ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾ ਹੀ ਨਿਰਮਾਣ ਦੀ ਲਾਗਤ ਵਿੱਚ ਕਮੀ ਲਿਆਉਣੀ ਹੋਵੇਗੀ

Posted On: 15 MAR 2022 4:00PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਗੁਣਵੱਤਾ ਨਾਲ ਸਮਝੌਤਾ ਕੀਤ ਬਿਨਾ ਹੀ ਨਿਰਮਾਣ ਦੀ ਲਾਗਤ ਵਿੱਚ ਕਮੀ ਲਿਆਉਣੀ ਹੋਵੇਗੀ। ਇੰਡੀਅਨ ਇਨਫ੍ਰਾਸਟ੍ਰਕਚਰ ਦੁਆਰਾ ਆਯੋਜਿਤ ‘ਭਾਰਤ ਵਿੱਚ ਸੜਕ ਵਿਕਾਸ’ ਵਿਸ਼ੇ ’ਤੇ ਆਯੋਜਿਤ 17ਵੇਂ ਸਲਾਨਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ਵਿੱਚ ਵਿਭਿੰਨ ਰਹਿੰਦ-ਖੂੰਹਦ ਸਮੱਗਰੀ ਵਰਗੇ ਰਬਰ ਅਤੇ ਪਲਾਸਟਿਕ ਦਾ ਉਪਯੋਗ ਕਰਕੇ ਸੀਮਿੰਟ ਅਤੇ ਸਟੀਲ ’ਤੇ ਅਧਾਰਿਤ ਨਿਰਭਰਤਾ ਨੂੰ ਘੱਟ ਕੀਤਾ ਜਾ ਸਕਦਾ ਹੈ।

https://ci3.googleusercontent.com/proxy/tNjiW1T3Y34VBU2UfdSIpMiAVEEYzvjx9jy7v98h3gLDnPhuRHCMwtgEsYknic7l12DlmKlLfI9lU9qyGEguHrg8fcla-v_TCVaH3YGkveIhT6g1q1dQhT8r6A=s0-d-e1-ft#https://static.pib.gov.in/WriteReadData/userfiles/image/image001FNZ3.jpg

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਨੋਵੇਸ਼ਨ, ਉੱਦਮਿਤਾ, ਵਿਗਿਆਨ, ਖੋਜ ਅਤੇ ਕੌਸ਼ਲ ਇਨ੍ਹਾਂ ਸਭ ਨੂੰ ਅਸੀਂ ਗਿਆਨ ਕਹਿੰਦੇ ਹਾਂ ਅਤੇ ਇਨ੍ਹਾਂ ਨੂੰ ਆਪਣੇ ਉਪਯੋਗ ਵਿੱਚ ਲਿਆਉਣਾ ਹੀ ਭਵਿੱਖ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਡੀਪੀਆਰ ਬਣਾਉਣ ਦੇ ਲਈ ਠੇਕੇਦਾਰਾਂ ਅਤੇ ਕੰਪਨੀਆਂ ਦੀ ਰੇਟਿੰਗ ਲਈ ਨੀਤੀ ਬਣਾਉਣ ਦੇ ਯਤਨ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਈਥੇਨੌਲ, ਮੇਥਨੌਲ ਦੇ ਨਾਲ ਹੀ ਬਾਇਓ ਡੀਜਲ, ਬਾਇਓ ਸੀਐੱਨਜੀ ਅਤ ਇਲੈਕਟ੍ਰਿਕ ਗ੍ਰੀਨ ਹਾਈਡ੍ਰੋਜਨ ਭਵਿੱਖ ਦੇ ਲਈ ਈਂਧਣ ਦਾ ਕਾਰਜ ਕਰਨਗੇ। ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਦੇਸ਼ ਦੇ ਲਈ ਅਧਿਕ ਵਿਕਲਪ ਉਤਪੰਨ ਕਰਨ ਅਤੇ ਮੁਕਾਬਲਾ ਵਧਾਉਣ ਦਾ ਸਮਾਂ ਹੈ।

https://ci3.googleusercontent.com/proxy/OylROM6WgFnCITjLQ5RLPgu_Sa5WBP_lntaPQPPkR1EH-vyoiCIktA1EFhDvtkKWdJUKT7D0vlwh0_X7go4kRLOezr78RBbOMkeHjfHCdDunlIgjlj0kcwRjdg=s0-d-e1-ft#https://static.pib.gov.in/WriteReadData/userfiles/image/image002FE69.jpg

ਸ਼੍ਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਬਾਇਓਮਾਸ ਤੋਂ ਕੋਲਤਾਰ ਬਣਾਉਣ ਦੀ ਨੀਤੀ ਬਣਾਉਣ ਦੀ ਵੀ ਯੋਜਨਾ ਹੈ। ਕੇਂਦਰੀ ਮੰਤਰੀ ਨੇ ਸੜਕ ਸੁਰੱਖਿਆ ’ਤੇ ਬਲ ਦਿੱਤਾ ਅਤੇ ਕਿਹਾ ਕਿ ਇਸ ਖੇਤਰ ਵਿੱਚ ਸਾਰੇ ਹਿਤਧਾਰਕਾਂ ਤੋਂ ਅਧਿਕਾਧਿਕ ਯਤਨਾਂ ਦੀ ਜ਼ਰੂਰਤ ਹੈ।

****

ਐੱਮਜੇਪੀਐੱਸ

 



(Release ID: 1806581) Visitor Counter : 88