ਸੈਰ ਸਪਾਟਾ ਮੰਤਰਾਲਾ
ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੁ ਦੱਤਾਤ੍ਰੇਯ ਅਤੇ ਹਰਿਆਣਾ ਦੇ ਮੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ 35ਵੇਂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲੇ ਦਾ ਉਦਘਾਟਨ ਕੀਤਾ
ਭਾਰਤ ਸਰਕਾਰ ਦੇ ਟੂਰਿਜ਼ਮ ਸਕੱਤਰ ਸ਼੍ਰੀ ਅਰਵਿੰਦ ਸਿੰਘ ਨੇ ਸੂਰਜਕੁੰਡ ਸ਼ਿਲਪ ਮੇਲੇ ਨੂੰ ਸੰਬੋਧਿਤ ਕੀਤਾ
Posted On:
20 MAR 2022 8:45AM by PIB Chandigarh
ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੁ ਦੱਤਾਤ੍ਰੇਯ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ 35ਵੇਂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲੇ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਹਰਿਆਣਾ ਦੇ ਟੂਰਿਜ਼ਮ, ਵਣ, ਹੋਸਪੀਟਲਿਟੀ ਅਤੇ ਕਲਾ, ਸਿੱਖਿਆ, ਸੰਸਦੀ ਕਾਰਜ ਮੰਤਰੀ ਸ਼੍ਰੀ ਕੰਵਰ ਪਾਲ, ਉਜ਼ਬੇਕਿਸਤਾਨ ਦੂਤਾਵਾਸ ਦੇ ਸੀਨੀਅਰ ਰਾਜਦੂਤ ਦਿਲਸ਼ੌਦ ਅਖਤੋਵ, ਬੜਖਲ ਦੀ ਵਿਧਾਇਕ ਸ਼੍ਰੀਮਤੀ ਸੀਮਾ ਤ੍ਰਿਖਾ,
ਭਾਰਤ ਸਰਕਾਰ ਦੇ ਕੇਂਦਰੀ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ, ਟ੍ਰਾਂਸਪੋਰਟ, ਖਾਣ ਅਤੇ ਭੂ-ਵਿਗਿਆਨ, ਕੌਸ਼ਲ ਵਿਕਾਸ ਅਤੇ ਉਦਯੋਗਿਕ ਟ੍ਰੇਨਿੰਗ ਅਤੇ ਚੋਣ ਮੰਤਰੀ ਸ਼੍ਰੀ ਮੁਲ ਚੰਦ ਸ਼ਰਮਾ ਅਤੇ ਭਾਰਤ ਸਰਕਾਰ ਟੂਰਿਜ਼ਮ ਮੰਤਰਾਲੇ ਦੇ ਸਕੱਤਰ ਸ਼੍ਰੀ ਅਰਵਿੰਦ ਸਿੰਘ ਸਮੇਤ ਹੋਰ ਪਤਵੰਤੇ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਉਦਘਾਟਨ ਸੈਸ਼ਨ ਦੇ ਦੌਰਾਨ ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੁ ਦੱਤਾਤ੍ਰੇਯ ਨੇ ਆਪਣੇ ਸੰਬੋਧਨ ਵਿੱਚ ਸੱਭਿਅਤਾ ਅਤੇ ਸੱਭਿਆਚਾਰ ਦੇ ਵਿਕਾਸ ਵਿੱਚ ਕਲਾ ਅਤੇ ਸ਼ਿਲਪ ਦੇ ਮਹੱਤਵ ‘ਤੇ ਚਾਨਣਾ ਪਾਇਆ । ਉਨ੍ਹਾਂ ਨੇ ਸ਼ਿਲਪ ਮੇਲਾ ਆਯੋਜਿਤ ਕਰਨ ਲਈ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਮੰਤਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਨਾਲ ਭਾਰਤ ਦੇ ਸ਼ਿਲਪਾਂ ਦੇ ਨਾਲ-ਨਾਲ ਪ੍ਰਤਿਭਾਗੀ ਦੇਸ਼ਾਂ ਨੂੰ ਆਪਣੇ-ਆਪਣੇ ਦੇਸ਼ਾਂ ਦੀ ਕਲਾ ਅਤੇ ਸ਼ਿਲਪ ਦੀ ਖੁਸ਼ਹਾਲ ਵਿਰਾਸਤ ਨੂੰ ਪੇਸ਼ ਕਰਨ ਦਾ ਅਵਸਰ ਮਿਲਦਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਰਜ ਕੁੰਡ ਸ਼ਿਲਪ ਮੇਲਾ ਪੂਰੇ ਭਾਰਤ ਦੇ ਹਜ਼ਾਰਾਂ ਸ਼ਿਲਪਕਾਰਾਂ ਨੂੰ ਆਪਣੀ ਕਲਾ ਅਤੇ ਉਤਪਾਦਾਂ ਨੂੰ ਵੱਡੀ ਸੰਖਿਆ ਵਿੱਚ ਆਉਣ ਵਾਲੇ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸ ਪ੍ਰਕਾਰ ਇਸ ਮੇਲੇ ਨੇ ਭਾਰਤ ਦੇ ਵਿਰਾਸਤ ਸ਼ਿਲਪ ਨੂੰ ਪੁਨਰਜੀਵਿਤ ਕਰਨ ਵਿੱਚ ਵੀ ਸਹਾਇਤਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦਾ ਸੂਰਜ ਕੁੰਡ ਸ਼ਿਲਪ ਮੇਲਾ ਵਿਸ਼ੇਸ਼ ਹੈ।
ਕਿਉਂਕਿ ਵਰਤਮਾਨ ਵਿੱਚ ਅਸੀਂ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਮਨਾ ਰਹੇ ਹਨ। ਮੇਲਾ ਪਹਿਲੀ ਵਾਰ 1987 ਵਿੱਚ ਆਯੋਜਿਤ ਕੀਤਾ ਗਿਆ ਸੀ ਅਤੇ ਇਹ ਇਸ ਸਾਲ ਆਯੋਜਿਤ ਹੋਣ ਵਾਲਾ 35ਵਾਂ ਸ਼ਿਲਪ ਮੇਲਾ ਹੈ ਅਤੇ ਇਹ ਨਾ ਕੇਵਲ ਹਰਿਆਣਾ ਦੇ ਸ਼ਿਲਪਾਂ ਲਈ ਬਲਕਿ ਪੂਰੇ ਭਾਰਤ ਦੇ ਕਾਰੀਗਰਾਂ ਲਈ ਆਪਣੀ ਪ੍ਰਤਿਭਾ ਦਿਖਾਉਣ ਦਾ ਅਵਸਰ ਪ੍ਰਦਾਨ ਕਰਦਾ ਹੈ ਅਤੇ ਸਾਡੀ ਖੁਸ਼ਹਾਲ ਵਿਰਾਸਤ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਲਈ ਪ੍ਰੋਤਸਾਹਿਤ ਵੀ ਕਰਦਾ ਹੈ।
ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਸਕੱਤਰ ਸ਼੍ਰੀ ਅਰਵਿੰਦ ਸਿੰਘ ਨੇ ਫਰੀਦਾਬਾਦ ਵਿੱਚ ਆਯੋਜਿਤ ਇਸ ਸੂਰਜਕੁੰਡ ਸ਼ਿਲਪ ਮੇਲੇ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਕਾਰਨ 35ਵਾਂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ-2022 ਲੰਬੇ ਸਮੇਂ ਦੇ ਬਾਅਦ ਆਯੋਜਿਤ ਕੀਤਾ ਜਾ ਰਿਹਾ ਹੈ ਕਿਉਂਕਿ ਸਾਲ 2021 ਵਿੱਚ ਕੋਵਿਡ ਮਹਾਮਾਰੀ ਦੇ ਕਾਰਨ ਇਸ ਉਡੀਕ ਵਿੱਚ ਸ਼ਿਲਪ ਪ੍ਰੋਗਰਾਮ ਦਾ ਆਯੋਜਨ ਨਹੀਂ ਹੋ ਸਕਿਆ ਸੀ।
ਹਾਲਾਂਕਿ ਇਸ ਸਾਲ ਸੂਰਜਕੁੰਡ ਮੇਲਾ ਨਵੀਂ ਊਰਜਾ ਦੇ ਨਾਲ ਇੱਕ ਵੱਡੇ ਆਯੋਜਨ ਦੇ ਵਾਅਦੇ ਦੇ ਨਾਲ ਆਇਆ ਹੈ। ਉਨ੍ਹਾਂ ਨੇ ਇਸ ਸਾਲ ਸ਼ਿਲਪ ਮੇਲੇ ਦੇ ਆਯੋਜਨ ਅਤੇ ਲਾਗੂਕਰਨ ਲਈ ਹਰਿਆਣਾ ਸਰਕਾਰ ਦੇ ਯਤਨਾਂ ਅਤੇ ਸਖਤ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਭਾਰਤ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਵਿੱਚ ਇਹ ਕਿਵੇਂ ਮਦਦ ਕਰੇਗਾ ਇਸ ਵਿਸ਼ੇ ‘ਤੇ ਜਾਣਕਾਰੀ ਵੀ ਦਿੱਤੀ।
ਹਰਿਆਣਾ ਸਰਕਾਰ ਦੇ ਪ੍ਰਮੁੱਖ ਟੂਰਿਜ਼ਮ ਸਕੱਤਰ ਸ਼੍ਰੀ ਐੱਮ.ਡੀ. ਸਿਨ੍ਹਾ ਨੇ ਕਿਹਾ ਕਿ ਮੇਲਾ ਗ੍ਰਾਉਂਡ 43.5 ਏਕੜ ਭੂਮੀ ਵਿੱਚ ਫੈਲਿਆ ਹੋਇਆ ਹੈ ਅਤੇ ਸ਼ਿਲਪਕਾਰਾਂ ਲਈ 1183 ਵਰਕ ਹਟਸ ਤੇ ਇੱਕ ਬਹੁ-ਵਿਅੰਜਨ ਫੂਡ ਕੋਰਟ ਹੈ ਜੋ ਸੈਲਾਨੀ ਦਰਮਿਆਨ ਬੇਹਦ ਲੋਕਪ੍ਰਿਯ ਹੈ। ਮੇਲੇ ਦਾ ਪਰਿਵੇਸ਼ ਮਹੂਆ, ਨਰਗਿਸ, ਪੰਚਜਨਿਆ ਜਿਹੇ ਰੂਪਾਂਕਨਾਂ ਅਤੇ ਸਜਾਵਟ ਦੇ ਨਾਲ ਇਸ ਨੂੰ ਵਿਸ਼ੇਸ਼ ਸੱਭਿਆਚਾਰ ਨਾਲ ਜੋੜਦਾ ਹੈ
ਅਤੇ ਇਸ ਦੇ ਨਾਲ ਹੀ ਆਜ਼ਾਦੀ ਦੇ 75 ਸਾਲ ਦੀ ਥੀਮ੍ਹ ਦੇ ਨਾਲ ਸੁਤੰਤਰਤਾ ਮੈਡਲ, ਤਿਰੰਗੇ ਝੰਡੇ ਅਤੇ ਸਮਾਰਕ ਟਿਕਟਾਂ ਦੇ ਰੂਪਾਂਕਨਾਂ ਅਤੇ ਕੁਦਰਤੀ ਦੇ ਨਾਲ ਇਸ ਦੀ ਸ਼ੋਭਾ ਨੂੰ ਵਧਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੂਰਜਕੁੰਡ ਮੇਲਾ ਹੁਣ ਵਿਦੇਸ਼ਾਂ ਵਿੱਚ ਅਤਿਅਧੁਨਿਕ ਲੋਕਪ੍ਰਿਯਤਾ ਨਾਲ ਇੱਕ ਟੂਰਿਜ਼ਮ ਪ੍ਰੋਗਰਾਮ ਵੀ ਬਣ ਚੁੱਕਿਆ ਹੈ ਅਤੇ ਅਸੀਂ ਆਉਣ ਵਾਲੇ ਸੰਸਕਰਣ ਵਿੱਚ ਨਵੇਂ ਇਨੋਵੇਸ਼ਨ ਦੇ ਨਾਲ ਇਸ ਆਯੋਜਨ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਦੀ ਉਮੀਦ ਕਰਦੇ ਹਾਂ।
ਸੂਰਜਕੁੰਡ ਸ਼ਿਲਪ ਮੇਲਾ 1987 ਵਿੱਚ ਪਹਿਲੀ ਵਾਰ ਭਾਰਤ ਦੀ ਹੈਂਡੀਕ੍ਰਾਫਟ, ਹੈਂਡਲੂਮ ਅਤੇ ਸੱਭਿਆਚਾਰ ਵਿਰਾਸਤ ਦੀ ਸਮ੍ਰਿਧੀ ਅਤੇ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਕੇਂਦਰੀ ਟੂਰਿਜ਼ਮ, ਕੱਪੜਾ, ਸੱਭਿਆਚਾਰ, ਵਿਦੇਸ਼ ਮੰਤਰਾਲੇ ਅਤੇ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਸੂਰਜਕੁੰਡ ਮੇਲਾ ਅਥਾਰਿਟੀ ਅਤੇ ਹਰਿਆਣਾ ਟੂਰਿਜ਼ਮ ਦੁਆਰਾ ਸੰਯੁਕਤ ਰੂਪ ਤੋ ਆਯੋਜਿਤ ਇਹ ਉਤਸਵ ਸ਼ਿਲਪ, ਸੱਭਿਆਚਾਰ ਦੇ ਸੁੰਦਰਤਾ ਅਤੇ ਭਾਰਤ ਦੇ ਸਵਾਦਿਸ਼ਟ ਵਿਅੰਜਨਾਂ ਨਾਲ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਟੂਰਿਜ਼ਮ ਕੈਲੰਡਰ ‘ਤੇ ਗੌਰਵ ਅਤੇ ਪ੍ਰਮੁੱਖਤਾ ਦੀ ਸ਼੍ਰੇਣੀ ‘ਤੇ ਪੁਹੰਚ ਗਿਆ ਹੈ।
ਸਮੇਂ ਦੇ ਨਾਲ ਤਾਲਮੇਲ ਬਣਾਉਂਦੇ ਹੋਏ ਪੇਟੀਐੱਮ ਇਨਸਾਇਡਰ ਜਿਹੇ ਪੋਰਟਲਾਂ ਦੇ ਰਾਹੀਂ ਔਨਲਾਇਨ ਟਿਕਟ ਉਪਲਬਧ ਕਰਵਾਏ ਜਾਂਦੇ ਹਨ ਜਿਸ ਨਾਲ ਸੈਲਾਨੀਆਂ ਨੂੰ ਲੰਬੀ ਕਤਾਰਾਂ ਦੀ ਪੇਰਸ਼ਾਨੀ ਦੇ ਬਿਨਾ ਮੇਲਾ ਪਰਿਸਰ ਵਿੱਚ ਆਸਾਨੀ ਨਾਲ ਪ੍ਰਵੇਸ਼ ਕਰਨ ਵਿੱਚ ਮਦਦ ਮਿਲਦੀ ਹੈ। ਮੇਲਾ ਸਥਾਨ ਤੱਕ ਆਸਪਾਸ ਦੇ ਖੇਤਰਾਂ ਵਿੱਚ ਆਉਣ ਵਾਲੇ ਦਰਸ਼ਕਾਂ ਨੂੰ ਲਿਆਉਣ ਲਈ ਵੱਖ-ਵੱਖ ਸਥਾਨਾਂ ਵਿੱਚ ਵਿਸ਼ੇਸ਼ ਬਸਾਂ ਦਾ ਸੰਚਾਲਨ ਕੀਤਾ ਜਾਵੇਗਾ।
ਜੰਮੂ ਅਤੇ ਕਸ਼ਮੀਰ 35ਵੇਂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ 2022 ਦਾ ਥੀਮ੍ਹ ਸਟੇਟ ਹੈ ਜੋ ਰਾਜ ਨਾਲ ਵੱਖ-ਵੱਖ ਕਲਾ ਰੂਪਾਂ ਤੇ ਹਸਤਸ਼ਿਲਪ ਦੇ ਰਾਹੀਂ ਆਪਣੇ ਅਨੌਖੇ ਸੱਭਿਆਚਾਰ ਅਤੇ ਸਮ੍ਰਿਧ ਵਿਰਾਸਤ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ। ਜੰਮੂ-ਕਸ਼ਮੀਰ ਦੇ ਸੈਕੜਾਂ ਕਲਾਕਾਰ ਵੱਖ-ਵੱਖ ਲੋਕ ਕਲਾਵਾਂ ਅਤੇ ਨਾਚ ਦਾ ਪ੍ਰਦਰਸ਼ਨ ਕਰਨਗੇ।
ਪਾਰੰਪਰਿਕ ਨਾਚ ਕਲਾ ਰੂਪਾਂ ਤੋਂ ਲੈਕੇ ਉਤਕ੍ਰਿਸ਼ਟ ਸ਼ਿਲਪ ਤੱਕ ਦਰਸ਼ਕਾਂ ਨੂੰ ਮਨਮੋਹਕ ਕਰਨ ਲਈ ਜੰਮੂ ਅਤੇ ਕਸ਼ਮੀਰ ਨਾਲ ਵਿਰਾਸਤ ਅਤੇ ਸੱਭਿਆਚਾਰ ਦੇ ਇੱਕ ਗੁਲਦਸਤਾ ਦੇ ਨਾਲ ਮੌਜੂਦ ਹੈ। ਵੈਸ਼ਣੋ ਦੇਵੀ ਮੰਦਿਰ, ਅਮਰਨਾਥ ਮੰਦਿਰ, ਕਸ਼ਮੀਰ ਤੋਂ ਵਸਤੂਕਲਾ ਦਾ ਪ੍ਰਤੀਨਿਧੀਤਵ ਕਰਨ ਵਾਲੇ ਹਾਊਸ ਬੋਟ ਦਾ ਲਾਇਵ ਪ੍ਰਦਰਸਨ ਤੇ ਸਮਾਰਕ ਦੁਆਰ ‘ਮੁਬਾਰਕ ਮੰਡੀ-ਜੰਮੂ’ ਦੀ ਪ੍ਰਤਿਕ੍ਰਿਤੀਆਂ ਇਸ ਸਾਲ ਦੇ ਮੇਲੇ ਵਿੱਚ ਮੁੱਖ ਆਕਰਸ਼ਣ ਦੇ ਰੂਪ ਵਿੱਚ ਮੌਜੂਦ ਹਨ।
ਸੂਰਜਕੁੰਡ ਸ਼ਿਲਪ ਮੇਲੇ ਦੇ ਇਤਿਹਾਸ ਵਿੱਚ ਇੱਕ ਸ਼ਾਨਦਾਰ ਉਪਲਬਧੀ ਸਥਾਪਿਤ ਕਰਦੇ ਹੋਏ ਇਸ ਨੂੰ 2013 ਵਿੱਚ ਇੱਕ ਅੰਤਰਰਾਸ਼ਟਰੀ ਪੱਧਰ ‘ਤੇ ਅਪਗ੍ਰੇਡ ਕੀਤਾ ਗਿਆ ਸੀ। 2020 ਵਿੱਚ, ਯੂਰੋਪ, ਅਫਰੀਕਾ ਅਤੇ ਏਸ਼ੀਆ ਦੇ 30 ਤੋਂ ਅਧਿਕ ਦੇਸ਼ਾਂ ਨੇ ਮੇਲੇ ਵਿੱਚ ਹਿੱਸਾ ਲਿਆ। ਇਸ ਸਾਲ 30 ਤੋਂ ਅਧਿਕ ਦੇਸ਼ ਮੇਲੇ ਦਾ ਹਿੱਸਾ ਹੋਣਗੇ ਜਿਸ ਵਿੱਚ ਭਾਗੀਦਾਰ ਰਾਸ਼ਟਰ-ਉਜ਼ਬੇਕਿਸਤਾਨ ਸ਼ਾਮਲ ਹੈ।
ਲੈਟਿਨ ਅਮਰੀਕੀ ਦੇਸ਼ਾਂ, ਅਫਗਾਨਿਸਤਾਨ, ਇਥੀਓਪੀਆ, ਇਸਵਾਤਿਨੀ, ਮੋਜਾਮਿਬਕ, ਤੰਜਾਨਿਆ, ਜਿੰਮਬਾਂਵ, ਯੁਗਾਂਡਾ, ਨਾਮੀਬਿਆ, ਸੁਡਾਨ, ਨਾਈਜੀਰਿਆ, ਇਕਵੇਟੋਰੀਅਲ ਗਿਜੀ, ਸੋਨੇਗਲ, ਅੰਗੋਲਾ, ਘਾਨਾ, ਥਾਈਲੈਂਡ, ਨੇਪਾਲ, ਸ਼੍ਰੀਲੰਕਾ, ਈਰਾਨ, ਮਾਲਦੀਪ ਅਤੇ ਬਹੁਤ ਸਾਰੇ ਹੋਰ ਤੋਂ ਅਨੇਕ ਦੇਸ਼ ਵੀ ਪੂਰਨ ਉਤਸਾਹ ਦੇ ਨਾਲ ਭਾਗੀਦਾਰ ਹੋਣਗੇ।
ਸੈਲਾਨੀਆਂ ਦੇ ਮਨ ਨੂੰ ਪ੍ਰਫੁਲਿੱਤ ਕਰਨ ਲਈ, ਭਾਰਤ ਦੇ ਰਾਜਾਂ ਦੇ ਕਲਾਕਾਰਾਂ ਸਹਿਤ ਹਿੱਸਾ ਲੈਣ ਵਾਲੇ ਵਿਦੇਸ਼ੀ ਦੇਸ਼ਾਂ ਦੇ ਅੰਤਰਰਾਸ਼ਟਰੀ ਲੋਕ ਕਲਾਕਾਰਾਂ ਦੁਆਰਾ ਸ਼ਾਨਦਾਰ ਪ੍ਰਦਰਸ਼ਨਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ।
ਪੰਜਾਬਾ ਦਾ ਭੰਗੜਾ, ਅਸਾਮ ਦਾ ਬਿਹੂ, ਬਰਸਾਨੇ ਦੀ ਹੋਲੀ, ਹਰਿਆਣਾ ਦੇ ਲੋਕ ਨ੍ਰਿਤਕ, ਹਿਮਾਚਲ ਪ੍ਰਦੇਸ਼ ਦਾ ਜਮਾਕੜਾ, ਮਹਾਰਾਸ਼ਟਰ ਦੀ ਲਾਵਣੀ, ਹੱਥ ਦੀ ਚੱਕੀ ਦਾ ਸਿੱਧਾ ਪ੍ਰਦਰਸਨ ਅਤੇ ਹਮੇਸ਼ਾ ਤੋਂ ਮਸ਼ਹੂਰ ਰਹੇ ਬੇਹਰੂਪੀਆ ਜਿਹੀਆਂ ਅਨੇਕ ਕਲਾਵਾਂ ਵਿੱਚ ਮਾਹਿਰ ਕਲਾਕਾਰ ਦਰਸ਼ਕਾਂ ਨੂੰ ਮੰਤਰਮੁਰਾਧ ਕਰਨ ਦੇ ਨਾਲ-ਨਾਲ ਮੇਲਾ ਮੈਦਾਨ ਵਿੱਚ ਆਪਣੀ ਮਨਮੋਹਕ ਪ੍ਰਤਿਭਾ ਅਤੇ ਪ੍ਰਦਰਸ਼ਨ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਮੇਲਾ ਪਖਵਾੜੇ ਦੇ ਦੌਰਾਨ ਸ਼ਾਮ ਦੇ ਸੱਭਿਆਚਾਰ ਪ੍ਰੋਗਰਾਮ ਵਿੱਚ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਜਾਵੇਗਾ। ਰਹਿਮਤ-ਏ-ਨੁਸਰਤ, ਰਿੰਕੂ ਕਾਲੀਆ ਦੀਆਂ ਗਜ਼ਲਾਂ ਦੀ ਗੁੰਜ, ਮਨਮੋਹਕ ਕਰ ਦੇਣ ਵਾਲੀਆਂ ਨ੍ਰਿਤਕ ਪੇਸ਼ਕਾਰੀਆਂ ਭਾਵਪੂਰਣ ਸੂਫੀ ਪ੍ਰਦਰਸ਼ਨ, ਮਾਟੀ ਬਾਨੀ ਦੁਆਰਾ ਭਾਰਤ ਦੀ ਤਾਲ ਦੇ ਇਲਾਵਾ ਜੰਮੂ-ਕਸ਼ਮੀਰ, ਉਜਬੇਕਿਸਤਾਨ ਅਤੇ ਹੋਰ ਅੰਤਰਰਾਸ਼ਟਰੀ ਕਲਾਕਾਰਾਂ ਦੇ ਸ਼ਾਨਦਾਰ ਨ੍ਰਿਤ ਅਤੇ ਗੀਤ ਸ਼ੋਅ ਜਿਹੇ ਬੈਂਡ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਆਨੰਦ ਉਠਾ ਸਕਦੇ ਹਨ। ਹਰ ਸ਼ਾਮ 7.00 ਵਜੇ ਤੋਂ ਚੌਪਾਲ ‘ਤੇ ਸਾਰੇ ਗਤੀਵਿਧੀਆਂ ਅਤੇ ਉਤਸਾਹ ਨੂੰ ਪਕੜਣ।
ਹਰਿਆਣਾ ਦਾ ਇੱਕ ਪਰਿਵਾਰ ਰਾਜ ਦੀ ਪ੍ਰਾਮਾਣਿਕ ਜੀਵਨ ਸ਼ੈਲੀ ਨੂੰ ਪ੍ਰਦਰਸਨ ਕਰਨ ਲਈ ਵਿਸ਼ੇਸ਼ ਰੂਪ ਨਾਲ ਬਣਾਏ ਗਏ ਆਪਣਾ ਘਰ ਵਿੱਚ ਰਹਿਣ ਜਾ ਰਿਹਾ ਹੈ। ਆਪਣਾ ਘਰ ਸੈਲਾਨੀਆਂ ਨੂੰ ਰਾਜ ਦੇ ਲੋਕਾਂ ਦੀ ਜੀਵਨ ਸ਼ੈਲੀ ਦਾ ਅਨੁਭਵ ਪ੍ਰਦਾਨ ਕਰਨ ਦਾ ਅਵਸਰ ਦਿੰਦਾ ਹੈ ਅਤੇ ਉਨ੍ਹਾਂ ਨੇ ਆਪਣੀ ਸੱਭਿਆਚਾਰ ਬਾਰੇ ਜਾਣਨ ਅਤੇ ਸਿੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ. ਆਪਣਾ ਘਰ ਵਿੱਚ ਪਾਰੰਪਰਿਕ ਮਿੱਟੀ ਦਾ ਬਰਤਨ, ਹੋਰ ਸਮੱਗਰੀ ਆਦਿ ਦਿਖਾਈ ਜਾਣਗੀਆਂ ਅਤੇ ਸ਼ਿਲਪਕਾਰ ਇਨ੍ਹਾਂ ਪਾਰੰਪਰਿਕ ਸ਼ਿਲਪਾਂ ਦਾ ਲਾਇਵ ਪ੍ਰਦਰਸ਼ਨ ਕਰਨਗੇ।
ਦੋਨਾਂ ਚੋਪਾਲਾਂ ਨੂੰ ਇੱਕ ਹੋਰ ਰੂਪ ਦਿੱਤਾ ਗਿਆ ਹੈ ਜੋ ਹਿੱਸਾ ਲੈਣ ਵਾਲੇ ਰਾਜ ਅਤੇ ਭਾਗੀਦਾਰ ਰਾਸ਼ਟਰ ਦੀਆਂ ਵਿਸ਼ੇਸ਼ਤਾਵਾਂ ਤੋਂ ਪ੍ਰੇਰਿਤ ਹੈ ਤਾਕਿ ਪਾਰੰਪਰਿਕ ਵਸਤੂਆਂ ਦੇ ਉਪਯੋਗ ਦੇ ਨਾਲ-ਨਾਲ ਦਰਸ਼ਕਾਂ ਲਈ ਪ੍ਰਦਰਸ਼ਨਾਂ ਨੂੰ ਜੀਵਿੰਤ ਬਣਾਇਆ ਜਾ ਸਕੇ।
-
ਮੇਲਾ 19 ਮਾਰਚ ਤੋਂ 4 ਅਪ੍ਰੈਲ, 2022 ਤੱਕ ਹਰ ਦਿਨ ਦੁਪਹਿਰ 12.30 ਵਜੇ ਤੋਂ 9.30 ਵਜੇ ਤੱਕ ਖੁੱਲ੍ਹਿਆ ਹੈ।
-
35ਵੇਂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ-2022 ਦੀਆਂ ਮੁੱਖ ਵਿਸ਼ੇਸ਼ਤਾਵਾਂ
-
ਉਜ਼ਬੇਕਿਸਤਾਨ ਇਸ ਸਾਲ ਦੇ ਮੇਲੇ ਵਿੱਚ ਹਿੱਸੇਦਾਰੀ ਰਾਸ਼ਟਰ ਦੇ ਰੂਪ ਵਿੱਚ ਹਿੱਸਾ ਲੈਣਗੇ।
-
ਟੈਕਨੋਲੋਜੀ (ਆਈਟੀ) ਦੀ ਪ੍ਰਗਤੀ ਦੇ ਨਾਲ ਤਾਲਮੇਲ ਰੱਖਦੇ ਹੋਏ ਮੇਲਾ ਪ੍ਰਵੇਸ਼ ਟਿਕਟਾਂ ਨੂੰ ਪੇਟੀਐੱਮ ਇਨਸਾਈਡਰ ਦੇ ਰਾਹੀਂ ਔਨਲਾਈਨ ਬੁਕ ਕੀਤਾ ਜਾ ਸਕਦਾ ਹੈ।
-
ਤਕਨੀਕੀ ਇਨੋਵੇਸ਼ਨ ਦੇ ਰਾਹੀਂ ਪਰੇਸ਼ਾਨੀ ਮੁਫਤ ਪਾਰਕਿੰਗ
-
ਵੈਬਸਾਈਟ ‘ਤੇ ਉਪਲਬਧ ਵਰਚੁਅਲ ਟੂਰ ਅਤੇ ਸ਼ਿਲਪਕਾਰ ਦੀ ਜਾਣਕਾਰੀ: www.surajkundmelaauthority.com
-
ਕਲਾ ਅਤੇ ਸੱਭਿਆਚਾਰ ਵਿਭਾਗ ਪਾਰੰਪਰਿਕ ਅਤੇ ਸੱਭਿਆਚਾਰ ਕਲਾਕਾਰਾਂ ਜਿਹੇ ਰਾਜਸਥਾਨ ਤੋਂ ਕੱਚੀ ਘੋੜੀ, ਸਟਿਕ ਵੌਕਰ, ਕਾਲਬੇਲੀਆ, ਬੇਹਰੂਪੀਆ, ਹਿਮਾਚਲ ਤੋਂ ਕਾਂਗੜੀ ਨਾਟੀ, ਅਸਾਮ ਤੋਂ ਪੀਹੂ, ਪੰਜਾਬ ਤੋਂ ਭੰਗੜਾ, ਜਿੰਦੂਆ, ਝੁਮੇਰ, ਉੱਤਰਾਖੰਡ ਤੋਂ ਛਪੇਲੀ, ਉੱਤਰ ਪ੍ਰਦੇਸ਼ ਤੋਂ ਬਰਸਾਨਾ ਦੀ ਹੋਲੀ, ਮੇਘਾਲਿਆ ਤੋਂ ਵਾਂਗੀਆ, ਓਡੀਸ਼ਾ ਤੋਂ ਸੰਭਲਪੁਰੀ, ਮੱਧ ਪ੍ਰਦੇਸ਼ ਤੋਂ ਵਧਾਈ ਮਹਾਰਾਸ਼ਟਰ ਤੋਂ ਲਾਵਣੀ ਅਤੇ ਅਨੇਕਾਂ ਕਲਾਕ੍ਰਿਤੀਆਂ ਦਾ ਪ੍ਰਦਰਸ਼ਨ ਕਰੇਗਾ।
-
ਉਦਯੋਗਿਕ ਸਮਾਜਿਕ ਰਿਸਪੋਂਸੇਬਿਲਿਟੀ ਪਹਿਲ ਦੇ ਰੂਪ ਵਿੱਚ ਸੂਰਜਕੁੰਡ ਮੇਲਾ ਅਥਾਰਿਟੀ ਦਿੱਵਿਯਾਂਗ ਵਿਅਕਤੀਆਂ, ਬਜੁਰਗ ਨਾਗਰਿਕਾਂ ਅਤੇ ਸੇਵਾ ਰੱਖਿਆ ਕਰਮਚਾਰੀਆਂ ਅਤੇ ਹੋਰ ਸੈਨਿਕਾਂ ਨੂੰ ਪ੍ਰਵੇਸ਼ ਟਿਕਟ ‘ਤੇ 50% ਦੀ ਛੁਟ ਪ੍ਰਦਾਨ ਕਰੇਗਾ।
-
ਹਰਿਆਣਾ ਦਾ ਰੇਨੋਵੇਟਿਡ ਆਪਣਾ ਘਰ ਸੈਲਾਨੀਆਂ ਨੂੰ ਇੱਕ ਨਵੇਂ ਸਰੂਪ ਵਿੱਚ ਰੋਮਾਂਚਿਤ ਕਰੇਗਾ।
-
ਸਕੂਲੀ ਵਿਦਿਆਰਥੀਆਂ ਲਈ ਅਨੇਕ ਪ੍ਰਤੀਯੋਗੀਤਾਵਾਂ ਆਯੋਜਿਤ ਕੀਤੀਆਂ ਜਾਣਗੀਆਂ।
-
ਮੇਲਾ ਪਖਵਾੜੇ ਦੇ ਦੌਰਾਨ ਨਿਰਯਾਤਕ ਅਤੇ ਖਰੀਦਾਰਾਂ ਦੀ ਮੀਟਿੰਗ ਦਾ ਆਯੋਜਨ ਕੀਤਾ ਜਾਵੇਗਾ। ਜੋ ਸ਼ਿਲਪਕਾਰਾਂ ਨੂੰ ਨਿਰਯਾਤ ਬਜ਼ਾਰ ਤੱਕ ਪਹੁੰਚਣ ਅਤੇ ਦੋਹਨ ਕਰਨ ਲਈ ਇੱਕ ਸਹਾਇਤਾ ਪ੍ਰਣਾਲੀ ਉਪਲਬਧ ਕਰਾਏਗਾ।
-
ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਮੇਲਾ ਮੈਦਾਨ ਵਿੱਚ ਨਾਈਟ ਵਿਜਨ ਕੈਮਰਿਆਂ ਦੇ ਨਾਲ 100 ਤੋਂ ਅਧਿਕ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਕਿਸੇ ਵੀ ਪ੍ਰਕਾਰ ਦੀ ਦੁਖਦਾਈ ਘਟਨਾ ਜਾ ਦੁਰਘਟਨਾ ਨੂੰ ਰੋਕਣ ਲਈ ਮੇਲਾ ਪਰਿਸਰ ਵਿੱਚ ਮਹਿਲਾ ਗਾਰਡ ਸਾਹਿਤ ਵੱਡੀ ਸੰਖਿਆ ਵਿੱਚ ਸੁਰੱਖਿਆ ਕਰਮਚਾਰੀ ਨੂੰ ਤੈਨਾਤ ਕੀਤਾ ਗਿਆ ਹੈ।
-
ਮੇਲਾ ਪਾਰਕਿੰਗ ਵਿੱਚ ਪ੍ਰਵੇਸ਼ ਕਰਨ ਵਾਲੇ ਵਾਹਨਾਂ ਦੀ ਨੰਬਰ ਪਲੇਟ ਪਹਿਚਾਣ ਕੀਤੀ ਜਾਂਚ ਲਈ ਈ-ਨਿਗਰਾਨੀ ਲਈ ਐੱਨਪੀਆਰ ਤਕਨੀਕ ਦਾ ਉਪਯੋਗ
-
ਸੈਲਾਨੀਆ ਦਰਸ਼ਕਾਂ ਨੂੰ ਗਿਣਨੇ ਦੀ ਤਕਨੀਕ ਦੀ ਸ਼ੁਰੂਆਤ
-
ਮੇਲਾ ਵਿੱਚ ਪ੍ਰਵੇਸ਼ ਕਰਨ ਵਾਲੇ ਟਰੈਸਪਾਸਰਸ ਦੀ ਘੁਸਪੈਠ ਦੀ ਜਾਂਚ
-
ਸਿਲਵਰ ਜੁਬਲੀ ਗੇਟ ਦੇ ਨੇੜੇ ਐੱਮਸੀਐੱਫ ਦੇ ਖੋਰੀ ਖੇਤਰ ਵਿੱਚ 2-3 ਏਕੜ ਅਤਿਰਿਕਤ ਪਾਰਕਿੰਗ ਸਥਾਨ ਬਣਾਇਆ ਗਿਆ
-
ਪੂਰੇ ਮੇਲੇ ਦੇ ਦੌਰਾਨ ਕਿਸੇ ਵੀ ਆਪਾਤ ਸਥਿਤੀ ਲਈ ਫਾਇਰ ਬ੍ਰਿਗੇਡ ਅਤੇ ਮੈਡੀਕਲ ਦਲ ਉਪਲਬਧ ਰਹੇਗਾ।
-
ਆਪਦਾ ਪ੍ਰਬੰਧਨ ਯੋਜਨਾ/ਨਿਕਾਸੀ ਯੋਜਨਾ ਸਾਰੇ ਮਹੱਤਵਪੂਰਨ ਸਥਾਨਾਂ ‘ਤੇ ਅਤਿਆਧੁਨਿਕ ਮੈਡੀਕਲ, ਅੱਗ ਅਤੇ ਆਪਦਾ ਪ੍ਰਬੰਧਨ ਸੁਵਿਧਾਵਾਂ ਮੌਜੂਦ ਹਨ।
-
ਬੈਂਕ, ਡਿਸਪੈਂਸਰੀ, ਮੇਲਾ ਪੁਲਿਸ ਕੰਟਰੋਲ ਰੂਮ ਅਤੇ ਸੀਸੀਟੀਵੀ ਕੰਟਰੋਲ ਰੂਮ ਇੱਕ ਕੇਦ੍ਰੀਕ੍ਰਿਤ ਸਥਾਨ ‘ਤੇ ਸਥਿਤ ਹਨ ਤਾਕਿ ਸੈਲਾਨੀ ਤੇ ਪ੍ਰਤਿਭਾਗੀ ਇਨ੍ਹਾਂ ਜ਼ਰੂਰੀ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਸਕੇ।
-
ਦਿੱਵਿਯਾਂਗ ਵਿਅਕਤੀਆਂ ਲਈ ਬਿਹਤਰ ਸੁਵਿਧਾਵਾ।
-
ਮੇਲਾ ਪਰਿਸਰ ਵਿੱਚ ਪਲਾਸਿਟਕ/ਪੌਲੀਥਿਨ ਦੀ ਥੈਲੀਆਂ ‘ਤੇ ਪੂਰਨ ਪ੍ਰਤੀਬੰਧ ਲਗਾਇਆ ਗਿਆ ਹੈ।
ਸੂਰਜਕੁੰਡ ਦਾ ਇਤਿਹਾਸ
ਲੋਕਪ੍ਰਿਯ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲੇ ਦਾ ਆਯੋਜਨ ਸਥਾਨ ਸੂਰਜਕੁੰਡ, ਦੱਖਣੀ ਦਿੱਲੀ ਤੋਂ ਫਰੀਦਾਬਾਦ ਵਿੱਚ 8 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਸੂਰਜਕੁੰਡ ਦਾ ਨਾਮ ਪ੍ਰਾਚੀਨ ਰਾਜ ਭੂਮੀ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ‘ਸੂਰਜ ਦਾ ਕੁੰਡ’ ਜਿਸ ਦਾ ਨਿਰਮਾਣ 10ਵੀਂ ਸ਼ਤਾਬਦੀ ਵਿੱਚ ਤੋਮਰ ਵੰਸ਼ ਦੇ ਸ਼ਾਸਕਾਂ ਵਿੱਚੋਂ ਇੱਕ ਰਾਜ ਸੂਰਜਪਾਲ ਨੇ ਕੀਤਾ ਸੀ। ਸੂਰਜ ਦਾ ਅਰਥ ‘ਸੂਰਯ’ ਹੈ ਕੁੰਡ ਦਾ ਅਰਥ ਕੁੰਡ/ਝੀਲ ਜਾ ਜਲਾਸ਼ਯ ਹੈ। ਇਹ ਸਥਾਨ ਅਰਾਵਲੀ ਪਰਬਤ ਲੜੀ ਦੀ ਪਿਛੋਕੜ ਦੇ ਸਾਹਮਣੇ ਨਿਰਮਿਤ ਹੈ।
ਜਿਵੇਂ ਕਿ ਇਤਿਹਾਸਕਾਰ ਸਾਨੂੰ ਦੱਸਦੇ ਹਨ ਇਹ ਖੇਤਰ ਤੋਮਰ ਵੰਸ਼ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਸੀ। ਸੂਰਜ ਉਪਾਸਕਾਂ ਦੇ ਵੰਸ਼ ਦੇ ਸ਼ਾਸਕਾਂ ਵਿੱਚੋਂ ਇੱਕ ਰਾਜਾ ਸੂਰਜ ਪਾਲ ਨੇ ਇਸ ਖੇਤਰ ਵਿੱਚ ਇੱਕ ਸੂਰਜ ਕੁੰਡ ਦਾ ਨਿਰਮਾਣ ਕਰਵਾਇਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦੇ ਘੇਰੇ ਵਿੱਚ ਇੱਕ ਮੰਦਿਰ ਵੀ ਸਥਾਪਿਤ ਸੀ। ਖੁਦਾਈ ਤੋਂ ਇੱਥੇ ਖੰਡਰਾਂ ਦੇ ਅਧਾਰ ‘ਤੇ ਇੱਕ ਸੂਰਯ ਮੰਦਿਰ ਦੇ ਅਸਿਤਤਵ ਦਾ ਪਤਾ ਚਲਿਆ ਹੈ ਜਿਸ ਨੂੰ ਹੁਣ ਵੀ ਦੇਖਿਆ ਜਾ ਸਕਦਾ ਹੈ। ਫਿਰੋਜ਼ ਸ਼ਾਹ ਤੁਗਲਕ (1351-88) ਦੇ ਤੁਗਲਕ ਰਾਜਵੰਸ਼ ਸ਼ਾਸਨ ਦੇ ਦੌਰਾਨ ਹਾਇਪਰਲਿੰਕ
ਚੁਨੇ ਦੇ ਪੱਥਰਾਂ ਦੇ ਨਾਲ ਪੌੜੀਆਂ ਅਤੇ ਛੱਤਾਂ ਦਾ ਮੁੜਨਿਰਮਾਣ ਕਰਕੇ ਜਲਾਸ਼ਯ ਦਾ ਨਵੀਨੀਕਰਨ ਕੀਤਾ ਗਿਆ ਸੀ।
ਮੇਲਾ ਵਾਸਤਵ ਵਿੱਚ ਇਸ ਸ਼ਾਨਦਾਰ ਸਮਾਰਕ ਦੇ ਪਿਛੋਕੜ ਵਿੱਚ ਆਯੋਜਿਤ ਭਾਰਤ ਦੀ ਸੱਭਿਆਚਾਰ ਵਿਰਾਸਤ ਦੀ ਸਮ੍ਰਿੱਧੀ ਅਤੇ ਵਿਵਿਧਤਾ ਦੇ ਪ੍ਰਤੀ ਇੱਕ ਸ਼ਰਧਾਂਜਲੀ ਹੈ।
ਯੂਟਿਊਬ ‘ਤੇ ਉਦਘਾਟਨ ਪ੍ਰੋਗਰਾਮ ਦਾ ਲਿੰਕ ਹੇਠਾ ਦਿੱਤਾ ਗਿਆ ਹੈ:
Follow Ministry of Tourism on
Facebook - https://www.facebook.com/incredibleindia/
Instagram- https://instagram.com/incredibleindia?igshid=v02srxcbethv
*******
ਐੱਨਬੀ/ਓਏ
(Release ID: 1807717)
Visitor Counter : 279