PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
प्रविष्टि तिथि:
15 MAR 2022 5:35PM by PIB Chandigarh


|
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 180.40 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਵਰਤਮਾਨ ਵਿੱਚ 33,917 ਐਕਟਿਵ ਕੇਸ ਹਨ।
ਐਕਟਿਵ ਕੇਸ 0.08% ਹਨ।
ਰਿਕਵਰੀ ਰੇਟ ਵਰਤਮਾਨ ਵਿੱਚ 98.72% ਹੈ।
ਪਿਛਲੇ 24 ਘੰਟਿਆਂ ਦੇ ਦੌਰਾਨ 4,722 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 4,24,46,171
ਰੋਗੀ ਠੀਕ ਹੋਏ।
ਬੀਤੇ 24 ਘੰਟਿਆਂ ਦੇ ਦੌਰਾਨ 2,568 ਨਵੇਂ ਕੇਸ ਸਾਹਮਣੇ ਆਏ।
ਰੋਜ਼ਾਨਾ ਪਾਜ਼ਿਟਿਵਿਟੀ ਦਰ (0.37%) ਹੈ।
ਸਪਤਾਹਿਕ ਪਾਜ਼ਿਟਿਵਿਟੀ ਦਰ (0.46%) ਹੈ।
ਹੁਣ ਤੱਕ ਕੁੱਲ 77.97 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 7,01,773 ਟੈਸਟ ਕੀਤੇ ਗਏ।
|
#Unite2FightCorona #IndiaFightsCorona
PRESS INFORMATION BUREAU
MINISTRY OF INFORMATION & BROADCASTING
GOVERNMENT OF INDIA
*****
ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ ਅੱਜ ਘੱਟ ਕੇ 33,917 ਰਹਿ ਗਏ, ਕੁੱਲ ਪਾਜ਼ਿਟਿਵ ਕੇਸਾਂ ਦੇ ਸਿਰਫ਼ 0.08% ਹਨ
ਪਿਛਲੇ 24 ਘੰਟਿਆਂ ਵਿੱਚ 2,568 ਨਵੇਂ ਕੇਸ ਸਾਹਮਣੇ ਆਏ
ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 180.40 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ
ਵਰਤਮਾਨ ਰਿਕਵਰੀ ਰੇਟ 98.72%
ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.46% ਹੈ
ਇੱਕ ਸਕਾਰਾਤਮਕ ਘਟਨਾਕ੍ਰਮ ਵਿੱਚ ਭਾਰਤ ‘ਚ ਕੋਵਿਡ-19 ਦੇ ਐਕਟਿਵ ਕੇਸ ਅੱਜ ਘੱਟ ਕੇ 33,917 ਰਹਿ ਗਏ। ਐਕਟਿਵ ਕੇਸ ਅੱਜ ਦੇਸ਼ ਵਿੱਚ ਕੁੱਲ ਪਾਜ਼ੀਟਿਵ ਕੇਸਾਂ ਦੇ ਸਿਰਫ਼ 0.08% ਰਹਿ ਗਏ ਹਨ।
ਨਤੀਜੇ ਵਜੋਂ, ਭਾਰਤ ਵਿੱਚ ਠੀਕ ਹੋਣ ਦੀ ਦਰ 98.72% ਹੈ। ਪਿਛਲੇ 24 ਘੰਟਿਆਂ ਵਿੱਚ 4,722 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੇ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,24,46,171 ਹੋ ਗਈ ਹੈ।
ਬੀਤੇ 24 ਘੰਟਿਆਂ ਵਿੱਚ 2,568 ਨਵੇਂ ਕੇਸ ਸਾਹਮਣੇ ਆਏ।
ਪਿਛਲੇ 24 ਘੰਟਿਆਂ ਵਿੱਚ ਕੁੱਲ 7,01,773 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 77.97 ਕਰੋੜ ਤੋਂ ਅਧਿਕ (77,97,54,156) ਟੈਸਟ ਕੀਤੇ ਹਨ।
ਸਪਤਾਹਿਕ ਅਤੇ ਰੋਜ਼ਾਨਾ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.46% ਹੈ ਅਤੇ ਰੋਜ਼ਾਨਾ ਪੁਸ਼ਟੀ ਵਾਲੇ ਕੇਸਾਂ ਦੀ ਦਰ 0.37% ਹੈ।
ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 180.19 ਕਰੋੜ (1,80,40,28,891) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,11,52,628 ਟੀਕਾਕਰਣ ਸ਼ੈਸਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ। ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:
|
ਸੰਚਿਤ ਵੈਕਸੀਨ ਡੋਜ਼ ਕਵਰੇਜ
|
|
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
1,04,02,731
|
|
ਦੂਸਰੀ ਖੁਰਾਕ
|
99,85,923
|
|
ਪ੍ਰੀਕੌਸ਼ਨ ਡੋਜ਼
|
43,21,775
|
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,84,11,615
|
|
ਦੂਸਰੀ ਖੁਰਾਕ
|
1,74,80,218
|
|
ਪ੍ਰੀਕੌਸ਼ਨ ਡੋਜ਼
|
65,82,840
|
|
15 ਤੋਂ 18 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
5,59,68,909
|
|
ਦੂਸਰੀ ਖੁਰਾਕ
|
3,43,09,111
|
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
55,34,55,646
|
|
ਦੂਸਰੀ ਖੁਰਾਕ
|
45,64,67,364
|
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
20,25,55,219
|
|
ਦੂਸਰੀ ਖੁਰਾਕ
|
18,30,29,983
|
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
12,66,05,098
|
|
ਦੂਸਰੀ ਖੁਰਾਕ
|
11,39,94,240
|
|
ਪ੍ਰੀਕੌਸ਼ਨ ਡੋਜ਼
|
1,04,58,219
|
|
ਪ੍ਰੀਕੌਸ਼ਨ ਡੋਜ਼
|
2,13,62,834
|
|
ਕੁੱਲ
|
1,80,40,28,891
|
https://pib.gov.in/PressReleasePage.aspx?PRID=1806021
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਕੋਵਿਡ-19 ਟੀਕੇ ਦੀ ਉਪਲਬਧਤਾ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 182.84 ਕਰੋੜ ਤੋਂ ਅਧਿਕ ਟੀਕੇ ਪ੍ਰਦਾਨ ਕੀਤੇ ਗਏ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਹੁਣ ਵੀ 17.30 ਕਰੋੜ ਤੋਂ ਅਧਿਕ ਅਤਿਰਿਕਤ ਅਤੇ ਬਿਨਾ ਇਸਤੇਮਾਲ ਹੋਈਆਂ ਖੁਰਾਕਾਂ ਮੌਜੂਦ ਹਨ
ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦਾ ਦਾਇਰਾ ਵਿਸਤ੍ਰਿਤ ਕਰਨ ਅਤੇ ਲੋਕਾਂ ਨੂੰ ਟੀਕੇ ਲਗਾਉਣ ਦੀ ਗਤੀ ਨੂੰ ਤੇਜ਼ ਕਰਨ ਦੇ ਲਈ ਪ੍ਰਤੀਬੱਧ ਹੈ। ਰਾਸ਼ਟਰਵਿਆਪੀ ਕੋਵਿਡ-19 ਟੀਕਾਕਰਣ 16 ਜਨਵਰੀ 2021 ਨੂੰ ਸ਼ੁਰੂ ਹੋਇਆ ਸੀ। ਕੋਵਿਡ-19 ਦੇ ਟੀਕੇ ਨੂੰ ਸਭ ਦੇ ਲਈ ਉਪਲਬਧ ਕਰਵਾਉਣ ਲਈ ਨਵਾਂ ਪੜਾਅ 21 ਜੂਨ 2021 ਤੋਂ ਸ਼ੁਰੂ ਕੀਤਾ ਗਿਆ ਸੀ। ਟੀਕਾਕਰਣ ਮੁਹਿੰਮ ਦੀ ਗਤੀ ਨੂੰ ਵੱਧ ਤੋਂ ਵੱਧ ਟੀਕੇ ਦੀ ਉਪਲਬਧਤਾ ਦੇ ਜ਼ਰੀਏ ਵਧਾਇਆ ਗਿਆ ਹੈ। ਇਸ ਦੇ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀ ਉਪਲਬਧਤਾ ਬਾਰੇ ਪਹਿਲਾਂ ਸੂਚਨਾ ਪ੍ਰਦਾਨ ਕੀਤੀ ਜਾਂਦੀ ਹੈ, ਤਾਕਿ ਉਹ ਬਿਹਤਰ ਯੋਜਨਾ ਦੇ ਨਾਲ ਟੀਕੇ ਲਗਾਉਣ ਦਾ ਬੰਦੋਬਸਤ ਕਰ ਸਕਣ ਅਤੇ ਟੀਕੇ ਦੀ ਸਪਲਾਈ ਚੇਨ ਨੂੰ ਦਰੁਸਤ ਕੀਤਾ ਜਾ ਸਕੇ ।
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਦੇ ਰੂਪ ਵਿੱਚ ਕੇਂਦਰ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਕੋਵਿਡ ਟੀਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਪੂਰਨ ਸਹਿਯੋਗ ਦੇ ਰਹੀ ਹੈ। ਟੀਕੇ ਦੀ ਸਰਬ-ਉਪਲਬਧਤਾ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਟੀਕਾ ਨਿਰਮਾਤਾਵਾਂ ਤੋਂ 75% ਟੀਕੇ ਖਰੀਦ ਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਪ੍ਰਦਾਨ ਕਰੇਗੀ।
|
ਟੀਕਿਆਂ ਦੀਆਂ ਖੁਰਾਕਾਂ
|
(15 ਮਾਰਚ 2022 ਤੱਕ)
|
|
ਹੁਣ ਤੱਕ ਹੋਈ ਸਪਲਾਈ
|
1,82,84,94,230
|
|
ਬਾਕੀ ਟੀਕੇ
|
17,30,61,681
|
ਕੇਂਦਰ ਸਰਕਾਰ ਦੁਆਰਾ ਹੁਣ ਤੱਕ ਮੁਫ਼ਤ ਅਤੇ ਸਿੱਧੇ ਰਾਜ ਸਰਕਾਰ ਖਰੀਦ ਦੇ ਜ਼ਰੀਏ ਟੀਕੇ ਦੀਆਂ 182.84 ਕਰੋੜ ਤੋਂ ਅਧਿਕ (1,82,84,94,230) ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ।
ਹੁਣ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੋਲ ਕੋਵਿਡ-19 ਟੀਕੇ ਦੀਆਂ 17.30 ਕਰੋੜ ਤੋਂ ਵੱਧ (17,30,61,681) ਅਤਿਰਿਕਤ ਅਤੇ ਬਿਨਾ ਇਸਤੇਮਾਲ ਹੋਈਆਂ ਖੁਰਾਕਾਂ ਉਪਲਬਧ ਹਨ, ਜਿਨ੍ਹਾਂ ਨੂੰ ਲਗਾਇਆ ਜਾਣਾ ਹੈ।
https://pib.gov.in/PressReleasePage.aspx?PRID=1806009
ਕੱਲ੍ਹ ਰਾਸ਼ਟਰੀ ਟੀਕਾਕਰਣ ਦਿਵਸ ‘ਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 12-14 ਸਾਲ ਜੇ ਉਮਰ ਵਰਗ ਦੇ ਬੱਚਿਆਂ ਦਾ ਕੋਵਿਡ-19 ਟੀਕਾਕਰਣ ਸ਼ੁਰੂ ਹੋਵੇਗਾ
ਸਰਕਾਰੀ ਕੋਵਿਡ ਟੀਕਾਕਰਣ ਕੇਂਦਰਾਂ ’ਤੇ 12-14 ਸਾਲ ਦੇ ਉਮਰ ਵਰਗ ਦੇ ਲਈ ਮੁਫ਼ਤ ਟੀਕਾਕਰਣ ਸ਼ੁਰੂ ਹੋਵੇਗਾ
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਇਹ ਸੁਨਿਸ਼ਚਿਤ ਕਰਨਗੇ ਕਿ ਕੇਵਲ 12 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਹੀ ਕੋਵਿਡ-19 ਵੈਕਸੀਨ ਦਿੱਤੀ ਜਾਵੇ
ਉਚਿਤ ਵੈਕਸੀਨਸ ਉਪਲਬਧ ਹਨ; 60 ਸਾਲ ਤੋਂ ਅਧਿਕ ਉਮਰ ਦੇ ਕਮਜ਼ੋਰ ਲੋਕਾਂ ਨੂੰ ਸਰਗਰਮੀ ਦੇ ਨਾਲ ਵੈਕਸੀਨ ਦਿਓ
ਸਾਰੇ ਸਰਕਾਰੀ ਕੋਵਿਡ ਟੀਕਾਕਰਣ ਕੇਂਦਰਾਂ ’ਤੇ ਕੱਲ੍ਹ (16 ਮਾਰਚ, 2022), ਰਾਸ਼ਟਰੀ ਟੀਕਾਕਰਣ ਦਿਵਸ ’ਤੇ 12-14 ਸਾਲ ਦੇ ਉਮਰ ਵਰਗ ਦੇ ਸਾਰੇ ਲਾਭਾਰਥੀਆਂ ਦੇ ਲਈ ਮੁਫ਼ਤ ਕੋਵਿਡ ਟੀਕਾਕਰਣ ਸ਼ੁਰੂ ਹੋਵੇਗਾ। ਬੱਚਿਆਂ ਨੂੰ ਦਿੱਤੀ ਜਾਣ ਵਾਲੀ ਕੋਵਿਡ 19 ਵੈਕਸੀਨ ਦਾ ਨਾਮ ਕੌਰਬੇਵੈਕਸ ਹੈ ਜਿਸ ਨੂੰ ਬਾਇਓਲੌਜੀਕਲ ਈ. ਲਿਮਿਟਿਡ, ਹੈਦਰਾਬਾਦ ਨੇ ਤਿਆਰ ਕੀਤਾ ਹੈ। ਔਨਲਾਈਨ ਰਜਿਸਟ੍ਰੇਸ਼ਨ (16 ਮਾਰਚ 2022 ਨੂੰ ਸਵੇਰੇ 9 ਵਜੇ ਤੋਂ ਸ਼ੁਰੂ) ਦੇ ਜ਼ਰੀਏ ਜਾਂ ਟੀਕਾਕਰਣ ਕੇਂਦਰ ’ਤੇ ਜਾ ਕੇ ਵੀ ਵੈਕਸੀਨ ਲਈ ਜਾ ਸਕਦੀ ਹੈ। ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਵੀਡੀਓ ਕਾਨਫਰੰਸ (ਵੀਸੀ) ਦੇ ਜ਼ਰੀਏ ਇੱਕ ਬੈਠਕ ਵਿੱਚ ਇਸ ਬਾਰੇ ਦੱਸਿਆ।
ਇਸ ਤੋਂ ਪਹਿਲਾਂ ਸਰਕਾਰ ਨੇ 16 ਮਾਰਚ 2022 ਤੋਂ 12-13 ਸਾਲ ਅਤੇ 13-14 ਸਾਲ ਦੇ ਉਮਰ ਸਮੂਹਾਂ (2008, 2009 ਅਤੇ 2010 ਵਿੱਚ ਪੈਦਾ ਹੋਏ ਬੱਚਿਆਂ ਯਾਨੀ ਜੋ ਪਹਿਲਾਂ ਤੋਂ ਹੀ 12 ਸਾਲ ਤੋਂ ਅਧਿਕ ਉਮਰ ਦੇ ਹਨ) ਦੇ ਬੱਚਿਆਂ ਦੇ ਲਈ ਕੋਵਿਡ 19 ਟੀਕਾਕਰਣ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ। ਇਸ ਦੇ ਇਲਾਵਾ, 60 ਸਾਲ ਤੋਂ ਅਧਿਕ ਉਮਰ ਦੇ ਸਭ ਲੋਕ ਹੁਣ ਕੱਲ੍ਹ ਤੋਂ ਪ੍ਰੀਕੌਸ਼ਨ ਡੋਜ਼ ਲੈਣ ਦੇ ਪਾਤਰ ਹਨ, ਕਿਉਂਕਿ ਇਸ ਉਮਰ ਵਰਗ ਦੇ ਲਈ ਸਹਿ-ਰੋਗਗ੍ਰਸਤਤਾ ਦੀ ਸ਼ਰਤ ਹਟਾ ਦਿੱਤੀ ਗਈ ਹੈ। ਪ੍ਰੀਕੌਸ਼ਨ ਡੋਜ਼ (ਪਿਛਲੀਆਂ ਦੋ ਖੁਰਾਕਾਂ ਦੇ ਸਮਾਨ) ਦੂਸਰੇ ਟੀਕਾਕਰਣ ਦੀ ਤਾਰੀਖ ਦੇ 9 ਮਹੀਨੇ (36 ਹਫ਼ਤੇ) ਦੇ ਬਾਅਦ ਦਿੱਤੀ ਜਾਣੀ ਹੈ। ਇਸ ਸਬੰਧ ਵਿੱਚ ਵਿਸਤ੍ਰਿਤ ਨਿਰਦੇਸ਼ ਅਤੇ ਪਰਿਚਾਲਨ ਦਿਸ਼ਾ-ਨਿਰਦੇਸ਼ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜ ਦਿੱਤੇ ਗਏ ਹਨ।
ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਗਈ ਸੀ ਕਿ ਟੀਕਾਕਰਣ ਦੀ ਤਾਰੀਖ ਨੂੰ 12 ਸਾਲ ਦੀ ਉਮਰ ਪ੍ਰਾਪਤ ਕਰਨ ਵਾਲਿਆਂ ਨੂੰ ਹੀ ਕੋਵਿਡ 19 ਰੋਧੀ ਟੀਕਾ ਲਗਾਇਆ ਜਾਵੇ; ਜੇਕਰ ਲਾਭਾਰਥੀ ਰਜਿਸਟਰਡ ਹੈ, ਲੇਕਿਨ ਟੀਕਾਕਰਣ ਦੀ ਤਾਰੀਖ ਨੂੰ 12 ਸਾਲ ਦੀ ਉਮਰ ਪੂਰੀ ਨਹੀਂ ਹੈ, ਤਾਂ ਕੋਵਿਡ 19 ਵੈਕਸੀਨ ਨਹੀਂ ਦਿੱਤੀ ਜਾਣੀ ਚਾਹੀਦੀ । ਵੈਕਸੀਨੇਟਰਾਂ ਅਤੇ ਵੈਕਸੀਨੇਸ਼ਨ ਟੀਮਾਂ ਨੂੰ ਇਹ ਸੁਨਿਸ਼ਚਿਤ ਕਰਨ ਦੇ ਲਈ ਟ੍ਰੇਨਿੰਗ ਦੀ ਜ਼ਰੂਰਤ ਹੈ ਕਿ ਵਿਸ਼ੇਸ਼ ਤੌਰ ‘ਤੇ 12-14 ਸਾਲ ਦੇ ਉਮਰ ਵਰਗ ਦੇ ਬੱਚਿਆਂ ਦੇ ਲਈ ਟੀਕਿਆਂ ਦਾ ਮਿਸ਼ਰਣ ਨਹੀਂ ਹੋਣਾ ਚਾਹੀਦਾ ਹੈ। ਹੋਰ ਟੀਕਿਆਂ ਦੇ ਨਾਲ ਮਿਸ਼ਰਣ ਤੋਂ ਬਚਣ ਦੇ ਲਈ ਰਾਜਾਂ ਨੂੰ 12-14 ਸਾਲ ਉਮਰ ਵਰਗ ਦੇ ਬੱਚਿਆਂ ਦੇ ਟੀਕਾਕਰਣ ਦੇ ਲਈ ਨਿਰਧਾਰਿਤ ਕੋਵਿਡ 19 ਟੀਕਾਕਰਣ ਕੇਂਦਰਾਂ ਦੇ ਜ਼ਰੀਏ ਸਮਰਪਿਤ ਟੀਕਾਕਰਣ ਸ਼ੈਸਨ ਆਯੋਜਿਤ ਕਰਨ ਦੀ ਸਲਾਹ ਦਿੱਤੀ ਗਈ ਸੀ।
ਟੀਕੇ ਜਿਨ੍ਹਾਂ ਦਾ ਉਪਯੋਗ ਵਿਭਿੰਨ ਉਮਰ ਸਮੂਹਾਂ ਵਿੱਚ ਕੀਤਾ ਜਾ ਸਕਦਾ ਹੈ
|
ਉਮਰ ਵਰਗ
|
ਇਸਤੇਮਾਲ ਕੀਤੀ ਜਾਣ ਵਾਲੀ ਵੈਕਸੀਨ
|
|
12-14 ਸਾਲ (ਸਾਲ 2008, 2009, 2010 ਵਿੱਚ ਜਨਮੇ ਸਭ ਲਾਭਾਰਥੀ)
|
ਕੌਰਬੇਵੈਕਸ (ਸਰਕਾਰੀ ਸੀਵੀਸੀ ਵਿੱਚ), 28 ਦਿਨਾਂ ਦੇ ਅੰਤਰਾਲ ’ਤੇ 2 ਖੁਰਾਕਾਂ
|
|
14-18 ਸਾਲ
|
ਕੋਵੈਕਸਿਨ (ਸਰਕਾਰੀ ਸੀਵੀਸੀ ਅਤੇ ਪ੍ਰਾਈਵੇਟ ਸੀਵੀਸੀ ਵਿੱਚ)
|
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਵਰਤਮਾਨ ਵਿੱਚ ਕੋ-ਵਿਨ (ਸੀਓਡਬਲਿਊਆਈਐਨ) ਵਿੱਚ ਲਾਭਾਰਥੀ ਦੀ ਉਮਰ ਨੂੰ ਜਨਮ ਸਾਲ ਦੇ ਅਧਾਰ ’ਤੇ ਛਾਂਟਿਆ ਜਾ ਰਿਹਾ ਹੈ। ਉਮਰ (12 ਸਾਲ) ਦੇ ਤਸਦੀਕ ਦੀ ਜਿੰਮੇਵਾਰੀ ਟੀਕਾਕਰਣ ਦੇ ਸਮੇਂ ਪਹਿਲੇ ਕੁਝ ਦਿਨਾਂ ਦੇ ਲਈ ਵੈਕਸੀਨੇਟਰ /ਤਸਦੀਕ ਕਰਨ ਵਾਲੇ ਦੇ ਪਾਸ ਹੋਵੇਗੀ ਕਿਉਂਕਿ ਕੋ-ਵਿਨ ਪੋਰਟਲ ਵਿੱਚ ਸਹੀ ਜਨਮ ਮਿਤੀ ਦਰਜ ਕਰਨ ਦਾ ਕੰਮ ਅਜੇ ਚਲ ਰਿਹਾ ਹੈ। ਜਦੋਂ ਇਹ ਪੋਰਟਲ ਇੱਕ ਵਾਰ ਸਹੀ ਕੰਮ ਕਰਨ ਲਗੇਗਾ ਤਾਂ ਪ੍ਰਣਾਲੀ ਡਿਫ਼ਾਲਟ ਰੂਪ ਨਾਲ ਉਨ੍ਹਾਂ ਲਾਭਾਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਕਰੇਗੀ ਜੋ ਸਿਫਾਰਿਸ਼ ਕੀਤੇ ਉਮਰ ਵਰਗ ਦੇ ਨਹੀਂ ਹਨ।
ਕਮਜ਼ੋਰ ਸਮੂਹਾਂ ਦੇ ਦਰਮਿਆਨ ਟੀਕਾਕਰਣ ਦੀ ਧੀਮੀ ਗਤੀ ਨੂੰ ਦੇਖਦੇ ਹੋਏ, ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ ਗਈ ਕਿ 60 ਸਾਲ ਤੋਂ ਅਧਿਕ ਉਮਰ ਦੇ ਸਭ ਲੋਕਾਂ ਨੂੰ ਕੋਵਿਡ 19 ਵੈਕਸੀਨ ਦੀਆਂ ਦੋਨੋਂ ਖੁਰਾਕਾਂ ਦਿੱਤੀਆਂ ਜਾਣ। ਪਾਤਰ ਲਾਭਾਰਥੀਆਂ ਦਾ ਟੀਕਾਕਰਣ ਸੁਨਿਸ਼ਚਿਤ ਕਰਨ ਦੇ ਲਈ ਜ਼ਿਲ੍ਹਾ ਅਤੇ ਬਲਾਕ ਪੱਧਰਾਂ ’ਤੇ ਨਿਯਮਿਤ ਸਮੀਖਿਆ ਕੀਤੀ ਜਾਵੇਗੀ।
ਰਾਜਾਂ ਨੂੰ ਉਪਲਬਧ ਕੋਵਿਡ 19 ਟੀਕਾਕਰਣ ਦਾ ਵਿਵੇਕਪੂਰਨ ਉਪਯੋਗ ਸੁਨਿਸ਼ਚਿਤ ਕਰਨ ਦੀ ਵੀ ਸਲਾਹ ਦਿੱਤੀ ਗਈ। ਪਹਿਲਾਂ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਰਾਜ ਅਜਿਹੇ ਟੀਕਿਆਂ ਨੂੰ ਬਦਲ ਸਕਦੇ ਹਨ ਜੋ ਐਕਸਪਾਇਰ ਹੋਣ ਵਾਲੇ ਹਨ। ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨ ਦੇ ਲਈ ਕਿਹਾ ਗਿਆ ਹੈ ਕਿ ਟੀਕੇ ਬਰਬਾਦ ਨਹੀਂ ਹੋਣੇ ਚਾਹੀਦੇ ਹਨ।
ਇਸ ਵਰਚੁਅਲ ਬੈਠਕ ਵਿੱਚ ਸਿਹਤ ਸਕੱਤਰ ਅਤੇ ਐੱਨਐੱਚਐੱਮ ਮਿਸ਼ਨ ਦੇ ਡਾਇਰੈਕਟਰਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਅਧਿਕਾਰੀਆਂ ਦੇ ਨਾਲ ਐਡੀਸ਼ਨਲ ਸਕੱਤਰ (ਸਿਹਤ) ਡਾ. ਮਨੋਹਰ ਅਗਨਾਨੀ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਉਪਸਥਿਤ ਸਨ।
https://www.pib.gov.in/PressReleasePage.aspx?PRID=1806104
TWEET LINKS
https://twitter.com/ICMRDELHI/status/1503568678058872832
https://twitter.com/MoHFW_INDIA/status/1503641557312106498
****************
A.S
(रिलीज़ आईडी: 1806819)
आगंतुक पटल : 179