ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਹੋਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ

Posted On: 17 MAR 2022 11:52AM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਹੋਲੀ ਦੇ ਅਵਸਰ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਮੂਲ-ਪਾਠ ਨਿਮਨਲਿਖਤ ਹੈ-

“ਰੰਗਾਂ ਦੇ ਤਿਉਹਾਰ ਹੋਲੀ ਦੇ ਸ਼ੁਭ ਅਵਸਰ ’ਤੇ ਮੈਂ ਦੇਸ਼ਵਾਸੀਆਂ (ਦੇਸ਼ ਦੇ ਲੋਕਾਂ) ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਦੇਸ਼ਭਰ ਵਿੱਚ ਪਰੰਪਰਾਗਤ ਉਮਾਹ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਣ ਵਾਲੇ ਹੋਲੀ ਦਾ ਤਿਉਹਾਰ ਪਰਿਵਾਰ ਤੇ ਮਿੱਤਰਾਂ ਦੇ ਨਾਲ ਮਿਲਣ ਅਤੇ ਜੀਵਨ ਦੇ ਸ਼ੁਭਾਵਿਕ ਅਤੇ ਅਨੰਦਮਈ ਉਤਸਵ ਦੀ ਭਾਵਨਾ ਦਾ ਅਨੰਦ ਲੈਣ ਦਾ ਅਵਸਰ ਹੈ। ਹੋਲੀ ਦੀ ਪੂਰਵ-ਸੰਧਿਆ ’ਤੇ ਆਯੋਜਿਤ ਕੀਤਾ ਜਾਣ ਵਾਲਾ ‘ਹੋਲਿਕਾ ਦਹਨ’ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।

ਹੋਲੀ ਦੇ ਇਸ ਪਾਵਨ ਅਵਸਰ ’ਤੇ, ਆਓ ਅਸੀਂ ਆਪਣੇ ਸਮਾਜ ਨੂੰ ਇੱਕ ਸੂਤਰ ਵਿੱਚ ਪਿਰੋ ਕੇ ਰੱਖਣ ਵਾਲੀ ਮਿੱਤਰਤਾ ਅਤੇ ਮੇਲ-ਜੇਲ ਦੇ ਬੰਧਨ ਨੂੰ ਮਜ਼ਬੂਤ ਕਰਨ ਦਾ ਪ੍ਰਯਾਸ ਕਰੀਏ।

ਮੇਰੀ ਕਾਮਨਾ ਹੈ ਕਿ ਇਹ ਤਿਉਹਾਰ ਸਾਡੇ ਜੀਵਨ ਵਿੱਚ ਸ਼ਾਂਤੀ, ਸਦਭਾਵਨਾ, ਸਮ੍ਰਿੱਧੀ ਅਤੇ ਖੁਸ਼ੀਆਂ ਲੈ ਕੇ ਆਵੇ।”

 

Following is the Hindi version of message -

रंगों के त्योहार होली के शुभ अवसर पर मैं देशवासियों को हार्दिक बधाई और शुभकामनाएँ देता हूँ।

देश भर में पारंपरिक हर्षोल्लास और उत्साह के साथ मनाया जाने वाला होली का त्योहार परिवार और मित्रों के साथ मिलने और जीवन की सहज, आनंदमयी उत्सव की भावना का आनंद लेने का अवसर है। होली की पूर्व-संध्या पर आयोजित किया जाने वाला 'होलिका दहन' बुराई पर अच्छाई की जीत का प्रतीक है।

होली के इस पावन अवसर पर, आइए हम अपने समाज को एक सूत्र में पिरो कर रखने वाली मित्रता और मेलजोल के बंधन को मजबूत करने का प्रयास करें।

मैं कामना करता हूं कि यह त्योहार हमारे जीवन में शांति, सौहार्द, समृद्धि और खुशियाँ लेकर आए।

*****

ਐੱਮਐੱਸ/ਆਰਕੇ/ਐੱਨਐੱਸ



(Release ID: 1806968) Visitor Counter : 144