ਖਾਣ ਮੰਤਰਾਲਾ
ਅਪ੍ਰੈਲ-ਜਨਵਰੀ 2021-22 ਦੇ ਦੌਰਾਨ ਖਣਿਜ ਉਤਪਾਦਨ ਦਾ ਸੰਚਿਤ ਵਾਧਾ 14.2 ਪ੍ਰਤੀਸ਼ਤ ਵਧਿਆ
ਜਨਵਰੀ 2022 ਵਿੱਚ ਮੈਗਨੇਸਾਈਟ, ਲਿਗਨਾਈਟ, ਬੌਕਸਾਈਟ, ਸੋਨਾ, ਕੋਇਲਾ ਅਤੇ ਕੁਦਰਤੀ ਗੈਸ (ਯੂ) ਵਿੱਚ ਸਕਾਰਾਤਮਕ ਵਾਧੇ ਦਾ ਸੰਕੇਤ
Posted On:
17 MAR 2022 11:49AM by PIB Chandigarh
ਜਨਵਰੀ, 2022 (ਆਧਾਰ: 2011-12 = 100) ਦੇ ਲਈ ਮਾਈਨਿੰਗ ਅਤੇ ਕੁਆਰਿੰਗ (ਖੁਦਾਈ) ਖੇਤਰ ਦਾ ਖਣਿਜ ਉਤਪਾਦਨ ਸੂਚਕਾਂਕ 124.7 ‘ਤੇ, ਇਸੇ ਮਿਆਦ ਦੇ 2021 ਦੇ ਪੱਧਰ ਦੀ ਤੁਲਨਾ ਵਿੱਚ 2.8% ਵੱਧ ਸੀ। ਭਾਰਤੀ ਖਾਨ ਬਿਊਰੋ (ਆਈਬੀਐੱਮ) ਦੇ ਨਵੀਨਤਮ ਆਂਕੜਿਆਂ ਦੇ ਅਨੁਸਾਰ, ਅਪ੍ਰੈਲ-ਜਨਵਰੀ 2021-22 ਦੀ ਮਿਆਦ ਦੇ ਦੌਰਾਨ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 14.2 ਪ੍ਰਤੀਸ਼ਤ ਦਾ ਸੰਚਿਤ ਵਾਧਾ ਹੋਇਆ ਹੈ।
ਜਨਵਰੀ, 2022 ਵਿੱਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ ਸੀ: ਕੋਇਲਾ 796 ਲੱਖ ਟਨ, ਲਿਗਨਾਈਟ 46 ਲੱਖ ਟਨ, ਕੁਦਰਤੀ ਗੈਸ (ਪ੍ਰਯੁਕਤ) 2767 ਮਿਲੀਅਨ ਘਨ ਮੀਟਰ, ਪੈਟ੍ਰੋਲੀਅਮ (ਕੱਚਾ) 25 ਲੱਖ ਟਨ, ਬੌਕਸਾਈਟ 2157 ਹਜ਼ਾਰ ਟਨ, ਕ੍ਰੋਮਾਈਟ 398 ਹਜ਼ਾਰ ਟਨ, ਕੌਪਰ ਸਾਂਦ੍ਰ 10 ਹਜ਼ਾਰ ਟਨ, ਸੋਨਾ 107 ਕਿਲੋ, ਆਇਰਨ ਓਰ 215 ਲੱਖ ਟਨ, ਸੀਮਾ ਸਾਂਦ੍ਰ 29 ਹਜ਼ਾਰ ਟਨ, ਮੈਗਨੀਜ਼ ਓਰ 264 ਹਜ਼ਾਰ ਟਨ, ਜਸਤਾ ਸਾਂਦ੍ਰ 145 ਹਜ਼ਾਰ ਟਨ, ਚੂਨਾ ਪੱਥਰ 341 ਲੱਖ ਟਨ, ਫਾਸ਼ਫੋਰਾਈਟ 1118 ਹਜ਼ਾਰ ਟਨ, ਮੈਗਨੇਸਾਈਟ 10 ਹਜ਼ਾਰ ਟਨ ਅਤੇ ਹੀਰਾ 1 ਕੈਰੇਟ।
ਜਨਵਰੀ, 2021 ਦੀ ਤੁਲਨਾ ਵਿੱਚ ਜਨਵਰੀ, 2022 ਦੇ ਦੌਰਾਨ ਸਕਾਰਾਤਮਕ ਵਾਧੇ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਦੇ ਉਤਪਾਦਨ ਵਿੱਚ ਸਾਮਲ ਹਨ: ਮੈਗਨੇਸਾਈਟ (36.6 ਪ੍ਰਤੀਸ਼ਤ), ਲਿਗਨਾਈਟ (25.2 ਪ੍ਰਤੀਸ਼ਤ), ਬੌਕਸਾਈਟ (13.4 ਪ੍ਰਤੀਸ਼ਤ), ਸੋਨਾ (13.3 ਪ੍ਰਤੀਸ਼ਤ), ਕੁਦਰਤੀ ਗੈਸ (ਯੂ) (11.7 ਪ੍ਰਤੀਸ਼ਤ) ਅਤੇ ਕੋਇਲਾ (8.2 ਪ੍ਰਤੀਸ਼ਤ)। ਨਕਾਰਾਤਮਕ ਵਾਧਾ ਦਿਖਾਉਣ ਵਾਲੇ ਹੋਰ ਮਹੱਤਵੂਪਰਨ ਖਣਿਜਾਂ ਦੇ ਉਤਪਾਦਨ ਵਿੱਚ ਸ਼ਾਮਲ ਹਨ: ਚੂਨਾ ਪੱਥਰ (-1.2 ਪ੍ਰਤੀਸ਼ਤ), ਪੈਟ੍ਰੋਲੀਅਮ (ਕੱਚਾ) (-2.4 ਪ੍ਰਤੀਸ਼ਤ), ਜਿੰਕ ਸਾਂਦ੍ਰ (-2.9 ਪ੍ਰਤੀਸ਼ਤ), ਆਇਰਨ ਓਰ (-4.9 ਪ੍ਰਤੀਸ਼ਤ), ਮੈਂਗਨੀਜ਼ ਆਇਰਨ (-10.0 ਪ੍ਰਤੀਸ਼ਤ), ਫੌਸਫੋਰਾਈਟ (-11.2 ਪ੍ਰਤੀਸ਼ਤ), ਕੌਪਰ ਸਾਂਦ੍ਰ (-15.4 ਪ੍ਰਤੀਸ਼ਤ), ਕ੍ਰੋਮਾਈਟ (-17.6 ਪ੍ਰਤੀਸ਼ਤ), ਸੀਸਾ ਸਾਂਦ੍ਰ (-19.3 ਪ੍ਰਤੀਸ਼ਤ)।
*****
ਐੱਮਵੀ/ਏਕੇਐੱਨ/ਆਰਕੇਪੀ
(Release ID: 1807042)