ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਸੰਘਾਂ ਨੂੰ ਵਿੱਤੀ ਸਹਾਇਤਾ ਦੇ ਲਈ ਪਹਿਲੀ ਮਾਰਚ 2022 ਤੋਂ ਪ੍ਰਭਾਵੀ ਹੋਣ ਵਾਲੇ ਮਾਪਦੰਡਾਂ ਵਿੱਚ ਸੰਸ਼ੋਧਨ ਕੀਤਾ


ਦੇਸ਼ ਵਿੱਚ ਖੇਡਾਂ ਦੇ ਖੇਤਰ ਵਿੱਚ ਤੇਜ਼ੀ ਨਾਲ ਪ੍ਰਗਤੀ ਕਰਨ ਦੇ ਲਈ ਗਤੀਵਿਧੀਆਂ ਦੇ ਮਹੱਤਵਪੂਰਨ ਪਹਿਲੂਆਂ ਨੂੰ ਸ਼ਾਮਲ ਕਰਨ ਦੇ ਲਈ ਹੁਣ ਤੱਕ ਵਿਆਪਕ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 09 MAR 2022 5:39PM by PIB Chandigarh

ਭਾਰਤ ਸਰਕਾਰ ਰਾਸ਼ਟਰੀ ਖੇਡ ਸੰਘਾਂ (ਐੱਨਐੱਸਐੱਫ) ਨੂੰ ਆਪਣੀ ਸਹਾਇਤਾ ਯੋਜਨਾ ਦੇ ਅਧੀਨ ਐੱਨਐੱਸਐੱਫ ਨੂੰ ਵਿਭਿੰਨ ਖੇਡ ਗਤੀਵਿਧੀਆਂ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ, ਜਿਸ ਵਿੱਚ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਭਾਰਤੀ ਖਿਡਾਰੀਆਂ ਅਤੇ ਟੀਮਾਂ ਦੀ ਟਰੇਨਿੰਗ ਅਤੇ ਭਾਗੀਦਾਰੀ ਸ਼ਾਮਲ ਹੈ। ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਨੇ ਪਹਿਲੀ ਮਾਰਚ 2022 ਤੋਂ ਪ੍ਰਭਾਵੀ ਹੋਣ ਵਾਲੇ ਸਹਾਇਤਾ ਦੇ ਮਾਪਦੰਡਾਂ ਨੂੰ ਸੰਸ਼ੋਧਿਤ ਕੀਤਾ ਹੈ।

ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਜੋ ਮਾਪਦੰਡ ਹੁਣ ਸੰਸ਼ੋਧਿਤ ਕੀਤੇ ਗਏ ਹਨ, ਉਹ ਨਵੰਬਰ 2015 ਤੋਂ ਲਾਗੂ ਕੀਤੇ ਗਏ ਸਨ ਅਤੇ ਇਸ ਲਈ, ਇਹ ਸਹਾਇਤਾ ਰਾਸ਼ੀ ਵਿਭਿੰਨ ਗਤੀਵਿਧੀਆਂ ਦੇ ਲਈ ਲੋੜੀਂਦਾ ਨਹੀਂ ਹਨ ਜੋ ਸਾਡੇ ਖਿਡਾਰੀਆਂ ਦੇ ਵਿਕਾਸ ਅਤੇ ਸਫਲਤਾ ਦੇ ਲਈ ਜ਼ਰੂਰੀ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਖੇਡ ਦੇ ਖੇਤਰ ਵਿੱਚ ਤੇਜ਼ੀ ਨਾਲ ਪ੍ਰਗਤੀ ਨੂੰ ਸਮਰੱਥ ਕਰਨ ਦੇ ਲਈ ਗਤੀਵਿਧੀਆਂ ਦੇ ਮਹੱਤਵਪੂਰਨ ਪਹਿਲੂਆਂ ਨੂੰ ਸ਼ਾਮਲ ਕਰਨ ਦੇ ਲਈ ਹੁਣ ਤੱਕ ਇੱਕ ਵਿਆਪਕ ਦ੍ਰਿਸ਼ਟੀਕੋਣ ਅਪਣਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਕੁਝ ਮਹੱਤਵਪੂਰਨ ਪਹਿਲੂਆਂ, ਜਿਵੇਂ ਦਿਵਯਾਂਗ ਖਿਡਾਰੀਆਂ ਦੇ ਲਈ ਸਮਰਥਨ, ਦੇਸ਼ ਵਿੱਚ ਅੰਤਰਰਾਸ਼ਟਰੀ ਟੂਰਨਾਮੈਂਟਾਂ ਦਾ ਆਯੋਜਨ, ਭਾਰਤੀ ਕੋਚਾਂ ਨੂੰ ਨਵੀਨਤਮ ਟਰੇਨਿੰਗ ਪ੍ਰਦਾਨ ਕਰਨਾ ਸੁਨਿਸ਼ਚਿਤ ਕਰਨਾ ਆਦਿ ਦਾ ਪ੍ਰਮੁੱਖ ਧਿਆਨ ਰੱਖਿਆ ਗਿਆ ਹੈ।

ਸੰਸ਼ੋਧਿਤ ਮਾਪਦੰਡਾਂ ਦੇ ਅਧੀਨ, ਉੱਚ ਪ੍ਰਾਥਮਿਕਤਾ, ਪ੍ਰਾਥਮਿਕਤਾ ਅਤੇ ਭਾਰਤੀ ਪਾਰੰਪਰਿਕ ਖੇਡਾਂ ਦੀ ਨੈਸ਼ਨਲ ਚੈਂਪੀਅਨਸ਼ਿਪ ਦੇ ਆਯੋਜਨ ਦੇ ਲਈ ਸਹਾਇਤਾ ਦੀ ਰਾਸ਼ੀ ਨੂੰ ਵਧਾ ਕੇ 51 ਲੱਖ ਰੁਪਏ ਅਤੇ ਆਮ ਸ਼੍ਰੇਣੀ ਦੇ ਖੇਡਾਂ ਦੇ ਲਈ, ਜਿਨ੍ਹਾਂ ਨੂੰ ਪਹਿਲਾਂ ‘ਹੋਰ’ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ, ਦੀ ਰਾਸ਼ੀ ਵਧਾ ਕੇ 30 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ, ਨੈਸ਼ਨਲ ਚੈਂਪੀਅਨਸ਼ਿਪ ਦੇ ਆਯੋਜਨ ਦੇ ਲਈ ਸਹਾਇਤਾ ਦੀ ਰਾਸ਼ੀ 22 ਲੱਖ ਰੁਪਏ ਸੀ। ਅਜਿਹੇ ਖੇਡ ਸੰਘਾਂ ਦੇ ਲਈ ਜੋ ਦਿਵਯਾਂਗ ਖਿਡਾਰੀਆਂ ਦੇ ਨਾਲ ਕੰਮ ਕਰ ਰਹੇ ਹਨ, ਸਾਰੇ ਵਰਗਾਂ ਵਿੱਚ ਹਰੇਕ ਵਿਸ਼ੇ ਦੇ ਲਈ ਨੈਸ਼ਨਲ ਚੈਂਪੀਅਨਸ਼ਿਪ ਦੇ ਆਯੋਜਨ ਦੇ ਲਈ 15 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਪ੍ਰਾਵਧਾਨ ਦੀ ਵਿਵਸਥਾ ਕੀਤੀ ਗਈ ਹੈ। 

ਸਾਰੀਆਂ ਸ਼੍ਰੇਣੀਆਂ ਦੇ ਖਿਡਾਰੀਆਂ ਦੇ ਲਈ ਟ੍ਰੇਰਿੰਗ ਕੈਂਪ/ਪ੍ਰਤਿਯੋਗਿਤਾ ਵਿੱਚ ਹਿੱਸਾ ਲੈਣ ਦੇ ਲਈ ਹਵਾਈ ਯਾਤਰਾ ਦੀ ਪ੍ਰਵਾਨਗੀ ਦਿੱਤੀ ਗਈ ਹੈ। ਹਿੱਸਾ ਲੈਣ ਵਾਲੇ ਖਿਡਾਰੀ, ਭਾਵੇਂ ਸੀਨੀਅਰ, ਜੂਨੀਅਰ ਅਤੇ ਸਬ ਜੂਨੀਅਰ ਹੋਣ, ਸਾਰਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਬਸ਼ਰਤ ਯਾਤਰਾ 500 ਕਿਲੋਮੀਟਰ ਜਾਂ 10 ਘੰਟੇ ਤੋਂ ਵੱਧ ਦੀ ਹੋਵੇ।

ਜਨਰਲ ਸਪੋਰਟਸ ਟਰੇਨਿੰਗ ਕਿਟ (ਜਿਵੇਂ ਟ੍ਰੈਕ ਸੂਟ, ਟੀ-ਸ਼ਰਟ, ਸ਼ੌਰਟਸ, ਵਾਰਮ ਅਪ ਜੂਤੇ ਆਦਿ) ਦੇ ਲਈ ਭੱਤਾ ਦੁੱਗਣਾ 20,000 ਰੁਪਏ ਪ੍ਰਤੀ ਐਥਲੀਟ ਸਾਲ ਵਿੱਚ ਇੱਕ ਬਾਰ ਟਰੇਨਿੰਗ ਕੈਂਪ ਵਿੱਚ ਹਿੱਸਾ ਲੈਣ ਵਾਲਿਆਂ ਦੇ ਲਈ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਰਾਸ਼ੀ 10,000 ਰੁਪਏ ਪ੍ਰਤੀ ਐਥਲੀਟ ਸੀ।

ਦੇਸ਼ ਵਿੱਚ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਦੇ ਲਈ ਐੱਨਐੱਸਐੱਫ ਨੂੰ ਪ੍ਰੋਤਸਾਹਿਤ ਕਰਨ ਦੇ ਲਈ, ਅੰਤਰਰਾਸ਼ਟਰੀ ਟੂਰਨਾਮੈਂਟਾਂ ਦੇ ਆਯੋਜਨ ਦੇ ਲਈ ਸਹਾਇਤਾ ਰਾਸ਼ੀ ਨੂੰ ਵਧਾ ਕੇ ਇੱਕ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਰਾਸ਼ੀ 30 ਲੱਖ ਰੁਪਏ ਸੀ।

ਪ੍ਰਬੰਧਕਾਂ ਨੂੰ ਹੁਣ ਵਿਦੇਸ਼ਾਂ ਵਿੱਚ ਅੰਤਰਰਾਸ਼ਟਰੀ ਆਯੋਜਨਾਂ ਦੇ ਲਈ ਭਾਰਤੀ ਦਲ ਦਾ ਹਿੱਸਾ ਮੰਨਿਆ ਜਾਵੇਗਾ। ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਉਨ੍ਹਾਂ ਦੇ ਕੋਲ ਟੀਮਾਂ ਦੇ ਪ੍ਰਬੰਧਨ ਦਾ ਅਨੁਭਵ ਹੈ, ਮੰਤਰਾਲੇ ਨੇ ਟੀਮਾਂ ਦੇ ਨਾਲ ਪ੍ਰਬੰਧਕਾਂ ਦੇ ਰੂਪ ਵਿੱਚ ਯੋਗ ਹੋਣ ਦੇ ਲਈ ਜ਼ਰੂਰੀ ਅਤੇ ਲੋੜੀਂਦੀ ਯੋਗਤਾਵਾਂ ਨਿਰਧਾਰਿਤ ਕੀਤੀਆਂ ਹਨ।

ਯੋਗ ਅਤੇ ਉੱਚ ਗੁਣਵੱਤਾ ਵਾਲੇ ਸਹਾਇਕ ਕਰਮੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ, ਮਿਹਨਤਾਨੇ ਵਿੱਚ ਬਹੁਤ ਵਾਧਾ ਕੀਤਾ ਗਿਆ ਹੈ। ਖੇਡ ਡਾਕਟਰਾਂ ਅਤੇ ਡਾਕਟਰਾਂ ਦੇ ਮਿਹਨਤਾਨੇ ਨੂੰ ਪਹਿਲਾਂ ਦੇ 1 ਲੱਖ ਰੁਪਏ ਪ੍ਰਤੀ ਮਹੀਨੇ ਤੋਂ ਵਧਾ ਕੇ 2 ਲੱਖ ਰੁਪਏ ਪ੍ਰਤੀ ਮਹੀਨੇ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਹੈੱਡ ਫਿਜ਼ੀਓਥੈਰੇਪਿਸਟ ਦਾ ਮਿਹਨਤਾਨਾ 2 ਲੱਖ ਪ੍ਰਤੀ ਮਹੀਨੇ ਅਤੇ ਫਿਜ਼ੀਓਥੈਰੇਪਿਸਟ ਦਾ ਮਿਹਨਤਾਨਾ 1.5 ਲੱਖ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਰਾਸ਼ੀ 80,000 ਰੁਪਏ ਪ੍ਰਤੀ ਮਹੀਨਾ ਸੀ।

ਵਿਦੇਸ਼ੀ ਕੋਚਾਂ ਅਤੇ ਸਹਾਇਕ ਕਰਮੀਆਂ ਨੂੰ ਕੰਮ ‘ਤੇ ਰੱਖਣ ਦੇ ਲਈ, ਐੱਨਐੱਸਐੱਫ ਨੂੰ ਸਾਈ ਦੇ ਸਲਾਮ-ਮਸ਼ਵਰੇ ਨਾਲ ਸ਼ਾਮਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਕੀ ਰਿਸਪੋਂਸੇਬਿਲਿਟੀ ਏਰੀਆਜ਼ (ਕੇਆਰਏਜ਼) ਦੀ ਸਲਾਨਾ ਸਮੀਖਿਆ ਦੇ ਮਾਧਿਅਮ ਨਾਲ ਕੀਤੀ ਜਾਵੇਗੀ ਅਤੇ ਅਨੁਬੰਧ ਦੇ ਵਿਸਤਾਰ ਜਾਂ ਬੋਨਸ ਦੇ ਪੁਰਸਕਾਰ ਦੇ ਸੰਬੰਧ ਵਿੱਚ ਮਹੱਤਵਪੂਰਨ ਫੈਸਲੇ ਸਮੀਖਿਆ ‘ਤੇ ਅਧਾਰਿਤ ਹੋਣਗੇ। ਐੱਨਐੱਸਐੱਫ ਇਹ ਸੁਨਿਸ਼ਚਿਤ ਕਰੇਗਾ ਕਿ ਚੋਣ ਕਮੇਟੀ ਵਿੱਚ ਸਾਈ ਦਾ ਇੱਕ ਨਾਮਿਤ ਵਿਅਕਤੀ ਸ਼ਾਮਲ ਹੋਵੇ। ਵਿਦੇਸ਼ੀ ਕੋਚਾਂ ਦੇ ਲਈ ਬਜਟ ਨੂੰ ਐੱਨਐੱਸਐੱਫ ਦੇ ਕੁੱਲ ਪ੍ਰਵਾਨ ਬਜਟ ਦੇ 30 ਪ੍ਰਤੀਸ਼ਤ ਤੱਕ ਸੀਮਤ ਕਰ ਦਿੱਤਾ ਜਾਵੇਗਾ।

ਐੱਨਐੱਸਐੱਫ ਨੂੰ ਕੋਚਿੰਗ ਦੇ ਖੇਤਰ ਵਿੱਚ “ਆਤਮਨਿਰਭਰਤਾ” ਦੇ ਸਿਧਾਂਤ ਦਾ ਪਾਲਨ ਕਰਨ ਅਤੇ ਗਲੋਬਲ ਪੱਧਰ ਪ੍ਰਾਪਤ ਕਰਨ ਦੇ ਲਈ ਭਾਰਤ ਵਿੱਚ ਉਪਲੱਬਧ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਟਰੇਂਡ ਕਰਨ ਦੇ ਲਈ ਕਿਹਾ ਗਿਆ ਹੈ ਅਤੇ ਐੱਨਐੱਸਐੱਫ ਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਉਨ੍ਹਾਂ ਦੇ ਅਨੁਬੰਧ ਦੇ ਕਾਰਜਕਾਲ ਦੇ ਦੌਰਾਨ ਘੱਟ ਤੋਂ ਘੱਟ 5 ਭਾਰਤੀ ਕੋਚਾਂ ਦੇ ਨਾਲ ਰਹਿਣ ਤਾਕਿ ਭਾਰਤੀ ਟਰੇਨਰਾਂ ਨੂੰ ਵੀ ਤਿਆਰ ਕੀਤਾ ਜਾ ਸਕੇ ਅਤੇ ਵਿਦੇਸ਼ੀ ਕੋਚਾਂ ‘ਤੇ ਨਿਰਭਰਤਾ ਘੱਟ ਹੋ ਸਕੇ।

ਮੁੱਖ ਕੋਚ ਅਤੇ ਹੋਰ ਕੋਚਾਂ ਦੇ ਮਿਹਨਤਾਨੇ ਨੂੰ ਸੰਸ਼ੋਧਿਤ ਕਰ 3 ਲੱਖ ਰੁਪਏ ਅਤੇ 2 ਲੱਖ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਰਾਸ਼ੀ 1.5 ਲੱਖ ਰੁਪਏ ਅਤੇ 75000 ਰੁਪਏ ਪ੍ਰਤੀ ਮਹੀਨੇ ਸੀ। ਪੀਐੱਸਯੂ, ਰੇਲਵੇ ਜਾਂ ਹੋਰ ਸੰਗਠਨਾਂ (ਜਨਤਕ/ਪ੍ਰਾਈਵੇਟ) ਵਿੱਚ ਕੰਮ ਕਰ ਰਹੇ ਕੋਚ ਦੇ ਲਈ ਇੱਕ ਨੈਸ਼ਨਲ ਕੈਂਪ ਵਿੱਚ ਸ਼ਾਮਲ ਹੋਣ ਦੇ ਮਾਮਲੇ ਵਿੱਚ ਇਸ ਨੂੰ ਰਾਸ਼ਟਰੀ ਜ਼ਿੰਮੇਵਾਰੀ ਦੇ ਰੂਪ ਵਿੱਚ ਮੰਨਿਆ ਜਾਵੇਗਾ ਅਤੇ ਪ੍ਰਤੀ ਮਹੀਨੇ 50,000 ਰੁਪਏ ਦੀ ਰਾਸ਼ੀ ਸ਼ਾਮਲ ਕਰਨ ਦੇ ਰੂਪ ਵਿੱਚ ਦਿੱਤੀ ਜਾਵੇਗੀ। ਇਹ ਰਾਸ਼ੀ ਵੇਤਨ ਸੁਰੱਖਿਅਤ ਹੋਣ ਦੇ ਬਾਵਜੂਦ ਕੋਚ ਦੇ ਪਰਿਵਾਰ ਵਿੱਚ ਪਰੇਸ਼ਾਨੀ ਹੋਣ ‘ਤੇ ਪ੍ਰਦਾਨ ਕੀਤੀ ਜਾਂਦੀ ਹੈ।

ਖੇਡ ਉਪਕਰਣਾਂ ਦੀ ਖਰੀਦ ਦੇ ਲਈ, ਐੱਨਐੱਸਐੱਫ ਨੂੰ ਹੁਣ ਸਧਾਰਣ ਵਿੱਤੀ ਨਿਯਮਾਂ (ਜੀਐੱਫਆਰ) ਦੇ ਪ੍ਰਾਵਧਾਨਾਂ ਦਾ ਪਾਲਣ ਕਰਦੇ ਹੋਏ ਆਪਣੇ ਆਪ ਖਰੀਦਦਾਰੀ ਕਰਨ ਦੇ ਲਈ ਅਧਿਕਾਰਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਐੱਨਐੱਸਐੱਫ ਨੂੰ ਆਪਣੇ ਆਪ ਖਰੀਦਦਾਰੀ ਕਰਨ ਦੀ ਅਨੁਮਤੀ ਸੀ ਜੇਕਰ ਮੁੱਲ 10 ਲੱਖ ਰੁਪਏ ਤੱਕ ਸੀ ਅਤੇ ਉਪਕਰਣਾਂ ਦਾ ਮੁੱਲ 10 ਲੱਖ ਰੁਪਏ ਤੋਂ ਵੱਧ ਹੋਣ ‘ਤੇ ਖਰੀਦਦਾਰੀ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਮਾਧਿਅਮ ਨਾਲ ਕੀਤੀ ਜਾਂਦੀ ਸੀ।

ਐੱਨਐੱਸਐੱਫ ਨੂੰ ਖੇਡ ਪ੍ਰਸ਼ਾਸਨ ਦੇ ਖੇਤਰ ਵਿੱਚ ਯੋਗ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਵਿੱਚ ਸਮਰੱਥ ਬਣਾਉਣ ਦੇ ਲਈ ਸਹਾਇਤਾ ਦੇ ਪੱਧਰ ਨੂੰ ਐੱਨਐੱਸਐੱਫ ਯੋਜਨਾ ਦੇ ਲਈ ਬਜਟ ਦੇ ਪਹਿਲੇ ਦੇ 2 ਪ੍ਰਤੀਸ਼ਤ ਤੋਂ ਵਧਾ ਕੇ 3 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।

*******

ਐੱਨਬੀ/ਓਏ


(Release ID: 1804865) Visitor Counter : 223