ਆਯੂਸ਼
ਕੈਬਨਿਟ ਨੇ ਭਾਰਤ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡੀਸ਼ਨਲ ਮੈਡੀਸਿਨ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ
Posted On:
09 MAR 2022 1:34PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦਰਮਿਆਨ ਇੱਕ ਮੇਜ਼ਬਾਨ ਦੇਸ਼ ਸਮਝੌਤੇ 'ਤੇ ਹਸਤਾਖਰ ਕਰਨ ਦੇ ਨਾਲ ਜਾਮਨਗਰ, ਗੁਜਰਾਤ ਵਿਖੇ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡੀਸ਼ਨਲ ਮੈਡੀਸਿਨ (ਡਬਲਿਊਐੱਚਓ ਜੀਸੀਟੀਐੱਮ) ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਡਬਲਿਊਐੱਚਓ ਜੀਸੀਟੀਐੱਮ ਆਯੁਸ਼ ਮੰਤਰਾਲੇ ਦੇ ਅਧੀਨ ਜਾਮਨਗਰ ਵਿਖੇ ਸਥਾਪਿਤ ਕੀਤੀ ਜਾਵੇਗੀ। ਇਹ ਦੁਨੀਆ ਭਰ ਵਿੱਚ ਰਵਾਇਤੀ ਦਵਾਈਆਂ ਲਈ ਪਹਿਲਾ ਅਤੇ ਇੱਕੋ-ਇੱਕ ਆਊਟ ਪੋਸਟਡ ਗਲੋਬਲ ਸੈਂਟਰ (ਦਫ਼ਤਰ) ਹੋਵੇਗਾ।
ਲਾਭ:
I. ਦੁਨੀਆ ਭਰ ਵਿੱਚ ਆਯੁਸ਼ ਪ੍ਰਣਾਲੀਆਂ ਦੀ ਸਥਾਪਨਾ ਕਰਨਾ।
II. ਰਵਾਇਤੀ ਦਵਾਈ ਨਾਲ ਸਬੰਧਤ ਆਲਮੀ ਸਿਹਤ ਮਾਮਲਿਆਂ ਵਿੱਚ ਅਗਵਾਈ ਪ੍ਰਦਾਨ ਕਰਨੀ।
III. ਰਵਾਇਤੀ ਦਵਾਈ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ, ਪਹੁੰਚਯੋਗਤਾ ਅਤੇ ਤਰਕਸੰਗਤ ਵਰਤੋਂ ਨੂੰ ਯਕੀਨੀ ਬਣਾਉਣਾ।
IV. ਸਬੰਧਿਤ ਤਕਨੀਕੀ ਖੇਤਰਾਂ ਵਿੱਚ ਮਿਆਰ, ਮਾਪਦੰਡ ਅਤੇ ਦਿਸ਼ਾ-ਨਿਰਦੇਸ਼ ਵਿਕਸਿਤ ਕਰਨਾ, ਡੇਟਾ ਇਕੱਤਰ ਕਰਨ ਦੇ ਵਿਸ਼ਲੇਸ਼ਣ ਅਤੇ ਪ੍ਰਭਾਵ ਦਾ ਮੁੱਲਾਂਕਣ ਕਰਨ ਲਈ ਸਾਧਨ ਅਤੇ ਵਿਧੀਆਂ। ਮੌਜੂਦਾ ਟੀਐੱਮ ਡੇਟਾ ਬੈਂਕਾਂ, ਵਰਚੁਅਲ ਲਾਇਬ੍ਰੇਰੀਆਂ ਅਤੇ ਅਕਾਦਮਿਕ ਅਤੇ ਖੋਜ ਸੰਸਥਾਵਾਂ ਦੇ ਸਹਿਯੋਗ ਨਾਲ ਡਬਲਿਊਐੱਚਓ ਟੀਐੱਮ ਸੂਚਨਾ ਵਿਗਿਆਨ ਕੇਂਦਰ ਦੀ ਧਾਰਨਾ ਨੂੰ ਯਕੀਨੀ ਬਣਾਉਣਾ।
V. ਉਦੇਸ਼ਾਂ ਨਾਲ ਸਬੰਧਿਤ ਖੇਤਰਾਂ ਵਿੱਚ ਵਿਸ਼ੇਸ਼ ਸਮਰੱਥਾ ਨਿਰਮਾਣ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਵਿਕਸਿਤ ਕਰਨਾ ਅਤੇ ਕੈਂਪਸ, ਰਿਹਾਇਸ਼ੀ, ਜਾਂ ਵੈੱਬ-ਅਧਾਰਿਤ ਅਤੇ ਡਬਲਿਊਐੱਚਓ ਅਕਾਦਮੀ ਅਤੇ ਹੋਰ ਰਣਨੀਤਕ ਭਾਈਵਾਲਾਂ ਨਾਲ ਸਾਂਝੇਦਾਰੀ ਜ਼ਰੀਏ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਨਾ।
ਡਾ. ਟੇਡਰੋਸ ਐਡਹਾਨੋਮ ਘੇਬਰੇਅਸਸ (Dr. Tedros Adhanom Ghbereyesus, Director), ਡਾਇਰੈਕਟਰ ਜਨਰਲ, ਵਿਸ਼ਵ ਸਿਹਤ ਸੰਗਠਨ ਨੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ 13 ਨਵੰਬਰ, 2020 ਨੂੰ 5ਵੇਂ ਆਯੁਰਵੇਦ ਦਿਵਸ ਦੇ ਮੌਕੇ 'ਤੇ ਭਾਰਤ ਵਿੱਚ ਡਬਲਿਊਐੱਚਓ ਜੀਸੀਟੀਐੱਮ ਦੀ ਸਥਾਪਨਾ ਦਾ ਐਲਾਨ ਕੀਤਾ। ਡਬਲਿਊਐੱਚਓ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ, ਮਾਨਯੋਗ ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਡਬਲਿਊਐੱਚਓ ਜੀਸੀਟੀਐੱਮ ਆਲਮੀ ਤੰਦਰੁਸਤੀ, ਸਬੂਤ-ਅਧਾਰਿਤ ਖੋਜ, ਸਿਖਲਾਈ ਅਤੇ ਰਵਾਇਤੀ ਦਵਾਈ ਲਈ ਜਾਗਰੂਕਤਾ ਲਈ ਇੱਕ ਕੇਂਦਰ ਵਜੋਂ ਉਭਰੇਗਾ।
ਇਸ ਕੇਂਦਰ ਦੀ ਸਥਾਪਨਾ ਲਈ ਗਤੀਵਿਧੀਆਂ ਨੂੰ ਤਾਲਮੇਲ, ਚਲਾਉਣ ਅਤੇ ਨਿਗਰਾਨੀ ਕਰਨ ਲਈ ਇੱਕ ਸੰਯੁਕਤ ਟਾਸਕ ਫੋਰਸ (ਜੇਟੀਐੱਫ) ਦਾ ਗਠਨ ਕੀਤਾ ਗਿਆ ਹੈ। ਜੇਟੀਐੱਫ ਵਿੱਚ ਭਾਰਤ ਸਰਕਾਰ, ਭਾਰਤ ਦੇ ਸਥਾਈ ਮਿਸ਼ਨ, ਜਿਨੀਵਾ ਅਤੇ ਵਿਸ਼ਵ ਸਿਹਤ ਸੰਗਠਨ ਦੇ ਨੁਮਾਇੰਦੇ ਸ਼ਾਮਲ ਹੁੰਦੇ ਹਨ। ਇਸ ਦੇ ਤਹਿਤ, ਪਛਾਣੀਆਂ ਗਈਆਂ ਤਕਨੀਕੀ ਗਤੀਵਿਧੀਆਂ ਨੂੰ ਚਲਾਉਣ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਡਬਲਿਊਐੱਚਓ ਜੀਸੀਟੀਐੱਮ ਲਈ ਯੋਜਨਾ ਬਣਾਉਣ ਲਈ ਜਾਮਨਗਰ, ਗੁਜਰਾਤ ਵਿਖੇ ਆਈਟੀਆਰਏ ਵਜੋਂ ਇੱਕ ਅੰਤਰਿਮ ਦਫ਼ਤਰ ਸਥਾਪਤ ਕੀਤਾ ਜਾ ਰਿਹਾ ਹੈ।
ਅੰਤ੍ਰਿਮ ਦਫ਼ਤਰ ਦਾ ਉਦੇਸ਼ ਸਬੂਤ ਅਤੇ ਨਵੀਨਤਾ, ਰਵਾਇਤੀ ਦਵਾਈ ਲਈ ਆਰਟੀਫਿਸ਼ਲ ਇੰਟੈਲੀਜੈਂਸ-ਅਧਾਰਿਤ ਹੱਲ, ਕੋਕਰੇਨ ਦੇ ਸਹਿਯੋਗ ਨਾਲ ਯੋਜਨਾਬੱਧ ਸਮੀਖਿਆ, ਡਬਲਿਊਐੱਚਓ ਜੀਪੀਡਬਲਿਊ 13 ਵਿੱਚ ਰਵਾਇਤੀ ਦਵਾਈਆਂ ਦੇ ਡੇਟਾ 'ਤੇ ਗਲੋਬਲ ਸਰਵੇਖਣ (ਐਕਸ਼ਨ ਦਾ ਤੇਰ੍ਹਵਾਂ ਜਨਰਲ ਪ੍ਰੋਗਰਾਮ 2019-2023) ਵਰਗੇ ਕੰਮਾਂ ਨੂੰ ਟਿਕਾਊ ਵਿਕਾਸ ਟੀਚਿਆਂ, ਸਮਾਜਿਕ-ਸੱਭਿਆਚਾਰਕ ਪਰੰਪਰਾਗਤ ਚਕਿਤਸਾ ਅਤੇ ਜੈਵ ਵਿਭਿੰਨਤਾ ਵਿਰਾਸਤ ਦੇ ਨਾਲ ਟਿਕਾਊ ਵਿਕਾਸ ਅਤੇ ਪ੍ਰਬੰਧਨ ਅਤੇ ਕਰੌਸ-ਕਟਿੰਗ ਕਾਰਜਾਂ, ਵਪਾਰ ਸੰਚਾਲਨ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਲਈ ਡਬਲਿਊਐੱਚਓ ਜੀਸੀਟੀਐੱਮ ਮੁੱਖ ਦਫ਼ਤਰ ਦੀ ਸਥਾਪਨਾ ਲਈ ਇੱਕ ਅਗਾਂਹਵਧੂ ਪਹੁੰਚ ਵਜੋਂ ਵਿਆਪਕ ਤੌਰ 'ਤੇ ਪੇਸ਼ ਕਰਨਾ ਹੈ।
ਡਬਲਿਊਐੱਚਓ ਜੀਸੀਟੀਐੱਮ ਰਵਾਇਤੀ ਦਵਾਈ ਨਾਲ ਸਬੰਧਤ ਸਾਰੇ ਗਲੋਬਲ ਸਿਹਤ ਮਾਮਲਿਆਂ ਵਿੱਚ ਅਗਵਾਈ ਪ੍ਰਦਾਨ ਕਰੇਗਾ ਅਤੇ ਨਾਲ ਹੀ ਜਨਤਕ ਸਿਹਤ ਨਾਲ ਸਬੰਧਤ ਰਵਾਇਤੀ ਦਵਾਈ ਖੋਜ, ਅਭਿਆਸਾਂ ਅਤੇ ਵੱਖ-ਵੱਖ ਨੀਤੀਆਂ ਨੂੰ ਰੂਪ ਦੇਣ ਵਿੱਚ ਮੈਂਬਰ ਰਾਜਾਂ ਦਾ ਸਮਰਥਨ ਕਰੇਗਾ।
ਆਯੁਸ਼ ਮੰਤਰਾਲੇ ਨੇ ਆਯੁਰਵੇਦ ਅਤੇ ਯੂਨਾਨੀ ਪ੍ਰਣਾਲੀਆਂ ਦੀ ਸਿਖਲਾਈ ਅਤੇ ਅਭਿਆਸ ਦੇ ਸੰਦਰਭ ਵਿੱਚ ਮਹੱਤਵਪੂਰਨ ਦਸਤਾਵੇਜ਼ ਵਿਕਸਿਤ ਕਰਨ ਲਈ ਕਈ ਮੋਰਚਿਆਂ 'ਤੇ ਡਬਲਿਊਐੱਚਓ ਨਾਲ ਸਾਂਝੇਦਾਰੀ ਕੀਤੀ ਹੈ, ਰੋਗ -11ਦੇ ਅੰਤਰਰਾਸ਼ਟਰੀ ਵਰਗੀਕਰਨ ਦੀ ਰਵਾਇਤੀ ਦਵਾਈ ਦੇ ਅਧਿਆਏ ਵਿੱਚ ਦੂਜਾ ਮਾਡਿਊਲ ਪੇਸ਼ ਕੀਤਾ ਹੈ, ਐੱਮ- ਯੋਗ ਜਿਹੀਆਂ ਐਪਾਂ ਦਾ ਵਿਕਾਸ ਕਰਨਾ, ਹਰਬਲ ਮੈਡੀਸਿਨ (ਆਈਪੀਐਚਐਮ) ਦੇ ਇੰਟਰਨੈਸ਼ਨਲ ਫੌਰਮਾਕੋਪੀਆ ਅਤੇ ਹੋਰ ਖੋਜ ਅਧਿਐਨਾਂ ਆਦਿ ਦੇ ਕੰਮ ਦੇ ਸਮਰਥਨ ਵਿੱਚ ਸਹਿਯੋਗ ਕੀਤਾ ਹੈ।
ਪਰੰਪਰਾਗਤ ਚਕਿਤਸਾ ਸਿਹਤ ਸੰਭਾਲ਼ ਡਿਲਿਵਰੀ ਪ੍ਰਣਾਲੀ ਦਾ ਇੱਕ ਪ੍ਰਮੁੱਖ ਥੰਮ੍ਹ ਹੈ ਅਤੇ ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਸੁਰੱਖਿਅਤ ਅਤੇ ਪ੍ਰਭਾਵੀ ਪਰੰਪਰਾਗਤ ਦਵਾਈ ਇਹ ਯਕੀਨੀ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਏਗੀ ਕਿ ਸਾਰੇ ਲੋਕਾਂ ਦੀ ਗੁਣਵੱਤਾ ਵਾਲੀਆਂ ਜ਼ਰੂਰੀ ਸਿਹਤ ਦੇਖਭਾਲ਼ ਸੇਵਾਵਾਂ ਅਤੇ ਸੁਰੱਖਿਅਤ, ਪ੍ਰਭਾਵੀ ਅਤੇ ਕਿਫਾਇਤੀ ਜ਼ਰੂਰੀ ਦਵਾਈਆਂ ਤੱਕ ਪਹੁੰਚ ਹੋਵੇ, ਕਿਉਂਕਿ ਵਿਸ਼ਵ ਟਿਕਾਊ ਵਿਕਾਸ ਟੀਚਿਆਂ ਦੇ ਲਈ 10 ਸਾਲ ਦੇ ਅਹਿਮ ਟੀਚੇ 2030 ਦੇ ਕਾਫ਼ੀ ਨੇੜੇ ਪਹੁੰਚ ਗਿਆ ਹੈ। ਡਬਲਿਊਐੱਚਓ ਜੀਸੀਟੀਐੱਮ ਸਬੰਧਿਤ ਦੇਸ਼ਾਂ ਵਿੱਚ ਪਰੰਪਰਾਗਤ ਦਵਾਈ ਨੂੰ ਨਿਯਮਿਤ ਕਰਨ, ਏਕੀਕ੍ਰਿਤ ਕਰਨ ਅਤੇ ਭਵਿੱਖ ਵਿੱਚ ਦੇਸ਼ਾਂ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਦੀ ਪਹਿਚਾਣ ਕਰੇਗਾ।
ਆਗਾਮੀ ਡਬਲਿਊਐੱਚਓ ਜੀਸੀਟੀਐੱਮ ਅਤੇ ਡਬਲਿਊਐੱਚਓ ਦੇ ਸਹਿਯੋਗ ਨਾਲ ਕਈ ਹੋਰ ਪਹਿਲਕਦਮੀਆਂ ਭਾਰਤ ਨੂੰ ਦੁਨੀਆ ਭਰ ਵਿੱਚ ਰਵਾਇਤੀ ਦਵਾਈ ਦੇ ਖੇਤਰ ਵਿੱਚ ਆਪਣੀ ਕਾਇਮੀ ਕਰਨ ਵਿੱਚ ਮਦਦ ਕਰਨਗੀਆਂ।
****
ਡੀਐੱਸ
(Release ID: 1804504)
Visitor Counter : 146
Read this release in:
Urdu
,
English
,
Hindi
,
Marathi
,
Bengali
,
Manipuri
,
Gujarati
,
Odia
,
Telugu
,
Kannada
,
Malayalam