ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਉਤਰਦਾਈ ਪ੍ਰਸ਼ਾਸਨ ਦੇ ਲਈ ਸਬੂਤ-ਅਧਾਰਿਤ ਨੀਤੀ ਨਿਰਮਾਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ


ਉਪ ਰਾਸ਼ਟਰਪਤੀ ਨੇ ਆਮ ਆਦਮੀ ਨੂੰ ਹੋਣ ਵਾਲੀਆਂ ਰੋਜ਼ਮਰ੍ਹਾ ਦੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਇਨੋਵੇਟਿਵ ਬਿਜ਼ਨਸ ਮਾਡਲ ਦਾ ਸੱਦਾ ਦਿੱਤਾ

ਜਨਤਕ ਅਤੇ ਨਿਜੀ ਖੇਤਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਇੱਕ ਬਿਹਤਰ ਅਤੇ ਹੋਰ ਮਜ਼ਬੂਤ ਭਾਰਤ ਦਾ ਨਿਰਮਾਣ ਕਰਨਾ ਚਾਹੀਦਾ ਹੈ- ਉਪ ਰਾਸ਼ਟਰਪਤੀ

ਕਿਸੇ ਨੀਤੀ, ਇਨੋਵੇਸ਼ਨ ਜਾਂ ਸੰਸਥਾ ਦਾ ਅੰਤਿਮ ਲਕਸ਼ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣਾ ਹੈ- ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਭਾਰਤ ਦੇ ਕੋਵਿਡ ਟੀਕਾਕਰਣ ਅਭਿਯਾਨ ਦੀ ਪ੍ਰਸ਼ੰਸਾ ਕੀਤੀ

ਉਪ ਰਾਸ਼ਟਰਪਤੀ ਨੇ ਇੰਡੀਅਨ ਸਕੂਲ ਆਵ੍ ਬਿਜ਼ਨਸ (ਆਈਐੱਸਬੀ) ਦੇ ਮਿਡ-ਕਰੀਅਰ ਕੋਰਸ ਦੇ ਪ੍ਰਤੀਭਾਗੀਆਂ ਦੇ ਨਾਲ ਗੱਲਬਾਤ ਕੀਤੀ

Posted On: 14 MAR 2022 6:08PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਇਹ ਸੁਨਿਸ਼ਚਿਤ ਕਰਨ ਦੇ ਲਈ ਸਬੂਤ-ਅਧਾਰਿਤ ਨੀਤੀ ਨਿਰਮਾਣ ਦੇ ਮਹੱਤਵ ’ਤੇ ਪ੍ਰਕਾਸ਼ ਪਾਇਆ ਕਿ ਪ੍ਰਸ਼ਾਸਨ ਸਾਡੇ ਆਸਪਾਸ ਦੇ ਪਰਿਵਰਤਨਾਂ ਅਤੇ ਵਿਘਨਾਂ ਦੇ ਪ੍ਰਤੀ ਉਤਰਦਾਈ ਹੈ। ਉਨ੍ਹਾਂ ਨੇ ਉੱਭਰਦੀਆਂ ਅਕਾਂਖਿਆਵਾਂ ਅਤੇ ਜ਼ਰੂਰਤਾਂ ਦੇ ਅਨੁਸਾਰ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਨਿਰੰਤਰ ਪੁਨਰਵਿਚਾਰ ਅਤੇ ਫਿਰ ਸਮਾਯੋਜਨ ਦਾ ਵੀ ਸੱਦਾ ਦਿੱਤਾ।

ਉਪ ਰਾਸ਼ਟਰਪਤੀ ਨਿਵਾਸ ਵਿੱਚ ਅੱਜ ਜਨਤਕ ਨੀਤੀ ਵਿੱਚ ਆਈਐੱਸਬੀ ਦੇ ਉੱਨਤ ਪ੍ਰਬੰਧਨ ਪ੍ਰੋਗਰਾਮ (ਏਐੱਮਪੀਪੀਪੀ) ਦੇ ਪ੍ਰਤੀਭਾਗੀਆਂ ਦੇ ਨਾਲ ਉਪ ਰਾਸ਼ਟਰਪਤੀ ਨੇ ਗੱਲਬਾਤ ਕੀਤੀ। ਉਨ੍ਹਾਂ ਨੇ ਆਮ ਆਦਮੀ ਨੂੰ ਹੋਣ ਵਾਲੀਆਂ ਰੋਜ਼ਮਰ੍ਹਾ ਦੀਆਂ ਸਮੱਸਿਆਵਾਂ ਜਿਵੇਂ ਠੋਸ ਕਚਰਾ ਪ੍ਰਬੰਧਨ ਜਾਂ ਕਿਸਾਨਾਂ ਦੀ ਮਦਦ ਕਰਨ ਅਤੇ ਵਾਯੂ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਫਸਲ ਦੀ ਰਹਿੰਦ-ਖੂਹੰਦ ਦੇ ਮੁਦਰੀਕਰਣ ਦਾ ਸਮਾਧਾਨ ਖੋਜਣ ਦੇ ਲਈ ਇਨੋਵੇਟਿਵ ਬਿਜ਼ਨੈਸ ਮਾਡਲ ਵਿਕਸਿਤ ਕਰਨ ਦਾ ਸੱਦਾ ਦਿੱਤਾ।

ਇਹ ਕਹਿੰਦੇ ਹੋਏ ਕਿ ਭਾਰਤ ਹਰ ਮੋਰਚੇ ’ਤੇ ਅਭੂਤਪੂਰਵ ਪਰਿਵਰਤਨ ਦੇ ਦੌਰ ਤੋਂ ਗੁਜਰ ਰਿਹਾ ਹੈ, ਸ਼੍ਰੀ ਨਾਇਡੂ ਨੇ ਪਾਰਦਰਸ਼ਤਾ ਸੁਨਿਸ਼ਚਿਤ ਕਰਨ ਅਤੇ ਸਰਵਿਸ ਡਲਿਵਰੀ ਵਿੱਚ ਅਸਾਨੀ, ਜੀਐੱਸਟੀ, ਰੇਰਾ ਅਤੇ ਕਿਰਤ ਕੋਡਾਂ ਨੂੰ ਸੁਨਿਸ਼ਚਿਤ ਕਰਨ ਦੇ ਲਈ ਆਈਟੀ ਦੇ ਵਧਦੇ ਉਪਯੋਗ ਜਿਹੇ ਵਿਭਿੰਨ ਸੁਧਾਰਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ, “ਇਨ੍ਹਾਂ ਕਦਮਾਂ ਨਾਲ ਭਾਰਤ ਵਿੱਚ ਕਾਰੋਬਾਰ ਕਰਨ ਦੇ ਲਈ ਬਿਹਤਰ ਅਤੇ ਅਨੁਕੂਲ ਮਾਹੌਲ ਬਣਾ ਰਿਹਾ ਹੈ।”

ਭਾਰਤੀ ਅਰਥਵਿਵਸਥਾ ਦੀ ਉੱਚ ਵਿਕਾਸ ਦਰ ਦੇ ਵਿਸ਼ਵ ਬੈਂਕ ਅਤੇ ਆਈਐੱਮਐੱਫ ਅਨੁਮਾਨਾਂ ਦਾ ਹਵਾਲਾ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਰੇਖਾਂਕਿਤ ਕੀਤਾ ਕਿ ਦੇਸ਼ ਦੇ ਉੱਦਮੀਆਂ ਅਤੇ ਨਿਵੇਸ਼ਕਾਂ ਦੇ ਲਈ ਅਪਾਰ ਸੰਭਾਵਨਾਵਾਂ ਅਤੇ ਅਵਸਰ ਹਨ। ਉਨ੍ਹਾਂ ਨੇ ਕਿਹਾ, “ਵਾਂਛਿਤ ਬਦਲਾਅ ਲਿਆਉਣ ਦੇ ਲਈ ਇਹ ਮਹੱਤਵਪੂਰਨ ਹੈ ਕਿ ਸਰਕਾਰ ਅਤੇ ਨਿਜੀ ਖੇਤਰ ਮਿਲ ਕੇ ਕੰਮ ਕਰਨ ਅਤੇ ਇੱਕ ਬਿਹਤਰ ਅਤੇ ਮਜ਼ਬੂਤ ਭਾਰਤ ਦਾ ਨਿਰਮਾਣ ਕਰਨ।”

ਭਾਰਤ ਵਿੱਚ ਸ਼ਹਿਰੀਕਰਣ ਦੀ ਤੀਬਰ ਗਤੀ ਬਾਰੇ ਗੱਲ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਚੁਣੌਤੀਆਂ ਅਤੇ ਅਵਸਰਾਂ ਦਾ ਆਪਣਾ ਸਮੂਹ ਪੇਸ਼ ਕਰਦਾ ਹੈ। ਉਨ੍ਹਾਂ ਨੇ ਕਿਹਾ, “ਸਾਡੇ ਨੀਤੀ ਨਿਰਮਾਤਾਵਾਂ ਨੂੰ ਇਹ ਸੁਨਿਸ਼ਚਿਤ ਕਰਨ ਹੋਵੇਗਾ ਕਿ ਸ਼ਹਿਰੀ ਨਾਗਰਿਕਾਂ ਦੇ ਪਾਸ ਕਿਫ਼ਾਇਤੀ ਆਵਾਸ, ਸਿੱਖਿਆ ਅਤੇ ਸਿਹਤ ਸੇਵਾ ਉਪਲਬਧ ਹੋਣ।” ਉਨ੍ਹਾਂ ਨੇ ਸਭ ਰਾਜਾਂ ਅਤੇ ਨਿਜੀ ਖੇਤਰ ਨੂੰ ਸਾਡੇ ਸ਼ਹਿਰਾਂ ਨੂੰ ਜੀਵੰਤ ਅਤੇ ਸਮਾਵੇਸ਼ੀ ਰਹਿਣ-ਸਹਿਣ ਦੀ ਜਗ੍ਹਾ ਬਣਾਉਣ ਦੇ ਲਈ ਇਕੱਠੇ ਆਉਣ ਦੀ ਤਾਕੀਦ ਕੀਤੀ।

ਉਪ ਰਾਸ਼ਟਰਪਤੀ ਨੇ ਸ਼ਹਿਰੀ ਅਤੇ ਗ੍ਰਾਮੀਣ ਵੰਡ ਨੂੰ ਸਮਾਪਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ‘ਗ੍ਰਾਮੀਣ ਖੇਤਰਾਂ ਵਿੱਚ ਲੋਕਾਂ ਨੂੰ ਦੇਸ਼ ਦੀ ਵਿਕਾਸ ਯਾਤਰਾ ਦੇ ਹਿੱਸੇ ਦੇ ਰੂਪ ਵਿੱਚ ਸ਼ਾਮਲ ਹੋਣ ਦਾ ਅਹਿਸਾਸ ਕਰਵਾਉਣ ਦੇ ਪ੍ਰਯਤਨ ਕੀਤੇ ਜਾਣੇ ਚਾਹੀਦੇ ਹਨ।’

ਸ਼੍ਰੀ ਨਾਇਡੂ ਨੇ ਇਸ ਗੱਲ ’ਤੇ ਬਲ ਦਿੱਤਾ ਕਿ ਕਿਸੇ ਵੀ ਨੀਤੀ, ਇਨੋਵੇਸ਼ਨ ਜਾਂ ਸੰਸਥਾ ਦਾ ਅੰਤਿਮ ਲਕਸ਼ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਅਤੇ ਅਧਿਕ ਅਰਾਮਦਾਇਕ ਬਣਾਉਣਾ ਹੈ। ਸ਼੍ਰੀ ਨਾਇਡੂ ਨੇ ਸ਼ਾਸਨ ਅਤੇ ਨੀਤੀ ਨਿਰਮਾਣ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਦਾ ਸੱਦਾ ਦਿੱਤਾ। ਲੋਕ ਸੇਵਾਵਾਂ ਦੇ ‘ਡਲਿਵਰੀ’ ਘਟਕ ਦੇ ਮਹੱਤਵ ’ਤੇ ਬਲ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਨੀਤੀ ਨਿਰਮਾਣ ਅਤੇ ਪ੍ਰਸ਼ਾਸਨ ਵਿੱਚ ਗਤੀਸ਼ੀਲਤਾ ਲਿਆਉਣ ਦਾ ਵੀ ਸੱਦਾ ਦਿੱਤਾ।

ਖੇਤੀਬਾੜੀ ਨੂੰ ਭਾਰਤੀ ਅਰਥਵਿਵਸਥਾ ਦਾ ਮੁੱਖ ਅਧਾਰ ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਇਹ ਸੁਨਿਸ਼ਚਿਤ ਕਰਨ ਦੇ ਲਈ ਹਰ ਸੰਭਵ ਪ੍ਰਯਤਨ ਕਰਨ ਦਾ ਸੱਦਾ ਦਿੱਤਾ ਕਿ ਸਾਡੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਲਈ ਲਾਭਕਾਰੀ ਮੁੱਲ ਮਿਲੇ ਅਤੇ ਉਨ੍ਹਾਂ ਦੀ ਆਮਦਨ ਚੰਗੇ ਪੱਧਰ ਤੱਕ ਵਧ ਸਕੇ। ਇਸ ਦਿਸ਼ਾ ਵਿੱਚ ਸ਼੍ਰੀ ਨਾਇਡੂ ਨੇ ਕਿਹਾ ਕਿ ਜਲਵਾਯੂ ਅਨੁਕੂਲ ਜੈਵਿਕ ਖੇਤੀ ਨੂੰ ਵੱਡੇ ਪੈਮਾਨੇ ’ਤੇ ਹੁਲਾਰਾ ਦਿੱਤਾ ਜਾਵੇ। ਇਸ ਸੰਦਰਭ ਵਿੱਚ ਉਨ੍ਹਾਂ ਨੇ ਜੈਵਿਕ ਖੇਤੀ ਨੂੰ ਅਪਣਾਉਣ ਵਿੱਚ ਸਿੱਕਿਮ ਦੀ ਸਫ਼ਲਤਾ ਦਾ ਹਵਾਲਾ ਦਿੱਤਾ।

ਇਹ ਦੇਖਦੇ ਹੋਏ ਕਿ ਕਿਸਾਨ ਮੌਸਮ ਦੀ ਅਨਿਸ਼ਚਿਤਤਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ, ਸ਼੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ਕਿਸਾਨ ਸੁਮਦਾਇ ਨੂੰ ਫਸਲ ਪੈਟਰਨ ਵਿੱਚ ਵਿਵਿਧਤਾ ਲਿਆਉਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਖੇਤੀਬਾੜੀ ਨੂੰ ਲਾਭਦਾਇਕ ਬਣਾਉਣ ਦੇ ਲਈ ਸਬੰਧਿਤ ਗਤੀਵਿਧੀਆਂ ਨੂੰ ਅਪਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਨੀਤੀ ਨਿਰਮਾਤਾਵਾਂ ਨੂੰ ਕੁਝ ਖੇਤਰਾਂ ਵਿੱਚ ਫਸਲ ਬੀਮਾ ਦੇ ਘੱਟ ਉਪਯੋਗ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਇਸ ਦੇ ਸਮਾਧਾਨ ਖੋਜਣੇ ਚਾਹੀਦੇ ਹਨ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਮਹੱਤਵਪੂਰਨ ਟੈਕਨੋਲੋਜੀਆਂ ਵਿੱਚ ਆਤਮਨਿਰਭਰਤਾ ਦੀ ਜ਼ਰੂਰਤ ’ਤੇ ਪ੍ਰਕਾਸ਼ ਪਾਇਆ ਹੈ ਅਤੇ ਸਭ ਨੂੰ ਇੱਕ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਪ੍ਰਯਤਨ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਓ ਅਸੀਂ ਇੱਕ ਮਜ਼ਬੂਤ, ਸਥਿਰ, ਸ਼ਾਂਤੀਪੂਰਨ ਅਤੇ ਸਮ੍ਰਿੱਧ ਭਾਰਤ ਦਾ ਨਿਰਮਾਣ ਕਰੀਏ ਜਿੱਥੇ ਗ਼ਰੀਬੀ, ਅਨੁਪੜ੍ਹਤਾ, ਲਿੰਗਕ ਅਤੇ ਸਮਾਜਿਕ ਭੇਦਭਾਵ ਨਹੀਂ ਹੋਵੇਗਾ।

ਦੇਸ਼ ਵਿੱਚ ਸਵਦੇਸ਼ੀ ਕੋਵਿਡ ਵੈਕਸੀਨ ਵਿਕਸਿਤ ਕਰਨ ਅਤੇ 180 ਕਰੋੜ ਤੋਂ ਅਧਿਕ ਖੁਰਾਕਾਂ ਦੀ ਉਪਲਬਧੀ ਪ੍ਰਾਪਤ ਕਰਨ ਵਿੱਚ ਭਾਰਤ ਦੀ ਹਾਲੀਆ ਸਫ਼ਲਤਾ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਵਿਸ਼ਵਾਸ ਪ੍ਰਗਟਾਇਆ ਕਿ “ਜੇਕਰ” ਭਾਰਤ ਆਪਣਾ ਲਕਸ਼ ਤੈਅ ਕਰ ਲੈਂਦਾ ਹੈ ਤਾਂ ਕੁਝ ਵੀ ਹਾਸਲ ਕਰਨਾ ਅਸੰਭਵ ਨਹੀਂ ਹੈ।”

ਉਨ੍ਹਾਂ ਨੇ ਜਨਤਕ ਨੀਤੀ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਕੋਰਸ ਸੰਚਾਲਿਤ ਕਰਨ ਦੇ ਲਈ ਇੰਡੀਅਨ ਸਕੂਲ ਆਵ੍ ਬਿਜ਼ਨਸ ਦੀ ਪ੍ਰਸ਼ੰਸਾ ਕੀਤੀ। ‘ਜਨਤਕ ਨੀਤੀ ਵਿੱਚ ਉੱਨਤ ਪ੍ਰਬੰਧਨ ਪ੍ਰੋਗਰਾਮ’ (ਏਐੱਮਪੀਪੀਪੀ) ਸਿਰਲੇਖ ਵਾਲਾ ਕੋਰਸ ਜਨਤਕ ਅਤੇ ਨਿਜੀ ਖੇਤਰਾਂ ਵਿੱਚ ਕਾਰਜਸ਼ੀਲ ਪੇਸ਼ੇਵਰਾਂ ਦੇ ਪ੍ਰਬੰਧਨ ਕੌਸ਼ਲ ਨੂੰ ਸੁਧਾਰਨ ਦੇ ਲਈ ਹੈ। ਉਪ ਰਾਸ਼ਟਰਪਤੀ ਨੇ ਆਸ਼ਾ ਪ੍ਰਗਟਾਈ ਕਿ ਨਿਜੀ ਅਤੇ ਜਨਤਕ ਖੇਤਰ ਦੇ ਮਿਡ ਕਰੀਅਰ ਦੇ ਵਿਦਿਆਰਥੀਆਂ ਦਾ ਮਿਸ਼ਰਿਤ ਬੈਚ ਇੱਕ ਦੂਸਰੇ ਤੋਂ ਸਿੱਖਣ ਵਿੱਚ ਮਦਦ ਕਰੇਗਾ।

ਇਸ ਅਵਸਰ ’ਤੇ ਇੰਡੀਅਨ ਸਕੂਲ ਆਵ੍ ਬਿਜ਼ਨਸ ਦੇ ਡੀਨ ਪ੍ਰੋਫੈਸਰ ਮਦਨ ਪਿੱਲੁਤਲਾ, ਸ਼੍ਰੀ ਡੀਐੱਨਵੀ ਕੁਮਾਰ ਗੁਰੂ, ਡਾਇਰੈਕਟਰ-ਵਿਦੇਸ਼ ਸਬੰਧ, ਇੰਡੀਅਨ ਸਕੂਲ ਆਵ੍ ਬਿਜ਼ਨਸ, ਸੀਨੀਅਰ ਅਧਿਕਾਰੀ ਅਤੇ ਆਈਐੱਸਬੀ ਪਬਲਿਕ ਪਾਲਿਸੀ ਪ੍ਰੋਗਰਾਮ ਦੇ ਪ੍ਰਤੀਭਾਗੀ ਉਪਸਥਿਤ ਸਨ।

*****

ਐੱਮਐੱਸ/ਆਰਕੇ



(Release ID: 1806330) Visitor Counter : 150