਰ, 2017 ਦੀ ਮਿਆਦ ਨੂੰ ਕਵਰ ਕਰਦੇ ਹੋਏ ਪੇਅਰੋਲ ਡੇਟਾ ਜਾਰੀ ਕਰ ਰਿਹਾ ਹੈ।
ਈਪੀਐੱਫਓ ਕਰਮਚਾਰੀ ਭਵਿੱਖ ਨਿਧੀ ਅਤੇ ਵਿਵਿਧ ਪ੍ਰਾਵਧਾਨ ਐਕਟ, 1952 ਦੇ ਤਹਿਤ ਸ਼ਾਮਲ ਦੇਸ਼ ਦੇ ਸੰਗਠਿਤ ਕਾਰਜਬਲ ਨੂੰ ਭਵਿੱਖ, ਪੈਨਸ਼ਨ ਅਤੇ ਬੀਮਾ ਨਿਧੀ ਦੇ ਰੂਪ ਵਿੱਚ ਸਮਾਜਿਕ ਸੁਰੱਖਿਆ ਦਾ ਲਾਭ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਵਿਆਪਕ ਉਪਯੋਗ ਦੇ ਨਾਲ, ਈਪੀਐੱਫਓ ਗ੍ਰਾਹਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਟਵੀਟਰ ਵਟਸਐਪ ਅਤੇ ਫੇਸਬੁੱਕ ‘ਤੇ ਵੀ ਉਪਲਬਧ ਹੈ।
************
ਬੀਵਾਈ
(Release ID: 1807721)
Visitor Counter : 182