ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

17ਵਾਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ : ਫਿਲਮ ਸਬਮਿਸ਼ਨਸ ਦੇ ਲਈ ਸਮਾਂ-ਸੀਮਾ ਵਧਾਈ ਗਈ

ਫਿਲਮ ਨਿਰਮਾਤਾ ਹੁਣ 20 ਮਾਰਚ 2022 ਤੱਕ ਆਪਣੀਆਂ ਐਂਟਰੀਆਂ ਜਮ੍ਹਾਂ ਕਰਵਾ ਸਕਦੇ ਹਨ; ਇਸ ਦੇ ਲਈ 1 ਸਤੰਬਰ 2019 ਅਤੇ 31 ਦਸੰਬਰ 2021 ਦੇ ਦਰਮਿਆਨ ਪੂਰੀਆਂ ਹੋਈਆਂ ਫਿਲਮਾਂ ਪਾਤਰ ਹੋਣਗੀਆਂ
29 ਮਈ ਤੋਂ 4 ਜੂਨ 2022 ਤੱਕ ਐੱਮਆਈਐੱਫਐੱਫ-ਮਿੱਫ 2022 ਦਾ ਆਯੋਜਨ ਕੀਤਾ ਜਾਵੇਗਾ
ਭਾਰਤ@75 ਦੇ ਥੀਮ ’ਤੇ ਬਿਹਤਰੀਨ ਲਘੂ ਫਿਲਮ ਦੇ ਲਈ ਵਿਸ਼ੇਸ਼ ਪੁਰਸਕਾਰ ਦਿੱਤਾ ਜਾਵੇਗਾ
ਬਿਹਤਰੀਨ ਵ੍ਰਿਤਾਚਿੱਤਰ ਨੂੰ ਗੋਲਡਨ ਸ਼ੰਖ ਅਤੇ 10 ਲੱਖ ਰੁਪਏ ਦਾ ਨਕਦ ਪੁਰਸਕਾਰ ਮਿਲੇਗਾ

Posted On: 15 MAR 2022 6:57PM by PIB Chandigarh

 

17ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ-ਮਿੱਫ 2022) ਦੇ ਲਈ ਐਂਟਰੀਆਂ ਜਮ੍ਹਾਂ ਕਰਨ ਦੀ ਸਮਾਂ-ਸੀਮਾ 20 ਮਾਰਚ 2022 ਤੱਕ ਵਧਾ ਦਿੱਤੀ ਗਈ ਹੈ। ਫਿਲਮ ਨਿਰਮਾਤਾ ਹੁਣ 20 ਮਾਰਚ 2022 ਤਕ ਫਿਲਮਾਂ ਦੀਆਂ ਵਿਤਚਿੱਤਰ, ਲਘੂ ਕਥਾ ਅਤੇ ਐਨੀਮੇਸ਼ਨ ਦੀ ਸ਼੍ਰੇਣੀ ਵਿੱਚ ਆਪਣੀ ਐਂਟਰੀ ਜਮ੍ਹਾਂ ਕਰ ਸਕਦੇ ਹਨ। 1 ਸਤੰਬਰ 2019 ਅਤੇ 31 ਦਸੰਬਰ 2021 ਦੇ ਦਰਮਿਆਨ ਪੂਰੀਆਂ ਹੋਈਆਂ ਫਿਲਮਾਂ ਐੱਮਆਈਐੱਫਐੱਫ-ਮਿੱਫ 2022 ਵਿੱਚ ਐਂਟਰੀ ਦੇ ਲਈ ਪਾਤਰ ਹਨ।

17ਵਾਂ ਐੱਮਆਈਐੱਫਐੱਫ-ਮਿੱਫ 29 ਮਈ ਤੋਂ 4 ਜੂਨ 2022 ਤੱਕ ਫਿਲਮ ਡਿਵੀਜ਼ਨ ਕੰਪਲੈਕਸ, ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ। ਅਧਿਕ ਜਾਣਕਾਰੀ ਦੇ ਲਈ ਫਿਲਮ ਨਿਰਮਾਤਾ www.miff.in

ਜਾਂ https://filmfreeway.com/MumbaiInternationalFilmFestival-MIFF

’ਤੇ ਲੌਗਇਨ ਕਰ ਸਕਦੇ ਹਾਂ ਅਤੇ ਵਿਭਿੰਨ ਸ਼੍ਰੇਣੀਆਂ ਵਿੱਚ ਆਪਣੀਆਂ ਫਿਲਮਾਂ ਸ਼ਾਮਲ ਕਰਵਾ ਸਕਦੇ ਹਾਂ। ਕਿਸੇ ਵੀ ਪ੍ਰਕਾਰ ਦੀ ਪੁੱਛਗਿੱਛ ਦੇ ਲਈ ਫੈਸਟੀਵਲ ਡਾਇਰੈਕਟੋਰੇਟ ਨਾਲ +91-22-23522252 / 23533275 ਅਤੇ miffindia@gmail.com ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਫੈਸਟੀਵਲ ਦੇ ਬਿਹਤਰੀਨ ਵ੍ਰਿਤਚਿੱਤਰ ਨੂੰ ਇੱਕ ਗੋਲਡਨ ਸ਼ੰਖ ਅਤੇ 10 ਲੱਖ ਰੁਪਏ ਦਾ ਨਕਦ ਪੁਰਸਕਾਰ ਮਿਲੇਗਾ। ਵਿਭਿੰਨ ਸ਼੍ਰੇਣੀਆਂ ਵਿੱਚ ਜਿੱਤਣ ਵਾਲੀਆਂ ਫਿਲਮਾਂ ਨੂੰ ਆਕਰਸ਼ਕ ਨਕਦ ਪੁਰਸਕਾਰ, ਸਿਲਵਰ ਸ਼ੰਖ, ਟਰਾਫੀਆਂ ਅਤੇ ਸਰਟੀਫਿਕੇਟ ਦਿੱਤੇ ਜਾਣਗੇ।

 

ਭਾਰਤ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾ ਰਿਹਾ ਹੈ, ਵਰਤਮਾਨ ਸੰਸਕਰਣ ਨੇ ਭਾਰਤ @75 ਵਿਸ਼ੇ ’ਤੇ ਬਿਹਤਰੀਨ ਲਘੂ ਫਿਲਮ ਦੇ ਲਈ ਵਿਸ਼ੇਸ਼ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ।

ਇਸ ਫੈਸਟੀਵਲ ਵਿੱਚ ਭਾਰਤੀ ਨੌਨ-ਫੀਚਰ ਫਿਲਮ ਖੇਤਰ ਦੀ ਇੱਕ ਵੈਟਰਨ ਸ਼ਖ਼ਸੀਅਤ ਨੂੰ ਪ੍ਰਤਿਸ਼ਠਿਤ ਵੀ ਸ਼ਾਂਤਾਰਾਮ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪੁਰਸਕਾਰ ਦੇ ਵਿਜੇਤਾ ਨੂੰ 10 ਲੱਖ ਰੁਪਏ ਦੀ ਨਕਦ ਰਾਸ਼ੀ, ਇੱਕ ਟਰਾਫੀ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ।

ਮਹਾਰਾਸ਼ਟਰ ਸਰਕਾਰ ਦੇ ਸਹਿਯੋਗ ਨਾਲ ਫਿਲਮ ਡਿਵੀਜ਼ਨ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਆਯੋਜਿਤ ਦੱਖਣੀ ਏਸ਼ੀਆ ਵਿੱਚ ਨੌਨ-ਫੀਚਰ ਫਿਲਮਾਂ ਦੇ ਲਈ ਇਹ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਫੈਸਟੀਵਲ ਦੁਨੀਆਭਰ ਦੇ ਫਿਲਮ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਦਾ ਹੈ। ਪ੍ਰਤੀਭਾਗੀ ਅਤੇ ਗ਼ੈਰ-ਪ੍ਰਤੀਭਾਗੀ ਵਰਗਾਂ ਦੇ ਇਲਾਵਾ, ਵਰਕਸ਼ਾਪਾਂ , ਮਾਸਟਰ ਕਲਾਸਾਂ, ਓਪਨ ਫੋਰਮ ਅਤੇ ਬੀ2ਬੀ ਸੈਸ਼ਨਾਂ ਜਿਹੇ ਇੰਟਰੈਕਿਟਵ ਸੈਸ਼ਨ ਫੈਸਟੀਵਲ ਦੇ ਕੁਝ ਪ੍ਰਮੁੱਖ ਆਕਰਸ਼ਣ ਹਨ।

16ਵੇਂ ਐੱਮਆਈਐੱਫਐੱਫ-ਮਿੱਫ ਵਿੱਚ ਭਾਰਤ ਅਤੇ ਵਿਦੇਸ਼ ਤੋਂ ਰਿਕਾਰਡ 871 ਐਂਟਰੀਆਂ ਮਿਲੀਆਂ ਸਨ ਅਤੇ ਇਸ ਵਿੱਚ ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਕਈ ਪ੍ਰਮੁੱਖ ਵ੍ਰਿਤਚਿੱਤਰ, ਐਨੀਮੇਸ਼ਨ ਅਤੇ ਲਘੂ ਫਿਲਮ ਨਿਰਮਾਤਾਵਾਂ ਨੇ ਹਿੱਸਾ ਲਿਆ ਸੀ। ਗ੍ਰੈਂਡ ਜੂਰੀ ਵਿੱਚ ਫਰਾਂਸ, ਜਪਾਨ, ਸਿੰਗਾਪੁਰ, ਕੈਨੇਡਾ, ਬੁਲਗਾਰੀਆ ਅਤੇ ਭਾਰਤ ਦੀਆਂ ਪ੍ਰਤਿਸ਼ਠਿਤ ਫਿਲਮੀ ਹਸਤੀਆਂ ਸ਼ਾਮਲ ਸਨ।

****

 

ਪੀਆਈਬੀ ਮੁੰਬਈ/ਐੱਮਆਈਐੱਫਐੱਫ-ਮਿੱਫ/ਡੀਐੱਲ/ਡੀਆਰ

 

Follow us on social media: @PIBMumbai /PIBMumbai /pibmumbai pibmumbai@gmail.compibmumbai@gmail.com


 (Release ID: 1806783) Visitor Counter : 43